Breaking News

ਜਦੋਂ ਭਾਜਪਾ ਵਾਲੇ ਕਹਿੰਦੇ ਨੇ ਕਿ ਸਿੱਖ ਉਨ੍ਹਾਂ ‘ਤੇ ਯਕੀਨ ਕਿਉਂ ਨਹੀਂ ਕਰਦੇ ਤਾਂ ਉਸ ਦਾ ਜਵਾਬ ਇਸ ਇਸ਼ਤਿਹਾਰ ਵਿੱਚ ਹੈ।

ਜਦੋਂ ਭਾਜਪਾ ਵਾਲੇ ਕਹਿੰਦੇ ਨੇ ਕਿ ਸਿੱਖ ਉਨ੍ਹਾਂ ‘ਤੇ ਯਕੀਨ ਕਿਉਂ ਨਹੀਂ ਕਰਦੇ ਤਾਂ ਉਸ ਦਾ ਜਵਾਬ ਇਸ ਇਸ਼ਤਿਹਾਰ ਵਿੱਚ ਹੈ।

ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ, ਬੈਰਾਗ ਛੱਡਿਆ, ਆਪਣੇ ਆਪ ਨੂੰ ਗੁਰੂ ਦਾ ਬੰਦਾ ਕਿਹਾ, ਖੰਡੇ ਦੀ ਪਾਹੁਲ ਲਈ ਤੇ ਗੁਰੂ ਨੇ ਉਨ੍ਹਾਂ ਦਾ ਨਵਾਂ ਨਾਂ ਗੁਰਬਖਸ਼ ਸਿੰਘ ਰੱਖਿਆ।
ਸਿੱਖ ਯਾਦ ਅਤੇ ਇਤਿਹਾਸ ਵਿੱਚ, ਦੁਸ਼ਮਣ ਦੀਆਂ ਸਫਾਂ ਵਿੱਚ ਵੀ ਉਹ ਗੁਰੂ ਦੇ ਬੰਦੇ ਵਜੋਂ ਸਥਾਪਿਤ ਹੋਇਆ। ਕਿਸੇ ਨੇ ਉਸ ਨੂੰ ਉਸ ਨੂੰ ਬੈਰਾਗੀ ਨਹੀਂ ਜਾਣਿਆ। ਗੁਰੂ ਸਾਹਿਬਾਨ ਤੋਂ ਬਾਅਦ ਉਹ ਸਿੱਖਾਂ ਦਾ ਮਹਾਂਨਾਇਕ ਸੀ ਤੇ ਸਤਿਕਾਰ ਵਜੋਂ ਉਨ੍ਹਾਂ ਦੇ ਨਾਂ ਅੱਗੇ ਬਾਬਾ ਜੁੜਿਆ ਤੇ ਪਿੱਛੇ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ।

ਆਰਐਸਐਸ-ਭਾਜਪਾ ਵਗੈਰਾ ਦੀ ਜ਼ਿੱਦ ਹੈ ਕਿ ਉਹ ਸਿੱਖ ਨਾਇਕਾਂ ਨੂੰ ਆਪਣੀ ਮਰਜ਼ੀ ਨਾਲ ਡਿਫਾਈਨ ਕਰਨਗੇ।
ਉਸੇ ਜ਼ਿੱਦ ਵਿੱਚੋਂ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਲਿਖਿਆ ਜਾ ਰਿਹਾ ਹੈ। ਇਸ਼ਤਿਹਾਰ ਵਿੱਚ ਇਹ ਕੋਈ ਸਹਿਜ ‘ਚ ਹੋਈ ਤਬਦੀਲੀ ਜਾਂ ਗਲਤੀ ਨਹੀਂ। ਦੱਸੋ ਕਿਹੜੇ ਇਤਿਹਾਸਕ ਸਰੋਤ ਵਿੱਚ ਉਨ੍ਹਾਂ ਦਾ ਨਾਂ ਜਾਂ ਪਛਾਣ “ਵੀਰ ਬੰਦਾ ਬੈਰਾਗੀ” ਲਿਖੀ ਹੈ?

