Breaking News

Canada ਸਰੀ ਦਾ ਇੱਕ ਬੇਹੱਦ ਨਾਮਵਰ ਪਤਵੰਤਾ ਪੁਲਿਸ ਨੇ ਘਰੋਂ ਚੁੱਕਿਆ

Canada ਸਰੀ ਦਾ ਇੱਕ ਬੇਹੱਦ ਨਾਮਵਰ ਪਤਵੰਤਾ ਪੁਲਿਸ ਨੇ ਘਰੋਂ ਚੁੱਕਿਆ

-ਵੈਨਕੂਵਰ ਪੁਲਿਸ ਦੇ ਖੁਲਾਸਿਆਂ ਨੇ ਕਈਆਂ ਦੀ ਨੀਂਦ ਉਡਾਈ
-ਕੈਲ ਦੁਸਾਂਝ ਨੂੰ ਨੌਕਰੀ ਤੋਂ ਮੁਅੱਤਲ ਕੀਤਾ, ਸਰਬਜੀਤ ਗਿੱਲ ਦੀ ਭਾਲ ਜਾਰੀ
-ਬੀਸੀ ਵਿੱਚ ਜਲਦ ਬਣੇਗੀ ਇੱਕ ਨਵੀਂ ਸਿਆਸੀ ਪਾਰਟੀ
-ਐਫਬੀਆਈ ਤੋਂ ਭਗੌੜਾ ਹੋਇਆ ਜਲੰਧਰ ‘ਚ ਕਾਬੂ
-ਭਗਵੰਤ ਮਾਨ ਨੂੰ ਸਵਾਲ ਕਰਨ ਵਾਲੇ ਨੌਜਵਾਨ ‘ਤੇ ਬੇਤਹਾਸ਼ਾ ਤਸ਼ੱਦਦ

ਵੈਨਕੂਵਰ ਪੁਲਿਸ ਨੇ ਕੈਲ ਦੁਸਾਂਝ ਨੂੰ ਨੌਕਰੀ ਤੋਂ ਮੁਅੱਤਲ ਕੀਤਾ
-ਬਿਨਾ ਤਨਖਾਹ ਮੁਅੱਤਲੀ ਦੀ ਸਿਫਾਰਿਸ਼
-ਦੇਰ ਸ਼ਾਮ ਪੇਸ਼ੀ ਤੋਂ ਬਾਅਦ ਜੱਜ ਨੇ ਘਰ ਭੇਜਿਆ,
-ਦੁਸਾਂਝ ਦੀ ਪਤਨੀ ਅਤੇ ਵਕੀਲ ਨੇ ਉਸਨੂੰ ਨਿਰਦੋਸ਼ ਦੱਸਿਆ
-ਪੁਲਿਸ ਵਲੋਂ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ

******************************
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜਦੀ ਕਲਾ
ਵੈਨਕੂਵਰ ਪੁਲਿਸ ਮੁਖੀ ਸਟੀਵ ਰਾਏ ਅਤੇ ਉਨ੍ਹਾਂ ਦੀ ਜਾਂਚ ਟੀਮ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਮੀਡੀਆ ਅੱਗੇ ਮੁਖਾਤਿਬ ਹੁੰਦਿਆਂ ਦੱਸਿਆ ਕਿ 26 ਸਾਲਾਂ ਤੋਂ ਪੁਲਿਸ ‘ਚ ਨੌਕਰੀ ਕਰ ਰਹੇ ਕਾਂਸਟੇਬਲ ਕਲਵਿੰਦਰ ਸਿੰਘ ਦੁਸਾਂਝ ਅਤੇ ਉਸਦੇ 51 ਸਾਲਾ ਭਾਈਵਾਲ ਸਰਬਜੀਤ ਸਿੰਘ ਗਿੱਲ ‘ਤੇ ਕੁੱਲ 9 ਚਾਰਜ ਲਾਏ ਗਏ ਹਨ, ਜੋ ਕਿ ਜਾਇਦਾਦ ਭਾਈਵਾਲੀ ‘ਚ ਧੋਖਾਦੇਹੀ ਨਾਲ ਸਬੰਧਤ ਹਨ, ਇੱਕ ਚਾਰਜ ਉਨ੍ਹਾਂ ਵਲੋਂ ਨਾਲ ਹੋ ਕੇ ਚਲਾਈ ਜਾ ਰਹੀ ਸੰਸਥਾ ਨਾਲ ਸਬੰਧਤ ਹੈ ਤੇ ਇੱਕ ਚਾਰਜ ਜਨਤਾ ਦੀ ਸੇਵਾ ਕਰਨ ਵਾਲੇ ਮਹਿਕਮੇ ‘ਚ ਹੁੰਦਿਆਂ ਭਰੋਸਾ ਤੋੜਨ ਬਾਰੇ ਹੈ।
ਕੈਲ ਦੁਸਾਂਝ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਸਰਬਜੀਤ ਗਿੱਲ ਦੀ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਾਡੇ ਸੂਤਰਾਂ ਮੁਤਾਬਕ ਉਹ ਭਾਰਤ ਵਿੱਚ ਹੈ।
ਮਾਮਲਾ 7-8 ਸਾਲ ਪੁਰਾਣਾ ਹੈ, ਪਰ 2023 ਤੋਂ ਬੇਹੱਦ ਗੁਪਤ ਪਰ ਸਰਗਰਮ ਜਾਂਚ ਚੱਲ ਰਹੀ ਸੀ। ਪਹਿਲਾਂ ਲੋਕਾਂ ਨੇ ਦੁਸਾਂਝ ਅਤੇ ਗਿੱਲ ‘ਤੇ ਸਿਵਲ ਮੁਕੱਦਮੇ ਕੀਤੇ ਹੋਏ ਸਨ ਪਰ ਹੁਣ ਜਾਂਚ ਤੋਂ ਬਾਅਦ ਅਪਰਾਧਿਕ ਚਾਰਜ ਲਾਏ ਗਏ ਹਨ।

 

 

 

 

 

 

 

 

 

 

 

 

 

 

 

ਪੁਲਿਸ ਮੁਤਾਬਿਕ ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ ਲੈ ਕੇ 25 ਜੁਲਾਈ 2025 ਦਰਮਿਆਨ ਹੋਏ ਹਨ।
ਪੁਲਿਸ ਮੁਖੀ ਸਟੀਵ ਰਾਏ ਨੇ ਕਿਹਾ ਕਿ 19 ਪੀੜਤ ਇਕੱਠੇ ਹੋ ਕੇ ਦਬਾਅ ਦੇ ਬਾਵਜੂਦ ਅੜੇ ਤੇ ਖੜੇ ਰਹੇ, ਜੋ ਭਾਈਚਾਰੇ ‘ਚੋਂ ਹੀ ਹਨ, ਅਸੀਂ ਉਨ੍ਹਾਂ ਦੇ ਨਾਲ ਖੜੇ ਆਂ, ਉਨ੍ਹਾਂ ਦੀ ਆਵਾਜ਼ ਸੁਣੀ ਗਈ ਹੈ, ਇਹ ਬੇਹੱਦ ਗੰਭੀਰ ਮਾਮਲਾ ਹੈ। ਇੱਕ ਕਥਿਤ ਦੋਸ਼ੀ ਪੁਲਿਸ ਅਧਿਕਾਰੀ ਹੋਣ ਕਰਕੇ ਮਿਹਨਤੀ ਅਧਿਕਾਰੀਆਂ ਅਤੇ ਸਮੁੱਚੀ ਫੋਰਸ ‘ਤੇ ਦਾਗ ਲਗਦਾ ਹੈ, ਜਾਂਚ ਪਾਰਦਰਸ਼ਤਾ ਨਾਲ ਕੀਤੀ ਗਈ, ਇਸੇ ਲਈ ਲੰਮਾ ਸਮਾਂ ਜਾਂਚ ‘ਤੇ ਲੱਗਾ

