ਭਾਜਪਾ ਦੀ 6 ਅਪ੍ਰੈਲ, 1980 ਨੂੰ ਅਤੇ ਆਰਐਸਐਸ ਦੀ ਸਥਾਪਨਾ 1925 ਵਿੱਚ ਹੋਈ ਸੀ। ਜਨ ਸੰਘ ਤੋਂ ਕੁੰਜ ਬਦਲ ਕੇ ਭਾਜਪਾ ਬਣੀ ਸੀ। ਇਹ ਵਿਚਾਰਧਾਰਾ ਸ਼ਿਵਾਜੀ ਦੇ ਸਾਮਰਾਜ ਤੋਂ ਬਾਅਦ ਅਸ਼ਟਪਦੀ (Group of Eight Peshwa headed by Nanaji Peshwa) ਪੇਸ਼ਵਾ ਚਿਤਪਾਵਨ ਬ੍ਰਾਹਮਣ ਤੋਂ ਆਉਂਦੀ ਹੈ, ਜਦੋਂ ਕੋਰੇਗਾਓਂ (Koregaon) ਦੀ ਲੜਾਈ ਵਿੱਚ ਚਿਤਪਾਵਨ ਦੀ ਬ੍ਰਿਟਿਸ਼ ਮਹਾਰ (ਅੰਬੇਦਕਰ ਮਹਾਰ ਸੀ) ਰੈਜਮੈਂਟ ਦੇ ਹੱਥੋਂ ਹਾਰ ਹੋ ਗਈ ਸੀ। ਜਨਵਰੀ, 1818 ਤੋਂ ਹੁਣ 206 ਸਾਲ ਹੋ ਗਏ ਹਨ। ਭਾਜਪਾ ਦੀ ਸੋਚ ਉਥੋਂ ਨਿਕਲਦੀ ਹੈ।´
1910 ਦੇ ਦਹਾਕੇ ਦੀ ਗ਼ਦਰ ਲਹਿਰ ਦੌਰਾਨ ਅੰਗਰੇਜ਼ਾਂ ਤੇ ਸਿੱਖਾਂ ‘ਚ ਕੁੜੱਤਣ ਬਹੁਤ ਵਧੀ ਪਰ ਇਸ ਕਾਰਨ 1918 ਦੇ ਲਾਗੇ ਕਾਂਗਰਸ ਤੇ ਹਿੰਦੂਤਵੀ ਸਿਆਸੀ ਤੱਤਾਂ ਅਤੇ ਤਾਕਤਾਂ ਨੂੰ ਫਾਇਦਾ ਹੋਇਆ ਤੇ ਪੰਜਾਬ ‘ਚ ਉਨ੍ਹਾਂ ਦੀਆਂ ਰਾਜਨੀਤਕ ਜੜ੍ਹਾਂ ਪੰਜਾਬ ਵਿਚ ਫੈਲੀਆਂ। ਇਸ ਸਾਰੇ ਕੁਝ ਨੇ 1947 ਵਿਚ ਪੰਜਾਬ ਦੀ ਵੰਡ ਲਈ ਜ਼ਮੀਨ ਤਿਆਰ ਕੀਤੀ। ਭਾਵੇਂ ਕਿ ਨੁਕਸਾਨ ਸਾਰੇ ਪੰਜਾਬੀਆਂ ਦਾ ਹੋਇਆ ਪਰ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਤੇ ਹਾਲੇ ਤੱਕ ਹੋਈ ਜਾ ਰਿਹਾ ਹੈ।
ਇਹ ਸਮਝਿਆ ਜਾਂਦਾ ਹੈ ਕਿ ਕੁਝ ਇਸੇ ਤਰ੍ਹਾਂ 1984 ਵਿੱਚ ਫੌਜੀ ਹਮਲਾ ਅਤੇ ਦਿੱਲੀ ਨਸਲਕੁਸ਼ੀ ਤੋਂ ਲੈ ਕੇ 1995 ਤੱਕ ਹੋਏ ਸਿੱਖਾਂ ਦੇ ਨੁਕਸਾਨ ਦੀਆਂ ਜੜ੍ਹਾਂ ਦਾ ਇਕ ਹਿੱਸਾ 1975 -77 ਵਿੱਚ ਐਮਰਜੈਂਸੀ ਵਿਰੋਧੀ ਮੋਰਚੇ ਦੌਰਾਨ ਸਿੱਖਾਂ ਦੇ ਆਪਣੇ ਅਨੁਪਾਤ ਤੋਂ ਵੱਧ ਸਮਰਥਨ ਵਿੱਚ ਵੀ ਜਾਂਦਾ ਹੈ ਜਦਕਿ ਇਸ ਮੋਰਚੇ ਦਾ ਸਭ ਤੋਂ ਜ਼ਿਆਦਾ ਫਾਇਦਾ ਆਰਐੱਸਐੱਸ ਤੇ ਜਨਸੰਘ/ ਭਾਜਪਾ ਨੂੰ ਹੋਇਆ।
