Breaking News

Facebook ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨਾਲ ਜੁੜੀ Indian Express ਦੀ News Post ਭਾਰਤ ’ਚ ਕੀਤੀ Restrict

Facebook ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ Election Commission ਕੋਲ ਰਜਿਸਟ੍ਰੇਸ਼ਨ ਬਾਰੇ ਸਵਾਲ ਚੁੱਕਣ ਵਾਲੀ ਇੱਕ Post ਦੀ ਭਾਰਤ ਦੇ ਕੁਝ ਸਥਾਨਾਂ ਵਿੱਚ ਪਹੁੰਚ ਸੀਮਤ ਕਰ ਦਿੱਤੀ ਹੈ।
“ਕੀ ਚੋਣ ਕਮਿਸ਼ਨ ਵੱਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਮਾਨਤਾ ਦੇਣ ਵਿੱਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ?”

ਕੀ ਚੋਣ ਕਮਿਸ਼ਨ ਵੱਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਮਾਨਤਾ ਦੇਣ ਵਿੱਚ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ?
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਬਾਕੀ ਹਨ।
ਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਹਾਲੇ ਵੀ ਚੋਣ ਕਮਿਸ਼ਨ ਦਾ ਇੰਤਜ਼ਾਰ ਕਰ ਰਹੇ ਨੇ ਕਿ ਉੱਨਾਂ ਦੀਆਂ ਪਾਰਟੀਆਂ ਨੂੰ ਮਾਨਤਾ ਦਵੇ ਤੇ ਚੋਣ ਨਿਸ਼ਾਨ ਦਿੱਤੇ ਜਾਣ।
‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਨੇ ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਅਤੇ ਉਮੀਦਵਾਰਾਂ ਦੇ ਐਲਾਨ ਨਾਲ ਆਪਣਾ ਸਿਆਸੀ ਦਾਇਰਾ ਵਧਾ ਲਿਆ ਹੈ। ਹਾਲਾਂਕਿ, ਪਾਰਟੀ ਨੂੰ ਅਜੇ ਤੱਕ ਚੋਣ ਕਮਿਸ਼ਨ ਦੀ ਮਾਨਤਾ ਜਾਂ ਚੋਣ ਨਿਸ਼ਾਨ ਪ੍ਰਾਪਤ ਨਹੀਂ ਹੋਇਆ ਹੈ।
ਜਨਵਰੀ 2025 ‘ਚ ਪਾਰਟੀ ਦੇ ਹੋਂਦ ‘ਚ ਆਉਣ ਤੋਂ ਬਾਅਦ ਤੁਰੰਤ ਮਾਨਤਾ ਲਈ ਅਰਜ਼ੀ ਦਿੱਤੀ ਸੀ। ਪਰ ਇਹ ਕੰਮ, ਜਿਸ ਵਿੱਚ ਆਮ ਤੌਰ ‘ਤੇ ਤਿੰਨ ਤੋਂ ਛੇ ਮਹੀਨੇ ਲੱਗਦੇ ਹਨ, ਡੇਢ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਧੂਰਾ ਹੈ।
ਪਾਰਟੀ ਦੇ ਵਕੀਲ ਹਰਜੋਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਮੰਗੇ ਹੋਏ ਸਾਰੇ ਦਸਤਾਵੇਜ ਮੁਹੱਈਆ ਕਰਵਾਉਣ ਅਤੇ ਚੋਣ ਕਮਿਸ਼ਨ ਦੇ ਸਵਾਲਾਂ ਦੇ ਜਵਾਬ ਦੇਣ ਦੇ ਬਾਵਜੂਦ ਕਮਿਸ਼ਨ ਵੱਲੋਂ ਮਾਨਤਾ ਦੇਣ ਵਿੱਚ ਦੇਰੀ ਹੋ ਰਹੀ ਹੈ।
ਚੋਣ ਕਮਿਸ਼ਨ ਦੇ ਇਨ੍ਹਾਂ ਸਵਾਲਾਂ ਵਿੱਚ ਇਹ ਸਵਾਲ ਵੀ ਸ਼ਾਮਲ ਸੀ ਕਿ ਕੀ “ਅਕਾਲੀ” ਸ਼ਬਦ ਦਾ ਕੋਈ ਅਜਿਹਾ ਧਾਰਮਿਕ ਅਰਥ ਹੈ । ਕਿਉਂ ਕਿ ਕਾਨੂੰਨ ‘ਚ ਸੋਧ ਅਨੁਸਾਰ ਹੁਣ ਧਾਰਮਿਕ ਸ਼ਬਦਾਂ ਦੀ ਵਰਤੋਂ ਸਿਆਸੀ ਪਾਰਟੀ ਦੇ ਨਾਮ ‘ਚ ਨਹੀਂ ਹੋ ਸਕਦੀ।
ਚੋਣ ਕਮਿਸ਼ਨ ਦੇ ਕੋਲ ਰਜਿਸਟ੍ਰੇਸ਼ਨ ਤੋਂ ਬਿਨਾ ਇਹ ਜਥੇਬੰਦੀ ਕੋਈ ਰਾਖਵਾਂ ਚੋਣ ਨਿਸ਼ਾਨ ਹਾਸਲ ਨਹੀਂ ਕਰ ਸਕਦੀ।
ਇਸ ਦੌਰਾਨ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਜੋ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਵਿੱਚੋਂ ਉਭਰਿਆ ਹੈ, ਨੇ “ਅਸਲੀ” ਅਕਾਲੀ ਦਲ ਵਜੋਂ ਮਾਨਤਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ ਅਤੇ ਪਾਰਟੀ ਦੇ ਅਧਿਕਾਰਤ ਚੋਣ ਨਿਸ਼ਾਨ “ਤੱਕੜੀ” ਲਈ ਵੀ ਦਾਅਵਾ ਪੇਸ਼ ਕੀਤਾ ਹੈ।
ਪਾਰਟੀ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਉਨ੍ਹਾਂ ਦੀ ਅਰਜ਼ੀ ਇਸ ਸਾਲ ਜਨਵਰੀ ਦੇ ਤੋਂ ਚੋਣ ਕਮਿਸ਼ਨ ਕੋਲ ਪੈਂਡਿੰਗ ਪਈ ਹੈ।
ਸੂਤਰਾਂ ਨੇ ਦੱਸਿਆ ਕਿ ਜੇਕਰ ਚੋਣ ਉਨ੍ਹਾਂ ਦੇ ਦਾਅਵੇ ਬਾਰੇ ਕੋਈ ਫ਼ੈਸਲਾ ਨਹੀਂ ਲੈਂਦਾ ਤਾਂ ਇਸ ਧੜੇ ਨੇ “ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)” ਵਜੋਂ ਵੱਖਰੀ ਮਾਨਤਾ ਮੰਗਣ ਲਈ ਇੱਕ ਬਦਲਵੀਂ ਯੋਜਨਾ ਵੀ ਤਿਆਰ ਕੀਤੀ ਹੈ।

