Breaking News

Canada -ਕੈਨੇਡਾ ਭੇਜੇ ਜਾ ਰਹੇ ਜੰਕ-ਫੂਡ ਵਿੱਚ ਭਾਰਤ ਅੰਦਰ ਹੋ ਰਹੀ ਹੈ ਮਿਲਾਵਟ

Canada -ਕੈਨੇਡਾ ਭੇਜੇ ਜਾ ਰਹੇ ਜੰਕ-ਫੂਡ ਵਿੱਚ ਭਾਰਤ ਅੰਦਰ ਹੋ ਰਹੀ ਹੈ ਮਿਲਾਵਟ

ਜੇ ਜੰਕ-ਫੂਡ ਹੀ ਖਾਣਾ, ਉਹ ਤਾਂ ਅਸਲੀ ਖਾ ਲਓ!
ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਭਾਰਤ ਤੋਂ ਆ ਰਹੇ ਚਿਪਸ ਅਤੇ ਹੋਰ ਖੁਰਾਕੀ ਉਤਪਾਦਾਂ ’ਤੇ “ਜਾਅਲੀ ਪੋਸ਼ਣ ਸਬੰਧੀ ਜਾਣਕਾਰੀ ਅਤੇ ਮਿਆਦ ਪੁੱਗਣ ਦੀਆਂ ਤਾਰੀਖਾਂ” ਲਗਾਈਆਂ ਜਾ ਰਹੀਆਂ ਸਨ।

 

 

ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਵਲੋਂ ਸ਼ੱਕ ਜ਼ਾਹਰ ਕਰਨ ‘ਤੇ ਭਾਰਤੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਮੁੰਬਈ ਵਿੱਚ ਇੱਕ ਗੋਦਾਮ ’ਤੇ ਛਾਪਾ ਮਾਰਿਆ। ਇਸ ਦੌਰਾਨ ਕਰੀਬ 80,000 ਅਮਰੀਕੀ ਡਾਲਰ ਮੁੱਲ ਦੇ ਉਤਪਾਦ, ਰਸਾਇਣ ਅਤੇ ਪ੍ਰਿੰਟਿੰਗ ਮਸ਼ੀਨਾਂ ਬਰਾਮਦ ਕੀਤੀਆਂ ਗਈਆਂ।
ਜਾਂਚ ਮੁਤਾਬਕ ਇਨ੍ਹਾਂ ਮਸ਼ੀਨਾਂ ਅਤੇ ਸਮੱਗਰੀ ਦੀ ਵਰਤੋਂ PepsiCo, Nestle, Coca-Cola ਅਤੇ Unilever ਦੇ ਉਤਪਾਦਾਂ ਉੱਤੇ ਪੁਰਾਣੀਆਂ ਮਿਆਦ ਪੁੱਗਣ ਦੀਆਂ ਤਾਰੀਖਾਂ ਅਤੇ ਪੋਸ਼ਣ ਸਬੰਧੀ ਜਾਣਕਾਰੀ ਬਦਲਣ ਲਈ ਕੀਤੀ ਜਾ ਰਹੀ ਸੀ, ਤਾਂ ਜੋ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਲਈ ਢੁਕਵਾਂ ਦਿਖਾਇਆ ਜਾ ਸਕੇ।

 

 

 

 

 

 

 

 

 

 

 

 

ਛਾਪੇ ਦੌਰਾਨ Reuters ਦੇ ਇੱਕ ਫੋਟੋਗ੍ਰਾਫਰ ਨੂੰ ਗੋਦਾਮ ਵਿੱਚ PepsiCo ਦੇ ਭਾਰਤੀ ਬ੍ਰਾਂਡ ‘ਕੁਰਕੁਰੇ’ ਦੇ ਚਿਪਸ ਦਾ ਪੈਕੇਟ ਮਿਲਿਆ, ਜਿਸ ’ਤੇ ਜਾਅਲੀ ਲੇਬਲ ਲੱਗਾ ਹੋਇਆ ਸੀ। ਇਸ ਲੇਬਲ ’ਤੇ ਪੋਸ਼ਣ ਸਬੰਧੀ ਜਾਣਕਾਰੀ ਅੰਗਰੇਜ਼ੀ ਅਤੇ ਫਰਾਂਸੀਸੀ ਦੋਵਾਂ ਭਾਸ਼ਾਵਾਂ ਵਿੱਚ ਸੀ ਅਤੇ ਇਸ ਦਾ ਫਾਰਮੈਟ ਕੈਨੇਡਾ ਵਿੱਚ ਲਾਗੂ ਨਿਯਮਾਂ ਵਰਗਾ ਸੀ।
ਗੋਦਾਮ ਵਿੱਚ ਦੁਬਾਰਾ ਲੇਬਲ ਕੀਤੇ ਜਾ ਰਹੇ ਉਤਪਾਦ ਜਾਂ ਤਾਂ ਮਿਆਦ ਪੁੱਗ ਚੁੱਕੇ ਸਨ ਜਾਂ ਮਿਆਦ ਪੁੱਗਣ ਦੇ ਬਿਲਕੁਲ ਨੇੜੇ ਸਨ।

