First-ever extradition from Europe secured by Punjab Police
Amrit Dalam ਕੌਣ ਹੈ ਅਤੇ ਕਿਵੇਂ ਬਣਿਆ ਜੱਗੂ ਭਗਵਾਨਪੁਰੀਆ ਗੈਂਗ ਦਾ ਮੁੱਖ ਫਰੰਟਮੈਨ?
27 ਸਾਲਾ ਅੰਮ੍ਰਿਤਪਾਲ ਸਿੰਘ ਉਰਫ਼ Amrit Dalam ਨੂੰ ਮਾਲਦੋਵਾ ਤੋਂ ਭਾਰਤ ਲਿਆਂਦਾ ਗਿਆ।
ਬਟਾਲਾ ਦੇ ਪਿੰਡ Dalam ਨੰਗਲ ਦਾ ਰਹਿਣ ਵਾਲਾ ਹੈ Amrit Dalam।
ਉਸ ਦਾ ਭਰਾ ਪ੍ਰਭਜੋਤ ਸਿੰਘ CRPF ਵਿੱਚ ਜਵਾਨ ਹੈ।
ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ 2019 ਤੋਂ 2025 ਤੱਕ ਉਸ ਖ਼ਿਲਾਫ਼ 21 FIRs ਦਰਜ ਹੋਣ ਦਾ ਦਾਅਵਾ।
ਪੁਲੀਸ ਰਿਕਾਰਡ ਮੁਤਾਬਕ ਉਸ ਦਾ ਨਾਮ 7 ਕਤਲਾਂ ਤੋਂ ਇਲਾਵਾ ਫਿਰੌਤੀ, ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ ਦਰਜ ਹੈ।
Interpol ਦਾ Red Corner Notice ਜਾਰੀ ਹੋਣ ਤੋਂ ਬਾਅਦ ਉਹ ਕਥਿਤ ਤੌਰ ’ਤੇ ਨਕਲੀ ਪਾਸਪੋਰਟ ਰਾਹੀਂ ਵਿਦੇਸ਼ ਭੱਜਿਆ ਸੀ।
ਉਸ ਨੇ ਕੁਰੂਕਸ਼ੇਤਰ ਦੇ ਗੁਰਪਾਲ ਸਿੰਘ ਦੇ ਨਾਮ ’ਤੇ ਫਰਜ਼ੀ ਪਛਾਣ ਬਣਾਈ ਹੋਈ ਸੀ।
ਮਾਲਦੋਵਾ ਵਿੱਚ ਟਿਕਾਣਾ ਟਰੈਕ ਹੋਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਰਾਹੀਂ ਭਾਰਤ ਲਿਆਂਦਾ ਗਿਆ।
ਉਸ ਖ਼ਿਲਾਫ਼ ਕਤਲ, ਇਰਾਦਾ-ਏ-ਕਤਲ, ਫਿਰੌਤੀ, ਨਸ਼ਾ ਤਸਕਰੀ, ਹਥਿਆਰ ਤਸਕਰੀ ਅਤੇ ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਰਗੇ ਗੰਭੀਰ ਦੋਸ਼ ਹਨ।
IPC, BNS, NDPS Act, Arms Act, UAPA ਅਤੇ Explosive Substances Act ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।
ਬਟਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਉਸ ਨਾਲ ਸਬੰਧਤ ਮਾਮਲਿਆਂ ਦਾ ਜ਼ਿਕਰ।
ਪੁਲੀਸ ਅਨੁਸਾਰ, ਇਹ ਸਪੁਰਦਗੀ ਜੱਗੂ ਭਗਵਾਨਪੁਰੀਆ ਗੈਂਗ ਦੇ ਨੈੱਟਵਰਕ ਨੂੰ ਤੋੜਨ ਵੱਲ ਵੱਡੀ ਸਫ਼ਲਤਾ ਹੈ।
“ਹੁਣ ਜਾਂਚ ਵਿੱਚ ਇਹ ਸਾਹਮਣੇ ਆਵੇਗਾ ਕਿ Amrit Dalam ਦਾ ਅਪਰਾਧਿਕ ਨੈੱਟਵਰਕ ਪੰਜਾਬ ਅਤੇ ਵਿਦੇਸ਼ਾਂ ਤੱਕ ਕਿੰਨਾ ਫੈਲਿਆ ਹੋਇਆ ਸੀ।”
