Breaking News

Kamaldeep Singh Brar – ਪੰਜਾਬ ‘ਚ ਤਾਂ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ

Kamaldeep Singh Brar – ਪੰਜਾਬ ‘ਚ ਤਾਂ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ

20 ਜੁਲਾਈ ਨੂੰ ਸਵੇਰੇ 8 ਵਜੇ, ਜਦੋਂ ‘ਕੌਕਰੋਚ ਜਨਤਾ ਪਾਰਟੀ’ (CJP) ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੀ ਸੀ ਤਾਂ ਕੁੱਝ ਲੋਕਾਂ ਨੇ ਸੰਸਦ ਮਾਰਗ ਨੂੰ ਧਰਨੇ ਵਾਲੀ ਥਾਂ ਨਾਲ ਜੋੜਨ ਵਾਲੀ ਸੜਕ ‘ਤੇ ਪੱਥਰਾਂ ਨਾਲ ਭਰੇ ਇੱਕ ਟਰੱਕ ਵੱਲ ਇਸ਼ਾਰਾ ਕੀਤਾ।

ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕੋਈ ਲਾਵਾਰਿਸ ਜਾਂ ਆਮ ਟਰੱਕ ਨਹੀਂ ਸੀ। ਪੁਲਿਸ ਨੇ ਇਸ ਨੂੰ ਚਾਰ ਦਿਨ ਪਹਿਲਾਂ, 16 ਜੁਲਾਈ ਨੂੰ ਤੜਕੇ ਹੋਏ ਇੱਕ ਹਾਦਸੇ ਤੋਂ ਬਾਅਦ ਜ਼ਬਤ ਕੀਤਾ ਸੀ, ਜਿਸ ਵਿੱਚ ਸੱਤ ਲੋਕ ਜ਼ਖਮੀ ਹੋਏ ਸਨ ਅਤੇ ਇੱਕ FIR ਦਰਜ ਕੀਤੀ ਗਈ ਸੀ। ਇਹ ਟਰੱਕ ਪੁਲਿਸ ਦੀ ਹਿਰਾਸਤ ਵਿੱਚ ਸੀ।
ਲੋਕ ਇਸ ਖੁਲਾਸੇ ਤੋਂ ਬਾਅਦ ਬਹੁਤ ਹੈਰਾਨ ਹਨ।

ਪਰ ਪੰਜਾਬ ‘ਚ ਤਾਂ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।
ਇੱਥੇ ਸਾਬਕਾ ਮੁੱਖ ਮੰਤਰੀ ਕਹਿ ਚੁੱਕੀ ਹੈ ਕਿ ਉਸ ਨੂੰ ਕਿਹਾ ਗਿਆ ਸੀ ਕਿ ਜੇ ਉਹ ਵੋਟਾਂ ‘ਚ ਜਿੱਤਣਾ ਚਾਹੁੰਦੀ ਹੈ ਤਾਂ ਬੰਬ ਧਮਾਕੇ ਕਰਵਾਵੇ।

ਮੌਜੂਦਾ ਮੁੱਖ ਮੰਤਰੀ ਦੇਸ਼ ਦੀ ਸੱਭ ਤੋਂ ਵੱਡੀ ਪਾਰਟੀ ‘ਤੇ ਬੰਬ ਧਮਾਕੇ ਕਰਵਾਉਣ ਦਾ ਇਲਜ਼ਾਮ ਲਾ ਚੁੱਕਾ।
ਸੋ ਇਹ ਟਰੱਕ ਵਾਲੀ ਗੱਲ ਤਾਂ ਕੋਈ ਬਹੁਤੀ ਵੱਡੀ ਨਹੀਂ।

– Kamaldeep Singh Brar