Breaking News

Bathinda ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਆਗਾਜ਼ ਤੋਂ ਪਹਿਲਾਂ ਸਟੇਡੀਅਮ ਵੱਲ ਕੂਚ ਕਰ ਰਹੇ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ

Bathinda ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਆਗਾਜ਼ ਤੋਂ ਪਹਿਲਾਂ ਸਟੇਡੀਅਮ ਵੱਲ ਕੂਚ ਕਰ ਰਹੇ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ

ਬਠਿੰਡੇ ਵੀ ਪਹੁੰਚੇ ਕਾਲੀਆਂ ਝੰਡੀਆਂ ਵਾਲੇ, ਮੁੱਖ ਮੰਤਰੀ ਦਾ ਬਠਿੰਡਾ ਪਹੁੰਚਣ ਤੇ ਕੀਤਾ ਸਵਾਗਤ।
ਬੈਰੀਗੇਟ ਤੋੜ ਕੇ ਪ੍ਰੋਫੈਸਰ ਤੇ ਟੀਚਰ ਵਧੇ ਅੱਗੇ

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਆਗਾਜ਼ ਤੋਂ ਪਹਿਲਾਂ ਸਟੇਡੀਅਮ ਵੱਲ ਕੂਚ ਕਰ ਰਹੇ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ
ਹਨੂੰਮਾਨ ਚੌਕ ’ਚ ਬੈਰੀਕੇਡਿੰਗ ਕਰ ਕੇ ਰੋਕੇ ਅਧਿਆਪਕ; ਮੌਕੇ ’ਤੇ ਹੀ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਆਗਾਜ਼ ਕੀਤਾ ਜਾਣਾ ਹੈ। ਇਸੇ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਦੇ ਵੱਖ-ਵੱਖ ਸੰਗਠਨਾਂ ਵੱਲੋਂ ਸਟੇਡੀਅਮ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲੀਸ ਵੱਲੋਂ ਕੀਤੀ ਗਈ ਸਖ਼ਤ ਬੈਰੀਕੇਡਿੰਗ ਕਾਰਨ ਉਹ ਸਟੇਡੀਅਮ ਤੱਕ ਨਹੀਂ ਪੁੱਜ ਸਕੇ।
ਪਾਵਰ ਹਾਊਸ ਰੋਡ ਵਾਲੇ ਪਾਸਿਓਂ ਇਕੱਠੇ ਹੋ ਕੇ ਆ ਰਹੇ ਅਧਿਆਪਕਾਂ ਨੂੰ ਪੁਲੀਸ ਨੇ ਪਹਿਲਾਂ ਬੱਸ ਸਟੈਂਡ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਵੱਲੋਂ ਅੱਗੇ ਵਧਣ ‘ਤੇ ਉਹ ਫੌਜੀ ਚੌਕ ਤੱਕ ਪਹੁੰਚ ਗਏ, ਜਿੱਥੇ ਪੁਲੀਸ ਨੇ ਮੁੜ ਰਸਤਾ ਰੋਕਣ ਲਈ ਬੈਰੀਕੇਡ ਲਾ ਦਿੱਤੇ। ਇਸ ਦੇ ਬਾਵਜੂਦ ਅਧਿਆਪਕ ਅੱਗੇ ਜਾਣ ਲਈ ਬਜ਼ਿੱਦ ਰਹੇ।

ਇਸ ਦੌਰਾਨ ਹਨੂੰਮਾਨ ਚੌਕ ਵਿੱਚ ਪੁਲੀਸ ਅਤੇ ਅਧਿਆਪਕਾਂ ਵਿਚਕਾਰ ਧੱਕਾ-ਮੁੱਕੀ ਹੋ ਗਈ। ਪੁਲੀਸ ਨੇ ਸਖ਼ਤੀ ਵਰਤਦਿਆਂ ਅਧਿਆਪਕਾਂ ਨੂੰ ਸਟੇਡੀਅਮ ਵੱਲ ਜਾਣ ਤੋਂ ਰੋਕ ਦਿੱਤਾ। ਰਸਤਾ ਰੋਕੇ ਜਾਣ ਤੋਂ ਬਾਅਦ ਅਧਿਆਪਕਾਂ ਨੇ ਹਨੂੰਮਾਨ ਚੌਕ ਵਿੱਚ ਹੀ ਧਰਨਾ ਲਾ ਦਿੱਤਾ ਅਤੇ ਸਰਕਾਰ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਅਧਿਆਪਕ ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ, ਪਰ ਪੁਲੀਸ ਨੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਦੇਣ ਦੀ ਬਜਾਏ ਰਸਤੇ ਵਿੱਚ ਹੀ ਰੋਕ ਦਿੱਤਾ। ਖ਼ਬਰ ਲਿਖੇ ਜਾਣ ਤੱਕ ਅਧਿਆਪਕ ਹਨੂੰਮਾਨ ਚੌਕ ਵਿੱਚ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।