Breaking News

SGPC ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਗੰਭੀਰ ਦੋਸ਼; ਸਰੀ ਪੁੱਜਣ ਦੀ ਖਬਰ

SGPC ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਗੰਭੀਰ ਦੋਸ਼; ਸਰੀ ਪੁੱਜਣ ਦੀ ਖਬਰ

ਗ੍ਰਿਫ਼ਤਾਰੀ ਡਰੋਂ ਅਮਰਜੀਤ ਚਾਵਲਾ ਪਹੁੰਚੇ ਕੈਨੇਡਾ
ਜਬਰ-ਜਨਾਹ ਦਾ ਮਾਮਲਾ ਦਰਜ ਹੋਣ ਮਗਰੋਂ ਰੂਪੋਸ਼ ਹੋਏ ਸਨ ਸ਼੍ਰੋਮਣੀ ਕਮੇਟੀ ਮੈਂਬਰ
ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਗੰਭੀਰ ਦੋਸ਼; ਸਰੀ ਪੁੱਜਣ ਦੀ ਖਬਰ

 

 

 

 

 

 

 

 

 

 

 

 

 

 

 

 

 

 

ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਕੇਸ ਵਿਚ ਸ਼ਿਕਾਇਤ ਕਰਨ ਵਾਲੀ ਬਹਿਰੀਨ ਦੀ ਬੀਬੀ ਨੇ 21 ਅਗਸਤ ਨੂੰ ਜੋ ਰਿਪੋਰਟ ਥਾਣਾ ਆਨੰਦਪੁਰ ਸਾਹਿਬ ਵਿੱਚ ਲਿਖਾਈ, ਉਸ ਵਿਚ ਉਸਨੇ ਦੱਸਿਆ ਕਿ ਉਸਨੂੰ ਆਨੰਦਪੁਰ ਸਾਹਿਬ ਦੀਆਂ ਸਰਾਂ ਵਿਚ ਹੋਲੇ ਮਹੱਲੇ ਵਾਲੇ ਦਿਨ ਅਮਰਜੀਤ ਸਿੰਘ ਚਾਵਲਾ ਨੇ ਉਸ ਨਾਲ ਪਹਿਲੀ ਵਾਰ ਜ਼ਬਰਦਸਤੀ ਕੀਤੀ ਤੇ ਉਸਤੋਂ ਬਾਅਦ ਤਾਂ ਅਣਗਿਣਤ ਵਾਰ ਉਸ ਨਾਲ ਚਾਵਲਾ ਵਲੋਂ ਬਲਾਤਕਾਰ ਕੀਤਾ ਗਿਆ।

 

 

 

 

 

 

 

 

 

 

 

 

 

ਬੀਬੀ ਅਨੁਸਾਰ ਸਰਾਂ ਵਿੱਚ ਰਹਿਣ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਨੇ ਕੀਤਾ ਸੀ, ਜਿਥੇ ਉਸਨੂੰ ਬੰਦੀ ਬਣਾ ਕੇ ਰੱਖਿਆ ਗਿਆ ਤੇ ਕਿਸੇ ਕੋਲ ਗੱਲ ਕਰਨ ‘ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਦੀਆ ਰਹੀਆਂ
ਉਸ ਨੇ ਦੱਸਿਆ ਕਿ ਇਸ ਜ਼ਬਰਦਸਤੀ ਬਾਰੇ ਉਸਨੇ ਸੁਖਬੀਰ ਬਾਦਲ ਦੇ ਪੀਏ ਅਵਤਾਰ ਸਿੰਘ ਰਾਹੀਂ, ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪੀਏ ਸਤਿੰਦਰ ਸਿੰਘ ਰਾਹੀਂ, ਵਲਟੋਹਾ ਦੇ ਪੀਏ ਰਾਹੀਂ ਵਿਰਸਾ ਸਿੰਘ ਵਲਟੋਹਾ ਕੋਲ ਅਤੇ ਸਬੂਤਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਲ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਦੋਸ਼ ਮੁਤਾਬਕ ਉਸਤੋਂ ਬਾਅਦ ਦਰਬਾਰ ਸਾਹਿਬ ਦਾ ਗ੍ਰੰਥੀ ਮਲਕੀਤ ਸਿੰਘ ਉਸਨੂੰ ਧਮਕੀਆਂ ਦੇਣ ਦੇ ਨਾਲ ਹੀ ਅਸਲੀਲ ਵੀਡੀਓ ਵੀ ਭੇਜਦਾ ਰਿਹਾ।
ਬੀਬੀ ਅਨੁਸਾਰ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਡਰਾਈਵਰ ਮੋਹਣ ਸਿੰਘ ਨੇ ਉਸਨੂੰ ਬਚਾ ਲਿਆ। ਉਸਦਾ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਵਿਚ ਇਲਾਜ ਕਰਾਇਆ ਗਿਆ।

 

 

 

 

 

 

 