 

 

 

 

 

 

 

 

 

 

 

 

 

 

 

ਉਨ੍ਹਾਂ ਦੱਸਿਆ ਕਿ ਇਨ੍ਹਾਂ 19 ਜਣਿਆਂ ਨੇ 3 ਮਿਲੀਅਨ ਡਾਲਰ ਤੋਂ ਵੱਧ ਗਵਾਇਆ ਹੈ, ਬਾਕੀ ਹੋਰ ਵੀ ਹਨ, ਉਹ ਵੀ ਅੱਗੇ ਆਉਣ।
ਸਾਡੀ ਜਾਣਕਾਰੀ ਮੁਤਾਬਕ ਪੂਰਾ ਮਾਮਲਾ 25 ਮਿਲੀਅਨ ਦੇ ਕਰੀਬ ਕੀਮਤ ਦੀ ਜਾਇਦਾਦ ਦਾ ਹੈ। ਦੋ ਪ੍ਰਜੈਕਟ ਸਰੀ ਵਿੱਚ ਸਨ ਤੇ ਇੱਕ ਮਿਸ਼ਨ ਬੀਸੀ ਵਿੱਚ ਸੀ। ਇੱਕ ਚਾਰਜ ਉਨ੍ਹਾਂ ਵਲੋਂ ਨਾਲ ਹੋ ਕੇ ਚਲਾਈ ਜਾ ਰਹੀ ਬੱਚਿਆਂ ਦੀ ਸੰਸਥਾ ਨਾਲ ਸਬੰਧਤ ਹੈ, ਉਸ ਬਾਰੇ ਕਾਫੀ ਖੁਲਾਸੇ ਆਉਣ ਵਾਲੇ ਸਮੇਂ ‘ਚ ਹੋਣਗੇ।
ਪੁਲਿਸ ਮੁਖੀ ਅਤੇ ਸਾਥੀ ਬੁਲਾਰਿਆਂ ਨੇ ਦੱਸਿਆ ਕਿ 2023 ‘ਚ ਵੈਨਕੂਵਰ ਪੁਲਿਸ ਦੇ ਇੱਕ ਵਿਸ਼ੇਸ਼ ਦਸਤੇ ਨੇ ਇਹ ਜਾਂਚ ਆਰੰਭੀ, ਪੀੜਤਾਂ ਅਤੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਈ ਅਤੇ ਨਾਲ ਹੀ ਪੁਲਿਸ ਅਧਿਾਕਰੀਆਂ ਬਾਰੇ ਜਾਂਚ ਕਰਨ ਵਾਲੇ ਪੁਲਿਸ ਕੰਪਲੇਟ ਕਮਿਸ਼ਨਰ ਨੂੰ ਆਪਣੇ ਅਧਿਕਾਰੀ ਦੀ ਸ਼ਿਕਾਇਤ ਕੀਤੀ।
ਊਨ੍ਹਾਂ ਦੱਸਿਆ ਕਿ ਦੁਸਾਂਝ ਨੂੰ ਮੈਂ ਮੁਅੱਤਲ ਕਰ ਦਿੱਤਾ ਹੈ, ਤੇ ਅੱਗੇ ਵੈਨਕੂਵਰ ਪੁਲਿਸ ਬੋਰਡ ਨੂੰ ਬਿਨਾ ਤਨਖਾਹ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੈਲ ਦੁਸਾਂਝ ਪੁਲਿਸ ਦੇ ਟਰੈਫਿਕ ਮਹਿਕਮੇ ‘ਚ ਮੋਟਰ ਸਾਈਕਲ ‘ਤੇ ਕੰਮ ਕਰਦਾ ਹੁੰਦਾ ਸੀ। ਉਸਦਾ ਸਰਕਾਰੀ ਹਥਿਆਰ ਵੀ ਵਾਪਸ ਲੈ ਲਿਆ ਗਿਆ ਹੈ।
ਕੱਲ੍ਹ ਜੱਜ ਸਾਹਮਣੇ ਪੇਸ਼ੀ ਤੋਂ ਬਾਅਦ ਉਹ ਜ਼ਮਾਨਤ ‘ਤੇ ਰਿਹਾਅ ਹੋ ਗਿਆ।

