Breaking News

ਤਰਨ ਤਾਰਨ ‘ਚ ਅਣਖ ਖ਼ਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਤਰਨ ਤਾਰਨ ‘ਚ ਅਣਖ ਖ਼ਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਜਗਜੀਤ ਸਿੰਘ ਜੱਗੀ (21) ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸਨੇ ਆਪਣੀ ਬਰਾਦਰੀ ਦੀ ਹੀ ਦਲਿਤ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਲੜਕੀ ਉਸ ਦੇ ਨਾਨਕੇ ਪਿੰਡ ਦੀ ਸੀ। ਦੋਵਾਂ ਨੇ ਡੇਢ ਮਹੀਨਾ ਪਹਿਲਾਂ ਵਿਆਹ ਕਰਵਾ ਲਿਆ ਸੀ। ਦੋਵੇਂ ਪਰਿਵਾਰ ਹੀ ਇਸ ਵਿਆਹ ਤੋਂ ਖੁਸ਼ ਨਹੀਂ ਸਨ।

ਐਤਵਾਰ ਨੂੰ ਲੜਕੀ ਦੀ ਮਾਂ ਨੇ ਕਥਿਤ ਤੌਰ ‘ੇ ਜਗਜੀਤ ਸਿੰਘ ਨੂੰ ਧੋਖੇ ਨਾਲ ਬੱਸ ਸਟੈਂਡ ਦੇ ਨਜ਼ਦੀਕ ਬੁਲਾ ਲਿਆ, ਜਿਥੇ ਪਹਿਲਾਂ ਤੋਂ ਹੀ ਮੌਜੂਦ ਲੜਕੀ ਦੇ ਭਰਾਵਾਂ ਨੇ ਜਗਜੀਤ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।

ਕੁੜੀ ਨੂੰ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਸੁਰੱਖਿਆ ਮੁਹਈਆ ਕਰਵਾਈ ਹੈ।- Kamaldeep Singh Brar

ਜੇਕਰ ਇਸ ਮਸਲੇ ਵਿਚ ਕੁੜੀ ਦੀ ਜਾਤ ਜੱਟ ਹੁੰਦੀ ਤਾਂ ਅਖੌਤੀ ਕਾਮਰੇਡਾਂ ਨੇ ਜਾਤ ਦਾ ਮਸਲਾ ਬਣਾ ਦੇਣਾ ਸੀ ਅਤੇ ਪਿੱਟ ਸਿਆਪਾ ਕਰਨਾ ਸੀ, ਇਹ ਮਸਲਾ ਅਣਖ਼ ਦਾ ਸੀ ਪੰਜਾਬ ਵਿਚ ਕੁਝ ਖਾਸ ਧਿਰਾਂ ਨੂੰ ਅਜਿਹੇ ਅਣਖ਼ ਖਾਤਰ ਹੋਏ ਕਤਲਾਂ ਵਿਚ ਕਿਸੇ ਪੱਖ ਤੋਂ ਜੇਕਰ ਜੱਟ ਨਜ਼ਰ ਆ ਜਾਵੇ ਤਾਂ ਉਹ ਲਾਲ ਸਿੰਘ ਦਿਲ ਦੀ ਕਵਿਤਾ ਪਾ ਕੇ ਉਸਨੂੰ ਜਾਤ ਦਾ ਮਸਲਾ ਬਣਾਉਂਦੇ ਮਿੰਟ ਨਹੀਂ ਲਾਉਂਦੇ

ਪੰਜਾਬ ਵਿਚ ਇਹ ਪ੍ਰਜਾਤੀ ਅਖੌਤੀ ਖੱਬੇ ਪੱਖੀਆਂ ਦੀ ਪ੍ਰਜਾਤੀ ਹੈ ਜਿਹੜੀ ਕਿਸਾਨ ਅਤੇ ਮਜ਼ਦੂਰ ਦਾ ਰੌਲਾ ਬਣਾ ਕੇ ਪੰਜਾਬ ਵਿਚ ਭਾਜਪਾ ਨੂੰ ਗਰਾਉਂਡ ਤਿਆਰ ਕਰਕੇ ਦੇਂਦੀ ਹੈ ਅਤੇ ਖੁੱਦ ਨੂੰ ਲੋਕ ਪੱਖੀ ਹੋਣ ਦਾ ਵਿਖਾਵਾ ਕਰਦੀ ਹੈ, ਤੁਸੀਂ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਵਿਚ ਲਗਾਤਾਰ ਜੱਟ vs ਦਲਿਤ ਦਾ ਪ੍ਰਸੰਗ ਦੇਖੋ, ਪੰਜਾਬ ਵਿਚ ਆਏ ਹੜਾਂ ਵਿਚ ਇਹਨਾਂ ਲੋਕਾਂ ਵਲੋਂ ਬਣਾਏ ਗਏ ਪ੍ਰਸੰਗ ਦੇਖੋ ਇਹ ਹਰੇਕ ਥਾਂ ਨਫਰਤ ਅਤੇ ਜੱਟ vs ਦਲਿਤ ਅਤੇ ਮਜ਼ਦੂਰ vs ਕਿਸਾਨ ਦਾ ਪ੍ਰਸੰਗ ਬਣਾਉਣ ਵਿਚ ਮੋਹਰੀ ਰਹੇ ਅਤੇ ਸਾਡੇ ਭੋਲੇ ਲੋਕ ਅਜਿਹੇ ਲੋਕਾਂ ਨੂੰ ਪੱਤਰਕਾਰ ਤੋਂ ਲੈਕੇ ਲੋਕ ਜੱਥੇਬੰਦੀਆਂ ਮਨ ਲੈਂਦੇ ਹਨ, ਸਾਡੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਹੀ ਸਭ ਤੋਂ ਵੱਡਾ ਖ਼ਤਰਾ ਹੈ, ਬਾਕੀ ਪ੍ਰਤੱਖ ਦੁਸ਼ਮਣ ਨਾਲ ਤਾਂ ਤੁਸੀਂ ਨਜਿੱਠ ਲਵੋਗੇ ਪਰ ਅਜਿਹੇ ਦੁਸ਼ਮਣ ਪ੍ਰਤੱਖ ਦੁਸ਼ਮਣ ਨਾਲੋਂ ਹਜ਼ਾਰ ਥਾਂ ਖਤਰਨਾਕ ਹੁੰਦੇ ਹਨ |

