AAP MLA Manjit Singh Bilaspur have no idea of What’s does Custodian means in the Anti-Scarilege Bill? Many MLAs admitted infront of Sri Akal Takht Sahib Jathedar that they didn’t read the bill but signed it.
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ‘ਸਤਿਕਾਰ ਸੋਧ ਐਕਟ’ ’ਚ ਤਬਦੀਲੀਆਂ ਲਈ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ
ਕਾਨੂੰਨ ’ਚ ਤੁਰੰਤ ਹੋਵੇ ਸੋਧ; ਸ੍ਰੀ ਅਕਾਲ ਤਖ਼ਤ ਸਾਹਿਬ, SGPC ਅਤੇ ਸਮੁੱਚੇ ਪੰਥ ਨੂੰ ਭਰੋਸੇ ’ਚ ਲਵੇ ਭਗਵੰਤ ਮਾਨ ਸਰਕਾਰ- ਵਿਰੋਧੀ ਆਗੂ
ਜਦੋਂ ਸੁਖਪਾਲ ਖਹਿਰਾ ਬੋਲ ਰਹੇ ਸੀ ਤਾਂ ਦੇਖੋ ਕਿਸ ਨੂੰ ਪਏ ਜਥੇਦਾਰ ਤੋਂ ਝਿੜਕੇ –
ਕਿਹਾ, ਥੱਲੇ ਬੈਠੋ ਸਾਰੇ
ਸਰਕਾਰ ਨੇ ਧਰਮ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ: ਕੁਲਦੀਪ ਸਿੰਘ ਗੜਗੱਜ
‘ਖੁੱਲ੍ਹੇ ਮਾਹੌਲ ਵਿੱਚ ਕਰਾਂਗੇ ਵਿਚਾਰ-ਚਰਚਾ’
‘ਬੇਅਬਦੀ ਖ਼ਿਲਾਫ਼ ਲਿਆਂਦੇ ਗਏ ਕਾਨੂੰਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ
ਵੱਲੋਂ ਪ੍ਰਗਟਾਏ ਇਤਰਾਜ਼ਾਂ ਨੂੰ ਪੰਜਾਬ ਸਰਕਾਰ ਇਕ ਮਹੀਨੇ ’ਚ ਕਰੇ ਦੂਰ’
ਬੇਅਦਬੀ ਖਿਲਾਫ ਕਾਨੂੰਨ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਈ ਪੇਸ਼ੀ ਦੌਰਾਨ AAP MLA Manjit Singh Bilaspu ਦੀ ਅਕਲ ਦਾ ਨਿਕਲਿਆ ਜਨਾਜ਼ਾ !
AAP MLA Manjit Singh Bilaspur have no idea of What’s does Custodian means in the Anti-Scarilege Bill?
‘ਹੈਰਾਨੀ ਦੀ ਗੱਲ੍ਹ ਬਿਨਾਂ ਪੜ੍ਹੇ ਬੇਅਦਬੀ ਖਿਲਾਫ ਕਾਨੂੰਨ ਨੂੰ ਪ੍ਰਵਾਨ ਕੀਤਾ ਗਿਆ’
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਕਿਹਾ-ਜਦੋਂ ਤੱਕ ਬੇਅਦਬੀ ਕਾਨੂੰਨ ’ਚ ਸੋਧ ਨਹੀਂ ਹੁੰਦੀ, ਉਦੋਂ ਤੱਕ ਕਾਨੂੰਨ ਪ੍ਰਵਾਨ ਨਹੀਂ
‘ਜੇ ਕੋਈ ਸਿੱਖ ਵਿਰੋਧੀ ਡੇਰਾ ਜਾਂ ਉਸਦਾ ਪੈਰੋਕਾਰ ਬੇਅਦਬੀ ਕਰਦਾ ਹੈ, ਤਾਂ ਡੇਰਾ ਮੁਖੀ ’ਤੇ ਵੀ ਹੋਵੇ ਪਰਚਾ ਦਰਜ’
‘ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ’
‘ਪਰ ਸਰਕਾਰ ਪੰਥ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਸਲਿਆਂ ’ਚ ਦਾਖਲ ਨਾ ਦੇਵੇ’
