Ludhiana ਕਿਸਾਨ ਮੋਰਚੇ ਦੇ ‘ਹੀਰੋ’ ਨਿਹੰਗ ਸੋਨੂੰ ਸਿੰਘ ਦਾ ਕਤਲ
ਲੁਧਿਆਣਾ ਦੇ ਗੁਰਦੁਆਰਾ ਸਾਹਿਬ ’ਚ ਨਿਹੰਗ ਸੋਨੂੰ ਦਾ ਕਤਲ, ਸਾਥੀ ਨਿਹੰਗ ਗ੍ਰਿਫ਼ਤਾਰ
ਲੁਧਿਆਣਾ ਜ਼ਿਲ੍ਹੇ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਪੱਦੀ ਦੇ ਗੁਰਦੁਆਰਾ ਬਾਹਰਲਾ ਸਾਹਿਬ ਵਿੱਚ ਮੀਰੀ-ਪੀਰੀ ਦਿਵਸ ਮੌਕੇ ਹੋਇਆ ਮਾਮੂਲੀ ਵਿਵਾਦ ਖੂਨੀ ਝੜਪ ਵਿੱਚ ਬਦਲ ਗਿਆ। ਇਸ ਦੌਰਾਨ 45 ਸਾਲਾ ਨਿਹੰਗ ਸੋਨੂੰ ਦੀ ਗਰਦਨ ’ਤੇ ਕਿਰਪਾਨ ਨਾਲ ਵਾਰ ਕਰਕੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 57 ਸਾਲਾ ਨਿਹੰਗ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਸਿੰਘ ਨੇ ਦੱਸਿਆ ਕਿ 26 ਜੁਲਾਈ ਨੂੰ ਮੀਰੀ-ਪੀਰੀ ਦਿਵਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਸਮਾਗਮ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਅਤੇ ਦਲ ਪੰਥ ਨਾਲ ਸਬੰਧਤ ਨਿਹੰਗ ਸਿੰਘ ਪਹੁੰਚੇ ਹੋਏ ਸਨ।
ਰਾਤ ਕਰੀਬ 9 ਵਜੇ ਨਿਹੰਗ ਸੋਨੂੰ ਕਥਿਤ ਤੌਰ ’ਤੇ ਉੱਚੀ ਆਵਾਜ਼ ਵਿੱਚ ਗਾਲਾਂ ਕੱਢਦਾ ਹੋਇਆ ਲੰਗਰ ਹਾਲ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸਦਾ ਉਸੇ ਦਲ ਨਾਲ ਸਬੰਧਤ ਨਿਹੰਗ ਸੋਹਣ ਸਿੰਘ ਨਾਲ ਤਕਰਾਰ ਹੋ ਗਈ। ਦੋਵਾਂ ਵਿਚਾਲੇ ਹੋਈ ਗਰਮਾ-ਗਰਮੀ ਤੋਂ ਬਾਅਦ ਸੋਹਣ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਕਿਰਪਾਨ ਨਾਲ ਸੋਨੂੰ ਦੀ ਗਰਦਨ ਉੱਤੇ ਜ਼ੋਰਦਾਰ ਵਾਰ ਕਰ ਦਿੱਤਾ।
ਵਾਰ ਕਾਰਨ ਸੋਨੂੰ ਦੀ ਗਰਦਨ ਉੱਤੇ ਡੂੰਘਾ ਜ਼ਖ਼ਮ ਹੋ ਗਿਆ ਅਤੇ ਉਹ ਖੂਨ ਨਾਲ ਲਥਪਥ ਹੋ ਕੇ ਮੌਕੇ ’ਤੇ ਹੀ ਡਿੱਗ ਪਿਆ। ਉੱਥੇ ਮੌਜੂਦ ਲੋਕ ਉਸਨੂੰ ਤੁਰੰਤ ਦੋਰਾਹਾ ਦੇ ਸਿੱਧੂ ਹਸਪਤਾਲ ਲੈ ਗਏ, ਪਰ ਜ਼ਿਆਦਾ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਸੋਨੂੰ ਅਤੇ ਮੁਲਜ਼ਮ ਸੋਹਣ ਸਿੰਘ ਦੋਵੇਂ ਹਰਿਆਣਾ ਤੋਂ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ ਅਤੇ ਇੱਕੋ ਨਿਹੰਗ ਜਥੇਬੰਦੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮੁਲਜ਼ਮ ਸੋਹਣ ਸਿੰਘ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਨੇੜੇ ਪੁਰਾਣੀ ਗਊਸ਼ਾਲਾ ਇਲਾਕੇ ਦਾ ਵਸਨੀਕ ਹੈ।
