ਕਾਕਰੋਚ ਪਾਰਟੀ ਮਾਮਲੇ ਤੇ ਸੋਸ਼ਲ ਮੀਡੀਆ ਟਿੱਪਣੀਆਂ ਅਤੇ ਸਿੱਖ ਬੁੱਧੀਜੀਵੀਆਂ ਦੇ ਵਿਚਾਰ
ਆਮ ਆਦਮੀ ਪਾਰਟੀ ਦੇ ਨਵੇਂ ਛਲਾਵੇ ਕਾਕਰੋਜ਼ ਪਾਰਟੀ ਦੇ ਝਾਂਸੇ ਵਿੱਚ ਆਏ ਗਰੀਬ ਮੁੰਡੇ ਕੁੜੀਆਂ ਪੁਲਿਸ ਦੀ ਡਾਂਗ ਤੋਂ ਬਚਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਆ ਵੜੇ। ਪੰਜਾਬੀਆਂ ਤੇ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਦਾ ਦਰ ਹਰ ਮਜ਼ਲੂਮ ਲਈ ਖੁੱਲਾ ਹੈ।
ਗੁਰਦੁਆਰਾ ਬੰਗਲਾ ਸਾਹਿਬ ਸਣੇ ਦਿੱਲੀ ਅਤੇ ਭਾਰਤ ਦੇ ਹੋਰ ਗੁਰਦੁਆਰਿਆਂ ਵਿੱਚ ਲੱਖਾਂ ਗੈਰ ਸਿੱਖ ਰੋਜਾਨਾ ਆਪਣੀ ਭੁੱਖ ਮਿਟਾਉਣ ਲਈ ਲੰਗਰ ਛਕਦੇ ਹਨ। ਭਾਰਤੀ ਸਮਾਜ ਵਿੱਚ ਨਾਮਵਰ ਚਿਹਰੇ ਤੇ ਫਿਲਮੀ ਕਲਾਕਾਰ ਕੈਮਰੇ ਤੇ ਦੱਸ ਚੁੱਕੇ ਹਨ ਕਿ ਔਖੇ ਸਮੇਂ ਵਿੱਚ ਕਿਵੇਂ ਗੁਰਦੁਆਰਾ ਉਹਨਾਂ ਲਈ ਆਸਰਾ ਬਣਿਆ। ਦੁਨੀਆ ਭਰ ਵਿੱਚ ਸਿੱਖ ਅਤੇ ਗੁਰਦੁਆਰੇ ਅੱਜ ਵੀ ਆਪਣਾ ਫਰਜ਼ ਅਦਾ ਕਰ ਰਹੇ ਹਨ।
ਪਰ ਗੁਰਦੁਆਰਿਆਂ ਦੀ ਵਰਤੋਂ ਕਿਸੇ ਸਿਆਸੀ ਇਰਾਦੇ ਲਈ ਨਾ ਹੋਵੇ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਪੰਜਾਬ ਨੇ ਇਹਨਾਂ ਕਾਕਰੋਜ ਪਾਰਟੀ ਦੇ ਕਾਮਰੇਡਾਂ ਨੂੰ ਚਿਮਟੇ ਨਾਲ ਨਹੀਂ ਥੱਲਿਆ। ਇਹਨਾਂ ਦੀ ਆਗੂ ਜਮਾਤ ਸੰਘੀਆਂ ਨਾਲੋਂ ਵੀ ਖਤਰਨਾਕ ਲਿਬਰਲ ਤੇ ਕਾਮਰੇਡ ਹਨ।
ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜੋਗਿੰਦਰ ਯਾਦਵ ਦੀਆਂ ਸਿੱਖਾਂ ਖਿਲਾਫ ਜਹਰੀਲੇ ਭਾਸ਼ਣਾਂ ਨੂੰ ਨਹੀਂ ਭੁੱਲੇ ਹੋਵੋਗੇ। ਕਿਵੇਂ ਦਿੱਲੀ ਦੇ ਲਾਲ ਕਿਲੇ ਦਾ ਸਾਰਾ ਦੋਸ਼ ਬਾਈ ਦੀਪ ਸਿੱਧੂ ਤੇ ਮੜ ਦਿੱਤਾ ਗਿਆ ਸੀ ਜੋ ਕਿ ਉੱਥੇ ਸ਼ਾਮ ਨੂੰ ਪਹੁੰਚਿਆ ਸੀ।
ਅਸੀਂ ਪੂਰੀ ਜਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਆਰਐਸਐਸ ਅਤੇ ਭਾਜਪਾ ਸਿੱਖਾਂ ਅਤੇ ਪੰਜਾਬ ਦੇ ਸਗੇ ਨਹੀਂ ਹੋ ਸਕਦੇ ਪਰ ਉਹ ਕਾਂਗਰਸੀਆਂ ਲਿਬਰਲਾਂ ਤੇ ਕਾਮਰੇਡਾਂ ਤੋਂ ਘੱਟ ਖਤਰਨਾਕ ਹੋਣਗੇ। ਸੱਪ ਤੇ ਠੂਹੇ ਚੋਂ ਕਿਸੇ ਇੱਕ ਨੂੰ ਚੁਣਨਾ ਹੋਵੇ ਤਾਂ ਤੁਸੀਂ ਕਿਨੂੰ ਚੁਣੋਗੇ ?
