Breaking News

ਜਦੋਂ ਜੱਟ ਸਿੱਖਾਂ ਨੇ ਬਾਬਾ ਬੁੱਲੇ ਸ਼ਾਹ ਫਕੀਰ ਅਤੇ ‘ਵਾਰਿਸ ਸ਼ਾਹ’ ਜਿਹੇ ਸੂਫ਼ੀ ਲੇਖਕਾਂ ਅੰਦਰਲੀ ਜ਼ਹਿਰ ਬਾਹਰ ਕਢਵਾਈ

ਜਦੋਂ ਜੱਟ ਸਿੱਖਾਂ ਨੇ ਬਾਬਾ ਬੁੱਲੇ ਸ਼ਾਹ ਫਕੀਰ ਅਤੇ ‘ਵਾਰਿਸ ਸ਼ਾਹ’ ਜਿਹੇ ਸੂਫ਼ੀ ਲੇਖਕਾਂ ਅੰਦਰਲੀ ਜ਼ਹਿਰ ਬਾਹਰ ਕਢਵਾਈ
—-
9 ਜੂਨ 1716 ਨੂੰ ਹੋਈ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਸਿੱਖਾਂ ਨੂੰ ਮਾਨਸਿਕ ਪੱਖੋਂ ਵੱਡੀ ਸੱਟ ਮਾਰੀ ਸੀ ਇਸ ਤੋਂ ਨੌ-ਦਸ ਸਾਲ ਤੱਕ ਸਿੱਖ ਚੁੱਪ-ਚਾਪ ਆਪਣਾ ਕੰਮ ਕਰਦੇ ਰਹੇ। 24 ਦਸੰਬਰ 1725 ਈ. ਫਿਰ ਵੱਡੀ ਘਟਨਾ ਵਾਪਰ ਗਈ ਜ਼ਕਰੀਆ ਖ਼ਾਨ ਲਾਹੌਰ ਦੀ ਫ਼ੌਜ ਨੇ ਭਾਈ ਤਾਰਾ ਸਿੰਘ ਵਾਂ ਜਿਹੜਾ ਬੁੱਟਰ ਜੱਟ ਸੀ ਨੂੰ ਘੇਰਾ ਪਾ ਕੇ ਜਥੇ ਸਮੇਤ ਸ਼ਹੀਦ ਕਰ ਦਿੱਤਾ। ਤਾਰਾ ਸਿੰਘ ਦੇ ਪਿਤਾ ਗੁਰਦਾਸ ਸਿੰਘ ਬੁੱਟਰ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਅਤੇ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਦੀ ਮਦਦ ਕੀਤੀ ਸੀ। ਖ਼ੁਦ ਭਾਈ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕੀਤਾ ਸੀ। ਇਸ ਪਰਿਵਾਰ ਦਾ ਸਿੱਖਾਂ ਵਿਚ ਪੂਰਾ ਸਤਿਕਾਰ ਸੀ। ਤਾਰਾ ਸਿੰਘ ਦੇ ਸ਼ਹੀਦੀ ਸਿੱਖਾਂ ਵਿਚ ਮੁੜ ਏਕਤਾ ਦਾ ਕਾਰਨ ਬਣੀ ਜਿਸ ਵਿਚੋਂ ‘ਦਲ ਖ਼ਾਲਸਾ’ ਨੇ ਜਨਮ ਲਿਆ। ਦਲ ਖ਼ਾਲਸਾ ਅੱਗੇ ਸਿੱਖ ਮਿਸਲਾਂ ਕਾਇਮ ਕਰਨ ਵਿਚ ਕਾਮਯਾਬ ਹੋਇਆ।
ਆਪਾਂ ਪਿਛਲੀ ਪੋਸਟ ਵਿਚ ਗੱਲ ਕੀਤੀ ਸੀ ਕਿ ਸਿੱਖ ਕੌਮ ਦੇ ਪੰਜ ਪ੍ਰਮੁੱਖ ਨਿਸ਼ਾਨਾਂ ਸਾਹਿਬਾਂ ਵਿਚੋਂ ਦੋ ਜੱਟਾਂ ਦੇ ਹਿੱਸੇ ਆਏ। ਜਿਹੜਾ ਨਿਸ਼ਾਨ ਬਾਬਾ ਕਾਹਨ ਸਿੰਘ ਦੇ ਇਸ ਜਥੇ ਨੂੰ ਮਿਲਿਆ ਸੀ ਉਸ ਵਿਚ ਤੇਹਣ ਅਤੇ ਭੱਲੇ ਸਨ। ਇਨ੍ਹਾਂ ਨੇ ਕੌਮ ਅੱਗੇ ਬੇਨਤੀ ਕੀਤੀ ਸੀ ਕਿ ਉਹ ਸਾਹਿਬਾਨਾਂ ਅੰਸ਼-ਵੰਸ਼ ਹਨ ਇਸ ਲਈ ਇਨ੍ਹਾਂ ਨੂੰ ਵਿਸਾਰਿਆ ਨਾ ਜਾਵੇ। ਇਹ ਲੋਕ ਭਜਨ-ਬੰਦਗੀ ਵਾਲੇ ਤਾਂ ਸਨ ਪਰ ਆਪਣਾ ਖ਼ੂਨ ਵਹਾਉਣ ਅਤੇ ਦੂਜੇ ਦਾ ਡੋਲ੍ਹਣ ਵਾਲੇ ਗੁਣ ਘੱਟ ਸਨ। 1748 ਤੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ। ਹਰ ਰੋਜ਼ 25 ਹਾਰਸ ਪਾਵਰ ਦੀ ਮੋਟਰ ਦੇ ਪਾਣੀ ਜਿਨ੍ਹਾਂ ਲਹੂ ਪੰਜਾਬ ਵਿਚ ਡੁੱਲ੍ਹਦਾ ਸੀ। ਇਹ ਸਮਾਂ ਫਿਰ ਜੱਟਾਂ ਦੀ ਪਰਖ ਦਾ ਸਮਾਂ ਸੀ। 12 ਸਿੱਖ ਮਿਸਲਾਂ ਵਿਚੋਂ 9 ਮਿਸਲਾਂ ਜੱਟਾਂ ਦੀਆਂ ਸਨ:
1. ਫੂਲਕੀਆਂ ਮਿਸਲ- ਸਿੱਧੂ ਜੱਟ
2. ਆਹਲੂਵਾਲੀਆ ਮਿਸਲ – ਕਲਾਲ
3. ਭੰਗੀ ਮਿਸਲ-ਢਿੱਲੋਂ ਜੱਟ
4. ਕਨ੍ਹੱਈਆ ਮਿਸਲ-ਸੰਧੂ ਜੱਟ
5. ਰਾਮਗੜ੍ਹੀਆ ਮਿਸਲ-ਤਰਖਾਣ
6. ਸਿੰਘਪੁਰੀਆ ਮਿਸਲ- ਜੱਟ
7. ਕਰੋੜ ਸਿੰਘੀਆ ਮਿਸਲ-ਜੱਟ
8. ਨਿਸ਼ਾਨਵਾਲੀਆ ਮਿਸਲ- ਗਿੱਲ ਜੱਟ
9. ਸੁਕਰਚੱਕੀਆ ਮਿਸਲ- ਜੱਟ
10. ਡੱਲੇਵਾਲੀਆ ਮਿਸਲ – ਖੱਤਰੀ ਸਿੱਖ ਜਾਤੀ
11. ਨਕਈ ਮਿਸਲ – ਸੰਧੂ ਜੱਟ
12. ਸ਼ਹੀਦਾਂ ਦੀ ਮਿਸਲ- ਸੰਧੂ ਜੱਟ
ਸਾਰੀਆਂ ਸਿੱਖ ਮਿਸਲਾਂ ਕੋਲ ਕਰੀਬ 95000 ਦੇ ਕਰੀਬ ਘੋੜ ਸਵਾਰ ਫ਼ੌਜ ਸੀ। ਲਗਾਤਾਰ ਕਿਰਪਾਨ ਕਈ ਸਾਲ ਖੜਕਦੀ ਰਹੀ। ਕੱਚੇ-ਪਿੱਲੇ ਝੜ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਸਲਮਾਨ ਹਮਲਾਵਰਾਂ ਦਾ ਟਾਕਰਾ ਕਰਨ ਲਈ ਸਿੱਖਾਂ ਵਿਚ ਸ਼ਾਮਲ ਹਰ ਜਾਤੀ ਦੇ ਲੋਕਾਂ ਦੇ ਡਟਵਾਂ ਹਿੱਸਾ ਪਾਇਆ ਪਰ ਸਿੱਖ ਮਿਸਲਾਂ ਵਿਚ 75 ਫ਼ੀਸਦੀ ਜੱਟ ਸਨ। ਲੋਕ ਕਹਿੰਦੇ ਸਨ ਜੱਟ ਸਿੱਖਾਂ ਦਾ ਰਾਜ ਹੋ ਗਿਆ।
