Breaking News

FBI ਨੂੰ ਲੋੜੀਂਦੇ ਅੰਮ੍ਰਿਤਪਾਲ ਸਿੰਘ ਦੀ ਪਿਛਲੇ ਸਾਲ ਸੜਕ ਹਾਦਸੇ ’ਚ ਹੋਈ ਸੀ ਮੌਤ

FBI-Wanted Amritpal Singh Died in a Road Accident Last Year

FBI ਨੂੰ ਲੋੜੀਂਦੇ ਅੰਮ੍ਰਿਤਪਾਲ ਸਿੰਘ ਦੀ ਪਿਛਲੇ ਸਾਲ ਸੜਕ ਹਾਦਸੇ ’ਚ ਹੋਈ ਸੀ ਮੌਤ

FBI-Wanted Amritpal Singh Died in a Road Accident Near His Ancestral Village Mowai in Jalandhar Last Year

FBI ਦੀ ਵਾਂਟੇਡ ਸੂਚੀ ਵਿੱਚ ਸ਼ਾਮਲ ਅੰਮ੍ਰਿਤਪਾਲ ਸਿੰਘ ਦੀ ਪਿਛਲੇ ਸਾਲ 19 ਫਰਵਰੀ ਨੂੰ ਜ਼ਿਲ੍ਹਾ ਜਲੰਧਰ ‘ਚ ਪੈਂਦੇ ਉਸਦੇ ਜੱਦੀ ਪਿੰਡ ਮੋਵਾਈ (ਨਜ਼ਦੀਕ ਫਿਲੌਰ) ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਭਾਰਤ ਆਇਆ ਸੀ ਤੇ ਉਸਨੇ ਪਿੰਡ ਵਾਸੀਆਂ ਨੂੰ ਦੱਸਿਆ ਸੀ ਕਿ ਉਹ ਪੱਕੇ ਤੌਰ ‘ਤੇ ਪਿੰਡ ਰਹਿਣ ਲਈ ਵਾਪਸ ਆਇਆ ਹੈ।

ਉਸ ਦੀ ਮੌਤ ਉਸ ਸਮੇਂ ਹੋਈ ਦੱਸੀ ਗਈ, ਜਦੋਂ ਉਹ ਇੱਕ ਸ਼ਾਮ ਆਪਣੇ ਖੇਤਾਂ ਤੋਂ ਸਕੂਟਰ ‘ਤੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਉਸ ਦੇ ਅੱਗੇ ਚੱਲ ਰਹੀ ਪਰਿਵਾਰ ਦੀ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਉਸ ਦਾ ਸਕੂਟਰ ਟਰਾਲੀ ਨਾਲ ਟਕਰਾ ਗਿਆ ਤੇ ਉਸਦੀ ਮੌਤ ਹੋ ਗਈ।

ਉਸਦੇ ਕਈ ਪਰਿਵਾਰਕ ਜੀਅ ਅਮਰੀਕਾ ਵਿੱਚ ਹੀ ਰਹਿੰਦੇ ਹਨ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

-ਐਫਬੀਆਈ ਦੇ ‘ਮੋਸਟ ਵਾਂਟਡ’ ਦੀ ਪੰਜਾਬ ‘ਚ ਹੋ ਚੁੱਕੀ ਹੈ ਮੌਤ
-ਸਰੀ ਤੇ ਐਬਸਫੋਰਡ ਤੋਂ ਡਰੱਗ ਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ
-ਅਲਬਰਟਾ ਦੇ ਕੂਟਸ ਬਾਰਡਰ ‘ਤੇ ਪੌਣੇ ਚਾਰ ਕੁਇੰਟਲ ਡਰੱਗ ਫੜੀ
-ਬਰੈਂਪਟਨ ‘ਚ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ
-ਪੰਜਾਬ ਸਰਕਾਰ ਨੇ ਅਕਾਲ ਤਖਤ ‘ਤੇ ਜਵਾਬ ਸੌਂਪਿਆ
-ਕਿਸਾਨ ਮੋਰਚੇ ਦੇ ‘ਹੀਰੋ’ ਨਿਹੰਗ ਸਿੰਘ ਦਾ ਕਤਲ
-‘ਵਾਰਿਸ ਪੰਜਾਬ ਦੇ’ ਵਲੋਂ ਉਲੀਕੇ ਮਾਰਚ ਨੂੰ ਮਿਲਿਆ ਵੱਡਾ ਹੁੰਗਾਰਾ