Breaking News

Canada ਕੈਨੇਡਾ ’ਚ ਤੈਰਾਕੀ ਕਰਦਿਆਂ ਡੁੱਬਿਆ ਪੰਜਾਬੀ ਨੌਜਵਾਨ

Canada ਕੈਨੇਡਾ ’ਚ ਤੈਰਾਕੀ ਕਰਦਿਆਂ ਡੁੱਬਿਆ ਪੰਜਾਬੀ ਨੌਜਵਾਨ

ਦੀਪਇੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ

 

 

ਔਟਵਾ : ਕੈਨੇਡਾ ਦੀ ਧਰਤੀ ਨੇ ਇਕ ਹੋਰ ਪੰਜਾਬੀ ਨੌਜਵਾਨ ਖੋਹ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਗੋਲਡਸਟਰੀਮ ਪ੍ਰੋਵਿਨਸ਼ੀਅਲ ਪਾਰਕ ਵਿਚ ਤੈਰਾਕੀ ਕਰਦਿਆਂ 27 ਸਾਲਾ ਪੰਜਾਬੀ ਨੌਜਵਾਨ ਡੁੱਬ ਗਿਆ। ਬੀ.ਸੀ. ਦੇ ਵਾਟਰ ਫ਼ਾਲ ’ਤੇ ਵਾਪਰੇ ਹਾਦਸੇ ਬਾਰੇ ਵੈਸਟਸ਼ੋਰ ਕੈਨੇਡੀਅਨ ਪੁਲਿਸ ਨੇ ਦੱਸਿਆ ਕਿ ਇਕ ਨੌਜਵਾਨ ਅਚਨਚੇਤ ਪਾਣੀ ਵਿਚ ਗੋਤੇ ਖਾਣ ਲੱਗਾ ਅਤੇ ਮੁੜ ਬਾਹਰ ਨਿਕਲ ਨਾ ਸਕਿਆ।

 

 

 

 

 

 

 

 

 

ਆਲੇ ਦੁਆਲੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕਢਿਆ ਅਤੇ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੁੱਜਣ ਤਕ ਮੁਢਲੀ ਸਹਾਇਤਾ ਦੇਣ ਦੇ ਯਤਨ ਕੀਤੇ। ਉਧਰ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੈਰਾਮੈਡਿਕ ਪਬਲਿਕ ਇਨਫ਼ਰਮੇਸ਼ਨ ਅਫ਼ਸਰ ਬ੍ਰਾਇਨ ਟਵੇਟਸ ਨੇ ਦਸਿਆ ਕਿ ਸਾਂਝੇ ਯਤਨਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ।

 

 

 

 

 

 

 

ਕੈਨੇਡੀਅਨ ਪੁਲਿਸ ਵਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਵਿਕਟੋਰੀਆ ਦੇ ਪੁਸ਼ਪਿੰਦਰ ਸਿੰਘ ਨੇ ਜਾਨ ਗਵਾਉਣ ਵਾਲੇ ਨੌਜਵਾਨ ਦੀ ਸ਼ਨਾਖ਼ਤ ਅਪਣੇ ਵੱਡਾ ਭਰਾ ਦੀਪਇੰਦਰ ਸਿੰਘ ਵਜੋਂ ਕੀਤੀ ਹੈ। ਪੁਸ਼ਪਿੰਦਰ ਨੇ ਦਸਿਆ ਕਿ ਦੀਪਇੰਦਰ ਦੇ ਸਦੀਵੀ ਵਿਛੋੜੇ ਨੇ ਮਾਪਿਆਂ ਨੂੰ ਦੁੱਖ ਦੇ ਸਮੁੰਦਰ ਵਿਚ ਡੋਬ ਦਿਤਾ ਹੈ। ਦੀਪਇੰਦਰ ਸਿੰਘ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।