ਬਹੁ ਗਿਣਤੀ ਠੂਹੇ ਨੂੰ ਚੁਣੇਗੀ ਕਿਉਂਕਿ ਸੱਪ ਦਾ ਨਾ ਹੀ ਸਾਨੂੰ ਡਰਾ ਦਿੰਦਾ ਹੈ। ਪਰ ਸੱਪ ਦੀਆਂ ਸੈਂਕੜੇ ਪ੍ਰਜਾਤੀਆਂ ਵਿੱਚੋਂ ਬਹੁਤ ਸਾਰੀਆਂ ਜਹਿਰ ਰਹਿਤ ਹੁੰਦੀਆਂ ਹਨ। ਇਸ ਲਈ ਹੋ ਸਕਦਾ ਹੈ ਕਿ ਸੱਪ ਦਾ ਡੰਗ ਨਾਲ ਤੁਸੀਂ ਨਾ ਮਰੋ। ਪਰ ਠੂਹੇ ਦੀ ਇੱਕ ਹੀ ਜਾਤੀ ਹੁੰਦੀ ਹੈ ਉਸ ਦਾ ਰੰਗ ਤੇ ਸਾਈਜ਼ ਜੋ ਮਰਜ਼ੀ ਹੋਵੇ। ਠੂਹੇ ਦਾ ਡੰਗ ਹਰ ਹਾਲਤ ਵਿੱਚ ਜਾਣ ਲੇਵਾ ਹੀ ਹੁੰਦਾ ਹੈ।
ਕਾਂਗਰਸ-ਲਿਬਰਲ-ਕਾਮਰੇਡ ਵੱਖ ਵੱਖ ਰੰਗਾਂ ਤੇ ਸਾਈਜ਼ ਦੇ ਠੂੰਹੇ (scorpion) ਹਨ।
ਨਹਿਰੂ ਤੋਂ ਇੰਦਰਾ ਗਾਂਧੀ ਤੇ ਹਰ ਤਰ੍ਹਾਂ ਦਾ ਕਾਮਰੇਡ ਤੁਹਾਡੀ ਹੋਂਦ ਹਸਤੀ ਦਾ ਮੁੱਢੋਂ ਵੈਰੀ ਹੈ।
ਜਿਨਾਂ ਨੇ ਅੱਜ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲੈ ਕੇ ਜਾਨ ਬਚਾਈ, ਉਹ ਸਾਰੇ ਯੂਟੀਊਬਰ ਤੇ ਇਨਫਲੈਂਸਰ ਅਜੇ ਕੱਲ੍ਹ ਤੱਕ ਕੇ ਪੀ ਐਸ ਗਿੱਲ, ਪੁਲਿਸ ਤੇ ਸਰਕਾਰ ਦੇ ਗੁਣਗਾਨ ਕਰਦਿਆਂ ਖਾਲੜਾ ਨੂੰ ਖਾਲਿਸਤਾਨੀ ਤੇ ਅੱਤਵਾਦੀ ਦੱਸ ਰਹੇ ਸਨ। ਅਸੀਂ ਪਹਿਲਾਂ ਕਈ ਵਾਰ ਦੱਸ ਚੁੱਕੇ ਹਾਂ ਕਿ ਭਾਰਤ ਨੂੰ ਕਿਵੇਂ ਦੇ ਸਿੱਖ ਤੇ ਕਿਵੇਂ ਦੇ ਗੁਰਦੁਆਰੇ ਵਧੀਆ ਲੱਗਦੇ ਹਨ ?