 

 

 

 

 

 

 

 

 

 

************
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਕਾਰਜਸ਼ੀਲ ਸ. ਮੋਹਣ ਸਿੰਘ ਦਾ ਅਨੈਤਿਕ ਮਾਮਲੇ ਵਿਚ ਨਾਂ ਆਉਣ ਕਰਕੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸਾਹਮਣੇ ਆਈਆਂ ਖ਼ਬਰਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਕੀਤੀ ਗਈ ਹੈ।

 

 

 

 

 

 

 

 

 

************
ਹੁਣ ਇਹ ਖਬਰ ਦੱਸ ਰਹੀ ਕਿ ਬਲਾਤਕਾਰ ਦਾ ਪਰਚਾ ਦਰਜ ਹੋਣ ਤੋਂ ਬਾਅਦ ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਕੈਨੇਡਾ ਨੂੰ ਭੱਜ ਗਿਆ ਹੈ।
ਵੈਸੇ ਇਸ ਵਕਤ ਉਸਦੇ ਸਰੀ ਵਿੱਚ ਮੌਜੂਦ ਹੋਣ ਦੇ ਕੁਝ ਕਾਰਨ ਹਨ। ਲੋਕ ਨਜ਼ਰ ਰੱਖਣਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

 

 

 

 

 

 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਜਬਰ-ਜਨਾਹ ਦਾ ਮਾਮਲਾ ਦਰਜ ਹੋਣ ਮਗਰੋਂ ਪੁਲੀਸ ਨੂੰ ਚਕਮਾ ਦੇ ਕੇ ਕੈਨੇਡਾ ਪਹੁੰਚ ਗਏ ਹਨ। ਆਨੰਦਪੁਰ ਸਾਹਿਬ ਦੇ ਥਾਣੇ ’ਚ ਉਨ੍ਹਾਂ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ 20 ਅਗਸਤ ਨੂੰ ਦਰਜ ਹੋ ਗਿਆ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਹੁਣ ਜਦੋਂ ਪੁਲੀਸ ਚਾਵਲਾ ਦੀ ਭਾਲ ’ਚ ਜੁਟ ਗਈ ਹੈ ਤਾਂ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਦੇਸ਼ ਵਿੱਚੋਂ ਫ਼ਰਾਰ ਹੋ ਗਏ ਹਨ।

 

 

 

 

 

 

 

 

 

 

 

ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ 13 ਸਤੰਬਰ ਨੂੰ ਕੈਨੇਡਾ ਪਹੁੰਚ ਗਏ ਹਨ। ਪੰਜਾਬ ਪੁਲੀਸ ਵੱਲੋਂ ਚਾਵਲਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਦੌਰਾਨ ਚਾਵਲਾ ਦੇ ਕੈਨੇਡਾ ਪੁੱਜਣ ਦਾ ਪਤਾ ਚੱਲਿਆ ਹੈ। ਦੱਸਣਯੋਗ ਹੈ ਕਿ ਚਾਵਲਾ ਖ਼ਿਲਾਫ਼ ਕੇਸ ਸੰਗਰੂਰ ਜ਼ਿਲ੍ਹੇ ਦੀ ਇੱਕ ਔਰਤ ਦੀ ਸ਼ਿਕਾਇਤ ’ਤੇ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਥਾਣੇ ’ਚ ਦਰਜ ਕੀਤਾ ਗਿਆ ਹੈ। ਇਸ ਔਰਤ ਨੇ ਚਾਵਲਾ ’ਤੇ ਵਾਰ-ਵਾਰ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ।

 

 

 

 

 

 

 

 

 

ਪੁਲੀਸ ਅਧਿਕਾਰੀ ਆਖਦੇ ਹਨ ਕਿ ਅਮਰਜੀਤ ਸਿੰਘ ਚਾਵਲਾ ਹਾਲੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਸਰੀ ਤਰਫ਼ ਐੱਫ਼ ਆਈ ਆਰ ਦਰਜ ਹੋਣ ਤੋਂ ਬਾਅਦ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।

 

 

 

ਚਾਵਲਾ ਨੇ ਸੋਸ਼ਲ ਮੀਡੀਆ ’ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਇਸ ਮਾਮਲੇ ਨੂੰ ‘ਝੂਠਾ, ਬੇਬੁਨਿਆਦ ਅਤੇ ਕਿਰਦਾਰਕੁਸ਼ੀ ਕਰਨ ਦੀ ਇੱਕ ਡੂੰਘੀ ਸਾਜ਼ਿਸ਼’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਰਹੇ ਹਨ ਅਤੇ ਜਦੋਂ ਤੱਕ ਅਦਾਲਤ ਤੋਂ ਨਿਰਦੋਸ਼ ਸਾਬਤ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਜਨਤਕ ਅਹੁਦੇ ’ਤੇ ਵਾਪਸ ਨਹੀਂ ਆਉਣਗੇ।