Facebook ਨੇ The Indian Express ਵਿੱਚ ਪ੍ਰਕਾਸ਼ਿਤ ਖ਼ਬਰ ਦੀ Cutting/Photo ਸਾਂਝੀ ਕਰਨ ਵਾਲੀ ਇੱਕ Post ਦੀ ਭਾਰਤ ਦੇ ਕੁਝ ਸਥਾਨਾਂ ਵਿੱਚ ਪਹੁੰਚ ਸੀਮਤ ਕਰ ਦਿੱਤੀ ਹੈ।

27 ਅਗਸਤ 2026 ਨੂੰ Kamaldeep Singh Brar ਵੱਲੋਂ The Indian Express ਦੀ ਖ਼ਬਰ ਸਾਂਝੀ ਕਰਦਿਆਂ ਪੁੱਛਿਆ ਗਿਆ ਸੀ:

“ਕੀ ਚੋਣ ਕਮਿਸ਼ਨ ਵੱਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਮਾਨਤਾ ਦੇਣ ਵਿੱਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ?”

Facebook ਦੇ Notice ਅਨੁਸਾਰ, ਇਸ Content ਨੂੰ Automated System ਰਾਹੀਂ ਭਾਰਤ ਦੇ Information Technology (Intermediary Guidelines and Digital Media Ethics Code) Rules ਤਹਿਤ ਸਥਾਨਕ ਕਾਨੂੰਨੀ ਲੋੜਾਂ ਦੇ ਆਧਾਰ ’ਤੇ Restrict ਕੀਤਾ ਗਿਆ ਹੈ।

Notice ਵਿੱਚ ਇਹ ਵੀ ਲਿਖਿਆ ਹੈ:

“We are legally required to restrict access to your photo in certain locations.”

