Recently, a video surfaced showing Sikh youngster Jaspreet being denied entry to the Cool Mama Hotel in Salzburg, Austria, allegedly because of his appearance, as he was wearing a turban.
The SGPC has taken cognisance of the incident, stating that Sikhs made significant contributions across Western countries during the COVID-19 pandemic, providing humanitarian assistance to people irrespective of caste, creed or religion.
The SGPC said it would take up the matter with Sikh organisations in Western countries and urge them to raise the issue with the local administration and condemn the incident. The SGPC will also appeal to the Ministry of External Affairs (MEA) to take up the matter with the Austrian government and seek appropriate action.
Turban Discrimination: Austria ਦੇ ਹੋਟਲ ਵਿੱਚ ਪੰਜਾਬੀ ਨੌਜਵਾਨਾਂ ਨੂੰ ਦਸਤਾਰਾਂ ਨਾਲ ਨਹੀਂ ਮਿਲੀ ਐਂਟਰੀ
Sikh Turban Discrimination: ਪੰਜਾਬੀ ਨੌਜਵਾਨਾਂ ਨੇ ਨਸਲੀ ਵਿਤਕਰੇ ਤੇ ਪੈਸੇ ਵੀ ਵਾਪਸ ਨਾ ਕਰਨ ਦੇ ਦੋਸ਼ ਲਾਏ; ਹੋਟਲ ਪ੍ਰਬੰਧਕਾਂ ਨੇ ਡਰੈੱਸ ਕੋਡ ਦਾ ਦਿੱਤਾ ਹਵਾਲਾ
Austria Turban Controversy: ਮੁਹਾਲੀ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਆਸਟਰੀਆ ਦੇ ਸਾਲਜ਼ਬਰਗ ਸ਼ਹਿਰ ਦੇ ਇੱਕ ਹੋਟਲ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹੋਟਲ ਵਿੱਚ ਗਏ ਤਾਂ ਉਨ੍ਹਾਂ ਨੂੰ ਸਿਰਫ਼ ਇਸ ਲਈ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸਿਰਾਂ ’ਤੇ ਦਸਤਾਰਾਂ ਸਜਾਈਆਂ ਹੋਈਆਂ ਸਨ। ਨੌਜਵਾਨਾਂ ਨੇ ਇਸ ਘਟਨਾ ਨੂੰ ਸਿੱਧੇ ਤੌਰ ’ਤੇ ਧਾਰਮਿਕ ਵਿਤਕਰਾ ਅਤੇ ਨਸਲੀ ਵਿਤਕਰਾ ਕਰਾਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਹੋਟਲ 27 ਅਗਸਤ ਨੂੰ ਬੁੱਕ ਕਰਵਾਇਆ ਗਿਆ ਸੀ। ਮੁਹਾਲੀ ਦੇ ਰਹਿਣ ਵਾਲੇ ਸਟਾਕ ਮਾਰਕੀਟ ਦੇ ਵਪਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੋਟਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹੋਟਲ ਅਤੇ ਰੈਸਟੋਰੈਂਟ ਦਾ ਡਰੈੱਸ ਕੋਡ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਉਹ ਦਸਤਾਰਾਂ ਦੀ ਇਜਾਜ਼ਤ ਨਹੀਂ ਦਿੰਦੇ। ਜਸਪ੍ਰੀਤ ਨੇ ਕਿਹਾ ਕਿ ਉਹ ਪਹਿਲਾਂ ਵੀ ਯੂਰਪ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਅਜਿਹੇ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਹੋਟਲ ਨੇ ਉਨ੍ਹਾਂ ਦੀ ਬੁਕਿੰਗ ਦੇ ਪੈਸੇ (ਰਿਫੰਡ) ਵਾਪਸ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਇਸ ’ਤੇ ਜਸਪ੍ਰੀਤ ਨੇ ਕਿਹਾ ਕਿ ਪੈਸੇ ਭਾਵੇਂ ਨਾ ਮਿਲਣ, ਕੋਈ ਗੱਲ ਨਹੀਂ ਪਰ ਇਸ ਤਰ੍ਹਾਂ ਦਾ ਸਿਸਟਮ ਨਸਲੀ ਵਿਤਕਰੇ ਦੀ ਸਭ ਤੋਂ ਵੱਡੀ ਮਿਸਾਲ ਹੈ।
ਜਸਪ੍ਰੀਤ ਨੇ ਦੋਸ਼ ਲਾਇਆ ਕਿ ਉਹ ਯੂਰਪ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਘੁੰਮ ਕੇ ਆਏ ਹਨ ਪਰ ਕਿਤੇ ਵੀ ਅਜਿਹਾ ਨਹੀਂ ਹੋਇਆ ਪਰ ਸਾਲਜ਼ਬਰਗ ਦੇ ਇਹ ਹੋਟਲ ਨੇ ਸਿਰਫ ਸਿਰ ’ਤੇ ਦਸਤਾਰ ਹੋਣ ਕਾਰਨ ਦਾਖਲਾ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਟੂਰ ਨਿਰਾਸ਼ਾਜਨਕ ਰਿਹਾ।
Punjab Spectrum