Breaking News

Kamaldeep Singh Brar:- ਕਾਕਰੋਚਾਂ ਦੀ ਹਿੰਸਾ ਬਨਾਮ ਪੰਜਾਬ ਦੇ ਮੁੰਡਿਆਂ ਦੀ ਹਿੰਸਾ

Kamaldeep Singh Brar:-

ਕਾਕਰੋਚਾਂ ਦੀ ਹਿੰਸਾ ਬਨਾਮ ਪੰਜਾਬ ਦੇ ਮੁੰਡਿਆਂ ਦੀ ਹਿੰਸਾ

ਜੇ ਗੁਣਾਤਮਕ ਅਧਿਐਨ ਕਰੀਏ ਤਾਂ ਕਿਸਾਨ ਅੰਦੋਲਣ ਦੌਰਾਨ ਪ੍ਰਤੀਕਿਰਿਆ (Reactionary) ਵਜੋਂ ਹੋਈ ਹਿੰਸਾ ਦਾ ਪੈਮਾਨਾ ਕਾਕਰੋਚ ਅੰਦੋਲਣ ਦੌਰਾਨ ਹੋਈ ਇਸੇ ਤਰਾਂ ਦੀ ਹਿੰਸਾ ਤੋਂ ਬਹੁਤ ਛੋਟਾ ਸੀ।

ਕਾਕਰੋਚਾਂ ਦਾ ਜ਼ਿਆਦਾ ਦਿਲ ਵਧਿਆ ਹੋਇਆ ਸੀ। ਪੁਲਿਸ ਨੂੰ ਕੁੱਦ ਕੁੱਦ ਕੇ ਪੈ ਰਹੇ ਸਨ। ਸਿਰਫ ਦਿੱਲੀ ‘ਚ ਹੀ ਨਹੀਂ। ਬਾਕੀ ਸ਼ਹਿਰਾਂ ਵਿੱਚ ਵੀ।

ਇਸ ਦਿਲਵਧੀ ਦਾ ਇੱਕ ਕਾਰਨ ਇਹ ਵੀ ਸੀ ਕਿ ਕਾਕਰੋਚਾਂ ਦੀ ਹਿੰਸਾ ਨੂੰ ਜਾਇਜ ਠਹਿਰਾਉਣ ਵਾਲਾ ਜਾਂ ਇਸ ਹਿੰਸਾ ਦੇ ਮਗਰਲੇ ਕਾਰਨਾਂ ਨੂੰ ਸਮਝਣ ਵਾਲਾ ਇੱਕ ਪੜ੍ਹਿਆ ਲਿਖਿਆ ਵਰਗ ਖੜਾ ਹੋਇਆ।

ਇਹ ਉਹੀ ਵਰਗ ਸੀ ਜਿਸ ਨੇ ਕਿਸਾਨ ਅੰਦੋਲਣ ਦੌਰਾਨ ਹੋਈ ਹਿੰਸਾ ਨੂੰ ਸਿਰੇ ਤੋਂ ਨਕਾਰਿਆ ਅਤੇ ਸਰਕਾਰ ਦੇ ਸੁਰ ‘ਚ ਸੁਰ ਮਿਲਾਇਆ । ਪੰਜਾਬ ਦੇ ਮੁੰਡਿਆਂ ਨੂੰ ਗੁੰਡੇ ਬਣਾ ਕੇ ਪੇਸ਼ ਕੀਤਾ।

ਯੋਗਿੰਦਰ ਯਾਦਵ ਨੇ ਤਾਂ ਦਿੱਲੀ ਪੁਲਿਸ ਤੋਂ ਮਾਫੀ ਮੰਗ ਲਈ ਸੀ। ਮਾਫ਼ੀ ਮੰਗਣ ਦਾ ਕਾਰਨ ਸੀ ਪੁਲਿਸ ਨਾਲ ਮਿਲ ਕੇ ਇੱਕ ਭੀੜ ਵੱਲੋਂ ਕਿਸਾਨ ਧਰਨੇ ‘ਤੇ ਬੈਠੀਆਂ ਬੀਬੀਆਂ ‘ਤੇ ਹਮਲਾ ਕੀਤਾ ਗਿਆ। ਜਿਸ ਦੇ ਜਵਾਬ ਵਜੋਂ ਰਣਜੀਤ ਸਿੰਘ ਨਾਮ ਦੇ ਨੌਜਵਾਨ ਨੇ ਪ੍ਰਤੀਕਿਰਿਆ ਕੀਤੀ । ਇੱਕ ਦਿੱਲੀ ਪੁਲਿਸ ਦਾ ਅਫਸਰ ਜ਼ਖਮੀ ਹੋਇਆ। ਜਿਸ ਕਾਰਨ ਯੋਗਿੰਦਰ ਯਾਦਵ ਨੇ ਦਿੱਲੀ ਪੁਲਿਸ ਤੋਂ ਮਾਫੀ ਮੰਗੀ।

