ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦਿਆ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਬੰਦੀ ਸਿੰਘ ਅੱਜ ਭੁੱਖ ਹੜਤਾਲ ਸਮਾਪਤ ਕਰਨਗੇ
ਮਿਲੀ ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਤਾਮੀਲ ਕਰਦਿਆ ਅੱਜ ਅਸਾਮ ਦੀ ਦਿਬਰੂਗੜ੍ਹ ਜੇਲ੍ਹ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਦੇ ਬੰਦੀ ਸਿੰਘ ਭੁੱਖ ਹੜਤਾਲ ਖਤਮ ਕਰਨਗੇ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਪਿਆਰੇ ਸਾਹਿਬਾਨ, ਜਿਨ੍ਹਾਂ ਵਿੱਚ ਭਾਈ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਸ਼ਾਮਿਲ ਹਨ, ਦਿਬਰੂਗੜ੍ਹ ਪਹੁੰਚ ਚੁੱਕੇ ਹਨ।
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਸੰਗਤਾਂ ਦੇ ਹੁਕਮ ਨੂੰ ਸਨਮੁਖ ਹੁੰਦਿਆ ਦਿਬਰੂਗੜ੍ਹ ਨਜ਼ਰਬੰਦ ਬੰਦੀ ਸਿੰਘਾਂ ਨੇ ਭੁੱਖ ਹੜਤਾਲ ਖਤਮ ਕਰਨ ਦੇ ਹੁਕਮ ਨੂੰ ਸਿਰ ਝੁਕਾਇਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਤਾਮੀਲ ਕਰਦਿਆ ਅੱਜ ਅਸਾਮ ਦੀ ਦਿਬਰੂਗੜ੍ਹ ਜੇਲ੍ਹ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਦੇ ਬੰਦੀ ਸਿੰਘ ਭੁੱਖ ਹੜਤਾਲ ਤੋੜਨਗੇ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਪਿਆਰੇ ਸਾਹਿਬਾਨ ਜਿੰਨਾ ਵਿੱਚ ਭਾਈ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਸ਼ਾਮਿਲ ਹਨ ਦਿਬਰੂਗੜ੍ਹ ਪਹੁੰਚ ਚੁੱਕੇ ਹਨ।
ਭਾਂਵੇਂ ਕਿ ਪੰਜਾਬ ਦੀ ਆਮ ਆਦਮੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਿਆਸਤ ਅਤੇ ਅਦਬ ਨੂੰ ਅਣਗੌਲਿਆ ਕਰ ਸਿੱਖ ਸੰਸਥਾਵਾਂ ਦਾ ਘੋਰ ਅਪਮਾਨ ਕੀਤਾ ਹੈ। ਅਤੇ ਸਿੱਖ ਸੰਸਥਾਵਾਂ ਵੱਲੋਂ ਵਾਰ ਵਾਰ ਮੰਗ ਕਰਨ ਤੇ ਵੀ ਸਿੰਘਾ ਦੇ ਕੇਸ ਦੀ ਕੋਈ ਸੁਣਵਾਈ ਨਾ ਕਰ ਉਲਟਾ ਦੁਬਾਰਾ ਸੋਸ਼ਲ ਮੀਡੀਆ ਦੀਆਂ ਪੋਸਟਾਂ ਨੂੰ ਅਧਾਰ ਬਣਾ NSA ਲਾ ਦਿੱਤਾ ਹੈ।
ਇਹ ਹੁਣ ਭਾਰਤੀ ਅਦਾਲਤਾਂ ਤੇ ਨਿਰਭਰ ਕਰਦਾ ਹੈ ਕਿ ਓਹਨਾਂ ਇਹਨਾਂ ਹਾਸੋਹੀਣੀਆਂ ਦਲੀਲਾਂ ਦੇ ਅਧਾਰ ਤੇ ਦੁਬਾਰਾ NSA ਨੂੰ ਮਨਜੂਰ ਕਰਨਾ ਹੈ ਜਾਂ ਨਹੀ।
ਪਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਸੰਗਤਾਂ ਦੇ ਹੁਕਮ ਨੂੰ ਸਨਮੁਖ ਹੁੰਦਿਆ ਦਿਬਰੂਗੜ੍ਹ ਬੰਦ ਬੰਦੀ ਸਿੰਘਾ ਨੇ ਭੁੱਖ ਹੜਤਾਲ ਖਤਮ ਕਰਨ ਦੇ ਹੁਕਮ ਨੂੰ ਸਿਰ ਝੁਕਾਇਆ ਆ।
You must be logged in to post a comment.