ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ – ਭਾਗ ਦੂਜਾ
—
ਇਸ ਸਿਰਲੇਖ ਦੇ ਪਹਿਲੇ ਭਾਗ ਵਿਚ ਆਪਾਂ ਵਿਚਾਰ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਜੀ ਬਾਣੀ ਤੋਂ ਇਲਾਵਾ ਸਿੱਖ ਗ੍ਰੰਥਾਂ ਵਿਚ ਜਾਤ ਅਧਾਰਿਤ ਗੱਲ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਜ਼ਫ਼ਰਨਾਮੇ ਵਿਚ ਜੱਟਾਂ ਤੇ ਖ਼ਾਸ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ। ਭਾਈ ਰੂਪੇ ਦੀ ਸੰਗਤ ਨੂੰ ਲਿਖੇ ਹੁਕਮਨਾਮੇ ਵਿਚ ਜੱਟਾਂ ਦਾ ਜਾਤੀਤਵ ਉੱਲੇਖ ਹੈ। ਆਪਾਂ ਵਿਚਾਰ ਕੀਤੀ ਸੀ ਕਿ ਜਾਤ-ਪਾਤ ਜਾਂ ਗੋਤ ਕਿਸੇ ਵੀ ਖ਼ਾਨਦਾਨ ਦਾ ਪਿਛੋਕੜ ਦਸਦੇ ਹਨ। ਗੋਤ ਪਰਿਵਾਰਕ ਲੜੀ ਹਨ ਪਰ ਜੇ ਕੋਈ ਆਦਮੀ ਇਹ ਆਖੇ ਕਿ ਉਹ ਜਾਤ ਕਰਕੇ ਉੱਚਾ ਹੈ ਤਾਂ ਸਿੱਖ ਫ਼ਲਸਫ਼ਾ ਉਸ ਨੂੰ ਮਾਨਤਾ ਨਹੀਂ ਦਿੰਦਾ। ਸਗੋਂ ਜਾਤ ਦਾ ਹੰਕਾਰ ਕਰਨ ਵਾਲੇ ਨੂੰ ਗੁਰੂ ਜੀ ਨੇ ਮੂਰਖ ਆਖਿਆ ਹੈ।
ਹੁਣ ਆਪਾਂ ਇਸ ਤੋਂ ਅੱਗੇ ਚਲਦੇ ਹਾਂ।
ਇਤਿਹਾਸਕਾਰ ਹਰੀ ਰਾਮ ਗੁਪਤਾ (ਸਿੱਖ ਇਤਿਹਾਸ ਪੰਨਾ 160) ਕਹਿੰਦੇ ਹਨ “ਜਿਹੜੇ ਰਾਜਪੂਤ ਪਿਓਆਂ ਅਤੇ ਮੁਸਲਮਾਨ ਮਾਵਾਂ ਦੀ ਔਲਾਦ ਹਨ ਉਹ ਘਟੀਆ ਕਿਸਮ ਦੇ ਰੰਘੜ ਹੁੰਦੇ ਹਨ। ‘ਹਿਸਟਰੀ ਆਫ਼ ਰੰਘਰੇਟਾ’ ਵਿਚ ਭੁਪਿੰਦਰ ਸਿੰਘ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਦੇ ਹਵਾਲੇ ਨਾਲ ਲਿਖਦੇ ਹਨ (ਮਜ਼੍ਹਬੀ ਸਿੱਖਾਂ ਦਾ ਇਤਿਹਾਸ ਪੰਨਾ 59) ਕਿ ਰੰਘੜ ਰਾਜਪੂਤਾਂ ਦੀ ਔਲਾਦ ਹੋਣ ਕਰਕੇ ਰੰਘੜਾਂ ਦੇ ਬੇਟੇ ‘ਰੰਘਰੇਟੇ’ ਅਖਵਾਏ।” ਅੰਗਰੇਜ਼ ਇਤਿਹਾਸਕਾਰ ਐੱਚਏ ਰੋਜ਼ ਨੇ ਭਾਰਤ ਵਿਚ ਮਰਦਮਸ਼ੁਮਾਰੀ ਕੀਤੀ ਸੀ ਉਸ ਨੇ ਬਾਅਦ ਵਿਚ ਭਾਰਤ ਦੀਆਂ ਜਾਤਾਂ ਬਾਰੇ ਖੋਜ ਭਰੀਆਂ ਕਿਤਾਬਾਂ ਲਿਖੀਆਂ ਉਹ ਕਹਿੰਦੇ ਹਨ ਕਿ ‘ਰੰਘੜ’ ਸ਼ਬਦ ਨਫ਼ਰਤ ਦਾ ਸੂਚਕ ਹੈ। ਭਾਰਤ ਦੇ ਇਤਿਹਾਸ ਵਿਚ ਰੰਘੜਾਂ ਜਾਂ ਰੰਘਰੇਟਿਆਂ ਦਾ ਰੁਤਬਾ ਜਿਹਾ ਜਿਹਾ ਮਰਜ਼ੀ ਰਿਹਾ ਹੋਵੇ ਪਰ ਇਸ ਭਾਈਚਾਰੇ ਨੇ ਸਿੱਖ ਇਤਿਹਾਸ ਦੀ ਸਿਰਜਣਾ ਵਿਚ ਵੱਡਾ ਯੋਗਦਾਨ ਪਾਇਆ। ਇਸ ਭਾਈਚਾਰੇ ਵਿਚੋਂ ਜਦੋਂ ਭਾਈ ਜੈਤਾ ਦਸਮ ਗੁਰੂ ਦੀ ਝੋਲੀ ਵਿਚ ਸ਼ਹੀਦ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪਾਵਨ ਸੀਸ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ “ਰੰਘਰੇਟੇ ਗੁਰੂ ਕੇ ਬੇਟੇ” ਦੀ ਅਸੀਸ ਪ੍ਰਾਪਤ ਕੀਤੀ ਤਾਂ ਸਿੱਖੀ ਵਿਚ ਵੱਡਾ ਰੁਤਬਾ ਹਾਸਲ ਕੀਤਾ। ਹੈਰਾਨੀ ਦੀ ਗੱਲ ਹੈ ਕਿ ਕਈ ਲੋਕ ਆਪਣੇ ਆਪ ਨੂੰ ਜਾਤ ਅਧਾਰਿਤ “ਰੰਘਰੇਟੇ” ਵੀ ਸਦਵਾਉਂਦੇ ਹਨ ਅਤੇ ਜੱਟਾਂ ਦੀ ਜਾਤ-ਗੋਤ ਤੇ ਟਿੱਪਣੀਆਂ ਵੀ ਕਰਦੇ ਹਨ।
ਗਿਆਨੀ ਗਿਆਨ ਸਿੰਘ ਵਾਲੇ ‘ਪੰਥ ਪ੍ਰਕਾਸ਼ ਗ੍ਰੰਥ’ ਜਿਸ ਦੀ ਕਥਾ ਗੁਰੂਘਰਾਂ ਵਿਚ ਸਭ ਤੋਂ ਵੱਧ ਹੁੰਦੀ ਹੈ। 125 ਵਾਰ ਤੋਂ ਵੱਧ ‘ਜੱਟ’ ਸ਼ਬਦ ਆਇਆ ਹੈ। ਜੇ ਇਸ ਵਿਚ ਜੱਟਾਂ ਦੇ ਗੋਤਾਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਦਾ ਕੋਈ ਅੰਤ ਨਹੀਂ ਟੂਕ ਮਾਤਰ ਹਵਾਲੇ ਪੇਸ਼ ਹਨ :
ਜਦੋਂ ਲੜਾਈਆਂ ਵਿਚ ਤੁਰਕਾਂ ਦੇ ਵਾਰ ਵਿੰਗੇ-ਟੇਢੇ ਹੋ ਜਾਂਦੇ ਸੀ ਤਾਂ ‘ਜੱਟ ਸਿੱਖ’ ਉਨ੍ਹਾਂ ਤੇ ਵਾਰ ਕਰਕੇ ਮਾਰ ਦਿੰਦੇ ਸਨ।
ਤੁਰਕਨ ਬਾਰ ਜਾਇ ਜਬਿ ਫੇਟੇ’।
ਮਾਰਿ ਗਿਰਾਵਤ ਸਿੰਘ ਜਟੇਟੇ’। (ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)
