Oil Prices Rise: ਅਮਰੀਕਾ-ਇਰਾਨ ਜੰਗ ਕਾਰਨ ਤੇਲ ਦੀਆਂ ਕੀਮਤਾਂ 4 ਫ਼ੀਸਦੀ ਵਧੀਆਂ
US Iran War: ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ; ਜੰਗ ਵਧਣ ਨਾਲ ਹੋਰ ਵਸਤਾਂ ’ਤੇ ਵੀ ਪਵੇਗਾ ਅਸਰ
US Iran War: ਅਮਰੀਕਾ ਅਤੇ ਇਰਾਨ ਦਰਮਿਆਨ ਮੁੜ ਜੰਗ ਸ਼ੁਰੂ ਹੋਣ ਕਾਰਨ ਮੰਗਲਵਾਰ ਨੂੰ ਤੇਲ ਦੀਆਂ ਕੀਮਤਾਂ ਚਾਰ ਫ਼ੀਸਦੀ ਵਧ ਗਈਆਂ ਹਨ। ਇਹ ਕੀਮਤਾਂ ਇੱਕ ਹਫ਼ਤੇ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਜੰਗ ਨਾਲ ਮੱਧ ਪੂਰਬ ਤੋਂ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਦਾ ਖਦਸ਼ਾ ਹੋ ਗਿਆ ਹੈ। ਬ੍ਰੈਂਟ ਕਰੂਡ ਫਿਊਚਰਜ਼ 3.44 ਡਾਲਰ 3.8 ਫ਼ੀਸਦੀ ਵਧ ਕੇ 93.93 ਡਾਲਰ ਪ੍ਰਤੀ ਬੈਰਲ ਹੋ ਗਿਆ, ਜਦਕਿ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ (WTI) ਕਰੂਡ 3.72 ਡਾਲਰ 4.3 ਫ਼ੀਸਦੀ ਵਧ ਕੇ 89.48 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ। ਇਸ ਵਾਧੇ ਨਾਲ ਬ੍ਰੈਂਟ 20 ਅਗਸਤ ਅਤੇ ਡਬਲਿਊ.ਟੀ.ਆਈ. 23 ਜੁਲਾਈ ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ਵੱਲ ਵਧ ਰਿਹਾ ਹੈ। ਇਹ ਵੀ ਖਦਸ਼ਾ ਹੈ ਕਿ ਜੰਗ ਹੋਰ ਤੇਜ਼ ਹੋ ਗਈ ਤਾਂ ਹੋਰ ਵੀ ਕਈ ਵਸਤਾਂ ਦੀਆਂ ਕੀਮਤਾਂ ਵਧ ਜਾਣਗੀਆਂ।
ਹਰਮੁਜ਼ ਜਲ ਮਾਰਗ ਰਾਹੀਂ ਤੇਲ ਦੀ ਸਪਲਾਈ ਵਿਚ ਆਉਣਗੀਆਂ ਰੁਕਾਵਟਾਂ
ਅਮਰੀਕਾ ਇਰਾਨ ਜੰਗ ਕਾਰਨ ਦੁਨੀਆ ਭਰ ਦੀਆਂ ਰਿਫਾਇਨਰੀਆਂ ਵਿੱਚ ਰੁਕਾਵਟਾਂ ਆਉਣਗੀਆਂ। ਮੱਧ ਪਰਬ ਵਿੱਚ ਅਤੇ ਯੂਕਰੇਨੀ ਹਮਲਿਆਂ ਕਾਰਨ ਰੂਸ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਅਮਰੀਕਾ ਵਿੱਚ ਡੀਜ਼ਲ ਫਿਊਚਰਜ਼ ਵਧ ਗਿਆ ਹੈ ਅਤੇ ਮੰਗਲਵਾਰ ਨੂੰ 52 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਦੇ ਆਸ-ਪਾਸ ਹੈ। ਇਸ ਤੋਂ ਇਲਾਵਾ, ਸੈਕਸੋ ਬੈਂਕ ਦੇ ਵਿਸ਼ਲੇਸ਼ਕ ਓਲੇ ਹੇਨਸਨ ਨੇ ਕਿਹਾ ਕਿ ਤਾਜ਼ਾ ਤਣਾਅ ਨੇ ਹਰਮੁਜ਼ ਜਲ ਮਾਰਗ ਰਾਹੀਂ ਊਰਜਾ ਦੀ ਸਪਲਾਈ ਲੰਬੇ ਸਮੇਂ ਲਈ ਪ੍ਰਭਾਵਿਤ ਹੋਣ ਬਾਰੇ ਚਿੰਤਾਵਾਂ ਵਧਾ ਦਿੱਤੀ
ਆਂ ਹਨ, ਕਿਉਂਕਿ ਇਰਾਨ ਨੇ ਇਸ ਮਹੱਤਵਪੂਰਨ ਜਲ ਮਾਰਗ ਨੂੰ ਸ਼ਿਪਿੰਗ ਲਈ ਬੰਦ ਕੀਤਾ ਹੋਇਆ ਹੈ।7
ਅਮਰੀਕੀ ਤੇਲ ਭੰਡਾਰਾਂ ਦੇ ਅੰਕੜੇ ਅਤੇ ਰੂਸੀ ਹਮਲਿਆਂ ਦਾ ਅਸਰ
ਤੇਲ ਬਾਜ਼ਾਰ ਅਮਰੀਕੀ ਪੈਟਰੋਲੀਅਮ ਇੰਸਟੀਚਿਊਟ ਦੇ ਹਫ਼ਤਾਵਾਰੀ ਭੰਡਾਰ ਰਿਪੋਰਟਾਂ ਉੱਤੇ ਵੀ ਪੂਰੀ ਨਜ਼ਰ ਰੱਖ ਰਿਹਾ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਊਰਜਾ ਕੰਪਨੀਆਂ ਨੇ 28 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਸਟੋਰੇਜ ਵਿੱਚੋਂ 0.8 ਮਿਲੀਅਨ ਬੈਰਲ ਕੱਚਾ ਤੇਲ ਬਾਹਰ ਕੱਢਿਆ ਹੈ। ਜੇਕਰ ਇਹ ਸਹੀ ਹੈ ਤਾਂ ਪਿਛਲੇ ਪੰਜ ਹਫ਼ਤਿਆਂ ਵਿੱਚ ਇਹ ਪਹਿਲੀ ਗਿਰਾਵਟ ਹੋਵੇਗੀ। ਇਸ ਦੇ ਨਾਲ ਹੀ, ਯੂਕਰੇਨੀ ਰਾਜਧਾਨੀ ਕੀਵ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਰੂਸੀ ਹਵਾਈ ਹਮਲਿਆਂ ਕਾਰਨ ਵੀ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਤਣਾਅ ਹੋਰ ਜ਼ਿਆਦਾ ਵੱਧ ਗਿਆ ਹੈ।
Punjab Spectrum