Salman Khan
Update
Salman Khan Clarifies Bigg Boss 20 Health Scare: “Nothing Is Wrong With My Health”
Salman Khan said the chest-pain scene shown in the Bigg Boss 20 promo was only an act. He recreated contestant Qazi Touqeer’s fake health emergency to show why using illness for entertainment was wrong. Salman confirmed that he is healthy and apologized for the promo’s misleading editing.
‘ਬਿਗ ਬੌਸ 20’ ਸ਼ੋਅ ’ਤੇ ਸਲਮਾਨ ਖਾਨ ਦੀ ਸਿਹਤ ਵਿਗੜੀ
ਛਾਤੀ ਦੇ ਹੇਠਾਂ ਹੋਇਆ ਦਰਦ; ਵਿਚਾਲੇ ਰੋਕਣਾ ਪਿਆ ਸ਼ੋਅ
Salman Khan Bigg Boss: ‘ਬਿਗ ਬੌਸ 20’ ਦੇ ਹਾਲੀਆ ਐਪੀਸੋਡ ਵਿੱਚ ਸੁਪਰਸਟਾਰ ਸਲਮਾਨ ਖ਼ਾਨ ਆਪਣੇ ਹੁਣ ਤੱਕ ਦੇ ਸਭ ਤੋਂ ਸਖ਼ਤ ਅਤੇ ਅਗਰੈਸਿਵ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਇਸ ਵਾਰ ਸਿਰਫ਼ ਬਿਗ ਬੌਸ ਹਾਊਸ ਵਾਲਿਆਂ ਦੀ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਉੱਤੇ ਵਿਹਲੇ ਬੈਠ ਕੇ ਨਫ਼ਰਤ ਫੈਲਾਉਣ ਵਾਲੇ ਟਰੋਲਰਾਂ ਦੀ ਵੀ ਕਲਾਸ ਲਾਈ।
ਜਾਣਕਾਰੀ ਅਨੁਸਾਰ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਦੌਰਾਨ ਸ਼ੋਅ ਦੇ ਅੰਤ ਵਿੱਚ ਅਚਾਨਕ ਸਲਮਾਨ ਖ਼ਾਨ ਦੀ ਤਬੀਅਤ ਵਿਗੜ ਗਈ। ਇਸ ਦੌਰਾਨ ਉਨ੍ਹਾਂ ਨੂੰ ਛਾਤੀ ਦੇ ਹੇਠਲੇ ਹਿੱਸੇ ਵਿੱਚ ਦਰਦ ਮਹਿਸੂਸ ਹੋਇਆ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਤੁਰੰਤ ਸ਼ੋਅ ਨੂੰ ਕੁਝ ਸਮੇਂ ਲਈ ਰੋਕਣਾ ਪੈ ਗਿਆ। ਮੌਕੇ ਉੱਤੇ ਮੌਜੂਦ ਡਾਕਟਰੀ ਟੀਮ ਅਤੇ ਕਰਿਊ ਮੈਂਬਰਾਂ ਨੇ ਤੁਰੰਤ ਸਿਹਤ ਜਾਂਚੀ। ਰਾਹਤ ਦੀ ਗੱਲ ਇਹ ਰਹੀ ਕਿ ਹੁਣ ਉਹ ਬਿਲਕੁਲ ਠੀਕ ਹਨ।