ਕੌਣ ਹੈ Amrit Dalam? CRPF ਜਵਾਨ ਦਾ ਭਰਾ, ਜੱਗੂ ਭਗਵਾਨਪੁਰੀਆ ਗੈਂਗ ਦਾ ਫਰੰਟਮੈਨ Punjab Police ਨੇ ਲਿਆਂਦਾ ਭਾਰਤ
ਨਕਲੀ ਪਾਸਪੋਰਟ ’ਤੇ ਵਿਦੇਸ਼ ਭੱਜੇ 27 ਸਾਲਾ ਗੈਂਗਸਟਰ ’ਤੇ ਦਰਜ ਹਨ 21 ਮਾਮਲੇ
First-ever extradition from Europe secured by Punjab Police
In a major breakthrough against transnational organised crime, Punjab Police with the assistance of central agencies has secured the extradition of fugitive criminal Amritpal Singh @ Amrit Dalam, a key operative of the Jaggu Bhagwanpuria Gang, from the Republic of Moldova. He is wanted in multiple cases of murders , attempt to murder, UAPA, Arms Act and Narcotic offences etc.
First-ever extradition from Europe secured by Punjab Police
In a major breakthrough against transnational organised crime, Punjab Police with the assistance of central agencies has secured the extradition of fugitive criminal Amritpal Singh @ Amrit Dalam, a key operative of the… pic.twitter.com/Sr8rhVv1Xv
— DGP Punjab Police (@DGPPunjabPolice) September 12, 2026
ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਅਧੀਨ ਪੈਂਦੇ ਪਿੰਡ Dalam ਨੰਗਲ ਦਾ ਰਹਿਣ ਵਾਲਾ ਅਤੇ ਸੀ.ਆਰ.ਪੀ.ਐਫ. (CRPF) ਜਵਾਨ ਦਾ ਭਰਾ ਅੰਮ੍ਰਿਤਪਾਲ ਸਿੰਘ ਉਰਫ਼ Amrit Dalam ਉਰਫ਼ ਗੁਰਪਾਲ ਸਿੰਘ, ਜੋ ਕਿ ਜੱਗੂ ਭਗਵਾਨਪੁਰੀਆ ਅਪਰਾਧਿਕ ਨੈੱਟਵਰਕ ਦਾ ਮੁੱਖ ਫਰੰਟਮੈਨ ਬਣ ਕੇ ਉੱਭਰਿਆ ਸੀ, ਨੂੰ ਮਾਲਦੋਵਾ (Moldova) ਤੋਂ ਭਾਰਤ ਲਿਆਂਦਾ ਗਿਆ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ 2019 ਤੋਂ 2025 ਦਰਮਿਆਨ ਉਸ ਖ਼ਿਲਾਫ਼ 21 ਐਫ.ਆਈ.ਆਰ. (FIRs) ਦਰਜ ਹਨ।