ਇਸੇ ਤਰਜ਼ ‘ਤੇ ਹਰਿਆਣੇ ਦਾ ਬੈਰਾਗੀ ਸਮਾਜ ਹਰ ਜ਼ਿਲ੍ਹੇ ਵਿੱਚ ਬੰਦਾ ਵੀਰ ਬੈਰਾਗੀ ਦੇ ਨਾਂ ‘ਤੇ ਚੌਂਕ ਬਣਾਉਣ ਦੀ ਮੰਗ ਕਰ ਰਿਹਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਸ਼ਾਨੀ ਹਰ ਜਗ੍ਹਾ ਹੋਣੀ ਚਾਹੀਦੀ ਹੈ ਪਰ ਉਨ੍ਹਾਂ ਦੀ ਠੀਕ ਪਛਾਣ ਨਾਲ।

ਬੈਰਾਗੀ ਪਛਾਣ ਵਿੱਚ ਉਹ ਮਾਧੋਦਾਸ ਸੀ। “ਬੰਦਾ” ਨਾਂ ਦੀ ਪਛਾਣ ਸਿੰਘ ਅਤੇ ਖਾਲਸਾ ਵਜੋਂ ਹੈ। ਮਹਾਂਨਾਇਕ ਦੇ ਨਾਂ ਨਾਲ ਬਹਾਦਰ ਲਿਖੇ ਜਾਣ ਨਾਲ ਉਨ੍ਹਾਂ ਦੀ ਪਛਾਣ ਪੂਰੀ ਹੁੰਦੀ ਹੈ।
ਇਹੋ ਜਿਹੇ ਏਜੰਡਾ ਪਹਿਲਾਂ ਕਾਂਗਰਸੀ ਚਲਾਉਂਦੇ ਸਨ। ਕ੍ਰਿਸ਼ਨ ਕੁਮਾਰ ਬਾਵਾ ਨਾਂ ਦਾ ਲੁਧਿਆਣੇ ਦਾ ਕਾਂਗਰਸੀ ਆਗੂ ਵੀ ਕਈ ਸਾਲ ਉਨ੍ਹਾਂ ਦੀ ਬੈਰਾਗੀ ਪਛਾਣ ਨੂੰ ਉਭਾਰਨ ‘ਤੇ ਲੱਗਾ ਰਿਹਾ। ਹੁਣ ਇਹ ਕੰਮ ਸਰਕਾਰੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।

ਬੈਰਾਗੀ ਸੱਜਣ ਜੀਅ ਸਦਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣਾ ਨਾਇਕ ਮੰਨਣ ਪਰ ਉਨ੍ਹਾਂ ਦੀ ਉਸੇ ਪਛਾਣ ਨਾਲ, ਜਿਹੜੀ ਉਨ੍ਹਾਂ ਨੇ ਆਪ ਚੁਣੀ ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦਿੱਤੀ।
ਹਾਲਾਂਕਿ ਹਰਿਆਣਾ ਸਰਕਾਰ ਦੀ ਇਸ ਮਾਮਲੇ ‘ਤੇ ਵਿਚਾਰਧਾਰਕ ਬੇਈਮਾਨੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਸਾਡਾ ਵਿਚਾਰ ਹੈ ਕਿ ਇਸ ਮਸਲੇ ‘ਤੇ ਬਿਨਾ ਕੁੜੱਤਣ ਪੈਦਾ ਕੀਤੇ ਸਹਿਜ ਵਾਲੀ ਭਾਸ਼ਾ ‘ਚ ਸਾਰਿਆਂ ਨੂੰ ਸਮਝਾਇਆ ਜਾਵੇ।

ਜਿੰਨੀ ਉਸ ਮਹਾਂਨਾਇਕ ਦੀ ਇਸ ਖਿੱਤੇ ਅਤੇ ਲੁਕਾਈ ਨੂੰ ਦੇਣ ਹੈ, ਉਨ੍ਹਾਂ ਦੀ ਯਾਦ ਮਨਾਈ ਜਾਵੇ, ਯਾਦਗਾਰਾਂ ਬਣਾਈਆਂ ਜਾਣ, ਪਰ ਉਸੇ ਪਛਾਣ ਨਾਲ ਜਿਸ ਨਾਲ ਉਹ ਮਹਾਂਨਾਇਕ ਬਣੇ।
#Unpopular_Opinions