ਬੇਅਦਬੀ ਵਿਰੋਧੀ ਕਾਨੂੰਨ ‘ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸੇ ਸਿੱਖ ਕੌਮ ਦੇ ਇਤਰਾਜ਼
ਵਿਧਾਨ ਸਭਾ ਨੂੰ ਸਿੱਖ ਪਰੰਪਰਾਵਾਂ ਤੇ ਧਾਰਮਿਕ ਸ਼ਬਦਾਵਲੀ ਤੈਅ ਕਰਨ ਦਾ ਅਧਿਕਾਰ ਨਹੀਂ
ਕਾਨੂੰਨ ‘ਚ ‘ਬੀੜ’ ਦੀ ਥਾਂ ‘ਸਰੂਪ’, ‘ਕਸਟੋਡੀਅਨ’, ਯੂਨਿਕ ਨੰਬਰ ‘ਤੇ ਇਤਰਾਜ਼
ਸਰਕਾਰ ਵੱਲੋਂ ਕਸਟੋਡੀਅਨ ਦੀਆਂ ਜ਼ਿੰਮੇਵਾਰੀਆਂ ਤੇ ਫਰਜ਼ ਤੈਅ ਨਹੀਂ ਕੀਤੇ ਜਾ ਸਕਦੇ
ਸਿੱਖ ਸ਼ਬਦਾਵਲੀ, ਗੁਰਮਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਫ਼ੈਸਲੇ ਵਿਧਾਨ ਸਭਾ ਨਹੀਂ ਕਰ ਸਕਦੀ
ਧਾਰਮਿਕ ਮਾਮਲਿਆਂ ‘ਚ ਸਰਕਾਰ ਸੁਝਾਅ ਦੇ ਸਕਦੀ ਹੈ, ਪਰ ਹੁਕਮ ਨਹੀਂ ਦੇ ਸਕਦੀ
ਮੁੱਖ ਮੰਤਰੀ ਮਾਨ ਦੇ ਬਿਆਨਾਂ ‘ਤੇ ਸਵਾਲ
ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋ ਜਨਤਕ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਸਵਾਲ ਉਠਾਏ। ਪਹਿਲਾਂ, ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ‘ਤੇ ਬਿਮਾਰ ਹੈ, ਤਾਂ ਉਸ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਸਜ਼ਾ ਦਿੱਤੀ ਜਾਵੇਗੀ। ਜਥੇਦਾਰ ਨੇ ਪੁੱਛਿਆ ਕਿ ਕੀ ਅਜਿਹੀ ਵਿਵਸਥਾ ਕਾਨੂੰਨ ਵਿੱਚ ਦਰਜ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਈ ਸਪੱਸ਼ਟ ਜਵਾਬ ਦੇਣ ਵਿੱਚ ਅਸਮਰੱਥ ਰਹੇ ਸੀ।
ਵਿਧਾਇਕ ਨਿੱਝਰ ਨੇ ਕੀਤੀ ਮੰਗ – ਲਾਈਵ ਪ੍ਰਸਾਰਣ ਦੀ ਇਜਾਜ਼ਤ ਨਾ ਦਿੱਤੀ ਜਾਵੇ
ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦੇ ਹੋਏ, ਲਾਈਵ ਪ੍ਰਸਾਰਣ ਵਿਰੁੱਧ ਅਪੀਲ ਕੀਤੀ। ਜਥੇਦਾਰ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮੁੱਖ ਮੰਤਰੀ ਨੇ ਖੁਦ ਪਹਿਲਾਂ ਸਰਕਾਰੀ ਕਾਰਵਾਈ ਦੇ ਲਾਈਵ ਪ੍ਰਸਾਰਣ ਦੀ ਵਕਾਲਤ ਕੀਤੀ ਸੀ।
ਜਥੇਦਾਰ ਨੇ ਕਿਹਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ, ਪਰ ਸਿੱਖ ਭਾਈਚਾਰੇ ਨਾਲ ਸਬੰਧਤ ਮਾਮਲਿਆਂ ‘ਤੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨਾਲ ਰਸਮੀ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਸੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹੁਕਮ
ਕਿਹਾ- ਜੇ ਜਾਣਬੁਝ ਕੇ ਕਿਸੇ ਡੇਰੇ ਦਾ ਪੈਰੋਕਾਰ ਬੇਅਦਬੀ ਕਰਦਾ ਹੈ ਤਾਂ ਉਸ ਡੇਰੇ ਖਿਲਾਫ ਪਰਚਾ ਕੀਤਾ ਜਾਵੇ