ਭਰਾ ਪ੍ਰਭਜੋਤ ਸਿੰਘ ਹੈ CRPF ਜਵਾਨ
ਜਿੱਥੇ ਉਸ ਦਾ ਇੱਕ ਭਰਾ ਪ੍ਰਭਜੋਤ ਸਿੰਘ ਸੀ.ਆਰ.ਪੀ.ਐਫ. ਦੀ ਵਰਦੀ ਪਹਿਨ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ, ਉੱਥੇ ਹੀ Dalam ਨੇ ਬੁਰਾਈ ਦਾ ਰਾਹ ਚੁਣਿਆ। ਉਹ ਭਗਵਾਨਪੁਰੀਆ ਗੈਂਗ ਦੇ ਰੈਂਕਾਂ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਅਤੇ 7 ਕਤਲਾਂ ਦੇ ਨਾਲ-ਨਾਲ ਫਿਰੌਤੀ, ਨਸ਼ੀਲੇ ਪਦਾਰਥਾਂ ਅਤੇ ਅਸਲੇ ਦੀ ਸਮੱਗਲਿੰਗ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ।
ਨਕਲੀ ਵੇਰਵਿਆਂ ਵਾਲੇ ਪਾਰਪੋਰਟ ’ਤੇ ਭੱਜਿਆ ਸੀ ਵਿਦੇਸ਼
ਹੀਰਾ ਸਿੰਘ ਅਤੇ ਹਰਜਿੰਦਰ ਕੌਰ ਦਾ 27 ਸਾਲਾ ਪੁੱਤਰ Dalam, ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਨਕਲੀ ਵੇਰਵਿਆਂ ਵਾਲੇ ਪਾਸਪੋਰਟ ’ਤੇ ਵਿਦੇਸ਼ ਭੱਜ ਗਿਆ ਸੀ। ਉਸ ਨੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਵਰਡ-20, ਗੁਰਦੇਵ ਨਗਰ ਦੇ ਰਹਿਣ ਵਾਲੇ ਗੁਰਪਾਲ ਸਿੰਘ ਦੇ ਨਾਂ ’ਤੇ ਫਰਜ਼ੀ ਪਛਾਣ ਬਣਾਈ ਹੋਈ ਸੀ। ਮਾਲਦੋਵਾ ਵਿੱਚ ਉਸ ਦੀ ਲੋਕੇਸ਼ਨ ਟਰੈਕ ਹੋਣ ਤੋਂ ਬਾਅਦ ਉਸ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਭਾਰਤ ਲਿਆਂਦਾ ਗਿਆ ਹੈ।
ਪੁਲੀਸ ਰਿਕਾਰਡ ਅਨੁਸਾਰ, Dalam ’ਤੇ ਇਰਾਦਾ-ਏ-ਕਤਲ, ਫਿਰੌਤੀ, ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਰਗੇ ਗੰਭੀਰ ਦੋਸ਼ ਹਨ। ਉਸ ਦੀ ਅਪਰਾਧਿਕ ਪਿਛੋਕੜ ਦੀ ਸ਼ੁਰੂਆਤ 2019 ਵਿੱਚ ਕੋਟਲੀ ਸੂਰਤ ਮੱਲੀ ਥਾਣੇ ਵਿੱਚ ਧਾਰਾ 302, 506, 148, 149, 120-ਬੀ ਅਤੇ ਅਸਲਾ ਐਕਟ ਤਹਿਤ ਦਰਜ ਹੋਈ ਐਫ.ਆਈ.ਆਰ. ਨਾਲ ਹੋਈ ਸੀ।
