Breaking News

ਪੰਜਾਬੀ ਗੀਤਾਂ ਵਿਚ ਜੱਟ-ਜੱਟੀਆਂ ਦੇ ਜ਼ਿਕਰ ਨੂੰ ਨਫਰਤ ਵਜੋਂ ਨਾ ਦੇਖੋ

ਪੰਜਾਬੀ ਗੀਤਾਂ ਵਿਚ ਜੱਟ-ਜੱਟੀਆਂ ਦੇ ਜ਼ਿਕਰ ਨੂੰ ਨਫਰਤ ਵਜੋਂ ਨਾ ਦੇਖੋ

ਹੁਣ ਜਦੋਂ ਮੈਂ ਜੱਟਾਂ ਨੂੰ ਕੱਢੀਆਂ ਜਾ ਰਹੀਆਂ ਗਾਲਾਂ ਬਾਰੇ ਲਿਖਣਾ ਲੱਗਿਆ ਹਾਂ ਤਾਂ ਦੋ ਦਾਨਸ਼ਮੰਦ ਸੱਜਣਾਂ ਨੇ ਆਖਿਆ ਹੈ ਕਿ ਜੱਟਾਂ ਅਤੇ ਜੱਟੀਆਂ ਬਾਰੇ ਲਿਖੇ-ਗਾਏ ਗੀਤਾਂ ਨੇ ਜੱਟਾਂ ਪ੍ਰਤੀ ਨਫਰਤ ਵਧਾਉਣ ਵਿਚ ਵੀ ਰੋਲ਼ ਦਾ ਕੀਤਾ ਹੈ। ਇਹੀ ਗੱਲ ਇਕ ਹੋਰ ‘ਮੋਮੀ ਵਿਦਵਾਨ’ ਹੈ ਕਈ ਚੈਨਲਾਂ ਤੇ ਆਖੀ ਹੈ। ਕੁੱਝ ਮਹੀਨੇ ਪਹਿਲਾਂ ਜਦੋਂ ਅਮਰੀਕੀ ਸ਼ਾਸ਼ਕ ਟਰੰਪ ਨੇ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪੰਜਾਬੀਆਂ ਨੂੰ ਆਪਣੇ ਦੇਸ਼ ਵਿਚੋਂ ਕੱਢਿਆ ਸੀ ਤਾਂ “ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ” ਗੀਤ ਨੂੰ ਲੈ ਕੇ ਜੱਟਾਂ ਨੂੰ ਵੱਡੀ ਪੱਧਰ ਤੇ ਟਰੋਲ ਕੀਤਾ ਗਿਆ। ਜੱਟਾਂ ਨੂੰ ਅਹਿਸਾਸ ਕਰਵਾਇਆ ਗਿਆ ਕਿ ਥੋਡੇ ਗੀਤਾਂ ਵਿਚ ਫੋਕੀਆਂ ਫੜ੍ਹਾਂ ਹੀ ਹੁੰਦੀਆਂ ਨੇ। ਇਸ ਟੋਲ ਰਾਹੀ ਜੱਟਾਂ ਨੂੰ ਨੈਗੇਟਿਵ ਕਰਨ ਦਾ ਯਤਨ ਕੀਤਾ ਗਿਆ ਪਰ ਜੱਟਾਂ ਨੇ ਆਪਣੇ ਟਰੈਕਟਰਾਂ, ਟਰਾਲੀਆਂ ਅਤੇ ਹੋਰ ਵਹੀਕਲਾਂ ਤੇ ਲਿਖਵਾ ਲਿਆ “ਅਮਰੀਕਾ ਵਿਚੋਂ ਕੱਢੇ ਹੋਏ”। ਹਾਲਾਂਕਿ ਅਮਰੀਕਾ ਵਿਚੋਂ ਡਿਪੋਰਟ ਹੋਏ ਲੋਕ ਸਿਰਫ ਜੱਟ ਨਹੀਂ ਸਨ। ਇਹ ਘਟਨਾ ਜੱਟਾਂ ਪ੍ਰਤੀ ਨਫਰਤ ਦਾ ਸਿਖਰ ਸੀ ਅਤੇ ਜੱਟਾਂ ਵੱਲੋਂ ਮੁਸ਼ਕਲਾਂ ਦੇ ਬਾਵਜੂਦ ਹਾਰ ਨਾ ਮੰਨਣ ਦੀ ਭਾਵਨਾ ਦਾ ਸਿਖਰ। ਜੱਟਾਂ ਦੀ ਇਸੇ ਭਾਵਨਾ ਨੇ ਉਨ੍ਹਾਂ ਨੂੰ ਹੀਰੋ ਬਣਾਇਆ ਹੈ।
ਇਹ ਗੱਲ ਵੀ ਨਿਰੀ ਭੁਲੇਖਾ ਪਾਊ ਹੈ ਕਿ ਜੱਟਾਂ ਦੀ ਉਪਮਾ ਵਿਚ ਗਾਏ ਗੀਤ ਜੱਟਾਂ ਪ੍ਰਤੀ ਨਫਰਤ ਫੈਲਾਉਂਦੇ ਹਨ । ਜੱਟਾਂ ਦੀ ਉਪਮਾ ਵਿਚ ਲਿਖੇ ਗਾਏ ਗਏ 95 ਫੀਸਦੀ ਗੀਤ ਜੱਟਾਂ ਨੇ ਨਹੀਂ ਲਿਖੇ, ਨਾ ਜੱਟਾਂ ਨੇ ਕਿਸੇ ਹੋਰ ਭਾਈਚਾਰੇ ਨੂੰ ਉਨ੍ਹਾਂ ਦੀ ਸੋਭਾ ਵਧਾਉਣ ਵਾਲੇ ਗੀਤ ਲਿਖਣ ਤੋਂ ਰੋਕਿਆ ਹੈ। ਇਹ ਵਰਤਾਰਾ ਪੂਰਬ-ਇਤਿਹਾਸ ਕਾਲ ਤੋਂ ਚਲਦਾ ਆ ਰਿਹਾ ਹੈ। ਜੱਟਾਂ ਦੀ ਉਪਮਾ ਵਿਚ ਲਿਖੇ ਗਏ ਗੀਤਾਂ ਦਾ ਇਤਿਹਾਸ 5000 ਸਾਲ ਤੋਂ ਵੱਧ ਪੁਰਾਣਾ ਹੈ। ਇਸ ਦਾ ਪਿਛੋਕੜ ਸਿੰਧ ਦਰਿਆ ਤੇ ਧਾੜਵੀਆਂ ਨਾਲ ਜੱਟਾਂ ਦੀਆਂ ਹੋਈਆਂ ਲੜਾਈਆਂ ਤੋਂ ਮਿਲਦਾ ਹੈ। ਭਾਰਤ ਦੇ ਲਿਖਤੀ ਇਤਿਹਾਸ ਵਿਚ ਦੋ ਕਿਤਾਬਾਂ ਸਭ ਤੋਂ ਪੁਰਾਣੀਆਂ ਮਿਲਦੀਆਂ ਹਨ ਮਹਾਂਭਾਰਤ ਅਤੇ ਚਚਨਾਮਾ।

