Canada -ਸਰੀ ‘ਚ ਗੋਲੀਆਂ ਤੇ ਜ਼ਿੰਮੇਵਾਰੀਆ ਦਾ ਰੁਝਾਨ ਖਤਰਨਾਕ ਦੌਰ ‘ਚ ਪੁੱਜਾ
ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਫਤੇਹ ਪੁਰਤਗਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਰੀ ਵਿਖੇ ਹੋਈਆਂ ਤਿੰਨ ਗੋਲਾਬਾਰੀਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਵੀਡੀਓ ਜਾਰੀ ਕੀਤੀ ਹੈ। ਭਾਰਤੀ ਅਖਬਾਰ “ਟਾਈਮਜ਼ ਆਫ਼ ਇੰਡੀਆ” ਨੇ ਇਹ ਮਸਲਾ ਰਿਪੋਰਟ ਕੀਤਾ ਹੈ।
ਪੋਸਟ ਵਿੱਚ ਕਿਹਾ ਗਿਆ ਕਿ ਨਵੀ ਢੇਸੀ ਨਾਮ ਦੇ ਵਿਅਕਤੀ ਨੇ ਲਾਰੈਂਸ ਬਿਸਨੋਈ ਦੇ ਨਾਂ ‘ਤੇ ਲੋਕਾਂ ਤੋਂ 5 ਮਿਲੀਅਨ ਦੀ ਵਸੂਲੀ ਕੀਤੀ ਸੀ, ਇਸ ਕਰਕੇ ਉਨ੍ਹਾਂ ਨੇ ਉਸ ਨਾਲ ਸਬੰਧਤ ਥਾਵਾਂ ‘ਤੇ ਗੋਲਾਬਾਰੀਆਂ ਕੀਤੀਆਂ, ਜਿਨ੍ਹਾਂ ਵਿੱਚ ਸਰੀ ਦੀਆਂ ਤਿੰਨ ਥਾਵਾਂ ਦੇ ਐਡਰੈਸ ਦਿੱਤੇ ਗਏ ਹਨ, ਜਿਸ ਵਿੱਚ 1200 ਏ.ਐੱਮ. ਦਫ਼ਤਰ ਵੀ ਸ਼ਾਮਲ ਹੈ।
ਪੋਸਟ ਵਿੱਚ ਲਿਖਿਆ ਹੈਃ
“ਸਤਿ ਸ੍ਰੀ ਅਕਾਲ, ਰਾਮ-ਰਾਮ ਸਾਰੇ ਭਰਾਵਾਂ ਨੂੰ। ਮੈਂ ਫਤੇਹ ਪੁਰਤਗਾਲ ਬੋਲ ਰਿਹਾ ਹਾਂ। ਅਸੀਂ ਉਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਲੈ ਰਹੇ ਹਾਂ ਜੋ ਕੈਨੇਡਾ ਵਿੱਚ ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸਨੋਈ ਗੈਂਗ ਦੇ ਨਾਂ ‘ਤੇ ਵਸੂਲੀ ਅਤੇ ਗੋਲਾਬਾਰੀਆਂ ਕਰ ਰਹੇ ਹਨ।
ਇਹ ਥਾਵਾਂ ਨਵੀ ਢੇਸੀ ਦੀਆਂ ਹਨ ਅਤੇ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਇਨ੍ਹਾਂ ਥਾਵਾਂ ‘ਤੇ ਗੋਲਾਬਾਰੀਆਂ ਕਰ ਰਹੇ ਹਾਂ। ਸਾਨੂੰ 1200 ਏ.ਐੱਮ. ਸਵਿਫ਼ਟ ਰੇਡੀਓ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਪਰ ਨਵੀ ਢੇਸੀ ਨੇ ਗਾਇਕਾਂ ਤੋਂ ਲਾਰੈਂਸ ਬਿਸਨੋਈ ਗੈਂਗ ਦੇ ਨਾਂ ‘ਤੇ 5 ਮਿਲੀਅਨ ਦੀ ਵਸੂਲੀ ਕੀਤੀ ਸੀ, ਇਸ ਕਰਕੇ ਅਸੀਂ ਉਸਨੂੰ ਨਿਸ਼ਾਨਾ ਬਣਾ ਰਹੇ ਹਾਂ।”
ਪੋਸਟ ਵਿੱਚ ਕਿਹਾ ਗਿਆ ਹੈ ਕਿ ਉਹ ਮਿਹਨਤੀ ਲੋਕਾਂ ਨਾਲ ਕੋਈ ਵੈਰ ਨਹੀਂ ਰੱਖਦੇ ਅਤੇ ਇਮਾਨਦਾਰੀ ਨਾਲ ਰੋਜ਼ੀ ਕਮਾਉਣ ਵਾਲਿਆਂ ਦੀ ਇੱਜ਼ਤ ਕਰਦੇ ਹਨ।
