Maliwal attacks AAP: ਸਵਾਤੀ ਮਾਲੀਵਾਲ ਨੇ ਪੰਜਾਬ ਵਿੱਚ ਕਥਿਤ ‘ਪੇਪਰ ਲੀਕ’ ਨੂੰ ਲੈ ਕੇ ਕੇਜਰੀਵਾਲ ‘ਤੇ ਸਵਾਲ ਚੁੱਕੇ
Maliwal attacks AAP: ਸੀ.ਜੇ.ਪੀ. ਨੂੰ ‘ਆਪ’ ਦੀ ‘ਬੀ ਟੀਮ’ ਦੱਸਿਆ
Maliwal attacks AAP: ਭਾਜਪਾ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਮੰਗਲਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਦਿਆਂ ਪੰਜਾਬ ਵਿੱਚ ਪੰਜ ਸਾਲਾਂ ਵਿੱਚ ਛੇ ਵੱਡੇ ਪੇਪਰ ਲੀਕ ਹੋਣ ਦਾ ਦੋਸ਼ ਲਾਇਆ ਅਤੇ ਇਸ ਮੁੱਦੇ ‘ਤੇ ਉਨ੍ਹਾਂ ਦੀ “ਚੁੱਪ” ‘ਤੇ ਸਵਾਲ ਖੜ੍ਹੇ ਕੀਤੇ।
ਮਾਲੀਵਾਲ ਨੇ ਕੌਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨੂੰ ਆਮ ਆਦਮੀ ਪਾਰਟੀ ਦੀ “ਬੀ ਟੀਮ” ਦੱਸਦਿਆਂ ਦਾਅਵਾ ਕੀਤਾ ਕਿ ਇਹ ਕੇਜਰੀਵਾਲ ਦੇ ਸਾਥੀਆਂ ਦੁਆਰਾ ਬਣਾਈ ਗਈ ਹੈ। ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਲੀਵਾਲ ਨੇ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਛੇ ਵੱਡੇ ਪੇਪਰ ਲੀਕ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ, ‘‘ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਛੇ ਵੱਡੇ ਪੇਪਰ ਲੀਕ ਹੋਏ ਹਨ, ਅਤੇ ਇਸ ਤੋਂ ਇਲਾਵਾ, ਕਈ ਇਮਤਿਹਾਨਾਂ ਵਿੱਚ ਨਕਲ ਦੇ ਦੋਸ਼ ਸਾਹਮਣੇ ਆਏ ਹਨ। ਇੱਥੋਂ ਤੱਕ ਕਿ 19 ਜੁਲਾਈ ਨੂੰ ਵੀ ਫਾਰਮੇਸੀ ਦੀ ਪ੍ਰੀਖਿਆ ਵਿੱਚ ਵੱਡੇ ਪੱਧਰ ‘ਤੇ ਨਕਲ ਹੋਈ ਸੀ।’’
ਹਾਲਾਂਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਸੀ.ਜੇ.ਪੀ. ‘ਤੇ ਮਾਲੀਵਾਲ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ “ਕੌਕਰੋਚ ਜਨਤਾ ਪਾਰਟੀ ਬਣਵਾਈ ਅਤੇ ਫਿਰ ਜਦੋਂ ਜਵਾਬਦੇਹੀ ਬਾਰੇ ਸਵਾਲ ਉਠਾਏ ਜਾਂਦੇ ਹਨ ਤਾਂ ਦੋਵੇਂ ਚੁੱਪ ਹੋ ਜਾਂਦੇ ਹਨ। ਸੀ.ਜੇ.ਪੀ. ਉਸਦੀ ਬੀ ਟੀਮ ਹੈ ਕਿਉਂਕਿ ਇਹ ਉਸਦੇ ਸਹਿਯੋਗੀਆਂ ਦੁਆਰਾ ਅਤੇ ਉਸ ਦੇ ਪੈਸੇ ਨਾਲ ਬਣਾਈ ਗਈ ਸੀ। ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਸੀ.ਜੇ.ਪੀ. ਲਈ ਇੱਕ ਵੱਡੀ ਅਦਾਇਗੀਸ਼ੁਦਾ ਪੀ.ਆਰ. ਮੁਹਿੰਮ ਚਲਾਈ ਹੈ – ਇਹ ਅਸੀਂ ਸਾਰੇ ਜਾਣਦੇ ਹਾਂ।”
Punjab Spectrum