Breaking News

Sarbjit Kaur / Fatima Noor ਪਾਕਿਸਤਾਨ ਜਾ ਕੇ ਦੂਜਾ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਦੀਆਂ ਮੁਸ਼ਕਲਾਂ ਵਧੀਆਂ, ਪਾਕਿ ਅਦਾਲਤ ਪੁੱਜਿਆ ਭਾਰਤੀ ਪਤੀ

Sarbjit Kaur / Fatima Noor

ਪਾਕਿਸਤਾਨ ਜਾ ਕੇ ਫਾਤਿਮਾ ਨੂਰ ਸਰਬਜੀਤ ਕੌਰ ਦੇ ਪੁਰਾਣੇ ਪਤੀ ਕਰਨੈਲ ਸਿੰਘ ਲਾਹੌਰ ਹਾਈਕੋਰਟ ਪਹੁੰਚ ਗਏ। ਅਦਾਲਤ ‘ਚ ਜਾ ਕੇ ਉਸ ਨੇ ਦਾਅਵਾ ਕੀਤਾ ਕਿ ਮੈਂ ਸਰਬਜੀਤ ਕੌਰ ਦਾ ਪਤੀ ਹਾਂ , ਉਹਨੇ ਮੇਰੇ ਨਾਲੋਂ ਤਲਾਕ ਨਹੀਂ ਲਿਆ , ਕਾਨੂੰਨਨ ਸਾਡਾ ਵਿਆਹ ਹਾਲੇ ਟੁੱਟਿਆ ਨਹੀਂ , ਨਾਸਿਰ ਹੂਸੈਨ ਨੇ ਉਸਦੀ ਅਸ਼ਲੀਲ ਫੋਟੋ ਖਿੱਚ ਕੇ ਬਲੈਕਮੇਲ ਕਰਕੇ ਜ਼ਬਰੀ ਉਹਦਾ ਧਰਮ ਪਰਿਵਰਤਨ ਕਰਾਇਆ।, ਉਸ ਨਾਲ ਉਸਨੇ ਸਰੀਰਕ ਸਬੰਧ ਬਣਾਏ ਹਨ ਇਸ ਲਈ ਬਲਾਤਕਾਰ ਦਾ ਮਾਮਲਾ ਦਰਜ ਹੋਵੇ, ਜਦੋਂ ਤੱਕ ਕੇਸ ਦਾ ਨਿਪਟਾਰਾ ਨਹੀਂ ਹੋ ਜਾਂਦਾ ਸਰਬਜੀਤ ਕੌਰ ਨੂੰ ਸੈਲਟਰ ਹੋਮ ਭੇਜਿਆ ਜਾਵੇ ਅਤੇ ਮੇਰੇ ਨਾਲ ਗੱਲਬਾਤ ਕਰਨ ਦੀ ਆਗਿਆ ਦਿੱਤੀ ਜਾਵੇ ।’

ਸਿੱਖ ਜਥੇ ਨਾਲ ਧਾਰਮਿਕ ਸਥਾਨ ਦੇ ਦਰਸ਼ਨਾਂ ਕਰਨ ਬਹਾਨੇ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਭਾਰਤੀ ਨਾਗਰਿਕ ਸਰਬਜੀਤ ਕੌਰ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ, ਜਿੱਥੇ ਉਸਦੇ ਪਤੀ ਕਰਨੈਲ ਸਿੰਘ ਨੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਉਸ ਦੇ ਵਿਆਹ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਲਾਹੌਰ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।

ਉਸਦਾ ਦਾਅਵਾ ਹੈ ਕਿ ਇਹ ਵਿਆਹ ਭਾਰਤ ਵਿੱਚ ਉਸ ਦੇ ਪਹਿਲੇ ਵਿਆਹ ਨੂੰ ਕਾਨੂੰਨੀ ਤੌਰ ‘ਤੇ ਖਤਮ ਕੀਤੇ ਬਿਨਾਂ ਕੀਤਾ ਗਿਆ ਸੀ। ਇਹ ਮਾਮਲਾ ਪਿਛਲੇ ਸਾਲ 4 ਨਵੰਬਰ ਦਾ ਹੈ, ਜਦੋਂ ਸਰਬਜੀਤ ਕੌਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 2,000 ਤੋਂ ਵੱਧ ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਗਈ ਸੀ। ਜਿੱਥੇ ਜੱਥਾ 13 ਨਵੰਬਰ ਨੂੰ ਭਾਰਤ ਪਰਤ ਆਇਆ ਸੀ, ਪਬ ਸਰਬਜੀਤ ਕੌਰ ਲਾਪਤਾ ਹੋ ਗਈ। ਪਾਕਿਸਤਾਨ ਵਿੱਚ ਰਹਿਣ ਦੌਰਾਨ ਉਸ ਨੇ ਇਸਲਾਮ ਕਬੂਲ ਕਰ ਲਿਆ, ਆਪਣਾ ਨਾਮ ਨੂਰ ਫਾਤਿਮਾ ਰੱਖ ਲਿਆ ਅਤੇ ਅੱਠ ਸਾਲ ਪੁਰਾਣੇ ਸੋਸ਼ਲ ਮੀਡੀਆ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਨਾਸਿਰ ਹੁਸੈਨ ਨਾਲ ਵਿਆਹ ਕਰ ਲਿਆ, ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਕਾਨੂੰਨੀ ਅਤੇ ਕੂਟਨੀਤਕ ਜਾਂਚ ਸ਼ੁਰੂ ਹੋ ਗਈ।