Gangveer Singh Rathour

ਜਗਜੀਤ ਸਿੰਘ ਜੱਗੀ (21) ਦੇ ਕਤਲ ਨੂੰ ਕਥਿਤ ਤੌਰ ’ਤੇ ਅਣਖ ਖ਼ਾਤਰ ਕਤਲ ਦਾ ਮਾਮਲਾ ਦੱਸਿਆ ਗਿਆ ਹੈ।
ਜਗਜੀਤ ਅਤੇ ਉਸਦੀ ਪਤਨੀ ਦੋਵੇਂ ਦਲਿਤ ਪਰਿਵਾਰਾਂ ਨਾਲ ਸਬੰਧਤ ਦੱਸੇ ਗਏ ਹਨ ਅਤੇ ਦੋਵੇਂ ਪਰਿਵਾਰ ਵਿਆਹ ਤੋਂ ਖੁਸ਼ ਨਹੀਂ ਸਨ।
ਲੇਖਕ ਦਾ ਤਰਕ ਹੈ ਕਿ ਜੇ ਇਸ ਮਾਮਲੇ ਵਿੱਚ ਕਿਸੇ ਪੱਖ ਦੀ ਜਾਤ ਜੱਟ ਹੁੰਦੀ ਤਾਂ ਕੁਝ ਅਖੌਤੀ ਖੱਬੇ ਪੱਖੀ ਇਸ ਨੂੰ ਜਾਤੀ ਮਸਲਾ ਬਣਾ ਕੇ ਪੇਸ਼ ਕਰਦੇ।
ਕੁਝ ਧਿਰਾਂ ਉੱਤੇ ਇੱਕੋ ਕਿਸਮ ਦੀਆਂ ਘਟਨਾਵਾਂ ਨੂੰ ਜਾਤ ਦੇ ਆਧਾਰ ’ਤੇ ਵੱਖਰੇ ਢੰਗ ਨਾਲ ਪੇਸ਼ ਕਰਨ ਦੇ ਦੋਹਰੇ ਮਾਪਦੰਡਾਂ ਦਾ ਇਲਜ਼ਾਮ ਲਾਇਆ ਗਿਆ ਹੈ।
ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਜੱਟ ਬਨਾਮ ਦਲਿਤ ਅਤੇ ਕਿਸਾਨ ਬਨਾਮ ਮਜ਼ਦੂਰ ਦਾ ਪ੍ਰਸੰਗ ਖੜ੍ਹਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪੰਜਾਬ ਦੇ ਹੜ੍ਹਾਂ ਦੌਰਾਨ ਵੀ ਕੁਝ ਲੋਕਾਂ ਵੱਲੋਂ ਇਸੇ ਤਰ੍ਹਾਂ ਜਾਤੀ ਅਤੇ ਵਰਗੀ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ।
ਲੇਖਕ ਦਾ ਦਾਅਵਾ ਹੈ ਕਿ ਅਜਿਹੀ ਵੰਡ ਅਤੇ ਨਫ਼ਰਤ ਪੰਜਾਬ ਵਿੱਚ ਅਸਿੱਧੇ ਤੌਰ ’ਤੇ ਭਾਜਪਾ ਲਈ ਸਿਆਸੀ ਜ਼ਮੀਨ ਤਿਆਰ ਕਰਦੀ ਹੈ।
ਲੋਕਾਂ ਨੂੰ ਜਾਤ ਅਤੇ ਵਰਗ ਦੇ ਨਾਂ ’ਤੇ ਆਪਸੀ ਨਫ਼ਰਤ ਜਾਂ ਟਕਰਾਅ ਪੈਦਾ ਕਰਨ ਵਾਲੀਆਂ ਧਿਰਾਂ ਤੋਂ ਸੁਚੇਤ ਰਹਿਣ ਦੀ ਗੱਲ ਕਹੀ ਗਈ ਹੈ।