 

 

 

 

 

 

 

 

 

PepsiCo ਨੇ Reuters ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਹਾਲੀਆ ਮੀਡੀਆ ਰਿਪੋਰਟਾਂ ਵਿੱਚ ਜ਼ਿਕਰ ਕੀਤੀਆਂ ਨਿਰਯਾਤ ਕੰਪਨੀਆਂ ਨਾਲ ਉਸ ਦਾ ਕੋਈ ਵਪਾਰਕ ਸਬੰਧ ਨਹੀਂ ਹੈ। ਭਾਰਤ ਵਿੱਚ ਤਿਆਰ ਕੀਤੇ ਸਾਡੇ ਸਨੈਕ ਉਤਪਾਦ ਕੇਵਲ ਭਾਰਤੀ ਬਾਜ਼ਾਰ ਵਿੱਚ ਵਿੱਕਰੀ ਲਈ ਹੁੰਦੇ ਹਨ, ਬਾਹਰ ਭੇਜਣ ਲਈ ਨਹੀਂ। (PepsiCo ਨੂੰ ਭਾਹਰਲੇ ਮੁਲਕਾਂ ਦੇ ਫੂਡ ਸਟੈਂਡਰਡਜ਼ ਦਾ ਪਤਾ ਹੈ)

 

 

 

 

 

 

 

 

 

********
ਪਹਿਲੀ ਗੱਲ ਤਾਂ ਡਾਕਟਰਾਂ ਮੁਤਾਬਕ ਇਹ ਚਿਪਸ ਆਦਿ ਤਾਂ ਇੱਥੇ ਦੇ ਬਣੇ ਹੋਏ ਖਾਣੇ ਹੀ ਮਾੜੇ ਹਨ, ਉੱਤੋਂ ਇੰਡੀਆ ਦੇ ਬਣੇ, ਜਿੱਥੇ ਉਹ ਸਭ ਕੁਝ ਨਕਲੀ ਵਰਤੀ ਜਾਂਦੇ। ਵਾਹ !
ਇੱਕ ਤਾਂ ਕੁਰਕੁਰੇ, ਉਤੋਂ ਉਹ ਵੀ ਐਕਸਪਾਇਰ ਤੇ ਜਾਅਲੀ। ਵਾਹ ! ਵਾਹ !
ਜੇ ਜੰਕ ਫੂਡ ਈ ਖਾਣਾ, ਘੱਟੋ-ਘੱਟ ਉਹ ਤਾਂ ਲੋਕਲ ਬਣਿਆ ਖਾ ਲਓ, ਭਾਰਤ ਦੇ ਮੁਕਾਬਲੇ ‘ਚ ਫਿਰ ਵੀ ਚੰਗਾ ਹੋਉ ।

 

 

 

 

 

 

 

ਇਹੀ ਹਾਲ ਕੈਨੇਡਾ-ਅਮਰੀਕਾ ‘ਚ ਭਾਰਤ ਤੋਂ ਆ ਰਹੀਆਂ ਮਠਿਆਈਆਂ ਦਾ ਹੈ। ਇੰਡੀਆਂ ਤੋਂ ਫਰੀਜ਼ ਕਰਕੇ ਭੇਜੀਆਂ ਜਾਂਦੀਆਂ ਮਠਿਆਈਆਂ, ਪਰੌਂਠੇ, ਸਮੋਸੇ, ਟਿੱਕੀਆਂ, ਲੱਡੂਆਂ ਵਾਲੀ ਬੂੰਦੀ, ਬਣੇ-ਬਣਾਏ ਤੜਕੇ ਛਕੀ ਜਾਂਦੇ…….ਨਾਲੇ ਕਹੀ ਜਾਂਦੇ ਬਈ ਐਨ ਇੰਡੀਆ ਵਾਲਾ ਸਵਾਦ ਆ…ਨਾਲੇ ਕਹੀ ਜਾਣਗੇ ਇੰਡੀਆ ਤਾਂ ਬੇੜਾ ਬਹਿ ਗਿਆ ਸਭ ਕੁਝ ਨਕਲੀ ਬਣਾਈ ਜਾਂਦੇ। ਪਤਾ ਵੀ ਹੈ ਕਿ ਮਾੜਾ ਹੈ, ਨਕਲੀ ਹੈ, ਫਿਰ ਵੀ ਖਾਈ ਜਾਂਦੇ।
ਲੋਕਲ ਖਾ ਲਓ, ਕੁਝ ਤਾਂ ਬਚਾਅ ਰਹੂ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