Jagtar Singh Jaggi Johal’s Bail and Expected Release
Jaggi Johal Took the History of 1984 to Sikh Youth Abroad Through English; Studied Punjabi Literature Deeply in Jail — Advocate Jaspal Singh Manjhpur
ਜੱਗੀ ਜੌਹਲ ਨੇ 1984 ਦਾ ਇਤਿਹਾਸ ਅੰਗਰੇਜ਼ੀ ਰਾਹੀਂ ਵਿਦੇਸ਼ੀ ਸਿੱਖ ਨੌਜਵਾਨਾਂ ਤੱਕ ਪਹੁੰਚਾਇਆ; ਜੇਲ੍ਹ ’ਚ ਪੰਜਾਬੀ ਸਾਹਿਤ ਦਾ ਕੀਤਾ ਡੂੰਘਾ ਅਧਿਐਨ — ਐਡਵੋਕੇਟ ਜਸਪਾਲ ਸਿੰਘ ਮੰਝਪੁਰ
19 ਸਤੰਬਰ 2026: ਜੱਗੀ ਜੌਹਲ ਦੀਆਂ ਜ਼ਮਾਨਤਾਂ ਭਰੀਆਂ ਗਈਆਂ: ਅਗਲੇ ਹਫ਼ਤੇ ਰਿਹਾਈ।
ਦਿੱਲੀ ਹਾਈ ਕੋਰਟ ਵਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਜ਼ਮਾਨਤ ਦੇ ਫ਼ੈਸਲੇ ਦੀ ਪੂਰਤੀ ਕਰਦਿਆਂ ਐਨਆਈਏ ਸਪੈਸ਼ਲ ਕੋਰਟ ਨਵੀਂ ਦਿੱਲੀ ਵਿੱਚ 5-5 ਲੱਖ ਦੇ ਦੋ ਜਮਾਨਤੀ ਮੁਚੱਲਕੇ ਭਰ ਦਿੱਤੇ ਗਏ ਹਨ ਅਤੇ ਦੋਹਾਂ ਜਮਾਨਤੀ ਮੁਚੱਲਕਿਆਂ ਦੀ ਤਸਦੀਕ ਹੋਣ ਤੋਂ ਬਾਅਦ ਅਗਲੇ ਹਫ਼ਤੇ ਰਿਹਾਈ ਹੋ ਜਾਵੇਗੀ।
ਜਮਾਨਤੀ ਵਜੋਂ ਇਕ ਮੈਂਬਰ ਜੱਗੀ ਦੇ ਸਵਰਗਵਾਸੀ ਮਾਤਾ ਜੀ ਦੇ ਪਰਿਵਾਰ ਵਿੱਚੋ ਤੇ ਇਕ ਮੈਂਬਰ ਜੱਗੀ ਦੇ ਸਹੁਰਾ ਪਰਿਵਾਰ ਵਲੋਂ ਹਾਜ਼ਰ ਹੋਏ – Jaspal Singh Manjhpu
ਮੈਨੂੰ ਜਦੋਂ 2017 ਵਿਚ ਜੱਗੀ ਜੌਹਲ ਗ੍ਰਿਫਤਾਰ ਹੋਇਆ ਉਦੋਂ ਹੀ ਪਤਾ ਲੱਗਾ ਕੇ ਇਹ ਉਹ ਹੈ ਜਿਸ ਨੇ 1984 ਦੇ ਘੱਲੂਘਾਰੇ ਨਾਲ ਸਬੰਧਤ ਇਤਿਹਾਸ, ਤਸਵੀਰਾਂ, ਸ਼ਹੀਦਾਂ ਦੀਆਂ ਜੀਵਨੀਆਂ ਆਦਿ ਨੂੰ ਅੰਗਰੇਜ਼ੀ (English) ਵਿੱਚ ਟ੍ਰਾਂਸਲੇਟ ਕਰਕੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਯੂਥ ਤੱਕ ਪਹੁੰਚਾਇਆ।
ਜੱਗੀ ਨੇ ਜੇਲ੍ਹ ਚ ਰਹਿਣ ਦੇ ਦੌਰਾਨ ਗੁਰਮੁਖੀ/ਪੰਜਾਬੀ ਸਾਹਿਤ, ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਅਤੇ ਸਰਦਾਰ ਕਪੂਰ ਸਿੰਘ ਦੀਆਂ ਕਿਤਾਬਾਂ ਦਾ ਗੂੜ੍ਹਾ ਅਧਿਐਨ ਕੀਤਾ – ਜਸਪਾਲ ਸਿੰਘ ਮੰਝਪੁਰ
Punjab Spectrum