Jagtar Singh Jaggi Johal
ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਕੀ ਰਹਿੰਦਿਆਂ ਸੱਤ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲੀ
ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ ਯੂਏਪੀਏ ਦੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ‘ਤੇ ਕੁੱਲ 11 ਮਾਮਲੇ ਚੱਲ ਰਹੇ ਸਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਬਾਕੀ ਅੱਠ ਮਾਮਲੇ ਐੱਨਆਈਏ ਨਾਲ ਜੁੜੇ ਹੋਏ ਸਨ। ਵਕੀਲ ਨੇ ਦੱਸਿਆ ਕਿ ਜੌਹਲ ਨੂੰ ਪਹਿਲਾਂ ਹੀ ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਸੀ ਅਤੇ ਹੁਣ ਬਾਕੀ ਸੱਤ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲ ਗਈ ਹੈ। ਜੱਗੀ ਜੌਹਲ ਦੇ ਪਰਿਵਾਰ ਨੇ ਕਿਹਾ ਕਿ ਉਹ ਅਜੇ ਵੀ ਜ਼ਮਾਨਤ ਨਾਲ ਜੁੜੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ ਤੇ ਵੇਖ ਰਹੇ ਹਨ ਕਿ ਅੱਗੇ ਕੀ ਹੋਵੇਗਾ।
ਪੰਜਆਬ ਲਾਇਰਜ਼ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ (Jaspal Sngh Manjhpur) ਨੇ ਜਾਣਕਾਰੀ ਦਿੱਤੀ ਹੈ ਕਿ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਸਾਰੇ ਰਹਿੰਦੇ 7 ਕੇਸਾਂ ਵਿਚੋਂ ਜਮਾਨਤ ਅੱਜ ਹਾਈ ਕੋਰਟ ਵਿਚੋਂ ਮਨਜੂਰ ਹੋ ਗਈ ਹੈ।
(2) ਜਮਾਨਤਾਂ ਭਰਨ ਉੱਤੇ ਅਗਲੇ ਦਿਨਾਂ ਵਿਚ ਜਗਤਾਰ ਸਿੰਘ ਜੌਹਲ ਦੀ ਰਿਹਾਈ ਹੋਵੇਗੀ
ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਜੌਹਲ ਦੀ 4 ਨਵੰਬਰ 2017 ਨੂੰ ਗ੍ਰਿਫਤਾਰੀ ਹੋਈ ਸੀ ਤੇ ਇਸ ਵੇਲੇ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ।
ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ ਯੂਏਪੀਏ ਦੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਕਰ ਰਹੀ ਸੀ।
ਹਾਈ ਕੋਰਟ ਵੱਲੋਂ ਜੱਗੀ ਜੌਹਲ ਨੂੰ ਜ਼ਮਾਨਤ ਦਿੱਤੀ ਗਈ ਹੈ, ਹਾਲਾਂਕਿ ਅਦਾਲਤ ਦਾ ਡੀਟੇਲ ਆਰਡਰ ਫ਼ਿਲਹਾਲ ਜਾਰੀ ਨਹੀਂ ਹੋਇਆ।