ਸ਼ਾਸਤਰਧਾਰੀ ਸਿੱਖ ਜੰਤਰ ਮੰਤਰ ਤੇ ਲੰਗਰ ਛਕਾਉਂਦਾ ਫਿਰਦਾ ਹੋਵੇ ਤਾਂ ਸ਼ਸਤਰਾਂ ਨਾਲ ਕਿਸੇ ਨੂੰ ਸਮੱਸਿਆ ਨਹੀਂ। ਪਰ ਉਹੀ ਸ਼ਸਤਰਧਾਰੀ ਸਿੱਖ ਪੰਜਾਬ ਦੇ ਕਿਸੇ ਮਸਲੇ ਤੇ ਸ਼ਾਂਤਮਈ ਗੱਲ ਵੀ ਰੱਖਦਾ ਹੋਵੇ ਤਾਂ ਇਹ ਕਹਿਣਗੇ ਕਿ ਆਪਣਾ ਧਰਮ ਘਰ ਰੱਖ ਕੇ ਆ।
ਖੈਰ ਸਾਡਾ ਮਕਸਦ ਤੁਹਾਨੂੰ ਅਗਾਹ ਕਰਨਾ ਹੈ ਕਿ ਗੁਰਦੁਆਰੇ ਦੇ ਦਰਵਾਜੇ ਸਦਾ ਖੁੱਲੇ ਹਨ ਪਰ ਜਿਵੇਂ ਤੁਸੀਂ ਹੁਣ ਤੱਕ ਕਾਕਰੋਜਾਂ ਦੇ ਛਲਾਵੇ ਚ ਨਹੀਂ ਆਏ ਇਉ ਹੀ ਆਪਣੇ ਸਾਧਨ ਤੇ ਸ਼ਾਨ ਨੂੰ ਬਚਾ ਕੇ ਰੱਖੋ ਤੇ ਕਿਸੇ ਦੇ ਕੁਹਾੜੇ ਦਾ ਦਸਤਾ ਨਾ ਬਣੋ। ਅਸੀਂ ਆਜ਼ਾਦੀ ਦਵਾਈ, ਅਸੀਂ ਐਮਰਜੰਸੀ ਖਿਲਾਫ ਲੜੇ, ਅਸੀਂ ਮੋਦੀ ਦੀ ਤੜ ਭੰਨੀ ? ਫਿਰ ਵੀ ਹਰ ਸਾਲ 50 ਦੇ ਕਰੀਬ ਮੁੰਡੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਂਦੇ ਹਨ, ਸੈਕੜੇ ਜੇਲਾਂ ਵਿੱਚ ਬੈਠੇ ਹਨ, ਨਸ਼ਿਆਂ ਨਾਲ ਮਾਰੇ ਜਾਣ ਵਾਲਿਆਂ ਦੀ ਤਾਂ ਗਿਣਤੀ ਹੀ ਨਹੀਂ।
ਇਹ ਯਾਦ ਰੱਖਣਾ ਕਿ ਗੁਰਦੁਆਰੇ ਦੀ ਜਮੀਨ ਕੇਵਲ ਸਿੱਖ ਸਿਧਾਂਤਾਂ ਤੇ ਹੋਣ ਵਾਲੀ ਸਿਆਸਤ ਲਈ ਹੀ ਰਾਖਵੀਂ ਹੈ, ਅਲੀਟ ਕਾਮਰੇਡਾਂ ਦੇ ਜਵਾਕਾਂ ਨੂੰ ਐਮਬੀਬੀਐਸ ਚ ਸੀਟ ਦਵਾਉਣ ਲਈ ਅਸੀਂ ਆਪਣੇ ਦਰਵਾਜੇ ਨਹੀਂ ਖੋਲੇ।
#ਮਹਿਕਮਾ_ਪੰਜਾਬੀ

Punjab Spectrum