ਪਰ ਉਸੇ ਯਾਦਵ ਨੇ ਕੀ ਇਸ ਵਾਰ ਪੁਲਿਸ ਤੋਂ ਮਾਫੀ ਮੰਗੀ। ਹਾਲਾਂਕਿ ਕਾਕਰਿਚਾਂ ਨੇ ਕਈ ਪੁਲਿਸ ਵਾਲਿਆਂ ਦੀ ਚੰਗੀ ਤੌਣੀ ਲਾਈ। ਸੋ ਫ਼ਰਕ ਸਾਫ ਹੈ। ਕਾਕਰੋਚਾਂ ਨੇ ਯੋਗਿੰਦਰ ਯਾਦਵ ਨੂੰ ਕੋਈ ਬਹੁਤ ਮੂੰਹ ਨਹੀਂ ਲਾਇਆ। ਪਰ ਹੇਠਲ਼ੀ ਤਸਵੀਰ ‘ਚ ਦੇਖੋ। ਕਿਸਾਨਾਂ ਦੇ ਲੀਡਰ ਥੱਲੇ ਬੈਠੇ ਨੇ ਤੇ ਯਾਦਵ ਕੁਰਸੀ ‘ਤੇ। ਇਸ ਦੇ ਬਾਵਜੂਦ ਉਸ ਨੇ ਪੰਜਾਬ ਦੇ ਨੌਜਵਾਨਾਂ ਖ਼ਿਲਾਫ਼ ਉਹੀ ਪ੍ਰਵਚਨ ਚਲਾਇਆ ਜੋ ਸਰਕਾਰ ਚਲਾ ਰਹੀ ਸੀ ।

ਕਾਕਰੋਚ ਪਾਰਟੀ ਦੇ ਧਰਨੇ ਦੌਰਾਨ ਦਿਲਜੀਤ ਦੁਸਾਂਝ ਨੇ ਸਟੋਰੀ ਪਾ ਕੇ ਇਸ਼ਾਰਾ ਕੀਤਾ ਕਿ ਕਿਸਾਨ ਅੰਦੋਲਣ ਤੋਂ ਬਾਅਦ ਉਸ ਨੇ ਬਹੁਤ ਕੁੱਝ ਝੱਲਿਆ। ਭਾਵ ਸਰਕਾਰ ਨੇ ਦਬਾਅ ਪਾਇਆ। ਬਹੁਤ ਸਾਰੇ ਪੰਜਾਬੀ ਗਾਇਕਾਂ ‘ਤੇ ਈਡੀ ਦੀਆਂ ਰੇਡਾਂ ਪਾਈਆਂ ।

ਸਿਰਫ ਗਾਇਕਾਂ ਦੀ ਗੱਲ ਨਹੀ।

ਜੋ ਕੇਸ ਆਮ ਨੌਜਵਾਨਾਂ ‘ਤੇ ਕਿਸਾਨ ਅੰਦੋਲਣ ਦੌਰਾਨ ਪਏ। ਉਹ ਅੱਜ ਵੀ ਰਿਕਾਰਡ ‘ਚ ਬੋਲਦੇ ਨੇ।

ਜੇ ਕਿਸੇ ਨੇ ਨੌਕਰੀ ਲੈਣੀ ਹੋਵੇ ਜਾਂ ਪਾਸਪੋਰਟ ਬਣਾਉਣਾ ਹੋਵੇ ਤਾਂ ਰਿਕਾਰਡ ‘ਚ ਕੇਸ ਬੋਲਣ ਲੱਗ ਪੈਂਦਾ।

ਪਰ ਅੰਦੋਲਣ ਤੋਂ ਬਾਅਦ ਕਿਸਾਨ ਯੂਨੀਅਨਾਂ ਆਪਸ ‘ਚ ਲੜ ਪਈਆਂ। ਉੱਨਾਂ ਕੇਸਾਂ ਦਾ ਕੋਈ ਨਿਪਟਾਰਾ ਨਹੀਂ ਹੋਇਆ।

ਹੁਣ ਦੇਖਣਾ ਹੋਵੇਗਾ ਕਿ ਕਾਕਰੋਚ ਪਾਰਟੀ ਨਾਲ ਜੋ ਸਰਕਾਰ ਨੇ ਵਾਅਦਾ ਕੀਤਾ। ਕਿ ਕੇਸ ਵਾਪਸ ਲਏ ਜਾਣਗੇ। ਕੀ ਉਹ ਕੇਸ ਸੱਚਮੁੱਚ ਵਾਪਸ ਲਏ ਜਾਣਗੇ। ਜਾਂ ਫੇਰ ਇਹ ਕੇਸ ਤਲਵਾਰ ਬਣ ਕੇ ਹਮੇਸ਼ਾ ਕਾਕਰੋਚਾਂ ਦੇ ਸਿਰ ‘ਤੇ ਲਮਕਦੇ ਰਹਿਣ ਗੇ। ਜਿਵੇਂ ਪੰਜਾਬੀ ਨੌਜਵਾਨਾਂ ਨਾਲ ਹੋਇਆ।

ਪਰ ਕਾਕਰੋਚਾਂ ਨੂੰ ਇੱਕ ਗੱਲ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਉੱਨਾਂ ਨੂੰ ਹਿੰਸਾ ਕਰਨ ਵਾਸਤੇ ਉਵੇਂ ਬਦਨਾਮ ਨਹੀਂ ਕੀਤਾ ਗਿਆ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕੀਤਾ ਗਿਆ ਸੀ।