ਆਰਐਸਐਸ/ਭਾਜਪਾ ਕੋਲ 1818 ਵਿੱਚ ਕੋਰੇਗਾਓਂ ਦੇ ਚਿਤਪਾਵਨ ਬ੍ਰਾਹਮਣਾਂ ਤੋਂ ਉਪਜੀ ਇੱਕ ਬਹੁਤ ਹੀ ਤੰਗਨਜ਼ਰੀ ਵਾਲੀ ਵਿਚਾਰਧਾਰਾ ਹੈ ਪਰ ਉਨ੍ਹਾਂ ਨੇ ਸਮੇਂ ਨਾਲ ਆਪਣੀ ਰਣਨੀਤੀ ਵਿਚ ਤਬਦੀਲੀਆਂ ਕਰਦਿਆਂ ਰਾਜਨੀਤੀ ਵੱਡੀ ਖੜੀ ਕਰ ਲਈ ਹੈ।
ਸੰਘ/ਭਾਜਪਾ ਦੇ ਥਿੰਕ ਟੈਂਕ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਨੇ 100 ਸਾਲਾਂ ਵਿੱਚ ਸਿੱਖ ਕਿਸਾਨੀ ਦੀ ਅੰਦੋਲਨ ਸ਼ਕਤੀ ਦੀ ਵਰਤੋਂ ਆਪਣੇ ਆਪ ਨੂੰ ਸੱਤਾ ਵਿੱਚ ਲਿਆਉਣ ਲਈ ਕੀਤੀ ਪਰ ਸਾਰੇ ਯੋਗਦਾਨਾਂ ਦੇ ਬਾਵਜੂਦ, ਭਾਜਪਾ/ਆਰਐਸਐਸ ਨੇ 1984 ਵਿੱਚ ਪਹਿਲਾਂ ਹੀ ‘ਸਬਕ ਸਿਖਾਉਣ’ ਵਾਲੇ ਰਾਹ ਜਾ ਰਹੀ ਇੰਦਰਾ ਗਾਂਧੀ ਨੂੰ ਫੌਜੀ ਕਾਰਵਾਈ ਲਈ ਉਕਸਾਇਆ।
ਸਿੱਖ ਯੋਗਦਾਨ ਬਾਰੇ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ, ਭਾਜਪਾ/ਆਰਐਸਐਸ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਨਹੀਂ ਕੀਤਾ। ਹੁਣ ਵਿਦੇਸ਼ੀ ਅਖਬਾਰਾਂ ਇਨ੍ਹਾਂ ਦੀ ਸਿੱਖਾਂ ਪ੍ਰਤੀ ਨੀਤੀ ਬਾਰੇ ਨਵੇਂ ਖੁਲਾਸੇ ਕਰ ਰਹੀਆਂ ਹਨ।
ਜੋ ਇਹ ਵਿਦੇਸ਼ੀ ਅਖਬਾਰ ਖੁਲਾਸੇ ਕਰ ਰਹੇ ਹਨ, ਉਸਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ 20 ਮਾਰਚ, 2000 ਦੇ ਚਿਠੀਸਿੰਘਪੁਰਾ ਦੇ ਕਤਲੇਆਮ ਦੀ ਪਿੱਠ ਭੂਮੀ ਵਿਚ ਵੀ ਵੇਖਿਆ ਜਾ ਸਕਦਾ ਹੈ।
ਸਿੱਖਾਂ ਨੂੰ ਇਹ ਸਮਝਣ ਲਈ ਗਦਰ ਪਾਰਟੀ ਅਤੇ ਐਮਰਜੈਂਸੀ ਵਿਰੋਧੀ ਮੋਰਚੇ ‘ਤੇ ਨਵੇਂ ਸਿਰੇ ਤੋਂ ਨਜ਼ਰ ਮਾਰਨ ਦੀ ਲੋੜ ਹੈ ਕਿ ਕਿਵੇਂ ਹਿੰਦੂਤਵੀ ਸਿਆਸਤ ਨੇ ਆਪਣੇ ਫਾਇਦੇ ਲਈ ਸਿੱਖਾਂ ਨੂੰ ਸਥਾਪਤ ਸਰਕਾਰਾਂ ਨਾਲ ਸਿੱਧੇ ਟਕਰਾਅ ਵੱਲ ਧੱਕ ਕੇ ਉਨ੍ਹਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਪਰ ਸੱਤਾ ਵਿਚ ਆ ਕੇ ਉਨ੍ਹਾਂ ਨੇ ਅਹਿਸਾਨ ਅਦਾ ਕਰਨ ਦੀ ਬਜਾਏ ਸਿੱਖ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ।