ਇਸ ਦਾ ਮਤਲਬ Post ਨੂੰ ਪੂਰੀ ਦੁਨੀਆ ਤੋਂ Delete ਕਰਨਾ ਨਹੀਂ, ਸਗੋਂ ਕੁਝ Locations ਵਿੱਚ ਇਸ ਦੀ Visibility ਸੀਮਤ ਕਰਨਾ ਹੈ। Screenshot ਵਿੱਚ ਕਿਸੇ ਸਰਕਾਰੀ ਵਿਭਾਗ, ਅਦਾਲਤ, ਸ਼ਿਕਾਇਤਕਰਤਾ ਜਾਂ ਵਿਸ਼ੇਸ਼ ਕਾਨੂੰਨੀ ਹੁਕਮ ਦਾ ਵੇਰਵਾ ਨਹੀਂ ਦਿੱਤਾ ਗਿਆ।

The Indian Express ਦੀ ਖ਼ਬਰ ਮੁਤਾਬਕ, ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ Election Commission ਕੋਲ Registration ਹਾਲੇ Pending ਹੈ ਅਤੇ ਪਾਰਟੀ ਨੂੰ ਅਧਿਕਾਰਤ Election Symbol ਨਹੀਂ ਮਿਲਿਆ।

Kamaldeep Singh Brar writes :-

ਇਹ ਕੀ ਹੋ ਰਿਹਾ ਹੈ ?
ਇੰਡੀਅਨ ਐਕਪ੍ਰੈਸ ਵਿੱਚ ਕੋਈ ਵੀ ਖਬਰ ਛਪਣ ਤੋਂ ਪਹਿਲਾਂ ਕਈ ਮਾਹਰਾਂ ਦੇ ਹੱਥਾਂ ਵਿੱਚੋਂ ਲੰਘਦੀ ਹੈ।

ਇਸ ਦੇ ਬਾਵਜੂਦ ਇਸ ਖ਼ਬਰ ਨਾਲ ਸਬੰਧਿਤ ਫੇਸਬੁੱਕ

ਪੋਸਟ ਨੂੰ ਸਰਕਾਰੀ ਤੰਤਰ ਵੱਲੋਂ ਸੀਮਤ ਕਰਵਾ ਦਿੱਤਾ ਗਿਆ ਹੈ।
ਐਡੀ ਕਿਹੜੀ ਗੱਲ ਸੀ ਇਸ ਪੋਸਟ ‘ਚ ?
ਪੋਸਟ ‘ਚ ਇਹੀ ਕਿਹਾ ਗਿਆ ਸੀ 👇
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਬਾਕੀ ਹਨ।
ਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਹਾਲੇ ਵੀ ਚੋਣ ਕਮਿਸ਼ਨ ਦਾ ਇੰਤਜ਼ਾਰ ਕਰ ਰਹੇ ਨੇ ਕਿ ਉੱਨਾਂ ਦੀਆਂ ਪਾਰਟੀਆਂ ਨੂੰ ਮਾਨਤਾ ਦਵੇ ਤੇ ਚੋਣ ਨਿਸ਼ਾਨ ਦਿੱਤੇ ਜਾਣ।
‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਨੇ ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਅਤੇ ਉਮੀਦਵਾਰਾਂ ਦੇ ਐਲਾਨ ਨਾਲ ਆਪਣਾ ਸਿਆਸੀ ਦਾਇਰਾ ਵਧਾ ਲਿਆ ਹੈ। ਹਾਲਾਂਕਿ, ਪਾਰਟੀ ਨੂੰ ਅਜੇ ਤੱਕ ਚੋਣ ਕਮਿਸ਼ਨ ਦੀ ਮਾਨਤਾ ਜਾਂ ਚੋਣ ਨਿਸ਼ਾਨ ਪ੍ਰਾਪਤ ਨਹੀਂ ਹੋਇਆ ਹੈ।

