Breaking News

Punjab ਵਿੱਚ ਜ਼ਮੀਨ ਦੀ ਸੀਮਾ ਕਾਨੂੰਨ ਲਾਗੂ ਨਹੀਂ ਕੀਤੇ ਗਏ -ਮੁਕੇਸ਼ ਸ਼ਰਮਾ ਮਲੌਦ

Punjab ਵਿੱਚ ਜ਼ਮੀਨ ਦੀ ਸੀਮਾ ਕਾਨੂੰਨ ਲਾਗੂ ਨਹੀਂ ਕੀਤੇ ਗਏ -ਮੁਕੇਸ਼ ਸ਼ਰਮਾ ਮਲੌਦ

ਅਖੌਤੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਇਸਦੇ ਆਗੂ ਮੁਕੇਸ਼ ਸ਼ਰਮਾ ਮਲੌਦ ਨੇ ਸਾਰੇ ਦਿਖਾਵੇ ਛੱਡ ਦਿੱਤੇ ਹਨ ਅਤੇ ਖੁੱਲ੍ਹੇਆਮ “ਜੱਟ ਸਿੱਖ” ਪਛਾਣ ਨੂੰ ਨਿਸ਼ਾਨਾ ਬਣਾ ਲਿਆ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਜ਼ਮੀਨ ਦੀ ਸੀਮਾ ਕਾਨੂੰਨ ਲਾਗੂ ਨਹੀਂ ਕੀਤੇ ਗਏ, ਜਿਸ ਕਾਰਨ ਬਹੁਤ ਸਾਰੇ ਜੱਟ ਸਿੱਖਾਂ ਕੋਲ ਸੈਂਕੜੇ-ਹਜ਼ਾਰਾਂ ਏਕੜ ਹਨ।
ਜਦੋਂ ਕਿ ਅਸਲੀਅਤ ਇਹ ਹੈ ਕਿ 13 ਹੈਕਟੇਅਰ ਜਾਂ 32.5 ਏਕੜ ਦੀ ਜ਼ਮੀਨ ਦੀ ਸੀਮਾ 1954 ਵਿੱਚ ਲਾਗੂ ਕੀਤੀ ਗਈ ਸੀ। ਦੂਜੀ ਵਾਰ 1972 ਵਿੱਚ ਜ਼ਮੀਨ ਮਾਲਕੀ ਦੀ ਸੀਮਾ ਨੂੰ ਘਟਾ ਕੇ 7 ਹੈਕਟੇਅਰ ਜਾਂ 17.5 ਏਕੜ ਕਰ ਦਿੱਤਾ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਦਾਅਵਾ ਹੈ ਕਿ ਉਸਨੂੰ ਕਈ ਸਾਲ ਜ਼ਮੀਨ ‘ਤੇ ਕੰਮ ਕਰਦਿਆਂ ਹੋ ਗਏ ਨੇ। ਸਾਡਾ ਚੈਲੰਜ ਹੈ ਕਿ ਜਿੰਨੇ ਵੱਡੇ ਉਹ ਦਾਅਵੇ ਕਰ ਰਹੇ ਨੇ, ਇੰਨੇ ਸਾਲਾਂ ਬਾਅਦ ਉਹ ਪਹਿਲਾਂ 50 ਏਕੜ ਤੋਂ ਵੱਧ ਵਾਲੇ 10 ਕਿਸਾਨਾਂ ਦੀ ਸੂਚੀ ਜਨਤਕ ਕਰਨ, ਆਪੇ ਗੱਲ ਅੱਗ ਤੁਰ ਪਵੇਗੀ।
ਮੁਕੇਸ਼ ਸ਼ਰਮਾ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਜੱਟ ਸਿੱਖ ਸਰਦਾਰਾਂ ਨੂੰ ਗ਼ਦਰੀ ਬਾਬਿਆਂ ਅਤੇ ਹੋਰ ਦੇਸ਼ ਭਗਤਾਂ ਦੀਆਂ ਜ਼ਬਤ ਕੀਤੀਆਂ ਸੈਂਕੜੇ-ਹਜ਼ਾਰਾਂ ਏਕੜ ਜ਼ਮੀਨਾਂ ਟਾਊਟੀਆਂ ਕਰਕੇ ਮਿਲੀਆਂ। ਸ਼ਰਮਾ ਜੀ ਨੂੰ ਚੈਲੰਜ ਹੈ ਕਿ ਪਹਿਲਾਂ ਉਹ ਇਸ ਸਬੰਧੀ ਇਤਿਹਾਸਕ ਹਵਾਲੇ ਦੇਣ। ਇਹੀ ਦੱਸਣ ਕਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਸਦਾ ਲਈ ਜ਼ਬਤ ਹੋਈਆਂ ਤੇ ਫਿਰ ਜੱਟ ਸਿੱਖਾਂ ਨੂੰ ਹੀ ਮੁਫ਼ਤ ਵਿੱਚ ਮਿਲੀਆਂ? ਟਾਊਟੀਆਂ ਲਈ ਸਿਰਫ ਜੱਟ ਸਿੱਖ ਪਛਾਣ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ?