ਇਨ੍ਹਾਂ ਸਾਰੀਆਂ ਕੇਂਦਰਵਾਦੀ ਤਾਕਤਾਂ ‘ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਤੁਹਾਡੇ ਯਤਨਾਂ ਅਤੇ ਕੁਰਬਾਨੀਆਂ ਦੀ ਪਛਾਣ ਵੀ ਨਹੀਂ ਕਰਨਗੇ ਅਤੇ ਇਕੱਲੇ ਯੋਗਦਾਨ ਦੇ ਅਧਾਰ ‘ਤੇ ਕੁਝ ਦੇਣਾ ਤਾਂ ਦੂਰ ਦੀ ਗੱਲ ਹੈ।
ਇਸ ਰਾਜਨੀਤੀ ਦੇ ਨਵੇਂ ਅਵਤਾਰ ਕੇਜਰੀਵਾਲ ਵਿੱਚ ਲਾਲਾ ਲਾਜਪਤ ਰਾਏ ਦੇ ਗੁਣ ਵੀ ਦੇਖੇ ਜਾ ਸਕਦੇ ਹਨ।
ਇਨ੍ਹਾਂ ਕੇਂਦਰੀਵਾਦੀ ਤਾਕਤਾਂ ਨਾਲ ਸਬੰਧ ਮੌਕੇ ਦੀ ਨਜ਼ਾਕਤ ਅਤੇ ਕਿਥੇ ਵੱਧ ਫਾਇਦਾ ਜਾਂ ਕਿਥੇ ਘੱਟ ਨੁਕਸਾਨ ਵਾਲੇ ਅਧਾਰ ‘ਤੇ ਰੱਖੇ ਜਾ ਸਕਦੇ ਹਨ। ਸੰਘ -ਭਾਜਪਾ ਦੀ ਬਿਨਾ ਸ਼ਰਤ ਹਮਾਇਤ ਵਾਲੀ ਰਾਜਨੀਤੀ ਬਹੁਤ ਘਾਟੇ ਦਾ ਸੌਦਾ ਸਾਬਤ ਹੋ ਚੁੱਕੀ ਹੈ।
ਸਿੱਖਾਂ ਨੂੰ ਆਪਣੀ ਰਾਜਨੀਤੀ ਬਾਰੇ ਸਵੈ ਪੜਚੋਲ ਦੀ ਵੱਡੀ ਲੋੜ ਹੈ ਪਰ ਇਹ ਭਾਵਕ ਨਾਅਰੇਬਾਜ਼ੀ ਹੇਠਾਂ ਨਹੀਂ ਹੋ ਸਕਦੀ।
ਆਪਣੇ ਭਾਈਚਾਰੇ ਦੇ ਵਿਕਾਸ ਅਤੇ ਨਿੱਜੀ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਦੀ ਸਖਤ ਲੋੜ ਹੈ। ਪਿਛਲੇ ਤੇ ਤਾਜ਼ਾ ਤਜਰਬਿਆਂ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਸਰਕਾਰ ਨਾਲ ਸਿੱਧੇ ਟਕਰਾਅ ਤੋਂ ਬਚਣ ਤੇ ਪੈਂਤੜੇ ਬਦਲਣ ਦੀ ਲੋੜ ਹੈ। ਜਿਨ੍ਹਾਂ ਹੋਰ ਟਕਰਾਵਾਂ ਵੱਲ ਧੱਕਿਆ ਜਾ ਰਿਹਾ ਹੈ, ਉਨ੍ਹਾਂ ਤੋਂ ਵੀ ਸੁਚੇਤ ਰਹਿਣ ਈ ਲੋੜ ਹੈ। ਅੰਦਰੂਨੀ ਟਕਰਾਅ ਬਿਲਕੁਲ ਘਟਾਉਣ ਦੀ ਲੋੜ ਹੈ। ਛੋਟੇ-ਛੋਟੇ ਮੁੱਦਿਆਂ ‘ਚ ਨਾ ਉਲਝੋ। ਸਿੱਖੀ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਵਿਅਕਤੀਗਤ ਤੇ ਕੌਮੀ ਵਿਕਾਸ ਵਾਲੇ ਪਾਸੇ ਆਉਣ ਦੇ ਲੋੜ ਹੈ।
#Unpopular_Opinions
#Unpopular_Ideas
#Unpopular_Facts