…
ਇਸੇ ਗ੍ਰੰਥ ਵਿਚ ਜੱਟ ਸਿੱਖਾਂ ਨੂੰ ਖੂਹ ਵਿਚੋਂ ਪਾਣੀ ਦੀ ਭਰੀ ਹੋਈ ਤਾਜ਼ੀ ਟਿੰਡ ਤੋਂ ਵੀ ਸੁੱਚੇ ਆਖਿਆ ਹੈ:
ਲਾੜੇ ਬਨੇਂ ਫਿਰਤ ਸਮੁੱਚੇ।
ਨੱਕੋਂ ਹੱਥੋਂ ਕੰਨੋ ਬੁੱਚੇ
ਜੱਟ ਸਿੰਘ ਟਿੰਡਨ ਤੇ ਸੁੱਚੇ’ ॥ ੧੩੫॥
—
ਇਸੇ ਗ੍ਰੰਥ ਵਿਚ ਜੱਟਾਂ ਦੇ ਗੋਤਾਂ ਸਮੇਤ ਵੇਰਵਾ ਦੇਖੋ ਜਿਹੜੇ ਜੱਟ ਜਥੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੁਣ ਕੇ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣ ਲਈ ਪੁੱਜੇ:
ਗਰੇਵਾਲ ਬੈਰਾੜ ਸੁ ਦੌਰੈਂ’।
ਦੁਲੱਟ ਔਰ ਰੰਧਾਵੇ ਚਾਹਿਲ।
ਸਾਬੋ ਕੇ’ ਚਾਓ ਕੇ ਮਾਹਿਲ” ॥੩੮॥
ਦੇਸ ਮਾਲਵੇ ਕੇ ਯੌਂ ਸਿੰਘ।
ਬੰਦੇ ਕੇ ਢਿਗ ਪਹੁੰਚੇ ਧਿੰਗ।
—
ਹਰੀ ਕੈ ਗਰਾਮਨ ਮਾਹਿ ਰਹੇ ਹੈਂ।
ਸਾਬੋ ਕੇ, ਤਪੇ, ਝਿਲੇਰੇ ਵਿਖੇ,
ਗਿਰਦੇ ਬਰਨਾਲੇ, ਸੁਨਾਮ ਬਹੇ ਹੈਂ।
ਫੂਲ ਕੇ ਕਾਲੇ ਕੇ ਸਾਬੋ ਕੇ ਦੁੱਲਟ,
ਮਾਨ ਧਾਲੀਵਾਲ ਆਦਿ ਲਹੇ ਹੈੱ
—
ਪੁਨਾ ਸਿੰਘ ਨਾਗਾਹੀਆ ਚੂਹੜ ਸਿੰਘੰ।
ਮਿਲੇ ਦੁੱਲਟੰ ਜੱਟ ਯੇ ਬੀਰ ਧਿੰਗੰ’।
ਗਰੇਵਾਲ ਮਾਨੰ ਮਿਲੇ ਆ ਬੰਗੇਰੀ’।
ਧਾਲੀਵਾਲ ਸੇਮੇਂ ਕਾਲੇ ਕੇ ਬਧੇਰੀ ॥੯੭॥
ਘਨੇ ਬੀਰ ਬੈਰਾੜ ਤੈ ਔਰ ਸੇਖੋਂ।
ਮਿਲੇ ਸੰਗ ਬੰਦੇ ਕਿਤੈ ਔਰ ਲੇਖੋਂ।
ਭਈ ਸੈਨ ਭਾਰੀ ਤਬੈ ਮਾਲਵੇ ਕੀ।
ਠਈ ਆਸ ਖਾਸੈਂ ਅਰੈਂ ਗਾਲਵੇ ਕੀ (ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਪੰਨਾ 100)
———-
ਇਸੇ ਤਰਾਂ ਭਾਈ ਰਤਨ ਸਿੰਘ ਭੰਗੂ ਜੀ ਦੇ ਗਰੰਥ ‘ਪ੍ਰਾਚੀਨ ਪੰਥ ਪ੍ਰਕਾਸ਼’ਵਿਚ ਜੱਟਾਂ ਦੀ ਜਾਤ ਗੋਤ ਦੇ ਦਰਜਨਾਂ ਵੇਰਵੇ ਹਨ। ਲੇਖ ਵੱਡਾ ਹੋਈ ਜਾਂਦਾ ਹੈ ਇਸ ਲਈ ਥੋੜ੍ਹੇ ਹਵਾਲੇ ਦਿੱਤੇ ਜਾਣਗੇ।