ਜਨਵਰੀ 2025 ‘ਚ ਪਾਰਟੀ ਦੇ ਹੋਂਦ ‘ਚ ਆਉਣ ਤੋਂ ਬਾਅਦ ਤੁਰੰਤ ਮਾਨਤਾ ਲਈ ਅਰਜ਼ੀ ਦਿੱਤੀ ਸੀ। ਪਰ ਇਹ ਕੰਮ, ਜਿਸ ਵਿੱਚ ਆਮ ਤੌਰ ‘ਤੇ ਤਿੰਨ ਤੋਂ ਛੇ ਮਹੀਨੇ ਲੱਗਦੇ ਹਨ, ਡੇਢ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਧੂਰਾ ਹੈ।
ਪਾਰਟੀ ਦੇ ਵਕੀਲ ਹਰਜੋਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਮੰਗੇ ਹੋਏ ਸਾਰੇ ਦਸਤਾਵੇਜ ਮੁਹੱਈਆ ਕਰਵਾਉਣ ਅਤੇ ਚੋਣ ਕਮਿਸ਼ਨ ਦੇ ਸਵਾਲਾਂ ਦੇ ਜਵਾਬ ਦੇਣ ਦੇ ਬਾਵਜੂਦ ਕਮਿਸ਼ਨ ਵੱਲੋਂ ਮਾਨਤਾ ਦੇਣ ਵਿੱਚ ਦੇਰੀ ਹੋ ਰਹੀ ਹੈ।

ਚੋਣ ਕਮਿਸ਼ਨ ਦੇ ਇਨ੍ਹਾਂ ਸਵਾਲਾਂ ਵਿੱਚ ਇਹ ਸਵਾਲ ਵੀ ਸ਼ਾਮਲ ਸੀ ਕਿ ਕੀ “ਅਕਾਲੀ” ਸ਼ਬਦ ਦਾ ਕੋਈ ਅਜਿਹਾ ਧਾਰਮਿਕ ਅਰਥ ਹੈ । ਕਿਉਂ ਕਿ ਕਾਨੂੰਨ ‘ਚ ਸੋਧ ਅਨੁਸਾਰ ਹੁਣ ਧਾਰਮਿਕ ਸ਼ਬਦਾਂ ਦੀ ਵਰਤੋਂ ਸਿਆਸੀ ਪਾਰਟੀ ਦੇ ਨਾਮ ‘ਚ ਨਹੀਂ ਹੋ ਸਕਦੀ।
ਚੋਣ ਕਮਿਸ਼ਨ ਦੇ ਕੋਲ ਰਜਿਸਟ੍ਰੇਸ਼ਨ ਤੋਂ ਬਿਨਾ ਇਹ ਜਥੇਬੰਦੀ ਕੋਈ ਰਾਖਵਾਂ ਚੋਣ ਨਿਸ਼ਾਨ ਹਾਸਲ ਨਹੀਂ ਕਰ ਸਕਦੀ।

ਇਸ ਦੌਰਾਨ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਜੋ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਵਿੱਚੋਂ ਉਭਰਿਆ ਹੈ, ਨੇ “ਅਸਲੀ” ਅਕਾਲੀ ਦਲ ਵਜੋਂ ਮਾਨਤਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ ਅਤੇ ਪਾਰਟੀ ਦੇ ਅਧਿਕਾਰਤ ਚੋਣ ਨਿਸ਼ਾਨ “ਤੱਕੜੀ” ਲਈ ਵੀ ਦਾਅਵਾ ਪੇਸ਼ ਕੀਤਾ ਹੈ।
ਪਾਰਟੀ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਉਨ੍ਹਾਂ ਦੀ ਅਰਜ਼ੀ ਇਸ ਸਾਲ ਜਨਵਰੀ ਦੇ ਤੋਂ ਚੋਣ ਕਮਿਸ਼ਨ ਕੋਲ ਪੈਂਡਿੰਗ ਪਈ ਹੈ।
ਸੂਤਰਾਂ ਨੇ ਦੱਸਿਆ ਕਿ ਜੇਕਰ ਚੋਣ ਉਨ੍ਹਾਂ ਦੇ ਦਾਅਵੇ ਬਾਰੇ ਕੋਈ ਫ਼ੈਸਲਾ ਨਹੀਂ ਲੈਂਦਾ ਤਾਂ ਇਸ ਧੜੇ ਨੇ “ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)” ਵਜੋਂ ਵੱਖਰੀ ਮਾਨਤਾ ਮੰਗਣ ਲਈ ਇੱਕ ਬਦਲਵੀਂ ਯੋਜਨਾ ਵੀ ਤਿਆਰ ਕੀਤੀ ਹੈ।

Disclaimer

This report is based on Facebook restriction notices and a news report published by The Indian Express. The screenshots do not identify the authority that requested the restriction or disclose a specific legal order. The allegation of intentional delay appeared as a question in the Facebook post and is not presented as an established fact.

#PunjabNews #IndianExpress #FacebookRestriction #AkaliDalWarisPunjabDe #ElectionCommission #PunjabPolitics #DigitalMedia