Sukhbir Badal VS Manpreet Singh Ayali –
ਸੁਖਬੀਰ ਬਾਦਲ ਦੇ ਇਆਲੀ ਬਾਰੇ ਬਿਆਨ ਤੇ ਲੇਖਕ ਰਘਵੀਰ ਸਿੰਘ ਬਰਨਾਲਾ ਦਾ ਜਵਾਬ
ਸੁਖਬੀਰ ਬਾਦਲ ਜੀ, ਜੇ ਮਨਪ੍ਰੀਤ ਸਿੰਘ ਇਯਾਲੀ ਦੀ ਪੰਥਕਤਾ ਦਾ ਫ਼ੈਸਲਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਰਹਿਣੀ ਤੋਂ ਹੋਣਾ ਹੈ, ਤਾਂ ਇਹੋ ਮਾਪਦੰਡ ਤੁਹਾਡੇ ਪਰਿਵਾਰ ਅਤੇ ਤੁਹਾਡੀ ਪਾਰਟੀ ਦੇ ਆਗੂਆਂ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ। ਦੂਜਿਆਂ ’ਤੇ ਨਿੱਜੀ ਹਮਲੇ ਕਰਨ ਦੀ ਥਾਂ ਪੰਜਾਬ ਦੀਆਂ ਮੰਗਾਂ, ਆਪਣੀ ਪਾਰਟੀ ਦਾ ਪ੍ਰੋਗਰਾਮ ਅਤੇ ਸਿਆਸੀ ਏਜੰਡਾ ਲੋਕਾਂ ਸਾਹਮਣੇ ਰੱਖੋ। ਆਪਣੇ ਆਪ ਨੂੰ “ਨੈਸ਼ਨਲਿਸਟ ਸਿੱਖ” ਕਹਿ ਕੇ ਤੁਸੀਂ ਖ਼ੁਦ ਹੀ ਆਪਣੀ ਪੰਥਕ ਸੋਚ ’ਤੇ ਸਵਾਲ ਖੜ੍ਹਾ ਕਰ ਦਿੱਤਾ ਹੈ।
— ਲੇਖਕ ਰਘਵੀਰ ਸਿੰਘ ਬਰਨਾਲਾ
ਸੁਖਬੀਰ ਬਾਦਲ ਬੁਰੀ ਤਰਾ ਬੌਖਲਾਇਆ..
ਸੁਖਬੀਰ ਬਾਦਲ ਨੇ ਇੱਕ ਸਭਾ ਵਿਚ ਵਾਰਿਸ਼ ਪੰਜਾਬ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਤੇ ਤਾਬੜ ਤੋੜ ਹਮਲੇ ਕਰਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਪੰਥਕ ਕਿਵੇਂ ਹੋ ਸਕਦਾ ਹੈ ਕਿਉਂਕਿ ਉਸਦੇ ਦੋਵੇ ਭਰਾਵਾਂ ਦੇ ਕੇਸ ਕੱਟੇ ਹੋਏ ਹਨ ਤੇ ਉਹ ਤਾ ਖੱਤ ਵੀ ਕੱਢਕੇ ਰੱਖਦੇ ਹਨ। ਸੁਖਬੀਰ ਬਾਦਲ ਜੀ ਮਨਪ੍ਰੀਤ ਇਯਾਲੀ ਤਾ ਸਿਆਸੀ ਆਦਮੀ ਹੈ, ਉਹ ਕੋਈ ਧਾਰਮਿਕ ਆਦਮੀ ਨਹੀਂ, ਤੁਸੀਂ ਜਿਹੜਾ ਹਰਜਿੰਦਰ ਸਿੰਘ ਧਾਮੀ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਲਾਇਆ ਹੋਇਆ ਹੈ ਇਸਦੇ ਦੋਵੇ ਲੜਕਿਆਂ ਦੇ ਕੇਸ ਕੱਟੇ ਹੋਏ ਹਨ, ਫੇਰ ਇਹ ਧਾਮੀ ਕਿਵੇ ਪੰਥਕ ਹੋ ਗਿਆ। ਇਸਤੋਂ ਪਹਿਲਾਂ ਵਾਲੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦਾ ਛੋਟਾ ਮੁੰਡਾ ਤਾਂ ਮੈ ਅੱਖੀ ਵੇਖਿਆ ਹੈ ਉਸਦੇ ਕੇਸ ਦਾੜੀ ਕੱਟੇ ਹੋਏ ਹਨ, ਸਾਇਦ ਵੱਡਾ ਮੁੰਡਾ ਵੀ ਪਤਿਤ ਹੋਵੇ। ਫੇਰ ਇਹ ਬਡੂੰਗਰ ਕਿਵੇ ਪੰਥਕ ਹੋ ਗਿਆ। ਬੀਬੀ ਜਾਗੀਰ ਕੌਰ ਜਦੋਂ ਪਹਿਲੀ ਵਾਰ ਸ੍ਰੋਮਣੀ ਕਮੇਟੀ ਪ੍ਰਧਾਨ ਬਣੀ ਸੀ ਉਸ ਸਮੇ ਉਸ ਦੀਆਂ ਮੁੱਛਾਂ ਸਭ ਨੇ ਦੇਖੀਆਂ ਹਨ, ਮਗਰੋਂ ਉਸਨੇ ਆਪਣੀਆਂ ਮੁੱਛਾਂ ਸਫਾ ਚੱਟ ਕਰ ਦਿੱਤੀਆਂ ਸਨ, ਫੇਰ ਉਹ ਬੀਬੀ ਜਾਗੀਰ ਕੌਰ ਇੰਨਾ ਚਿਰ ਪੰਥਕ ਕਿਵੇ ਰਹੀ ਹੈ। ਹਰਜਿੰਦਰ ਸਿੰਘ ਧਾਮੀ, ਕ੍ਰਿਪਾਲ ਸਿੰਘ ਬਡੂੰਗਰ ਤੇ ਬੀਬੀ ਜਾਗੀਰ ਕੌਰ ਕੋਈ ਇੱਕ ਇੱਕ ਵਾਰ ਪ੍ਰਧਾਨ ਨਹੀਂ ਬਣੇ, ਬਲਕਿ ਇਹੇ ਤਿੰਨੇ ਹੀ ਲੰਮਾ ਸਮਾਂ ਘੱਟੋ ਘੱਟ 5-5 ਸਾਲ ਸ੍ਰੋਮਣੀ ਕਮੇਟੀ ਪ੍ਰਧਾਨ ਰਹੇ ਹਨ, ਜਦ ਇੰਨਾ ਦੇ ਬੱਚਿਆਂ ਨੇ ਕੇਸ ਕਟਾਏ ਹੋਏ ਹਨ ਤਾਂ ਤੁਸੀਂ ਇੰਨਾ ਗੈਰ ਪੰਥਕਾਂ ਨੂੰ ਪੰਥਕ ਕਿਉਂ ਕਹੀ ਗਏ ਹੋ।
. ਹੁਣ ਆਓ ਤੁਹਾਡੇ ਪਰਿਵਾਰ ਤੇ, ਤੁਹਾਡੀ ਮਾਤਾ ਜੀ ਮਰਨ ਤੱਕ ਆਪਣੇ ਵਾਲ ਕਾਲੇ ਕਰਦੀ ਰਹੀ ਹੈ। ਤੁਹਾਡੀ ਪਤਨੀ ਬੀਬੀ ਹਰਸਿਮਰਤ ਕੌਰ ਵੀ ਇਕੱਲੇ ਵਾਲ ਕਾਲੇ ਹੀ ਨਹੀਂ ਕਰਦੀ ਬਲਕਿ ਰੋਮਾਂ ਦੀ ਬੇਅਦਬੀ ਵੀ ਕਰਦੀ ਹੈ। ਤੁਸੀਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਦੇਖੋ, ਤੁਸੀਂ ਖੁਦ 1994 ਤੱਕ ਆਪਣੀ ਦਾੜੀ ਕੱਟਦੇ ਰਹੇ ਹੋ। ਤੁਸੀਂ ਦੂਜਿਆਂ ਤੇ ਨਿੱਜੀ ਹਮਲੇ ਕਰਨ ਤੇ ਉੱਤਰ ਆਏ ਹੋ ਕੀ ਤੁਹਾਡੇ ਕੋਲ ਕੋਈ ਆਪਣੀ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਕੀ ਤੁਹਾਡੇ ਕੋਲ ਪੰਜਾਬ ਦੀਆਂ ਮੰਗਾਂ ਦਾ ਕੋਈ ਚਾਰਟਰ ਨਹੀਂ, ਤੁਸੀਂ ਆਪਣੇ ਪਾਰਟੀ ਪ੍ਰੋਗਰਾਮ ਦੇ ਅਧਾਰ ਤੇ ਵੋਟਾਂ ਮੰਗੋ। ਬਾਕੀ ਤੁਸੀ ਇੱਕ ਗੱਲ ਹੋਰ ਕਹੀ ਹੈ ਕਿ ਤੁਸੀਂ ਨੈਸਨਲਟ ਸਿੱਖ ਹੋ, ਸੁਖਬੀਰ ਜੀ ਨੈਸਨਲਟ ਸਿੱਖ ਕਦੇ ਵੀ ਪੰਥਕ ਨਹੀਂ ਹੋ ਸਕਦਾ ਕਿਉਂਕਿ ਨੈਸਨਲਟਿ ਸਿੱਖ ਕਦੇ ਵੀ ਸਿੱਖ ਵੱਖਰੀ ਕੌਮ ਦਾ ਦਾਅਵਾ ਨਹੀਂ ਕਰ ਸਕਦਾ। ਸਿੱਖ ਵੱਖਰੀ ਕੌਮ ਦਾ ਦਾਅਵਾ ਸਿਰਫ ਪੰਥਕ ਸਿੱਖ ਹੀ ਕਰ ਸਕਦੇ ਹਨ ਤੇ ਇਸ ਤਰਾਂ ਤੁਸੀਂ ਆਪ ਹੀ ਮੰਨ ਲਿਆ ਹੈ ਕਿ ਤੁਸੀਂ ਪੰਥਕ ਨਹੀਂ ਹੋ, RSS ਦੇ ਖਾਕੀ ਨਿੱਕਰਾਂ ਵਾਲੇ ਸਿੱਖ ਹੋ। ਤੁਹਾਨੂੰ ਨੈਸਨਲਿਟ ਸਿੱਖ ਹੋਣ ਦੀਆਂ ਵਧਾਈਆਂ ਹੋਣ..