ਡੇਹਲੋਂ ਪੁਲਿਸ ਨੇ ਗ੍ਰੰਥੀ ਜਸਵੀਰ ਸਿੰਘ ਦੇ ਬਿਆਨਾਂ ’ਤੇ ਸੋਹਣ ਸਿੰਘ ਵਿਰੁੱਧ ਭਾਰਤੀ ਨਿਆਏ ਸੰਹਿਤਾ ਦੀ ਧਾਰਾ 103 ਤਹਿਤ ਕਤਲ ਦਾ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਵਿਵਾਦ ਦਾ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ। ਮੁਲਜ਼ਮ ਤੋਂ ਪੁੱਛਗਿੱਛ, ਚਸ਼ਮਦੀਦਾਂ ਦੇ ਬਿਆਨ ਅਤੇ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਕੁਝ ਸ਼ੁਰੂਆਤੀ ਰਿਪੋਰਟਾਂ ਵਿੱਚ ਮੁਲਜ਼ਮ ਦੀ ਭਾਲ ਜਾਰੀ ਹੋਣ ਦੀ ਗੱਲ ਸੀ, ਪਰ 29 ਜੁਲਾਈ ਦੀਆਂ ਅਪਡੇਟ ਰਿਪੋਰਟਾਂ ਮੁਤਾਬਕ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਸੋਸ਼ਲ ਮੀਡੀਆ ਤੇ ਇਸ ਸੰਬੰਧ ਵਿਚ ਸਿੱਖ ਚਿੰਤਕ ਜਪ ਸਿੰਘ ਨੇ ਲਿਖਿਆ
ਹਰੇਕ ਓਹ ਸਿੱਖ ਜਿਹੜਾ ਦਿੱਲੀ ਨੂੰ ਝੁਕਾਉਣ ਦੀ ਹਿੰਮਤ ਰੱਖਦਾ ਹੋਵੇ, ਓਹ ਓਹਦਾ ਕਤਲ ਕਰਨਗੇ ਹੀ ਕਰਨਗੇ.. ਓਹ ਭਾਵੇਂ ਜ਼ਹਿਰ ਦੇ ਕੇ ਕਰਨ, ਭਾਵੇਂ ਐਕਸੀਡੈਂਟ ਕਰਵਾ ਕੇ, ਭਾਵੇਂ ਸਿੱਖਾਂ ਚ ਵੜੇ ਹੋਏ ਦਿੱਲੀ ਦੇ ਦੱਲਿਆਂ ਤੋਂ ਕਰਵਾਉਣ…
ਭਾਈ ਜੋਗਾ ਸਿੰਘ, ਦੀਪ ਸਿੱਧੂ, ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿਝੱਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਮੀਤ ਸਿੰਘ PhD, ਭਾਈ ਹਰਮਿੰਦਰ ਸਿੰਘ ਨਿਹੰਗ ਪਹਿਲਾਂ ਹੀ ਸਾਥੋਂ ਖੋਹੇ ਜਾ ਚੁੱਕੇ ਹਨ… ਦਿੱਲੀ ਮੋਰਚੇ ਤੇ ਘੋੜੇ ਨਾਲ਼ ਭਾਰਤੀ ਫੋਰਸ ਪਿਛਾਂਹ ਧੱਕਣ ਵਾਲਾ ਨਿਹੰਗ ਸੋਨੂ ਸਿੰਘ ਦਾ ਵੀ ਬਾਣੇ ਵਿੱਚ ਲੁਕੇ ਭਾਰਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ…. ਹੁਣ ਹੋਰ ਕਿੰਨੇ ਕੁ ਸਿੱਖ ਕਤਲ ਕਰਵਾ ਕੇ ਸਾਨੂੰ ਅਕਲ ਆਉਣੀ ਕਿ ਸਾਡੀ ਭਈਆਸਤਾਨ ਨਾਲ ਸਿੱਧੀ ਜੰਗ ਚੱਲ ਰਹੀ ਹੈ ਜਿਸ ਵਿੱਚ ਓਹ ਸ਼ਰ੍ਹੇਆਮ ਸਾਡੇ ਸਿੰਘ ਸ਼ਹੀਦ ਕਰਦੇ ਆ ਰਹੇ ਹਨ…
ਦੀਪ ਨੇ ਕਿਹਾ ਸੀ ਕਿ ਓਹ ਸਾਨੂੰ ਕਬਰਾਂ ਚ ਧੱਕੀ ਬੈਠੇ ਆ ਤੇ ਆਪਾਂ ਸ਼ਤਰਮੁਰਗ ਵਾਂਗੂ ਮਿੱਟੀ ਚ ਸਿਰ ਦੇ ਕੇ ਸੋਚੀ ਜਾਂਦੇ ਕਿ ਸਭ ਕੁਛ ਠੀਕ ਚੱਲ ਰਿਹਾ…….
ਅਗਲੇ ਜੰਗ ਵਿੱਢੀ ਬੈਠੇ ਆ ਤੇ ਇੱਕ ਇੱਕ ਕਰਕੇ ਸਭ ਚੜ੍ਹਦੀ ਕਲਾ ਵਾਲੇ ਸਿੰਘਾਂ ਦੇ ਕਤਲ ਕਰਦੇ ਜਾ ਰਹੇ ਹਨ…
ਸਾਰੀ ਦਿੱਲੀ ਦੀ ਫੋਰਸ ਇੱਕੋ ਸਿੰਘ ਤੋਂ ਡਰਦੀ ਪਰ੍ਹਾਂ ਖੜ੍ਹੀ ਰਹੀ ਤੇ ਗੱਦਾਰਾਂ ਨੇ ਅੱਜ ਇਸ ਸਿੰਘ ਨੂੰ ਕਤਲ ਕਰਕੇ ਦਿੱਲੀ ਨਾਲ਼ ਵਫ਼ਾਦਾਰੀ ਸਾਬਿਤ ਕਰ ਦਿੱਤੀ..
Punjab Spectrum