ਅਮਰੀਕਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਸੁਰੇਸ਼ ਪਟੇਲ ਦੀ ਗੋਲੀਆਂ ਮਾਰ ਕੇ ਕੀਤੀ ਦੀ ਹੱਤਿਆ
19 ਸਾਲਾ ਧੀ ਦੇ ਸਾਹਮਣੇ ਲੁਟੇਰਿਆਂ ਨੇ ਪਿਤਾ ਨੂੰ ਗੋਲੀ ਮਾਰੀ
ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਸੁਰੇਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ 20 ਅਗਸਤ ਨੂੰ ਟੇਨੇਸੀ ਰਾਜ ਦੇ ਜੈਕਸਨਵਿਲੇ ਸ਼ਹਿਰ ਵਿੱਚ ਵਾਪਰੀ। ਫਾਇਰਿੰਗ ਸਮੇਂ ਸੁਰੇਸ਼ ਪਟੇਲ ਦੀ 19 ਸਾਲਾ ਧੀ ਵੀ ਦੁਕਾਨ ਵਿੱਚ ਮੌਜੂਦ ਸੀ। ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਵਾਰਦਾਤ ਦੇਖੀ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਪੁਲਿਸ ਮੁਤਾਬਕ, ਇੱਕ ਨਕਾਬਪੋਸ਼ ਬਦਮਾਸ਼ ਪੈਸੇ ਲੁੱਟਣ ਦੇ ਇਰਾਦੇ ਨਾਲ ਦੁਕਾਨ ਵਿੱਚ ਵੜਿਆ ਸੀ। ਕੈਸ਼ ਲੈਣ ਤੋਂ ਬਾਅਦ ਉਸ ਨੇ ਸੁਰੇਸ਼ ਪਟੇਲ ‘ਤੇ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਦੌਰਾਨ ਦੁਕਾਨ ਦਾ ਇੱਕ ਕਰਮਚਾਰੀ ਵੀ ਜ਼ਖ਼ਮੀ ਹੋਇਆ ਸੀ।
ਜ਼ਿਕਰਯੋਗ ਹੈ ਕਿ ਸੁਰੇਸ਼ ਪਟੇਲ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਆਖਜ ਪਿੰਡ ਦੇ ਰਹਿਣ ਵਾਲੇ ਸਨ। ਉਹ ਲਗਭਗ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਸਥਾਨਕ ਮੀਡੀਆ ਅਨੁਸਾਰ ਸੁਰੇਸ਼ ਪਟੇਲ ਨੇ ਘਟਨਾ ਤੋਂ ਸਿਰਫ਼ 3 ਦਿਨ ਪਹਿਲਾਂ ਹੀ ਇਹ ਦੁਕਾਨ ਖ਼ਰੀਦੀ ਸੀ।
Punjab Spectrum