‘ਬਿਗ ਬੌਸ 20’ ਦਾ ਇਹ ਵੀਕੈਂਡ ਕਾ ਵਾਰ (Weekend Ka Vaar) ਐਪੀਸੋਡ ਪੂਰੀ ਤਰ੍ਹਾਂ ਉਨ੍ਹਾਂ ਟਰੋਲਰਾਂ ਨੂੰ ਸਮਰਪਿਤ ਸੀ ਜੋ ਸੋਸ਼ਲ ਮੀਡੀਆ ਦੇ ਪਰਦੇ ਪਿੱਛੇ ਬੈਠ ਕੇ ਸਿਰਫ਼ ਕਲਾਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਮਜ਼ਾਕ ਉਡਾਇਆ ਕਰਦੇ ਹਨ।
ਸਲਮਾਨ ਖ਼ਾਨ ਨੇ ਇਸ ਮੁੱਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਚਾਹੁਣ ਤਾਂ ਅਜਿਹੇ ਸੋਸ਼ਲ ਮੀਡੀਆ ਯੂਜ਼ਰਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਘਰ ਤੱਕ ਵੀ ਪਹੁੰਚ ਸਕਦੇ ਹਨ ਪਰ ਆਮ ਤੌਰ ‘ਤੇ ਉਹ ਅਜਿਹੇ ਨਕਾਰਾਤਮਕ ਲੋਕਾਂ ਦੀਆਂ ਗੱਲਾਂ ਨੂੰ ਕੋਈ ਖਾਸ ਮਹੱਤਵ ਨਹੀਂ ਦਿੰਦੇ ਅਤੇ ਉਨ੍ਹਾਂ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਹੁੰਦੇ।
ਸ਼ੋਅ ਦੀ ਸ਼ੁਰੂਆਤ ਵਿੱਚ ਸਲਮਾਨ ਖ਼ਾਨ ਨੇ ਇਸ ਹਾਊਸ ਵਾਲਿਆਂ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਦੀਆਂ ਗਲਤੀਆਂ ਉੱਤੇ ਉਨ੍ਹਾਂ ਨੂੰ ਸਮਝਾਇਆ। ਖ਼ਾਸ ਤੌਰ ‘ਤੇ ਸਕੌਟ ਨਾਲ ਸਲਮਾਨ ਨੇ ਇਸ ਗੱਲ ਉੱਤੇ ਨਰਾਜ਼ਗੀ ਜ਼ਾਹਰ ਕੀਤੀ ਕਿ ਉਨ੍ਹਾਂ ਨੇ ਸ਼ੋਅ ਦੇ ਅੰਦਰੂਨੀ ਮੁੱਦਿਆਂ ਜਾਂ ਆਪਣੀਆਂ ਗੱਲਾਂ ਲਈ ਯੂਟਿਊਬ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਸਿੱਧੇ ਤੌਰ ‘ਤੇ ਕਿਉਂ ਕਾਲ ਕੀਤਾ।
ਘਰ ਦੇ ਅੰਦਰ ਦੇ ਨਿਯਮਾਂ ਅਤੇ ਬਾਹਰੀ ਦੁਨੀਆ ਨਾਲ ਜੁੜਨ ਦੇ ਤਰੀਕਿਆਂ ਨੂੰ ਲੈ ਕੇ ਹੋਈ ਇਸ ਬਹਿਸ ਦੌਰਾਨ ਹੀ ਅਦਾਕਾਰ ਦਾ ਗੁੱਸਾ ਸਿਖਰ ‘ਤੇ ਪਹੁੰਚ ਗਿਆ ਅਤੇ ਇੱਥੋਂ ਹੀ ਗੱਲ ਸੋਸ਼ਲ ਮੀਡੀਆ ਉੱਤੇ ਸਰਗਰਮ ਟਰੋਲਰਾਂ ਵੱਲ ਮੁੜ ਗਈ।
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿੰਤਤ ਨਜ਼ਰ ਆਏ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਮੰਗ ਰਹੇ ਹਨ। ਟਰੋਲਰਾਂ ਪ੍ਰਤੀ ਸਲਮਾਨ ਦਾ ਇਹ ਬੇਬਾਕ ਅੰਦਾਜ਼ ਅਤੇ ਸ਼ੋਅ ਦੌਰਾਨ ਆਈ ਇਹ ਸਿਹਤ ਸਬੰਧੀ ਰੁਕਾਵਟ ਇਸ ਸੀਜ਼ਨ ਦਾ ਸਭ ਤੋਂ ਵੱਡਾ ਅਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
Punjab Spectrum