ਇਸ ਗ੍ਰੰਥ ਵਿਚ ਜੱਟਾਂ ਨੂੰ ‘ਪਾਤਿਸ਼ਾਹੀ ਦਾਅਵੇ’ ਵਾਲੇ ਕਿਹਾ ਹੈ। ਭਾਈ ਸੁੱਖਾ ਸਿੰਘ ਦੀ ਬਹਾਦਰੀ ਵਾਲੇ ਪ੍ਰਸੰਗ ਪੜ੍ਹੋ :
ਚੌਪਈ:
ਸਿੰਘ ਹੋਇ ਲੈਣ ਜ਼ਹੈਂ ਪਤਿਸ਼ਾਹੀ।
ਹਮ ਕਮੀਨਨ ਘਰ ਸੋ ਕਦ ਆਈ।
ਪਤਿਸ਼ਾਹੀ ਦਾਵੋ ਜੱਟ ਕਮਾਹਿਂ।
ਆਪੇ ਬੀਜੈ ਆਪੇ ਖਾਹਿਂ। ੭।
ਹਮ ਤੋ ਆਹਿੰ ਕਮੀਨੀ ਜਾਤ।
ਹਮ ਮਿਲੈ ਮਜੂਰੀ ਆਛੀ ਬਾਤ ।
ਪ੍ਰਾਚੀਨ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ , ਪੰਨਾ 196)
—–
ਸਾਖੀ ਤਾਰਾ ਸਿੰਘ ਸ਼ਹੀਦ ਕੀ ਵਿਚੋਂ ਟੂਕ ਪੜ੍ਹੋ। ਇਹ ਬੁੱਟਰ ਗੋਤ ਦੇ ਜੱਟਾਂ ਦਾ ਪਿੰਡ ਸੀ :
ਸਾਖੀ ਤਾਰਾ ਸਿੰਘ ਕੀ ਮੁਨੋ ਸੁ ਬੁੱਧਿ ਨਿਧਾਨ!
ਬਾਂਇ ਡਲ ਮਧ ਸਿੰਘ ਭਯੋ ਬੁੱਟਰ” ਚੀਤ ਪ੍ਰਧਾਨ। ੧1
ਤੋ ਹਾਕਮ ਉਸ ਪੁਛੀ ਸਲਾਹਿ।
`ਕਿਤਕ ਜਮਯਤ” ਹੈ ਤਿਹ ਪਾਹਿ’।
ਜੱਟ ਕਹੀ “ਉਸ ਪੈ ਗੜ੍ਹ ਨਾਂਹੀ।
ਦੋ ਇਕ ਚੁਬਾਰੇ ਹੈਂ ਉਨ ਪਾਹੀ। ੨੬।
—-
ਇਸ ਗ੍ਰੰਥ ਵਿਚ ਸਿੱਖ ਫ਼ੌਜ ਵੱਲੋਂ ਮਥਰਾ ਅਤੇ ਅਲੀਗੜ੍ਹ ਤੇ ਚੜ੍ਹਾਈ ਦਾ ਵਰਣਨ ਹੈ :
ਜੱਟ ਫ਼ੌਜ ਨਿਜ ਖਾਸੀ ਭਰੀ।
ਤੋਪ ਜੋਬੂਰੇ ਬਹੁ ਜੌਜਾਇਲ ਵਰੀ।
ਖਾਈ ਕੰਧ ਥੀ ਬੇਸ਼ ਬਨਾਈ।
ਸੁਰੋਗ ਹੱਲੋ ਕੀ ਭੈ ਨਹਿੰ ਕਾਈ। ੮।
—
ਜਦੋਂ ਸਿੰਘਾਂ ਨੇ ਕਸੂਰ ਦੀ ਬਾਹਮਣੀ ਛੁਡਵਾਈ ਤਾਂ ਕਈ ਜਾਤਾਂ ਅਧਾਰਿਤ ਫ਼ੌਜਾਂ ਨੇ ਇਸ ਮੁਹਿੰਮ ਵਿਚ ਹਿੱਸਾ ਲਿਆ:
ਸਰਦਾਰਨ ਲਏ ਮਹੱਲੇ ਘੇਰ। ਵਿਚ ਹਵੇਲੀ ਕਰ ਲਈ ਜੇਰ।
ਅਪ ਸਿੰਘਨ ਲਏ ਹਟ ਬਡ ਮੌਲ। ਜਿਨ ਮੈਂ ਦੇਖੀ ਦੌਲਤ ਭੌਲ। ੫੯।
ਤੁਮਨਦਾਰਨ ਮਲ ਲਏ ਬਜ਼ਾਰ। ਭਰੇ ਭਕੁੰਠਨੇ ਘਰ ਬਿਸਮਾਰ!