ਪੋਸਟ ਦੇ ਅੰਤ ‘ਚ ਚੇਤਾਵਨੀ ਦਿੱਤੀ ਗਈ ਕਿ ਜੇ ਕੋਈ ਝੂਠੀ ਖ਼ਬਰਾਂ ਫੈਲਾਉਂਦਾ ਹੈ ਤਾਂ ਜਾਨ ਜਾਂ ਕਾਰੋਬਾਰ ਨੂੰ ਹੋਏ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਉਸ ਵਿਅਕਤੀ ਦੀ ਹੋਵੇਗੀ, ਫਤੇਹ ਪੁਰਤਗਾਲ ਦੀ ਨਹੀਂ। ਪੋਸਟ ‘ਤੇ ਕਈਆਂ ਦੇ ਨਾਮਾਂ ਨਾਲ ਦਸਤਖ਼ਤ ਕੀਤੇ ਹੋਏ ਸਨ।
ਨਵੀ ਢੇਸੀ ਸਰੀ ਦਾ ਇੱਕ ਅਮੀਰ ਕਾਰੋਬਾਰੀ ਹੈ, ਜੋ ਆਪਣੇ ਪਿਤਾ ਕੁਲਵੰਤ ਢੇਸੀ ਨਾਲ ਰਲ ਕੇ ਟਰੱਕਿੰਗ ਅਤੇ ਡਿਵੈਲਪਮੈਂਟ ਦਾ ਵੱਡਾ ਕਾਰੋਬਾਰ ਸਾਂਭਦਾ ਹੈ। ਉਸਦੀ ਮਿੱਤਰਤਾ ਕਈ ਵੱਡੇ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਨਾਲ ਹੈ। ਹਾਲ ਹੀ ਵਿੱਚ ਕੁਲਵੰਤ ਢੇਸੀ ਨੇ ਸਰੀ ਵਿੱਚ ਬਹੁਤ ਮਹਿੰਗੇ ਖਰੀਦੇ ਰੇਡੀਓ 1200 ਏਐਮ ਦਾ ਦਫਤਰ ਖੋਲ੍ਹਿਆ ਸੀ।
ਸਰੀ ਪੁਲਿਸ ਫਿਰੌਤੀਆਂ ਨਾਲ ਜੋੜ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਫਤੇਹ ਪੁਰਤਗਾਲ ਨੇ ਕੁਝ ਹੋਰ ਹੀ ਦੋਸ਼ ਲਾ ਦਿੱਤੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਫਤੇਹ ਪੁਰਤਗਾਲ (ਬਿਸ਼ਨੋਈ ਗੈਂਗ) ਵਲੋਂ ਸਰੀ ਦੇ ਕਾਰੋਬਾਰੀ ਨਵੀ ਢੇਸੀ ‘ਤੇ ਲਾਏ ਗਏ ਦੋਸ਼ਾਂ ਦੇ ਜਵਾਬ ‘ਚ ਉਸਦੇ ਪਿਤਾ ਕੁਲਵੰਤ ਢੇਸੀ ਨੇ ਮੈਨੂੰ ਇਹ ਬਿਆਨ ਦਿੱਤਾ ਹੈ:
“ਮੈਂ ਕੁਲਵੰਤ ਢੇਸੀ ਆਪਣੇ ਤੇ ਆਪਣੇ ਬੇਟੇ ਨਵੀ ਢੇਸੀ ਤਰਫੋਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੋਈ ਵੀ ਕਹਿ ਦੇਵੇ ਕਿ ਮੈਂ ਜਾਂ ਮੇਰੇ ਬੇਟੇ ਨੇ ਐਲਐਮਆਈ ਵਾਸਤੇ ਜਾਂ ਫਿਰੌਤੀ ਵਾਸਤੇ ਕਿਸੇ ਆਮ ਬੰਦੇ ਤੋਂ ਜਾਂ ਗਾਇਕ ਤੋਂ ਕਦੇ ਇੱਕ ਪੈਨੀ ਵੀ ਲਈ ਹੋਵੇ। ਇਹ ਲਾਏ ਗਏ ਦੋਸ਼ ਸਰਾਸਰ ਗਲਤ ਹਨ”
ਇਹ ਬਿਆਨ ਉਨ੍ਹਾਂ ਮੇਰੇ ਨਾਲ ਫੋਨ ‘ਤੇ ਗੱਲ ਕਰਦਿਆਂ ਦਿੱਤਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਜ਼ਮਾਨਤਾਂ ‘ਤੇ ਸਖਤੀ ਦਾ ਟੋਰੀ ਬਿੱਲ ਵਿਰੋਧੀਆਂ ਨੇ ਪਾਸ ਨਾ ਹੋਣ ਦਿੱਤਾ
-ਫਿਰੌਤੀਆਂ ਤੇ ਗੋਲੀਬਾਰੀ ਮਾਮਲੇ ‘ਚ ਤਿੰਨ ਪੰਜਾਬੀ ਗ੍ਰਿਫ਼ਤਾਰ
-ਸਰੀ ‘ਚ ਗੋਲੀਆਂ ਤੇ ਜ਼ਿੰਮੇਵਾਰੀਆ ਦਾ ਰੁਝਾਨ ਖਤਰਨਾਕ ਦੌਰ ‘ਚ ਪੁੱਜਾ
-ਬਰੈਂਪਟਨ ਤੋਂ ਸਿੱਖ ਵਿਧਾਇਕ ਬਣਿਆ ਨਸਲੀ ਨਫ਼ਰਤ ਦਾ ਸ਼ਿਕਾਰ
-ਚੀਫ਼ ਜਸਟਿਸ ਵੱਲ ਜੁੱਤੀ ਉਛਾਲਣ ਵਾਲੇ ਵਕੀਲ ਦੀ ਸੰਘੀਆਂ ਵਲੋਂ ਵਾਹ-ਵਾਹ
-ਕੇਜਰੀਵਾਲ/ਭਗਵੰਤ ਨੇ ਪੰਜਾਬ ਦਾ ਵਾਲ-ਵਾਲ ਕਰਜ਼ਈ ਕੀਤਾ