Breaking News

ਨਿਖਿਲ ਗੁਪਤਾ ਬਾਰੇ ਭਾਰਤ ਦਾ ਬਿਆਨ

India’s Probe Finds Rogue Officials Involved in US Murder Plot

India’s investigation into US claims of an attempted murder of a Sikh leader in New York found that rogue operatives not authorized by the government had been involved in the plot, according to senior officials familiar with the matter.

“ਬਲੂਮਬਰਗ” ਦੀ ਇਸ ਰਿਪੋਰਟ ਮੁਤਾਬਕ ਭਾਰਤ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ‘ਚ ਮਰਵਾਉਣ ਦੀ ਭਾਰਤੀ ਸਾਜ਼ਿਸ਼ ਬਾਰੇ ਖ਼ਬਰ ਕੱਢਦਿਆਂ ਦੱਸਿਆ ਹੈ ਕਿ ਭਾਰਤ ਨੇ ਆਪਣੀ ਜਾਂਚ ਵਿੱਚ ਲੱਭਿਆ ਹੈ ਕਿ ਇਹ ਸਾਜ਼ਿਸ਼ ਘੜਨ ਵਾਲਾ ਭਾਰਤੀ ਏਜੰਟ ਆਪਣੀ ਮਰਜ਼ੀ ਨਾਲ ਹੀ ਇਹ ਸਾਜ਼ਿਸ਼ ਘੜ ਰਿਹਾ ਸੀ, ਉਸਨੂੰ ਭਾਰਤ ਸਰਕਾਰ ਵੱਲੋਂ ਅਜਿਹਾ ਕਰਨ ਲਈ ਨਹੀਂ ਸੀ ਕਿਹਾ ਗਿਆ।

ਇਹ ਵੀ ਦੱਸਿਆ ਕਿ ਹੁਣ ਉਹ ਭਾਰਤੀ ਖੁਫੀਆ ਏਜੰਸੀ “ਰਾਅ” ਵਾਸਤੇ ਕੰਮ ਨਹੀਂ ਕਰਦਾ ਪਰ ਇਹ ਭਾਰਤੀ ਏਜੰਟ ਹਾਲੇ ਵੀ ਭਾਰਤ ਸਰਕਾਰ ਲਈ ਕੰਮ ਕਰ ਰਿਹਾ। ਦੂਜੇ ਪਾਸੇ ਅਮਰੀਕਾ ਉਸ ਸਮੇਤ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ‘ਤੇ ਅਪਰਾਧਿਕ ਮੁਕੱਦਮਾ ਚਲਾਉਣ ਲਈ ਭਾਰਤ ਨੂੰ ਕਹੀ ਜਾ ਰਿਹਾ।

ਜਦੋਂ ਅਮਰੀਕਨ ਅਧਿਕਾਰੀ ਫੜੇ ਗਏ ਨਿਖਿਲ ਗੁਪਤਾ ‘ਤੇ ਨਜ਼ਰ ਰੱਖ ਰਹੇ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਨਿਖਿਲ ਗੁਪਤਾ ਜਿਨ੍ਹਾਂ ਏਜੰਟਾਂ ਨਾਲ ਗੱਲਬਾਤ ਕਰਦਾ ਸੀ, ਉਨ੍ਹਾਂ ਦੀ ਲੁਕੇਸ਼ਨ ਦਿੱਲੀ ਦਾ “ਰਾਅ” ਦਫਤਰ ਸੀ। ਅਮਰੀਕਨ ਦੋਸ਼ਪੱਤਰ ‘ਚ ਇਸ ਦਾ ਬਾਕਾਇਦਾ ਜ਼ਿਕਰ ਹੈ।

ਬੁਰੀ ਤਰਾਂ ਫਸੀ ਮੋਦੀ ਸਰਕਾਰ ਹੁਣ ਇਸ ਇੱਕ ਏਜੰਟ ਸਿਰ ਗੱਲ ਪਾ ਕੇ ਵੱਡੇ ਸਾਜ਼ਿਸ਼ਘਾੜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਥੋੜੀ ਜਿਹੀ ਜਾਣਕਾਰੀ ਰੱਖਣ ਵਾਲਾ ਵੀ ਅੰਦਾਜ਼ਾ ਲਾ ਚੁੱਕਾ ਸੀ ਕਿ ਹੁਣ ਫੜੇ ਜਾਣ ‘ਤੇ ਇਹੀ ਕਹਿ ਕਿ “ਆਪਣੀ ਮਰਜ਼ੀ ਨਾਲ ਸਾਜ਼ਿਸ਼ ਘੜ ਰਿਹਾ ਸੀ” ਭਾਰਤ ਸਰਕਾਰ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਪਰ ਨਾ ਤਾਂ ਅਮਰੀਕਾ ਨਿਆਣਾ ਤੇ ਨਾ ਹੀ ਦੁਨੀਆ।

ਹਾਂ, ਅਮਰੀਕਾ ਨਾਲ ਕੋਈ ਡੀਲ ਬਣਾ ਕੇ ਕੁਝ ਬੰਦੇ ਸੌਂਪ ਦੇਣ ਗੱਲ ਵੱਖਰੀ ਹੈ ਪਰ ਜਿਸ ਤਰਾਂ ਭਾਰਤ ਰੂਸ ਵੱਲ ਝੁਕ ਰਿਹਾ, ਅਮਰੀਕਾ ਇਸ ਮਾਮਲੇ ਨੂੰ ਭਾਰਤ ਦੀ ਬਾਂਹ ਮਰੋੜਨ ਲਈ ਪੂਰੀ ਤਰਾਂ ਵਰਤੇਗਾ।

US prosecutors alleged the Indian government agent — described as a “senior field officer” with responsibilities in “security management” and “intelligence” — had instructed Nikhil Gupta, an Indian national who had ties to criminal networks, to organize the assassination of Pannun. Gupta was arrested in the Czech Republic and is awaiting extradition to the US to face charges there.

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਨਿਖਿਲ ਗੁਪਤਾ ਆਪਣਾ ਮਰਜ਼ੀ ਨਾਲ ਗੁਰਪਤਵੰਤ ਸਿੰਘ ਪੰਨੂੰ ਨੂੰ ਮਰਵਾਉਣ ਦੀ ਸਾਜਿਸ਼ ਘੜ ਰਿਹਾ ਸੀ – ਭਾਰਤ ਨੇ ਅਕਸ਼ੈ ਕੁਮਾਰ ਦੀ ਫਿਲਮ ਵਿਚ ਵਰਤੇ ਡਾਇਲੋਗ ਫੜੇ ਗਏ ਤਾਂ DISOWN ਕਰ ਦਿਉ ਤੋਂ ਕਾਪੀ ਕਰਕੇ ਦਿੱਤਾ ਬਿਆਨ