ਚੂਹੜੇ ਚੁਮਾਰ ਜਿ ਰਲ ਆਏ ਜੱਟ! ਲੈ ਗਏ ਵੈ ਪੁਰਸਾਰਨ ਖੱਟ। ੬੦।
——–
ਭਾਈ ਸੰਤੋਖ ਸਿੰਘ ਵਾਲੇ ਸ੍ਰੀ ਨਾਨਕ ਪ੍ਰਕਾਸ਼ ਵਿਚੋਂ ਜਾਤ-ਗੋਤ ਦੀ ਇਕ ਮਸਾਲ ਦੇਖੋ:
ਮਹਿਮਾ ਖਹਿਰਾ ਜੱਟ ਇਕ, ਕਹਿ ਸ਼੍ਰੀ ਅੰਗਦ ਪਾਸ।
‘ਪੈੜਾ ਮੋਖਾ ਖੱਤਰੀ, ਸੁਲਤਾਨਹਿ ਪੁਰਿ ਬਾਸ” ॥ ੬੭
—
ਭਾਈ ਸੰਤੋਖ ਸਿੰਘ ਵਾਲੇ ਸ੍ਰੀ ਗੁਰ ਪ੍ਰਤਾਪ ਸੂਰਜ ਵਿਚ ਜੱਟਾਂ ਦਾ ਉਲੇਖ ਦਰਜਨਾਂ ਵਾਰ ਆਇਆ ਹੈ। ਖ਼ਾਸਕਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਰਾਜ ਵਾਲੀ ਜੰਗ ਵਿਚ ਜੱਟਾਂ ਵੱਲੋਂ ਲੜੀ ਗਈ ਲੜਾਈ ਵਿਚ ਅਨੇਕਾਂ ਜੱਟ ਖ਼ਾਨਦਾਨਾਂ ਦਾ ਵਰਣਨ ਹੈ।
ਜਿਹੜੇ ਸੱਜਣ ਅੱਜ-ਕੱਲ੍ਹ ਜੱਟਾਂ ਨੂੰ ਲੀਰਾਂ ਦੀ ਖਿੱਚੋ ਵਾਂਗ ਰੇੜ੍ਹਨਾ ਚਾਹੁੰਦੇ ਹਨ ਉਹ ਇਹ ਗੱਲ ਸੋਚ ਲੈਣ ਕਿ ਜਾਤ-ਪਾਤ ਜਾਂ ਗੋਤ ਦੀਆਂ ਗੱਲਾਂ ਸਿੱਖ ਧਰਮ ਦਾ ਹਿੱਸਾ ਹਨ। ਗੁਰੂ ਸਾਹਿਬਾਨਾਂ ਦੇ ਸਾਥੀ ਰਹੇ ਜੱਟਾਂ ਨੇ ਸਿੱਖੀ ਐਵੇਂ ਨਹੀਂ ਕਮਾਈ ਇਸ ਵਿਚ ਪੀੜ੍ਹੀਆਂ ਦਾ ਸਰਮਾਇਆ ਅਤੇ ਜਾਨਾਂ ਨਿਛਾਵਰ ਹੋਈਆਂ ਹਨ ਇਸ ਕਰਕੇ ਜੱਟਾਂ ਦੇ ਘਰ ਜੰਮਣਾ ਮਾਣ ਕਰਨ ਵਾਲੀ ਗੱਲ ਹੈ । ਜਿਹੜੇ ਸੱਜਣ ਕਹਿੰਦੇ ਹਨ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਜਾਤਮੁਕਤ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ ਉਨ੍ਹਾਂ ਦੇ ਮਨ ਤੇ ਰੂਸ-ਚੀਨ ਦਾ ਲਾਲ ਰੰਗ ਛਾਇਆ ਹੋਇਆ ਹੈ। ਸੋਚੋ ! ਜੇ ਸਿੱਖ ਕੌਮ ਵਿਚ ਜਾਤ-ਗੋਤ ਦੀ ਮਨਾਹੀ ਹੁੰਦੀ ਥਾਂ ਪ੍ਰਮੁੱਖ ਸਿੱਖ ਸਾਹਿਤ ਵਿਚ ਜਾਤ-ਗੋਤ ਅਧਾਰਿਤ ਹਵਾਲੇ ਨਹੀਂ ਸਨ ਆਉਣੇ।
(ਇਸ ਲੇਖ ਲੜੀ ਦਾ ਤੀਜਾ ਭਾਗ ਛੇਤੀ ਆਵੇਗਾ)
– ਗੁਰਸੇਵਕ ਸਿੰਘ ਧੌਲਾ
You must be logged in to post a comment.