ਉਸ ਖ਼ਿਲਾਫ਼ ਭਾਰਤੀ ਦੰਡ ਸੰਹਿਤਾ (IPC), ਨਵੀਂ ਭਾਰਤੀ ਨਿਆਂ ਸੰਹਿਤਾ (BNS), ਐਨ.ਡੀ.ਪੀ.ਐਸ. (NDPS) ਐਕਟ, ਆਰਮਜ਼ ਐਕਟ, ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਅਤੇ ਵਿਸਫੋਟਕ ਪਦਾਰਥ ਐਕਟ ਤਹਿਤ ਚਾਰਜਸ਼ੀਟਾਂ ਦਰਜ ਹਨ। ਬਟਾਲਾ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਉਸ ਵਿਰੁੱਧ ਕਈ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਤਾਜ਼ਾ ਮਾਮਲਾ ਦਸੰਬਰ 2025 ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਥਾਣੇ ਵਿੱਚ ਦਰਜ ਕੀਤਾ ਗਿਆ ਸੀ।
ਪੁਲੀਸ ਅਨੁਸਾਰ, ਸਤੰਬਰ 2025 ਵਿੱਚ ਅੰਮ੍ਰਿਤਸਰ ਦੇ ਛੇਹਰਟਾ, ਅਕਤੂਬਰ 2025 ਵਿੱਚ ਸਿਟੀ ਬਟਾਲਾ ਅਤੇ ਨਵੰਬਰ 2025 ਵਿੱਚ ਸਿਵਲ ਲਾਈਨਜ਼ ਬਟਾਲਾ ਵਿਖੇ ਬੀ.ਐਨ.ਐਸ. (BNS) ਦੀ ਧਾਰਾ 103 (ਕਤਲ) ਤਹਿਤ ਉਸ ਵਿਰੁੱਧ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ, ਗੁਰਦਾਸਪੁਰ ਦੇ ਕਲਾਨੌਰ ਵਿੱਚ ਵੀ ਗੈਂਗਵਾਰ ਨਾਲ ਸਬੰਧਤ ਇਰਾਦਾ-ਏ-ਕਤਲ ਦੇ ਕਈ ਮਾਮਲੇ ਦਰਜ ਹਨ।
ਭਗਵਾਨਪੁਰੀਆ ਗੈਂਗਸਟਰ ਨੈੱਟਵਰਕ ਤੋੜਨ ਵੱਲ ਇੱਕ ਵੱਡੀ ਸਫ਼ਲਤਾ
ਪੁਲੀਸ ਰਿਕਾਰਡ ਮੁਤਾਬਕ Dalam ਨੇ ਕੋਟਲੀ ਸੂਰਤ ਮੱਲੀ ਤੋਂ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਉਸ ਦਾ ਕੱਦ 5 ਫੁੱਟ 9 ਇੰਚ, ਕਣਕਵੰਨਾ ਰੰਗ ਅਤੇ ਖੱਬੀ ਅੱਖ ਦੇ ਉੱਪਰ ਸੱਟ ਦਾ ਨਿਸ਼ਾਨ ਹੈ। ਉਸ ਦੇ ਪਰਿਵਾਰ ਵਿੱਚ ਇੱਕ ਭੈਣ ਬਲਜੀਤ ਕੌਰ (ਜੋ ਗੁਰਦਾਸਪੁਰ ਵਿਖੇ ਵਿਆਹੀ ਹੋਈ ਹੈ) ਅਤੇ ਦੋ ਭਰਾ ਹਨ। ਇੱਕ ਭਰਾ ਪ੍ਰਭਜੋਤ ਸਿੰਘ ਸੀ.ਆਰ.ਪੀ.ਐਫ. ਵਿੱਚ ਹੈ, ਜਦੋਂ ਕਿ ਦੂਜਾ ਭਰਾ ਅਮਨਜੋਤ ਸਿੰਘ ਉਰਫ਼ ਅੰਮੂ ਵੀ ਪੁਲੀਸ ਰਿਕਾਰਡ ਵਿੱਚ ਮਾੜੇ ਚਲਣ ਵਾਲਾ ਦਰਜ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ Dalam ਦੀ ਇਹ ਸਪੁਰਦਗੀ ਜੱਗੂ ਭਗਵਾਨਪੁਰੀਆ ਗੈਂਗਸਟਰ ਨੈੱਟਵਰਕ ਨੂੰ ਤੋੜਨ ਵਿੱਚ ਪੰਜਾਬ ਪੁਲੀਸ ਲਈ ਇੱਕ ਬਹੁਤ ਵੱਡੀ ਸਫ਼ਲਤਾ ਹੈ।
Punjab Spectrum