 

 

 

 

 

 

 

 

 

 

 

 

 

 

 

 

 

 

ਪੁਲਿਸ ਮੁਖੀ ਨੇ ਕਿਹਾ ਕਿ ਇੱਕ ਪੁਲਿਸ ਅਧਿਕਾਰੀ ਦੀ ਕਾਰਵਾਈ ਸਾਰੇ ਅਧਿਕਾਰੀਆਂ ‘ਤੇ ਨਹੀਂ ਪੈਣੀ ਚਾਹੀਦੀ, ਸਭ ਬਾਰੇ ਇੱਕੋ ਜਿਹੀ ਧਾਰਨਾ ਨਹੀਂ ਬਣਾ ਲੈਣੀ ਚਾਹੀਦੀ। ਅਸੀਂ ਵੈਨਕੂਵਰ ਪੁਲਿਸ ਦੇ ਅਧਿਕਾਰੀ ਲੋਕਾਂ ਲਈ ਠੋਕ ਕੇ ਕੰਮ ਕਰਦੇ ਰਹਾਂਗੇ ਤੇ ਗਲਤ ਅਨਸਰ ਫੜਦੇ ਰਹਾਂਗੇ, ਚਾਹੇ ਉਹ ਸਾਡੇ ਵਿੱਚ ਹੀ ਕਿਓਂ ਨਾ ਹੋਣ। ਇਸ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਡੇ ਅਧਿਕਾਰੀ ਬਹੁਤ ਗੁੱਸੇ ਵਿੱਚ ਹਨ, ਨਿਰਾਸ਼ ਹਨ।
ਉਨ੍ਹਾਂ ਹੋਰ ਪੀੜਤਾਂ ਨੂੰ ਅੱਗੇ ਆਊਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇੱਕ ਪੱਕੀ ਫੋਨ ਲਾਈਨ ਉਨ੍ਹਾਂ ਲਈ ਖੋਲ੍ਹ ਦਿੱਤੀ ਗਈ ਹੈ, ਉਹ ਸੰਪਰਕ ਕਰਨ, ਨੰਬਰ ਹੈ 604-717-2601, ਹੋਰ ਲੋਕ ਸਾਹਮਣੇ ਆਏ ਤਾਂ ਹੋਰ ਚਾਰਜ ਵੀ ਲੱਗ ਸਕਦੇ ਹਨ।

 

 

 

 

 

 

 

 

 

 

 

 

 

 

 

 

 

 

