Breaking News

ਫਿਰ ਸਵਾਲ ਪੁੱਛਣਾ ਪਿਆ ਮਹਿੰਗਾ!

ਫਿਰ ਸਵਾਲ ਪੁੱਛਣਾ ਪਿਆ ਮਹਿੰਗਾ!
ਸ਼ੇਰੋਂ ਪਿੰਡ ਤੋਂ ਬਾਅਦ ਹੁਣ ਪਿੰਡ ਤੂਰ ਬੰਜਾਰਾ
ਮੋਹਨਜੀਤ ਸਿੰਘ ਤੋਂ ਬਾਅਦ ਗੁਲਜ਼ਾਰ ਸਿੰਘ
ਮੰਤਰੀ ਹਰਪਾਲ ਚੀਮਾ ਤੋਂ ਕੀਤਾ ਸੀ ਸਵਾਲ

ਨ+ਸ਼ੇ ਬਾਰੇ ਸਵਾਲ ਕਰਨਾ ਪਿਆ ਮਹਿੰਗਾ? ਮਜ਼ਦੂਰ ਵੱਲੋਂ ਸਲਫਾਸ ਖਾਣ ਦਾ ਮਾਮਲਾ
ਦਿੜ੍ਹਬਾ ਹਲਕੇ ਦੇ ਪਿੰਡ ਤੂਰ ਵੰਜਾਰਾ ਤੋਂ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਮਜ਼ਦੂਰ ਵੱਲੋਂ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ੇ ਦੇ ਮੁੱਦੇ ’ਤੇ ਸਵਾਲ ਕੀਤਾ ਗਿਆ ਸੀ।

 

 

 

 

 

ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਅੱਜ ਸਵੇਰੇ ਮਜ਼ਦੂਰ ਵੱਲੋਂ ਕਥਿਤ ਤੌਰ ’ਤੇ ਸਲਫਾਸ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ।

 

 

 

 

 

 

 

 

 

 

 

 

 

 

ਉਸਨੂੰ ਇਲਾਜ ਲਈ ਪਹਿਲਾਂ ਪਟਿਆਲਾ ਲੈ ਕੇ ਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਨੂੰ ਅੱਗੇ ਸੰਗਰੂਰ ਦੇ ਉਮੀਦ ਮਲਟੀਸਪੈਸ਼ਲਿਸਟ ਹਸਪਤਾਲ ਲਈ ਰੈਫਰ ਕਰ ਦਿੱਤਾ।
ਮਾਮਲਾ ਗੰਭੀਰ ਹੋਣ ਕਾਰਨ ਇਲਾਕੇ ਵਿੱਚ ਚਰਚਾ ਦਾ ਮਾਹੌਲ ਹੈ। ਪਰਿਵਾਰ ਵੱਲੋਂ ਲਗਾਏ ਗਏ ਪੁਲਿਸ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਦੀ ਪੁਸ਼ਟੀ ਅਜੇ ਨਹੀਂ ਹੋਈ। ਮਾਮਲੇ ਦੀ ਪੂਰੀ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

 

 

 

 

 

 

 

 

 

 

 

 

 

 

 

 

 

 

 

 

 

 

 

ਇਹ ਚੱਲ ਕੀ ਰਿਹੈ …..
ਅੱਜ ਸਵੇਰੇ ਪਿੰਡ ਤੂਰ ਬਣਜਾਰਾ ਪਿੰਡ ਦੇ ਇੱਕ ਵਿਅਕਤੀ ਨੇ ਜ਼ਹਿਰੀ-ਸ਼ੈਅ ਨਿਗਲ ਲਈ ਹੈ। ਇਸ ਤੋਂ ਬਾਅਦ ਉਸ ਨੇ ਵੀਡੀਓ ਬਿਆਨ ‘ਚ ਦਰਜ ਕੀਤਾ ਹੈ ਕਿ ਉਹਨੇ ਚੀਮੇ (ਮੰਤਰੀ) ਨੂੰ ਸਵਾਲ ਕੀਤਾ ਸੀ ਕਿਉਂਕਿ ਉਸ ਦਾ ਮੁੰਡਾ ਪਾਊਡਰ ਦਾ ਸ਼ਿਕਾਰ ਹੋ ਕੇ ਸਭ ਕੁਝ ਵੇਚ ਚੁੱਕਾ ਹੈ। ਇਸ ਤੋਂ ਬਾਅਦ ਪਿੰਡ ਦੇ ਕੁਝ ਅਖੌਤੀ ਮੋਹਤਬਰਾਂ ਨੇ ਇਨ੍ਹਾਂ ਦਬਾਅ ਪਾਇਆ ਕਿ ਉਸ ਨੂੰ ਇਹ ਕਦਮ ਚੁੱਕਣਾ ਪੈ ਗਿਆ।
ਅਕਾਲੀਆਂ ਦੇ ਰਾਜ ਦਾ ਪਤਨ ਜਦੋਂ ਹੋ ਰਿਹਾ ਸੀ ਤਾਂ ਉਨ੍ਹਾਂ ਦਾ ਆਹੀ ਹਾਲ ਹੋ ਗਿਆ ਸੀ ਕਿ ਹਰ ਰੋਜ਼ ਨਵਾਂ ਮਾਮਲਾ ਆ ਘੇਰਦਾ ਸੀ। ਪਰ ਤੁਸੀਂ ਤਾਂ ਉਨ੍ਹਾਂ ਤੋਂ ਵੀ ਕਾਹਲੇ ਹੋ ਤੁਰੇ ਹੋ !!!!

– ਮਿੰਟੂ ਗੁਰੂਸਰੀਆ See less