. ਵਾਹਿਗੁਰੂ ਜੀ ਕਾ ਖਾਲਸਾ।।
. ਵਾਹਿਗੁਰੂ ਜੀ ਕੀ ਫਤਹਿ।।
. ਰਘਵੀਰ ਸਿੰਘ ਬਰਨਾਲਾ।
ਸੁਖਬੀਰ ਬਾਦਲ ਦੇ ਇਆਲੀ ਬਾਰੇ ਬਿਆਨ ਤੇ ਲੇਖਕ ਰਘਵੀਰ ਸਿੰਘ ਬਰਨਾਲਾ ਦਾ ਜਵਾਬ
ਲੇਖਕ ਮੁਤਾਬਕ ਸੁਖਬੀਰ ਬਾਦਲ ਨੇ ਮਨਪ੍ਰੀਤ ਸਿੰਘ ਇਯਾਲੀ ਦੇ ਭਰਾਵਾਂ ਦੇ ਕੇਸ ਕੱਟੇ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਪੰਥਕਤਾ ’ਤੇ ਸਵਾਲ ਚੁੱਕੇ।
ਜਵਾਬ ਵਿੱਚ ਕਿਹਾ ਗਿਆ ਕਿ ਕਿਸੇ ਸਿਆਸੀ ਆਗੂ ਦੀ ਪੰਥਕ ਪਛਾਣ ਦਾ ਫ਼ੈਸਲਾ ਉਸਦੇ ਪਰਿਵਾਰਕ ਮੈਂਬਰਾਂ ਦੀ ਨਿੱਜੀ ਰਹਿਣੀ ਦੇ ਆਧਾਰ ’ਤੇ ਨਹੀਂ ਕੀਤਾ ਜਾਣਾ ਚਾਹੀਦਾ।
ਹਰਜਿੰਦਰ ਸਿੰਘ ਧਾਮੀ ਅਤੇ ਕ੍ਰਿਪਾਲ ਸਿੰਘ ਬਡੂੰਗਰ ਦੇ ਪਰਿਵਾਰਾਂ ਬਾਰੇ ਵੀ ਇਸੇ ਤਰ੍ਹਾਂ ਦੇ ਦਾਅਵੇ ਕਰਦਿਆਂ ਸੁਖਬੀਰ ਬਾਦਲ ਦੇ ਮਾਪਦੰਡਾਂ ’ਤੇ ਦੋਹਰੇਪਣ ਦਾ ਇਲਜ਼ਾਮ ਲਾਇਆ ਗਿਆ।
ਬੀਬੀ ਜਗੀਰ ਕੌਰ ਦੀ ਨਿੱਜੀ ਦਿੱਖ ਅਤੇ ਰਹਿਣੀ ਦਾ ਹਵਾਲਾ ਦੇ ਕੇ ਪੁੱਛਿਆ ਗਿਆ ਕਿ ਉਹ ਲੰਬੇ ਸਮੇਂ ਤੱਕ ਪੰਥਕ ਆਗੂ ਕਿਵੇਂ ਮੰਨੇ ਜਾਂਦੇ ਰਹੇ।
ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਨਿੱਜੀ ਰਹਿਣੀ ਬਾਰੇ ਵੀ ਦਾਅਵੇ ਕਰਕੇ ਉਨ੍ਹਾਂ ਨੂੰ ਪਹਿਲਾਂ ਆਪਣੇ ਘਰ ਵੱਲ ਦੇਖਣ ਲਈ ਕਿਹਾ ਗਿਆ।
ਲੇਖਕ ਨੇ ਨਿੱਜੀ ਹਮਲਿਆਂ ਦੀ ਥਾਂ ਪਾਰਟੀ ਦਾ ਪ੍ਰੋਗਰਾਮ, ਪੰਜਾਬ ਦੀਆਂ ਮੰਗਾਂ ਅਤੇ ਸਿਆਸੀ ਏਜੰਡਾ ਲੋਕਾਂ ਸਾਹਮਣੇ ਰੱਖਣ ਦੀ ਮੰਗ ਕੀਤੀ।
ਸੁਖਬੀਰ ਬਾਦਲ ਵੱਲੋਂ ਆਪਣੇ ਆਪ ਨੂੰ “ਨੈਸ਼ਨਲਿਸਟ ਸਿੱਖ” ਕਹਿਣ ’ਤੇ ਇਤਰਾਜ਼ ਜਤਾਉਂਦਿਆਂ ਦਾਅਵਾ ਕੀਤਾ ਗਿਆ ਕਿ ਇਹ ਪੰਥਕ ਸਿੱਖੀ ਦੀ ਸੋਚ ਨਾਲ ਮੇਲ ਨਹੀਂ ਖਾਂਦਾ।
ਅੰਤ ਵਿੱਚ ਸੁਖਬੀਰ ਬਾਦਲ ’ਤੇ RSS ਦੀ ਵਿਚਾਰਧਾਰਾ ਦੇ ਨੇੜੇ ਹੋਣ ਦਾ ਸਿਆਸੀ ਇਲਜ਼ਾਮ ਲਾਇਆ ਗਿਆ।
Punjab Spectrum