ਇਹ ਸ਼ਰੇਆਮ ਫਿਰਕੂ ਅਤੇ ਜਾਤੀਵਾਦੀ ਨਫ਼ਰਤ ਫੈਲਾਉਣ ਵਾਲਾ ਬਿਰਤਾਂਤ ਹੈ।
ਜਦੋ ਉਹ ਨਵੇਂ ਬਣੇ ਭੂਮੀਪਤੀਆਂ ਦਾ ਜ਼ਿਕਰ ਕਰਦਾ ਹੈ ਤਾਂ ਉਨ੍ਹਾਂ ਸੈਂਕੜੇ ਉਦਯੋਗਪਤੀਆਂ ਦਾ ਜ਼ਿਕਰ ਕਿਉਂ ਨਹੀਂ ਕਰਦਾ, ਜਿਨ੍ਹਾਂ ਕੋਲ ਜ਼ਮੀਨ ਦੀ ਸੀਮਾ ਤੋਂ ਕਈ ਗੁਣਾ ਵੱਧ ਜ਼ਮੀਨ ਹੈ?
ਕੀ ਕਾਰਨ ਹੈ ਕਿ ਮੁਕੇਸ਼ ਸ਼ਰਮਾ ਮਲੌਦ ਆਪਣੇ ਗ੍ਰਹਿ ਜ਼ਿਲ੍ਹੇ ਲੁਧਿਆਣੇ ਦੇ ਸੰਜੀਵ ਅਰੋੜਾ ਦੇ ਮਾਮਲੇ ‘ਤੇ ਚੁੱਪ ਹੈ, ਜਿਸਨੂੰ 43 ਏਕੜ ਜ਼ਮੀਨ ਪੇਂਡੂ ਜ਼ਮੀਨ ਇੰਡਸਟਰੀ ਪਾਰਕ ਲਈ ਮਿਲੀ ਤੇ ਉਸਨੇ ਰਿਹਾਇਸ਼ੀ ਪ੍ਰੋਜੈਕਟ ਬਣਾ ਲਿਆ। ਲੁਧਿਆਣੇ ਦੇ ਹੀ ਹੋਰ ਉਦਯੋਗਪਤੀਆਂ ਕੋਲ ਵੀ ਵੱਡੀਆਂ ਜ਼ਮੀਨਾਂ ਹਨ, ਉਨ੍ਹਾਂ ਦਾ ਨਾਂ ਕਿਉਂ ਨਹੀਂ ਲੈਂਦਾ।
ਗੱਲ ਸਾਫ਼ ਹੈ ਕਿ ਮੁਕੇਸ਼ ਸ਼ਰਮਾ ਤੇ ਉਸ ਵਰਗੇ ਹੋਰਾਂ ਦਾ ਇਹ ਬਿਰਤਾਂਤ ਆਰੀਆ ਸਮਾਜੀਆਂ ਦੇ ਪੁਰਾਣੇ ਮਾਡਲ, ਅਜੋਕੀ ਭਾਜਪਾ ਅਤੇ “ਆਪ” ਦੇ ਅੱਜ ਕੱਲ੍ਹ ਦੇ ਸਿਆਸੀ-ਫਿਰਕੂ ਮਾਡਲ ਦੀਆਂ ਲੋੜਾਂ ਪੂਰੀਆਂ ਕਰਦਾ ਹੈ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਖੱਬੇ ਪੱਖੀ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦਾ ਸਾਰਾ ਬਿਰਤਾਂਤ ਸੱਜੇ ਪੱਖੀ ਰਾਜਨੀਤੀ ਨੂੰ ਤਕੜਾ ਕਰਨ ਵਾਲਾ ਹੈ। ਇਹ ਉਵੇਂ ਹੀ ਹੈ ਜਿਵੇਂ 1980-90ਵਿਆਂ ਵਿੱਚ ਖੱਬੇ ਪੱਖੀਆਂ ਦਾ ਵੱਡਾ ਹਿੱਸਾ ਪੰਜਾਬ ਵਿੱਚ ਆਰੀਆ ਸਮਾਜੀਆਂ ਅਤੇ ਕਾਂਗਰਸ ਦੀ ਫਿਰਕੂ ਰਾਜਨੀਤੀ ਵੱਲ ਭੁਗਤਿਆ।
ਸੁਹਿਰਦ ਸੱਜੇ ਪੱਖੀ ਸੱਜਣ ਪਿਛਲੇ ਕੁਝ ਸਾਲਾਂ ਤੋਂ ਇਹ ਗੱਲ ਮਹਿਸੂਸ ਕਰਦੇ ਨੇ। ਖੱਬੇ ਪੱਖੀਆਂ ਦੇ ਸੁਹਿਰਦ ਸੱਜਣਾਂ ਨੂੰ ਜ਼ਮੀਨ ਪ੍ਰਪਤੀ ਸੰਘਰਸ਼ ਕਮੇਟੀ ਦੇ ਬਿਰਤਾਂਤ ਵਿਚੋਂ ਤੱਥਾਂ ਦੀ ਘਾਟ ਨੂੰ ਵੇਖਣਾ ਚਾਹੀਦਾ ਹੈ।
ਮੁਕੇਸ਼ ਸ਼ਰਮਾ ਮਲੌਦ ਦੀ ਵੀਡੀਓ ਕੁਮੈਂਟ ਵਿਚ ਹੈ।
#Unpopular_Opinions