ਮਹਾਂਭਾਰਤ ਬੇਸ਼ੱਕ ਆਰੀਅਨ (ਹੁਣ ਵਾਲੇ ਹਿੰਦੂ) ਲੋਕਾਂ ਦੀ ਘਰੇਲੂ ਲੜਾਈ ਦਾ ਵਰਨਣ ਹੈ ਫਿਰ ਵੀ ਇਸ ਵਿਚ ਇਤਿਹਾਸਕ ਹਵਾਲੇ ਹਨ। ਉਸ ਵੇਲੇ ਦੇ ਜੱਟ ਰਾਜੇ ਕੌਰਵਾਂ ਦੇ ਹੱਕ ਵਿਚ ਅਤੇ ਪਾਂਡਵਾਂ ਦੇ ਵਿਰੋਧ ਵਿਚ ਲੜੇ ਸਨ। ਪਾਂਡਵਾਂ ਦੀ ਜਿੱਤ ਹੋਣ ਕਰਕੇ ਇਤਿਹਾਸ ਉਨ੍ਹਾਂ ਨੇ ਲਿਖਿਆ ਇਸ ਵਿਚ ਜੱਟਾਂ ਦੇ ਝੰਡੇ ਪਾੜਨ ਅਤੇ ਉਨ੍ਹਾਂ ਦੇ ਰਾਜ ਤੇ ਬੇਹੁਦੇ ਢੰਗ ਨਾਲ ਕਬਜੇ ਕਰਨ ਦਾ ਵਿਰਤਾਂਤ ਹੈ ਫਿਰ ਵੀ ਜੱਟਾਂ ਵੱਲੋਂ ਬਹਾਦਰੀ ਨਾਲ ਲੜਨ ਅਤੇ ਉਨ੍ਹਾਂ ਦੇ ਲਾਗੀਆਂ ਵੱਲੋਂ ਜੱਟਾਂ ਦੀਆਂ ਤਰੀਫਾਂ ਵਿਚ ਗੀਤ ਗਾਉਣ ਦਾ ਵਰਨਨ ਹੈ। ਜੱਟਾਂ ਦੇ ਤਰੀਫ ਵਿਚ ਗੀਤ ਗਾਉਣ ਵਾਲੇ ਪਹਿਲੇ ਓਲਗੀ ਮਰਾਸੀ ਸਨ ਉਹ ਜੱਟਾਂ ਵੱਲੋਂ ਲੜਾਈ ਵਿਚ ਬਹਾਦਰੀ ਨਾਲ ਲੜਨ ਦੇ ਕਿੱਸਿਆਂ ਨੂੰ ਕਵਿਤਾ ਰੂਪ ਵਿਚ ਗਾਉਂਦੇ ਸਨ।
ਚਚਨਾਮਾ ਕਿਤਾਬ ਹਿੰਦੂ ਰਾਜੇ ਚਚ ਦੀ 7ਵੀਂ ਸਦੀ ਵਿਚ ਲਿਖੀ ਕਿਤਾਬ ਹੈ ਇਸ ਨੇ ਸਿੰਧ ਵਿਚ ਵਸਦੇ ਜੱਟਾਂ ਨੂੰ ਹਰਾਕੇ ਰਾਜ ਕੀਤਾ ਸੀ। ਇਸ ਵਿਚ ਪਹਿਲੇ ਮੁਲਸਮਾਨ ਧਾੜਵੀ ਰਾਜਾ ਦਾਹਿਰ ਨਾਲ ਉਸ ਦੇ ਯੁੱਧ ਦਾ ਵੇਰਵਾ ਹੈ ਜੱਟਾਂ ਦਾ ਅਨੇਕਾਂ ਥਾਂ ਚੰਗਾ ਮਾੜਾ ਵਰਨਣ ਹੈ ਉਸ ਦੇ ਮਾੜੇ ਵਰਨਣ ਵਿਚ ਵੀ ਜੱਟਾਂ ਦੀਆਂ ਤਰੀਫਾਂ ਦਾ ਝਲਕਾਰਾ ਹੈ। ਜੱਟ ਸ਼ੁਰੂ ਤੋਂ ਹੀ ਲੜਾਈਆਂ ਦਾ ਹਿੱਸਾ ਰਹੇ ਹੋਣ ਕਰਕੇ ਬਹਾਦਰੀ ਦੇ ਕਿੱਸਿਆਂ ਵਿਚ ਹੀਰੋ ਰਹੇ ਹਨ। ਸਿੰਧ ਤੇ ਸਦੀਆਂ ਤੱਕ ਜੱਟਾਂ ਦਾ ਰਾਜ ਰਿਹਾ। ਮੁਸਲਮਾਨ ਸ਼ਾਸ਼ਕਾਂ ਨਾਲ, ਹਿੰਦੂ ਰਾਜਿਆਂ ਨਾਲ ਜੱਟਾਂ ਦੀਆਂ ਲੜਾਈਆਂ ਸਦੀਆਂ ਤੱਕ ਚੱਲੀਆਂ। ਜੱਟਾਂ ਨੇ ਸਿੰਧ ਤੋਂ ਲੈ ਕੇ ਹੁਣ ਵਾਲੇ ਉੱਤਰ-ਪੂਰਬੀ ਖਿੱਤੇ ਤੇ ਵੱਡੇ ਰਾਜ ਕੀਤੇ। ਜਿਨ੍ਹਾਂ ਧਿਰਾਂ ਦੇ ਰਾਜ ਕੀਤਾ ਹੋਵੇ ,ਲੜਾਈਆਂ ਲੜੀਆਂ ਹੋਣ ਉਨ੍ਹਾਂ ਦੇ ਬਹਾਦਰੀ ਦੇ ਕਿੱਸਿਆਂ ਦਾ ਪ੍ਰਚੱਲਿਤ ਹੋਣਾ ਕੁਦਰਤੀ ਹੈ। ਲੋਕਾਂ ਦੇ ਮਨਾਂ ਵਿਚ ਬਹਾਦਰੀ ਦੀ ਛਾਪ ਛੱਡਣ ਵਿਚ ਜੱਟਾਂ ਨੇ ਸਦੀਆਂ ਤੱਕ ਖੂਨ ਵਹਾਇਆ ਹੈ। ਇਨ੍ਹਾਂ ਵਿਚ ਜੱਟਾਂ ਦੇ ਸਹਿਯੋਗੀ ਭਾਈਚਾਰਿਆ ਨੇ ਆਪਣੇ ਆਗੂਆਂ ਦੇ ਗੁਣ ਗਾਏ , ਕਿੱਸੇ ਲਿਖੇ, ਵਾਰਾਂ ਗਾਈਆਂ। । ਦੁੱਲਾ ਭੱਟੀ, ਜੈਮਲ ਫੱਤਾ, ਜੱਗਾ ਜੱਟ, ਕਿੱਸੇ ਵੀ ਜੱਟਾਂ ਨਾਇਕ ਬਣੇ ਰਹੇ। ਇਹ ਵਰਤਾਰਾ ਅੱਜ ਤੱਕ ਚੱਲ ਰਿਹਾ ਹੈ। ਹੁਣ ਜੱਟਾਂ ਦੀ ਇਮੇਜ਼ ਇਕ ਜੰਗਜੂ ਅਤੇ ਬਹਾਦਰ ਕੌਮ ਵਾਲੀ ਬਣੀ ਹੋਈ ਹੈ।
ਪਿਆਰਾ ਸਿੰਘ ਪਦਮ ਵੱਡੇ ਸਿੱਖ ਵਿਦਵਾਨ ਹੋਏ ਹਨ ਉਨ੍ਹਾਂ ਦੀ ਕਿਤਾਬ ‘ਪੰਜਾਬੀ ਵਾਰਾਂ’ ਖੋਜ਼ ਭਰਪੂਰ ਪੁਸਤਕ ਹੈ ਜਿਸ ਵਿਚ ਉਨ੍ਹਾਂ ਨੇ ਪੁਰਾਣੀਆਂ ਪੰਜਾਬੀ ਵਾਰਾਂ ਨੂੰ ਇਕੱਠਿਆਂ ਕੀਤਾ ਹੈ ਜਿਹੜੀਆਂ ਕਿਸੇ ਸਮੇਂ ਆਪਣੀ ਕੌਮ, ਅਣਖ ਅਤੇ ਦੇਸ਼ ਲਈ ਲੜਨ ਵਾਲੇ ਯੋਧਿਆਂ ਦੀ ਪਰਸੰਸਾ ਵਿਚ ਹਨ। ਇਨ੍ਹਾਂ ਵਿਚ ਇਕ ਵਾਰ ‘ਵਾਰ ਜੱਟਾਂ ਚੌਧਰੀਆਂ ਕੀ’ ਵੀ ਸ਼ਾਮਲ ਹੈ ਜਿਸ ਵਿਚ ਵੱਖ-ਵੱਖ ਗੋਤਾਂ ਦੇ ਜੱਟ ਚੌਧਰੀਆਂ ਦੀ ਪ੍ਰਸੰਸਾ ਵਿਚ ਹੈ। ਇਹ ਜੱਟਾਂ ਦੀ ਬਹਾਦਰੀ ਦੇ ਕਿੱਸੇ ਸੰਧੂ ਗੋਤ ਦੇ ਕਿਸੇ ਮਰਾਸੀ ਨੇ ਲਿਖੇ ਹਨ। ਇਸ ਕਿਤਾਬ ਵਿਚ ਪਿਆਰਾ ਸਿੰਘ ਪਦਮ ਨੇ ਲਿਖਿਆ ਹੈ “ਜਿਹੜੀ ਜਾਤੀ ਮਿਹਨਤਕਸ਼ ਹੋਵੇ ਉਹ ਕਦੇ ਪਿਛਲੀਆਂ ਸਫਾਂ ਵਿਚ ਖੜ੍ਹਨਾ ਪਸੰਦ ਨਹੀਂ ਕਰਦੀ ਨਾ ਹੀ ਕਿਸੇ ਦੀ ਦਬੇਲ ਬਣਦੀ ਹੈ ਇਸੇ ਕਰਕੇ ਰਾਜ-ਭਾਗ ਗੁਆ ਚੁੱਕਣ ਤੋਂ ਬਾਅਦ ਵੀ ਪੰਜਾਬ ਦੀ ਚੌਧਰ ਜੱਟ ਸਰਦਾਰਾਂ ਦੇ ਕੋਲ ਰਹੀ।”
ਲੋਕ ਮਨਾਂ ਵਿਚੋਂ ਜੱਟ ਨੂੰ ਪੰਜਾਬੀ ਸਭਿਆਚਾਰ ਦਾ ਹੀਰੋ ਬਣਨੋ ਰੋਕਣਾ ਮਾੜਾ ਮੋਟਾ ਕੰਮ ਨਹੀਂ। ਜਿਹੜੇ ਲੋਕ ਕਹਿੰਦੇ ਹਨ ਕਿ ਜੱਟਾਂ ਦੀ ਤਰੀਫ ਵਿਚ ਗੀਤ ਲਿਖਣੇ /ਸੁਣਨੇ ਬੰਦ ਕਰੋ ਤਾਂ ਜੱਟਾਂ ਦਾ ਭਲਾ ਹੈ ਉਹ ਭੁਲੇਖੇ ਵਿਚ ਹਨ ਜੱਟਾਂ ਨੇ ਆਪਣੀ ਇਮੇਜ ਵਣਾਉਣ ਲਈ ਸਦੀਆਂ ਲਾਈਆਂ ਹਨ ਦੂਜੇ ਭਾਈਚਾਰੇ ਵੀ ਜੇ ਇਹ ਰੀਸ ਕਰਨ ਤਾਂ ਜੱਟਾਂ ਨੂੰ ਪਿੱਛੇ ਧੱਕਕੇ ਹੀਰੋ ਵਜੋਂ ਆਪਣੀ ਪਛਾਣ ਕਾਇਮ ਕਰ ਸਕਦੇ ਹਨ। ਅਜਿਹਾ ਕਰਨ ਵਿਚ ਜੱਟਾਂ ਨੂੰ ਭੋਰਾ ਇਤਰਾਜ ਨਹੀਂ ਹੋਵੇਗਾ ਪਰ ਮਨਾਂ ਵਿਚ ਨਫਰਤ ਰੱਖਕੇ ਜੱਟਾਂ ਦਾ ਵਿਰੋਧ ਕਰਨਾ ਕਿਸੇ ਭਾਈਚਾਰੇ ਨੂੰ ਲੋਕ ਮਨਾਂ ਵਿਚ ਹੀਰੋ ਵਜੋਂ ਸਥਾਪਿਤ ਨਹੀਂ ਕਰ ਸਕਦਾ। ਜੇ ਅੱਜ ਹੀ ਜੱਟਾਂ ਨੂੰ ਪੂਰਬੀ ਪੰਜਾਬ ਵਿਚੋਂ ਮੁਕਾ ਦਿੱਤਾ ਜਾਵੇ ਫਿਰ ਵੀ ਜੱਟਾਂ ਦੀ ਬਹਾਦਰੀ ਦੀਆਂ ਗੱਲਾਂ ਸਦੀਆਂ ਤੱਕ ਲੋਕ ਮਨਾ ਵਿਚ ਕਾਇਮ ਰਹਿਣੀਆਂ ਹਨ। ਪੰਜਾਬੀ ਲੋਕ ਮਨਾ ਵਿਚ ਜੋਗੀਆਂ ਦੇ ਗੀਤ ਅਜੇ ਵੀ ਸਤਿਕਾਰ ਰਖਦੇ ਹਨ ਜਦਕਿ ਸਦੀਆਂ ਪਹਿਲਾਂ ਜੋਗੀਆਂ ਦਾ ਮੰਦਾ ਹਾਲ ਹੋ ਗਿਆ ਸੀ ਹੁਣ ਤਾਂ ਉਹ ਪੰਜਾਬ ਵਿਚ ਮਸਾਂ ਦੇਖਣ ਨੂੰ ਮਿਲਦੇ ਹਨ। ਇਸੇ ਤਰਾਂ ਜੱਟਾਂ ਦੀ ਚੜ੍ਹਤ ਦੇ ਗੀਤ ਖ਼ੁਸ਼ੀਆਂ ਦਾ ਹਿੱਸਾ ਬਣੇ ਰਹਿਣਗੇ।
ਜੱਟ ਗੀਤਾਂ ਦੇ ਮੁਕਾਬਲੇ ਹੋਰ ਭਾਈਚਾਰਿਆਂ ਦੇ ਗੀਤ ਵਿਚ ਮਾਰਕੀਟ ਵਿਚ ਲਿਆਂਦੇ ਗਏ ਹਾਲਾਂਕਿ ਜੱਟਾਂ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਫਿਰ ਵੀ ਉਹ ਮਜਾਕ ਦਾ ਪਾਤਰ ਬਣਕੇ ਰਹਿ ਗਏ। ਕਿਉਂਕਿ ਉਨ੍ਹਾਂ ਦਾ ਇਤਿਹਾਸ ਪਿਛੋਕੜ ਨਹੀਂ ਹੈ ਹਾਲਾਂਕਿ ਸਿੱਖੀ ਵਿਚ ਆਏ ਗੈਰਜੱਟਾਂ ਦੀਆਂ ਹੁਣ ਵੀ ਵਾਰਾਂ ਗਾਈਆਂ ਜਾਂਦੀਆਂ ਹਨ। ਸਿੱਖ ਧਰਮ ਨੇ ਸਮਾਜਿਕ ਤੌਰ ਤੇ ਦਬੇ ਹੋਏ ਭਾਈਚਾਰਿਆਂ ਨੂੰ ਵੱਡਾ ਮਾਣ ਬਖਸਿਆ ਪਰ ਜਿੱਥੇ ਆ ਕੇ ਇਨ੍ਹਾਂ ਭਾਈਚਾਰਿਆਂ ਨੂੰ ਐਨਾ ਮਾਣ ਮਿਲਿਆ ਉਸੇ ਸਿੱਖੀ ਖਿਲਾਫ ਇਨ੍ਹਾਂ ਨੇ ਵਿਰੋਧ ਵਿੱਢਿਆ ਹੋਇਆ ਹੈ। ਰੱਬ ਭਲੀ ਕਰੇ !