ਜਿਵੇਂ ਹੁਣ ਪੰਜਾਬ ਦੇ ਕਈ ਗੈਰਜੱਟ ਲੋਕਾਂ ਦੇ ਮਨਾਂ ਵਿਚੋਂ ਜੱਟ ਸਿੱਖਾਂ ਵਿਰੁੱਧ ਆਪਣੇ ਆਪ ਜ਼ਹਿਰ ਬਾਹਰ ਆ ਰਹੀ ਹੈ ਉਹ ਹਰ ਗੱਲ ਦਾ ਭਾਂਡਾ ਜੱਟਾਂ ਸਿਰ ਭੰਨ ਰਹੇ ਹਨ ਉਸੇ ਤਰਾਂ ਓਦੋਂ ਵੀ ਹੋਇਆ ਸੀ। ਜੱਟ ਸਿੱਖਾਂ ਦੀਆਂ ਮਿਸਲਾਂ ਨੇ ਮੁਸਲਮਾਨ ਹਮਲਾਵਰਾਂ ਦੇ ਨੱਕ ਮੋੜ ਦਿੱਤੇ। ਮੁਸਲਮਾਨਾਂ ਦੇ ਰਾਜ ਦਾ ਅੰਤ ਨੇੜੇ ਦੇਖਕੇ ਰੱਬ ਦਾ ਫ਼ਕੀਰ ਆਖੇ ਜਾਣ ਵਾਲੇ ਬਾਬਾ ਬੁੱਲੇ ਸ਼ਾਹ ਹੋਰੀਂ ਵੀ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠੇ ਉਨ੍ਹਾਂ ਹਉਕਾ ਭਰ ਕੇ ਕਿਹਾ:
ਮੁਗ਼ਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ।
ਸਭ ਅਸ਼ਰਾਫ਼ ਫਿਰਨ ਚੁੱਪ ਕੀਤੇ, ਭਲਾ ਉਨ੍ਹਾਂ ਨੂੰ ਝਾੜਿਆ ਈ।
ਬੁਲ੍ਹਾ ਸ਼ਾਹ ਫ਼ਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ।
ਭਾਵ ਮੁਗ਼ਲ ਸਲਤਨਤ ਦੀ ਮੌਤ ਆ ਗਈ ਅਤੇ ਭੂਰਿਆਂ ਵਾਲੇ ਸਿੱਖ ਰਾਜੇ ਬਣ ਗਏ। ਸ਼ਰੀਫ਼ ਆਦਮੀ ਚੁੱਪ ਫਿਰਦੇ ਹਨ (ਉਸ ਨੂੰ ਆਪਣੀ ਕੌਮ ਦੇ ਜ਼ਾਲਮ ਲੋਕ ਵੀ ਸ਼ਰੀਫ਼ ਲਗਦੇ ਸਨ) ਹੁਣ ਬੁੱਲੇ ਸ਼ਾਹ ਫ਼ਕੀਰ ਨੂੰ ਵੀ ਕੂਚ ਕਰਨਾ ਪਵੇਗਾ।
ਸਿਰਫ਼ ਬੁੱਲੇ ਸ਼ਾਹ ਫ਼ਕੀਰ ਹੀ ਨਹੀਂ ‘ਵਾਰਿਸ ਸ਼ਾਹ’ ਜਿਹੇ ਸੂਫ਼ੀ ਲੇਖਕ ਮੰਨੇ ਜਾਂਦੇ ਕਵੀਆਂ ਦੇ ਮਨਾਂ ਵਿਚੋਂ ਜ਼ਹਿਰ ਰੂਪੀ ਅੱਖਰ ਨਿੱਕਲੇ ਸਨ:
ਜਦੋਂ ਦੇਸ ਤੇ ਜੱਟ ਸਰਦਾਰ ਹੋਏ,
ਘਰੋ ਘਰੀਂ ਜਾਂ ਨਵੀਂ ਸਰਕਾਰ ਹੋਈ।
ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ,
ਜ਼ਿਮੀਂਦਾਰਾਂ ਨੂੰ ਵੱਡੀ ਬਹਾਰ ਹੋਈ।
(ਹੀਰ ਵਾਰਿਸ ਸ਼ਾਹ ਦਾ ਬੰਦ 624)
ਉਹ ਕਹਿੰਦਾ ਹੈ ਜਦੋਂ ਜੱਟ ਸਰਦਾਰ ਦੇਸ਼ ਦੇ ਸਰਦਾਰ ਬਣ ਗਏ ਹਨ ਹਰ ਘਰ ਹੀ ਸਮਝਦਾ ਹੈ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਜ਼ਿਮੀਂਦਾਰਾਂ ਦੀਆਂ ਮੌਜਾਂ ਹਨ। ਇਹ ਸਨ ਜੱਟਾਂ ਦੀਆਂ ਕੁਰਬਾਨੀਆਂ! ਜਿਹੜੇ ਕਹਿੰਦੇ ਹਨ ਜੱਟਾਂ ਨੇ ਸਿੱਖੀ ਤੇ ਕਬਜ਼ਾ ਕੀਤਾ ਹੋਇਆ ਹੈ ਉਹ ਜੱਟਾਂ ਦੀਆਂ ਘਾਲਣਾਂ ਦੀ ਧਿਆਨ ਵਿਚ ਰੱਖਿਆ ਕਰਨ। (…ਚਲਦਾ)
-ਗੁਰਸੇਵਕ ਸਿੰਘ ਧੌਲਾ