ਐਡਵੋਕੇਟ ਅਲੀ ਚੰਗੇਜ਼ੀ ਸੰਧੂ ਰਾਹੀਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਰਬਜੀਤ ਕੌਰ ਭਾਰਤੀ ਕਾਨੂੰਨ ਅਨੁਸਾਰ ਅਜੇ ਵੀ ਕਰਨੈਲ ਸਿੰਘ ਨਾਲ ਕਾਨੂੰਨੀ ਤੌਰ ‘ਤੇ ਵਿਆਹੀ ਹੋਈ ਹੈ ਕਿਉਂਕਿ ਅਜੇ ਤੱਕ ਕੋਈ ਤਲਾਕ ਨਹੀਂ ਲਿਆ ਗਿਆ। ਪਟੀਸ਼ਨ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿੱਤੀ ਲਾਲਚ ਦੇ ਦੋਸ਼ ਵੀ ਸ਼ਾਮਲ ਹਨ। ਇਸ ਵਿੱਚ ਦਸਤਾਵੇਜ਼ੀ ਸਬੂਤ ਵੀ ਨੱਥੀ ਕੀਤੇ ਗਏ ਹਨ, ਜਿਸ ਵਿੱਚ ਸਰਬਜੀਤ ਕੌਰ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਨਾ ਕਰਨ ਬਾਰੇ ਅਤੇ ਪੈਸੇ ਭੇਜਣ ਬਾਰੇ ਵੇਰਵੇ ਦਿੱਤੇ ਗਏ ਹਨ।

ਪਟੀਸ਼ਨਕਰਤਾ ਦੇ ਵਕੀਲ ਅਨੁਸਾਰ ਪਾਕਿਸਤਾਨ ਦੀਆਂ ਅਦਾਲਤਾਂ ਦੇ ਸਿਧਾਂਤ ਕਹਿੰਦੇ ਹਨ ਕਿ ਇੱਕ ਵਿਆਹੁਤਾ ਗੈਰ-ਮੁਸਲਿਮ ਔਰਤ ਜੋ ਇਸਲਾਮ ਕਬੂਲ ਕਰਦੀ ਹੈ, ਉਸ ਨੂੰ ਪਹਿਲਾਂ ਆਪਣੇ ਦੇਸ਼ ਦੇ ਕਾਨੂੰਨਾਂ ਅਨੁਸਾਰ ਤਲਾਕ ਲੈਣਾ ਚਾਹੀਦਾ ਹੈ ਅਤੇ ਆਪਣੇ ਪਤੀ ਨੂੰ ਇਸਲਾਮ ਕਬੂਲਣ ਦਾ ਸੱਦਾ ਦੇਣਾ ਚਾਹੀਦਾ ਹੈ।

ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ, ਇਸ ਲਈ ਇਹ ਰਿਸ਼ਤਾ ਇਸਲਾਮਿਕ ਕਾਨੂੰਨ ਤਹਿਤ ‘ਜ਼ਿਨਾ’ (ਜ਼ਨਾਹ) ਦੇ ਬਰਾਬਰ ਹੈ। ਕਰਨੈਲ ਸਿੰਘ ਨੇ ਪਟੀਸ਼ਨ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ, ਫੋਰਨਰਜ਼ ਐਕਟ 1946 ਦੀ ਉਲੰਘਣਾ ਅਤੇ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਦੇ ਦੋਸ਼ ਵੀ ਲਗਾਏ ਹਨ। ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਫੈਸਲਾ ਹੋਣ ਤੱਕ ਸਰਬਜੀਤ ਕੌਰ ਨੂੰ ਮਹਿਲਾ ਸ਼ੈਲਟਰ ਹੋਮ ਵਿੱਚ ਰੱਖਿਆ ਜਾਵੇ, ਉਸ ਦੀ ਬੱਚਿਆਂ ਨਾਲ ਗੱਲਬਾਤ ਕਰਵਾਈ ਜਾਵੇ ਅਤੇ ਕਾਲ ਰਿਕਾਰਡਿੰਗਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰਟ ਵੱਲੋਂ ਸਰਬਜੀਤ ਨੂੰ ਸਰਕਾਰੀ ਸ਼ੈਲਟਰ ਹੋਮ ਭੇਜਿਆ ਗਿਆ ਸੀ, ਪਰ 13 ਫਰਵਰੀ ਨੂੰ ਉਹ ਵਾਪਸ ਨਾਸਿਰ ਦੇ ਘਰ ਚਲੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਉਰਫ਼ ਨੂਰ ਨੇ ਕਿਹਾ ਸੀ ਕਿ ਉਹ ਆਪਣਾ ਬਾਕੀ ਜੀਵਨ ਉੱਥੇ ਹੀ ਬਿਤਾਉਣਾ ਚਾਹੁੰਦੀ ਹੈ।