ਲਾਈਵ ਲਾਅ ਦੀ ਵੈੱਬਸਾਈਟ ‘ਤੇ ਛਪੀ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਨੂੰ ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਨੇ ਜੋਹਲ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਅਰਜ਼ੀਆਂ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ 2016-2017 ਦੌਰਾਨ ਹੋਈਆਂ ਟਾਰਗੇਟਡ ਹੱਤਿਆਵਾਂ ਦੀਆਂ ਘਟਨਾਵਾਂ ਨਾਲ ਜੁੜੇ ਯੂਏਪੀਏ ਮਾਮਲਿਆਂ ਵਿੱਚ ਦਾਇਰ ਕੀਤੀਆਂ ਗਈਆਂ ਸਨ।

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ‘ਤੇ ਕੁੱਲ 11 ਮਾਮਲੇ ਚੱਲ ਰਹੇ ਸਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਬਾਕੀ ਅੱਠ ਮਾਮਲੇ ਐੱਨਆਈਏ ਨਾਲ ਜੁੜੇ ਹੋਏ ਸਨ।
ਵਕੀਲ ਨੇ ਦੱਸਿਆ ਕਿ ਜੌਹਲ ਨੂੰ ਪਹਿਲਾਂ ਹੀ ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਸੀ ਅਤੇ ਹੁਣ ਬਾਕੀ ਸੱਤ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲ ਗਈ ਹੈ।
ਵਕੀਲ ਜਸਪਾਲ ਸਿੰਘ ਮੰਝਪੁਰ ਦੇ ਮੁਤਾਬਕ, ਉਹ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਗੀ ਦਾ ਪੱਖ ਰੱਖਦੇ ਹਨ। ਹਾਲਾਂਕਿ, ਹਾਲੀਆ ਮਾਮਲਿਆਂ ਵਿੱਚ ਇੱਕ ਵੱਖਰੀ ਕਾਨੂੰਨੀ ਟੀਮ ਸ਼ਾਮਿਲ ਸੀ।
ਜੱਗੀ ਜੌਹਲ ਦੇ ਪਰਿਵਾਰ ਨੇ ਕਿਹਾ ਕਿ ਉਹ ਅਜੇ ਵੀ ਜ਼ਮਾਨਤ ਨਾਲ ਜੁੜੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ ਕਿ ਅੱਗੇ ਕੀ ਹੋਵੇਗਾ ਪਰ ਭਾਰਤੀ ਅਦਾਲਤ ਦੇ ਫ਼ੈਸਲੇ ਨਾਲ ਉਹ “ਰਾਹਤ” ਮਹਿਸੂਸ ਕਰ ਰਹੇ ਹਨ।
ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸਰਕਾਰਾਂ ਕੋਲ ਆਵਾਜ਼ ਚੁੱਕੀ ਜਾਂਦੀ ਰਹੀ ਹੈ।
ਗੁਰਪ੍ਰੀਤ ਸਿੰਘ ਜੌਹਲ ਨੇ ਦੱਸਿਆ, “ਜਗਤਾਰ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਲਈ ਇਹ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ।”
“ਇਹ ਬਹੁਤ ਲੰਬਾ ਅਤੇ ਮਹਿੰਗਾ ਸਫ਼ਰ ਰਿਹਾ ਹੈ ਪਰ ਭਾਈਚਾਰੇ ਅਤੇ ਲੋਕਾਂ ਨੇ ਮੈਨੂੰ ਜਗਤਾਰ ਨੂੰ ਘਰ ਲਿਆਉਣ ਲਈ ਮੁਹਿੰਮ ਜਾਰੀ ਰੱਖਣ ਦੀ ਹਿੰਮਤ ਦਿੱਤੀ ਹੈ।”
“ਇਹ ਉਸ ਲਈ ਬਹੁਤ ਵੱਡੀ ਰਾਹਤ ਹੋਵੇਗੀ।”
ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਦੀਆਂ ਸਹੀ ਸ਼ਰਤਾਂ ਬਾਰੇ ਪਤਾ ਨਹੀਂ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਅਤੇ ਜਗਤਾਰ ਨੂੰ ਭਾਰਤ ਵਿੱਚ ਹੀ ਰਹਿਣਾ ਪਵੇਗਾ ਜਾਂ ਦੇਸ਼ ਛੱਡਣ ਲਈ ਇਜਾਜ਼ਤ ਲੈਣੀ ਪਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਵੱਡਾ ਕਦਮ ਹੈ ਅਤੇ ਪਰਿਵਾਰ ਇਸ ਗੱਲ ਤੋਂ ਰਾਹਤ ਮਹਿਸੂਸ ਕਰ ਰਿਹਾ ਹੈ ਕਿ ਜਗਤਾਰ ਹੁਣ ਆਜ਼ਾਦੀ ਨਾਲ ਰਹਿ ਸਕੇਗਾ। ਹਾਲਾਂਕਿ, ਆਪਣੇ ਭਰਾ ਨੂੰ ਡੰਬਰਟਨ ਵਾਪਸ ਲਿਆਉਣ ਲਈ ਅਜੇ ਹੋਰ ਕੰਮ ਕਰਨਾ ਪਵੇਗਾ।

ਗੁਰਪ੍ਰੀਤ ਨੇ ਕਿਹਾ, “ਇਹ ਪਰਿਵਾਰ ਲਈ ਇੱਕ ਬਹੁਤ ਹੀ ਮਹੱਤਵਪੂਰਨ ਪਲ ਹੈ। ਉਸ ਦੀ ਪਤਨੀ ਅੱਜ ਸਵੇਰ ਤੋਂ ਹੀ ਰੋ ਰਹੀ ਹੈ।”
“ਹਰ ਕੋਈ ਖੁਸ਼ ਸੀ। ਮੇਰੇ ਬੱਚੇ ਸਕੂਲ ਜਾਂਦੇ ਹੋਏ ਕਹਿ ਰਹੇ ਸਨ ਕਿ ਉਹ ਆਪਣੇ ਚਾਚੇ ਨੂੰ ਘਰ ਆਉਂਦੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।”
“ਇਹ ਸਿਰਫ਼ ਪਹਿਲਾ ਕਦਮ ਹੈ, ਪਰ ਇਹ ਸਹੀ ਦਿਸ਼ਾ ਵੱਲ ਇੱਕ ਕਦਮ ਹੈ।”
ਜੱਗੀ ਜੌਹਲ ਦੇ ਸਹੁਰੇ ਬਲਵਿੰਦਰ ਸਿੰਘ ਨਾਲ ਫੋਨ ਉੱਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਜੱਗੀ ਜੌਹਲ ਨੂੰ ਜ਼ਮਾਨਤ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮੌਜੂਦਾ ਸਮੇਂ ਵਿੱਚ ਇੰਗਲੈਂਡ ਵਿੱਚ ਹੀ ਹੈ। ਅਤੇ ਜੌਹਲ ਨੂੰ ਜ਼ਮਾਨਤ ਮਿਲਣ ਨੂੰ ਲੈਕੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਸੰਯੁਕਰ ਰਾਸ਼ਟਰ ਦੇ ਮਾਹਿਰਾਂ ਨੇ ਕੀ ਕਿਹਾ ਸੀ
39 ਸਾਲ ਦੇ ਜੌਹਲ ਨੂੰ ਪਿਛਲੇ ਸਾਲ ਇੱਕ ਮਾਮਲੇ ਵਿੱਚ ਮੋਗਾ ਦੀ ਇੱਕ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ‘ਤੇ ਇੱਕ ਅੱਤਵਾਦੀ ਸਮੂਹ ਨੂੰ ਆਰਥਿਕ ਮਦਦ ਦੇਣ ਦਾ ਇਲਜ਼ਾਮ ਸੀ।
ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਸੰਯੁਕਤ ਰਾਸ਼ਟਰ ਦੇ 10 ਮਾਹਿਰਾਂ ਨੇ ਇੱਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਸੀ ਕਿ ਉਹ ਬਾਕੀ ਬਚੇ ਇਲਜ਼ਾਮਾਂ ਨੂੰ ਵੀ ਹਟਾ ਲਵੇ ਅਤੇ ਜੌਹਲ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰ ਦੇਵੇ।
ਇਸ ਟੀਮ ਦਾ ਕਹਿਣਾ ਸੀ ਕਿ ਇੱਕ ਸਕੌਟਿਸ਼ ਐਕਟਿਵਿਸਟ, ਜਿਸ ਨੇ ਭਾਰਤ ਵਿੱਚ “ਮਨਮਾਨੀ ਹਿਰਾਸਤ” ਵਿੱਚ ਅੱਠ ਸਾਲ ਬਿਤਾਏ ਹਨ, ਉਹ “ਇੱਕ ਕਿਸਮ ਦਾ ਮਾਨਸਿਕ ਤਸ਼ੱਦਦ” ਝੱਲ ਰਿਹਾ ਹੈ।
ਜਗਤਾਰ ਸਿੰਘ ਜੱਗੀ ਜੌਹਲ ਖ਼ਿਲਾਫ਼ ਦਰਜ ਹੋਏ ਸੱਭ ਤੋਂ ਪਹਿਲੇ ਕੇਸ ਵਿੱਚ ਡੀ.ਐੱਸ.ਪੀ. ਬਲਵਿੰਦਰ ਸਿੰਘ ਦੀ ਗਵਾਹੀ ਪੜੋ।
ਪੜਤਾਲੀਆ ਅਫ਼ਸਰ ਅਧਿਕਾਰੀ (IO) ਡੀ.ਐੱਸ.ਪੀ. ਬਲਵਿੰਦਰ ਸਿੰਘ ਦੇ ਗਵਾਹੀ ਦੇ ਬਿਆਨ ਵਿੱਚ ਲਿਖਿਆ ਹੈ, “ਮੇਰੀ ਜਾਂਚ ਦੌਰਾਨ ਜਗਤਾਰ ਸਿੰਘ ਜੌਹਲ ਤੋਂ ਕੋਈ ਵੀ ਦੋਸ਼ਪੂਰਨ ਵਸਤੂ/ਚੀਜ਼/ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ। ਮੇਰੀ ਜਾਂਚ ਦੌਰਾਨ ਜੌਹਲ ਦੇ ਹੋਰ ਮੁਲਜ਼ਮਾਂ ਨਾਲ ਸਬੰਧਾਂ ਬਾਰੇ ਕੋਈ ਦਸਤਾਵੇਜ਼ੀ ਸਬੂਤ ਪ੍ਰਾਪਤ ਨਹੀਂ ਹੋਇਆ ਹੈ ਅਤੇ ਨਾ ਹੀ ਫਾਈਲ ਵਿੱਚ ਹੈ…… ਮੈਨੂੰ ਨਹੀਂ ਪਤਾ ਕਿ 5 ਨਵੰਬਰ 2017 ਨੂੰ ਬਰਾਮਦ ਕੀਤਾ ਗਿਆ ਕਥਿਤ ਹਥਿਆਰ ਕਿਸੇ ਅਪਰਾਧ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ ਜਾਂ ਨਹੀਂ। ਰਿਕਾਰਡ ‘ਤੇ ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਜਗਤਾਰ ਸਿੰਘ ਜੌਹਲ ਨੇ ਤਲਜੀਤ ਸਿੰਘ ਨੂੰ 800 ਪੌਂਡ ਅਤੇ ਹਰਮਿੰਦਰ ਸਿੰਘ ਉਰਫ਼ ਮਿੰਟੂ ਨੂੰ 3000 ਪੌਂਡ ਸੌਂਪੇ ਸਨ……… ਇਹ ਸਹੀ ਹੈ ਕਿ ਮੇਰੀ ਜਾਂਚ ਦੌਰਾਨ ਮੁਲਜ਼ਮ ਤੋਂ ਕੇ.ਐੱਲ.ਐੱਫ. ਜਾਂ ਯੂ.ਏ.ਪੀ.ਏ. (UAPA) ਤਹਿਤ ਕਿਸੇ ਹੋਰ ਪਾਬੰਦੀਸ਼ੁਦਾ ਜਥੇਬੰਦੀ ਦੇ ਲੈਟਰ ਹੈੱਡ ਜਾਂ ਲੋਗੋ ਦੇ ਰੂਪ ਵਿੱਚ ਕੋਈ ਸਮੱਗਰੀ ਬਰਾਮਦ ਨਹੀਂ ਹੋਈ ਹੈ।”
ਇਹ ਬਿਆਨ 2017 ਜਾਂ 18 ਵਿੱਚ ਕਲਮਬੱਧ ਕੀਤਾ ਗਿਆ।
ਇਸ ਬਿਆਨ ਦੇ ਬਾਵਜੂਦ ਜੱਗੀ ਜੌਹਲ ਦੀ ਜ਼ਮਾਨਤ ਹੋਣ ‘ਚ 10 ਸਾਲ ਲੱਗ ਗਏ। – Kamaldeep Singh Brar
Read the testimony of DSP Balwinder Singh in the very first case registered against Jagtar Singh Jaggi Johal.
Investigating Officer (IO) DSP Balwinder Singh stated in his testimony:
“During my investigation, no incriminating item, object or document was recovered from Jagtar Singh Johal. During my investigation, no documentary evidence regarding Johal’s links with the other accused was obtained, nor is any such evidence present in the case file.
I do not know whether the alleged weapon recovered on 5 November 2017 was used to commit any crime. There is no document on record showing that Jagtar Singh Johal handed over £800 to Taljit Singh and £3,000 to Harminder Singh alias Mintoo.
It is correct that during my investigation, no material bearing the letterhead or logo of the KLF—or any other organisation banned under the UAPA—was recovered from the accused.”
This statement was recorded in 2017 or 2018.
Despite this testimony, it took 10 years for Jaggi Johal to be granted bail.
— Kamaldeep Singh Brar
ਪੰਜਆਬ ਲਾਇਰਜ਼ ਦੇ ਹਵਾਲੇ ਨਾਲ ਖੁਸ਼ੀ ਵਾਲੀ ਖ਼ਬਰ ਆ ਰਹੀ ਹੈ।
18-09-2026: ਜਗਤਾਰ ਸਿੰਘ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਸੱਤ ਕੇਸਾਂ ਚ ਜ਼ਮਾਨਤ ਦਿੱਤੀ, ਆਉਂਦੇ ਦਿਨਾਂ ਚ ਜਮਾਨਤਾਂ ਭਰਨ ਤੋਂ ਬਾਅਦ ਹੋਵੇਗੀ ਰਿਹਾਈ।
—————
ਸਟਾਕਲੈਂਡ ਦਾ ਜੰਮਪਲ ਜਗਤਾਰ ਸਿੰਘ ਜੱਗੀ ਜੌਹਲ ਪਿਛਲੇ ਲਗਭਗ ਨੌ ਸਾਲ ਤੋਂ ਜੇਲ’ਚ ਬੰਦ ਹੈ। ਇਹ ਗੁਰੂ ਦੀ ਅਜ਼ਮਤ ਦਾ ਵਰਤਾਰਾ ਹੀ ਹੈ ਕਿ ਬਾਹਰਲੀ ਧਰਤੀ ਤੇ ਜੰਮਿਆ ਪਲਿਆ ਇਹ ਸਿੱਖ ਨੌਜਵਾਨ ਇਸ ਸਾਰੇ ਸਮੇਂ ਦੌਰਾਨ ਅਡੋਲ ਰਿਹਾ। ਨਾ ਦਬਿਆ ਨਾ ਝੁਕਿਆ ਤੇ ਨਾ ਬਦਲਿਆ। ਇਹ ਸਾਡੇ ਇਤਿਹਾਸ ਦੀ ਪਹਿਲੀ ਉਦਾਹਰਣ ਹੈ ਜਦੋਂ ਕੋਈ ਬਾਹਰ ਜੰਮਿਆ ਸਿੱਖ ਨੌਜਵਾਨ ਐਨਾ ਲੰਮਾ ਸਮਾਂ ਤਿਹਾੜ ਵਰਗੀ ਗੰਦੀ ਜੇਲ’ਚ ਰਿਹਾ ਹੋਵੇ। ਗੁਰੂ ਮਹਾਰਾਜ ਵੀਰ ਨੂੰ ਚੜ੍ਹਦੀ ਕਲਾ ਬਖ਼ਸ਼ਣ। – ਸਤਵੰਤ
#JaggiJohal #JagtarSinghJohal #FreeJaggi #DelhiHighCourt #UAPA #BailGranted #Punjab #Scotland #ScottishSikh #HumanRight
Punjab Spectrum
You must be logged in to post a comment.