***********
ਦੂਜੇ ਪਾਸੇ ਦੁਸਾਂਝ ਦੇ ਵਕੀਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੇਰਾ ਮੁਵੱਕਿਲ ਨਿਰਦੋਸ਼ ਹੈ। ਹਾਲੇ ਸਿਰਫ ਚਾਰਜ ਲੱਗੇ ਹਨ, ਅਦਾਲਤ ਵਿੱਚ ਸਿੱਧ ਨਹੀਂ ਹੋਏ। ਇਸ ਕਾਰਨ ਹਾਲ ਦੀ ਘੜੀ ਉਸਨੂੰ ਨਿਰਦੋਸ਼ ਮੰਨਿਆ ਜਾਣਾ ਚਾਹੀਦਾ ਹੈ।
ਕੈਲ ਦੁਸਾਂਝ ਦੀ ਪਤਨੀ ਅਤੇ ਸਰੀ ਸਿਟੀ ਕੌਂਸਲ ਲਈ ਚੋਣ ਲੜ ਰਹੀ ਸੈਂਡੀ ਦੋਸਾਂਝ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਕੋਈ ਅਪਰਾਧ ਨਹੀਂ ਕੀਤਾ।
ਸੈਂਡੀ ਦੋਸਾਂਝ ਨੇ ਕਿਹਾ ਕਿ ਵੈਸਟ ਨਿਊਟਨ ਸਥਿਤ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਪੁਲਿਸ ਨੂੰ ਉਨ੍ਹਾਂ ਨੂੰ ਫੋਨ ਕਰਨਾ ਚਾਹੀਦਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਦੀ ਇਹ ਕਾਰਵਾਈ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਸਰੀ ਸਿਟੀ ਕੌਂਸਲ ਦੀ ਚੋਣ ਲੜਨ ਦਾ ਐਲਾਨ ਕੀਤਾ।
ਸੈਂਡੀ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਉਹ “ਪਰਦੇ ਪਿੱਛੇ ਕੀ ਹੁੰਦਾ ਹੈ” ਬਾਰੇ ਕੋਈ ਗੱਲ ਕਰੇ। ਹਾਲਾਂਕਿ, ਇਨ੍ਹਾਂ ਦਾਅਵਿਆਂ ਨੂੰ ਲੈ ਕੇ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਉਹ ਕਿਹੜੇ ਪਰਦਿਆਂ ਦੀ ਗੱਲ ਕਰ ਰਹੀ ਸੀ।
ਕੈਲ ਦੀ ਪਤਨੀ ਨੇ ਕਿਹਾ ਕਿ ਮੇਰੀ ਚੋਣ ਕੰਪੇਨ ਨੂੰ ਪ੍ਰਭਾਵਿਤ ਕਰਨ ਲਈ ਇਹ ਸਭ ਕੁਝ ਹੋ ਰਿਹਾ। ਜਦਕਿ ਪੁਲਿਸ ਮੁਖੀ ਮੁਤਾਬਕ ਉਹ ਇਹ ਜਾਂਚ 2023 ਦੀ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਕੁਝ ਹਫਤੇ ਪਹਿਲਾਂ ਹੀ ਸੈਂਡੀ ਦੁਸਾਂਝ ਨੇ ਸਰੀ ਦੀਆਂ ਮਿਊਂਸਪਲ ਚੋਣਾਂ ‘ਚ ਕੌਂਸਲਰ ਵਜੋਂ ਖੜ੍ਹਨ ਦਾ ਐਲਾਨ ਕੀਤਾ ਸੀ ਪਰ ਹੁਣ ਉਨ੍ਹਾਂ ਦੀ ਸਿਆਸੀ ਧਿਰ ਸਰੀ ਕੰਜ਼ਰਵਟਿਵ ਪਾਰਟੀ ਵਲੋਂ ਭੇਜੀ ਈਮੇਲ ‘ਚ ਕਿਹਾ ਗਿਆ ਹੈ ਕਿ ਸੈਂਡੀ ਦੁਸਾਂਝ ਉਮੀਦਵਾਰ ਨਹੀਂ ਰਹੀ।

 

 

 

 

 

 

 

 

 

 

 

*********************
ਇਸ ਗੰਭੀਰ ਮਾਮਲੇ ਨੇ ਭਾਈਚਾਰੇ ਨੂੰ ਵੱਡੇ ਝਟਕੇ ਦਿੱਤੇ ਹਨ। ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ‘ਚ ਘੁੰਮ ਰਹੇ ਹਨ ਕਿ ਅੱਗੇ ਚੱਲ ਕੇ ਹੋਵੇਗਾ, ਸੰਸਥਾ ਦਾ ਕੀ ਬਣੇਗਾ, ਬੱਚਿਆਂ ਦੇ ਮਨਾਂ ‘ਤੇ ਕੀ ਬਣੇਗੀ ਆਦਿ ਆਦਿ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜਦੀ ਕਲਾ