‘ਜੇ ਕੋਈ ਬੇਅਦਬੀ ਕਰਨ ਵਾਲੇ ਨੂੰ ਬਚਾਉਂਦਾ ਹੈ ਤਾਂ ਉਸ ਦੇ ਖਿਲਾਫ ਵੀ ਪਰਚਾ ਦਰਜ ਹੋਵੇ’
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੰਜਾਬ ਸਰਕਾਰ ਨੂੰ ਹੁਕਮ
ਕਿਹਾ-ਇੱਕ ਮਹੀਨੇ ਦੇ ਅੰਦਰ ਦੂਰ ਕੀਤੇ ਜਾਣ ਪੰਥ ਦੇ ਇਤਰਾਜ਼
‘ਜਲਦ ਸਰਕਾਰ ਨੂੰ ਮਦਾਂ ਸਬੰਧੀ ਇਤਰਾਜ਼ ਦੀ ਸੌਂਪੀ ਜਾਵੇਗੀ ਕਾਪੀ’
ਬੇਅਦਬੀ ਖਿਲਾਫ ਕਾਨੂੰਨ ਨਾਲ ਜੁੜੀਆਂ ਅਹਿਮ ਗੱਲ੍ਹਾਂ
11 ਅਪ੍ਰੈਲ- ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ, 2026 ਨੂੰ ਕੈਬਨਿਟ ਦੀ ਮਨਜ਼ੂਰੀ
13 ਅਪ੍ਰੈਲ- ਵਿਧਾਨਸਭਾ ’ਚ ਸਰਬ ਸੰਮਤੀ ਨਾਲ ਪਾਸ
18 ਅਪ੍ਰੈਲ- ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮਨਜ਼ੂਰੀ
20 ਅਪ੍ਰੈਲ- ਪੰਜਾਬ ’ਚ ਐਕਟ ਲਾਗੂ
3 ਮਈ- ਜਥੇਦਾਰ ਸਾਹਿਬ ਨੇ ਸਪੀਕਰ ਨੂੰ ਕੀਤਾ ਤਲਬ
8 ਮਈ- ਸਪੀਕਰ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਦਿੱਤਾ ਸਪਸ਼ਟੀਕਰਨ
ਨਵੇਂ ਬੇਅਦਬੀ ਕਾਨੂੰਨ ’ਤੇ ਪੰਜਾਬ ਦੇ ਵਿਧਾਇਕ ਤੇ ਮੰਤਰੀ ਪੰਥਕ ਕਚਹਿਰੀ ’ਚ ਪੇਸ਼
ਆਪ ਵਿਧਾਇਕਾਂ ਵੱਲੋਂ ਬਿਨ੍ਹਾਂ ਪੜ੍ਹੇ ਦਿੱਤੀ ਗਈ ਕਾਨੂੰਨ ਨੂੰ ਪ੍ਰਵਾਨਗੀ
AAP ਵਿਧਾਇਕਾਂ ਨੇ ਮੰਨਿਆ ਕਿ ਅਸੀਂ ਬੇਅਦਬੀ ਕਾਨੂੰਨ ਨਹੀਂ ਪੜ੍ਹਿਆ
ਵਿਧਾਇਕ ਜਗਰੂਪ ਸਿੰਘ ਤੇ ਕੁਲਵੰਤ ਸਿੰਘ ਨੇ ਜਥੇਦਾਰ ਸਾਹਿਬ ਸਾਹਮਣੇ ਕੀਤਾ ਕਬੂਲ
ਬੇਅਦਬੀ ਕਾਨੂੰਨ ‘ਤੇ ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਦਾ ਵੱਡਾ ਬਿਆਨ
ਮੈਂ ਬੇਅਦਬੀ ਵਿਰੁੱਧ ਕਾਨੂੰਨ ਦੇ ਹੱਕ ਵਿੱਚ ਨਹੀਂ ਸੀ : ਗਨੀਵ ਕੌਰ ਮਜੀਠੀਆ
ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਕੋਲੋਂ ਪੁੱਛਿਆ ਗਿਆ ਸਵਾਲ
ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਨੇ ਕਿਹਾ ਕਿ ਉਹ ਬੇਅਦਬੀ ਕਾਨੂੰਨ ਦੇ ਮੌਕੇ ਨਹੀਂ ਗਏ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸੀ ਪਹਿਲਾਂ ਉਸ ਨਵੇਂ ਕਾਨੂੰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਵੱਲੋਂ ਪ੍ਰਵਾਨ ਕੀਤਾ ਜਾਵੇ। ਫੇਰ ਇਹ ਬਿੱਲ ਪਾਸ ਕੀਤਾ ਜਾਵੇ। ਪਰ ਅਜਿਹਾ ਨਹੀਂ ਸੀ ਜਿਸ ਕਾਰਨ ਉਹ ਉੱਥੇ ਨਹੀਂ ਗਏ। ਜਿਸ ’ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੂੰ ਹਾਉਸ ’ਚ ਜਾ ਕੇ ਇਸ ਸਬੰਧੀ ਆਵਾਜ ਚੁੱਕਣੀ ਚਾਹੀਦੀ ਸੀ। ਜਿਸ ’ਤੇ ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਦੀ ਉੱਥੇ ਗੱਲ ਨਹੀਂ ਸੁਣੀ ਜਾਣੀ ਸੀ ਅਤੇ ਬੇਇੱਜਤੀ ਕੀਤੀ ਜਾਣੀ ਸੀ। ਜਿਸ ਕਾਰਨ ਉਹ ਨਹੀਂ ਗਏ ਸੀ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਵੇਂ ਬੇਅਦਬੀ ਐਕਟ ਸਬੰਧੀ ਕਾਰਵਾਈ ਜਾਰੀ
ਮੁੱਖ ਮੰਤਰੀ ਦੀ ਅਪੀਲ ਮੁਤਾਬਿਕ ਕਾਰਵਾਈ ਹੋ ਰਹੀ ਹੈ Live- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਕੀ ਬੇਅਦਬੀ ਕਾਨੂੰਨ ’ਚ ਸੋਧ ਸਮੇਂ SGPC ਤੋਂ ਲਈ ਸੀ ਕੋਈ ਰਾਏ ?
ਕੀ ਰਾਏ ਲੈਣ ਸਬੰਧੀ SGPC ਨੂੰ ਲਿਖਿਆ ਸੀ ਕੋਈ ਪੱਤਰ ?
ਪੰਥ ਦੀ ਕਚਹਿਰੀ : ਪਹਿਲਾ ਦਾਦਾ ਤੇ ਹੁਣ ਪੋਤਾ ਪੇਸ਼..! ਗਿਆਨੀ ਜੈਲ ਸਿੰਘ ਮਗਰੋਂ ਅੱਜ ਉਨ੍ਹਾਂ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ ਹੋਏ ਪੇਸ਼
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਾਕੀ ਵਿਧਾਇਕਾਂ ਸਮੇਤ ਪੇਸ਼ ਹੋਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਹੋਈ ਅਹਿਮ ਇਕੱਤਰਤਾ, ਸਿੱਖ ਮੰਤਰੀਆਂ ਤੇ ਵਿਧਾਇਕਾਂ ਨੇ ਖੁੱਲ੍ਹੇ ਮਾਹੌਲ ’ਚ ਰੱਖੇ ਆਪਣੇ ਪੱਖ
-ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕਰਨ ਦੀ ਕਾਰਵਾਈ ’ਚ ਸਾਹਮਣੇ ਆਈ ਵੱਡੀ ਅਣਗਹਿਲੀ
-ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਨਿਆ ਕਿ ਉਨ੍ਹਾਂ ਨੇ ਕਾਨੂੰਨੀ ਸੋਧ ਦਾ ਖਰੜਾ ਪਾਸ ਕਰਨ ਤੋਂ ਪਹਿਲਾਂ ਨਹੀਂ ਪੜ੍ਹਿਆ ਤੇ ਨਾ ਹੀ ਵਿਚਾਰਿਆ
-ਪੰਜਾਬ ਵਿਧਾਨਕਾਰਾਂ ਨੇ ਕਾਨੂੰਨ ’ਚੋਂ ਇਤਰਾਜ਼ਯੋਗ ਮੱਦਾਂ ਨੂੰ ਸਿੱਖ ਭਾਵਨਾਵਾਂ ਅਨੁਸਾਰ ਸੋਧਣ ਲਈ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਾਹਾਂ ਖੜ੍ਹੀਆਂ ਕਰਕੇ ਦਿੱਤੀ ਸਹਿਮਤੀ
-ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਸਿੱਖ ਭਾਵਨਾਵਾਂ ਅਨੁਸਾਰ ਸੋਧ ਕਰਨ ਲਈ ਇੱਕ ਮਹੀਨੇ ਦਾ ਦਿੱਤਾ ਗਿਆ ਸਮਾਂ
-ਸਿੱਖ ਭਾਵਨਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਹਿਮਤੀ ਅਨੁਸਾਰ ਸੋਧ ਹੋਣ ਤੱਕ ਕਾਨੂੰਨ ਦੀ ਕਾਰਵਾਈ ਮੁਲਤਵੀ ਕਰਨ ਦੇ ਆਦੇਸ਼
ਸ੍ਰੀ ਅੰਮ੍ਰਿਤਸਰ, 29 ਜੂਨ-
ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਖ਼ਾਲਸਾ ਪੰਥ ਦੀ ਰਾਏ ਅਤੇ ਸਹਿਮਤੀ ਤੋਂ ਬਗੈਰ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ), ਐਕਟ 2026’ ਦਾ ਮਾਮਲਾ ਵਿਚਾਰਨ ਲਈ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ (ਨਵੀਂ ਇਮਾਰਤ) ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸੱਦੇ ਗਏ ਪੰਜਾਬ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਅਤੇ ਵਿਧਾਨ ਸਭਾ ਦੇ ਸਿੱਖ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ।
ਪੰਜ ਸਿੰਘ ਸਾਹਿਬਾਨ ਨੇ ਇਕੱਤਰਤਾ ਦੀ ਅਗਵਾਈ ਕੀਤੀ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਹਾਜ਼ਰ ਸਨ। ਇਕੱਤਰਤਾ ਤੋਂ ਪਹਿਲਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ ਗੁਰੂ ਸਾਹਿਬ ਦੇ ਸਨਮੁਖ ਸਿੱਖ ਕੌਮ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਗੁਰਮਤਿ ਅਨੁਸਾਰ ਡਟ ਕੇ ਪਹਿਰਾ ਦੇਣ ਲਈ ਅਰਦਾਸ ਬੇਨਤੀ ਕੀਤੀ।
ਇਕੱਤਰਤਾ ਦੀ ਕਾਰਵਾਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਚਲਾਈ, ਜਿਸ ਦੌਰਾਨ ਸ਼ੁਰੂਆਤ ਵਿੱਚ ਮੂਲ ਮੰਤਰ, ਗੁਰ ਮੰਤਰ ਅਤੇ ਗੁਰਬਾਣੀ ਦਾ ਸਿਮਰਨ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਕਾਰਵਾਈ ਦੌਰਾਨ ਵੱਖ-ਵੱਖ ਧਿਰਾਂ ਦੇ ਵਿਧਾਇਕਾਂ ਅਤੇ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਮਾਮਲੇ ’ਤੇ ਆਪਣੇ ਵਿਚਾਰ ਅਤੇ ਪੱਖ ਖੁੱਲ੍ਹੇ ਮਾਹੌਲ ਵਿੱਚ ਰੱਖਣ ਦਾ ਮੌਕਾ ਦਿੱਤਾ ਗਿਆ। ਜਥੇਦਾਰ ਗੜਗੱਜ ਨੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਇਤਰਾਜ਼ਯੋਗ ਸ਼ਬਦਾਵਲੀ ਜਾਂ ਇਕ ਦੂਜੇ ਵਿਰੁੱਧ ਨਿੱਜੀ ਟਿੱਪਣੀਆਂ ਨਹੀਂ ਕਰੇਗਾ, ਜਿਸ ਅਨੁਸਾਰ ਸਮੁੱਚੀ ਕਾਰਵਾਈ ਚੱਲੀ।
ਵਿਚਾਰਾਂ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਉਹ ਕਾਨੂੰਨੀ ਸੋਧ ਵਿੱਚ ਮੁੜ ਤੋਂ ਸਿੱਖ ਭਾਵਨਾਵਾਂ ਅਨੁਸਾਰ ਸੋਧ ਕਰਨ ਅਤੇ ਇਤਰਾਜ਼ਯੋਗ ਮੱਦਾਂ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਕਾਨੂੰਨ ਵਿੱਚ ਇਹ ਮੱਦ ਸ਼ਾਮਲ ਕਰਨ ਲਈ ਵੀ ਕਿਹਾ ਕਿ ਜੇਕਰ ਕਿਸੇ ਸਿੱਖ-ਵਿਰੋਧੀ ਡੇਰੇ ਦਾ ਪੈਰੋਕਾਰ ਜਾਂ ਡੇਰੇ ਨਾਲ ਸਬੰਧਤ ਕੋਈ ਵਿਅਕਤੀ ਮਿੱਥ ਕੇ ਬੇਅਦਬੀ ਕਰਦਾ ਹੈ ਤਾਂ ਸਬੰਧਤ ਡੇਰੇ ਦੇ ਮੁਖੀ ਵਿਰੁੱਧ ਵੀ ਪਰਚਾ ਦਰਜ ਕੀਤਾ ਜਾਵੇ। ਇਸ ਉੱਤੇ ਹਾਜ਼ਰ ਸਮੂਹ ਸਿੱਖ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਕਾਨੂੰਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਰਜ ਕਰਵਾਈਆਂ ਗਈਆਂ ਸਿੱਖ ਭਾਵਨਾਵਾਂ ਅਨੁਸਾਰ ਵਧੇਰੀ ਸੋਧ ਕਰਨ ਨੂੰ ਸਹਿਮਤੀ ਦਿੱਤੀ। ਸਹਿਮਤੀ ਲੈਣ ਲਈ ਪੰਜ ਸਿੰਘ ਸਾਹਿਬਾਨ ਨੇ ਵਾਰੀ-ਵਾਰੀ ਜੈਕਾਰੇ ਲਗਾਏ ਅਤੇ ਜਵਾਬ ਵਿੱਚ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ।
ਜਥੇਦਾਰ ਗੜਗੱਜ ਨੇ ਕਿਹਾ ਪੰਜਾਬ ਸਰਕਾਰ ਨੂੰ ਆਦੇਸ਼ ਕੀਤਾ ਕਿ ਜਦੋਂ ਤੱਕ ਸਿੱਖ ਭਾਵਨਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਹਿਮਤੀ ਅਨੁਸਾਰ ਕਾਨੂੰਨ ਵਿੱਚ ਸੋਧ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਨੂੰ ਮੁਲਤਵੀ ਕੀਤਾ ਜਾਵੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਵਿਚਾਰਾਂ ਦੌਰਾਨ ਬਹੁਤੇ ਵਿਧਾਇਕਾਂ ਨੇ ਸੱਚ ਬੋਲਦਿਆਂ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਕਾਨੂੰਨੀ ਸੋਧ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਦਾ ਖਰੜਾ ਨਹੀਂ ਪੜ੍ਹਿਆ ਜੋ ਕਿ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਕਾਨੂੰਨ ਕਾਹਲੀ ਵਿੱਚ ਇਸ ਦੀ ਗੰਭੀਰਤਾ ਅਤੇ ਸੰਜੀਦਗੀ ਨੂੰ ਸਮਝੇ ਬਿਨਾਂ ਹੀ ਧੱਕੇ ਨਾਲ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਤਰਫ਼ੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਅਤਿ ਗੰਭੀਰ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਨੂੰਨ ਦਾ ਖਰੜਾ ਵਿਧਾਇਕਾਂ ਨੂੰ ਸਿਰਫ਼ ਇੱਕ ਦਿਨ ਪਹਿਲਾਂ ਹੀ ਭੇਜਿਆ ਅਤੇ ਨਾ ਹੀ ਉਨ੍ਹਾਂ ਨੂੰ 2008 ਦੇ ਮੂਲ ਕਾਨੂੰਨ ਦੀ ਕਾਪੀ ਮੁਹੱਈਆ ਕਰਵਾਈ ਗਈ।
ਕੁਝ ਵਿਧਾਇਕਾਂ ਨੇ ਪੱਖ ਰੱਖਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਅੰਦਰ ਸਰਕਾਰ ਨੂੰ ਇਹ ਗੱਲ ਆਖੀ ਸੀ ਕਿ ਇਸ ਕਾਨੂੰਨੀ ਸੋਧ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਉੱਤੇ ਸ਼੍ਰੋਮਣੀ ਕਮੇਟੀ, ਸਿੱਖ ਸੰਸਥਾਵਾਂ, ਵਿਦਵਾਨਾਂ ਅਤੇ ਕਾਨੂੰਨੀ ਮਾਹਰਾਂ ਨਾਲ ਵਿਚਾਰ ਜ਼ਰੂਰੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਕਾਨੂੰਨੀ ਸੋਧ ਰਾਹੀਂ ਸਰਕਾਰ ਨੇ ਸਿੱਖ ਮਰਯਾਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਅਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਾਰਗੁਜ਼ਾਰੀ ਵਿੱਚ ਦਖ਼ਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਕੋਈ ਵੀ ਫ਼ੈਸਲਾ ਲੈਣ ਦਾ ਅਧਿਕਾਰ ਕੇਵਲ ਗੁਰੂ ਖ਼ਾਲਸਾ ਪੰਥ ਨੂੰ ਹੈ ਨਾ ਕਿ ਸਰਕਾਰ ਨੂੰ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਸੋਧ ਵਿੱਚ ਕਸਟੋਡੀਅਨ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਤੈਅ ਕਰਨਾ ਸਰਕਾਰ ਦਾ ਕਾਰਜ ਨਹੀਂ ਹੈ, ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ। ਸਰਕਾਰ ਦੇ ਕਾਨੂੰਨ ਨੇ ਆਮ ਸਿੱਖ ਸੰਗਤ ਦੇ ਮਨਾਂ ਅੰਦਰ ਡਰ ਪੈਦਾ ਕੀਤਾ ਹੈ ਅਤੇ ਇਸ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਵੱਡੀ ਅੜਚਨ ਪੈਦਾ ਹੋਵੇਗੀ। ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਗੁਰਬਾਣੀ ਦੀਆਂ ਸੈਂਚੀਆਂ, ਪੋਥੀਆਂ, ਗੁਟਕਾ ਸਾਹਿਬ ਅਤੇ ਧਾਰਮਿਕ ਸਾਹਿਤ ਵੀ ਗੁਰਦੁਆਰਾ ਸਾਹਿਬਾਨ ਵਿਖੇ ਜਮ੍ਹਾ ਕਰਵਾਇਆ ਹੈ, ਜੋ ਕਿ ਸਰਕਾਰ ਦੀ ਗ਼ੈਰ-ਸੰਜੀਦਾ ਪਹੁੰਚ ਦਾ ਨਤੀਜਾ ਹੈ।
ਇਕੱਤਰਤਾ ਦੌਰਾਨ ਜਥੇਦਾਰ ਗੜਗੱਜ ਨੇ 2015 ਬਰਗਾੜੀ ਬੇਅਦਬੀ ਅਤੇ 2017 ਮੌੜ ਅੱਤਵਾਦੀ ਬੰਬ ਧਮਾਕੇ ਦੇ ਮਾਮਲਿਆਂ ਸਬੰਧੀ ਸਿੱਖਾਂ ਅਤੇ ਪੀੜਤਾਂ ਨੂੰ ਇਨਸਾਫ਼ ਸਬੰਧੀ ਵੀ ਸਵਾਲ ਕੀਤੇ। ਉਨ੍ਹਾਂ ਇਨ੍ਹਾਂ ਮਾਮਲਿਆਂ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਕੋਈ ਕਾਰਵਾਈ ਨਾ ਕਰਨ ਉੱਤੇ ਵੀ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਅਤੇ ਆਖਿਆ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾਵੇ।
ਜਥੇਦਾਰ ਗੜਗੱਜ ਨੇ ਹਾਜ਼ਰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੁਝ ਅਹਿਮ ਸਵਾਲ ਕੀਤੇ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੀ ਗਈ ਕਾਨੂੰਨੀ ਸੋਧ ਬਾਰੇ ਕਿੰਨੇ ਵਿਧਾਇਕਾਂ ਤੋਂ ਸੁਝਾਅ ਲਏ ਗਏ? ਵਿਧਾਇਕਾਂ ਨੂੰ ਇਹ ਕਾਨੂੰਨ ਦਾ ਖਰੜਾ ਕਦੋਂ ਮਿਲਿਆ? ਮੰਤਰੀਆਂ ਨੂੰ ਇਹ ਕਾਨੂੰਨ ਕਦੋਂ ਮਿਲਿਆ? ਪ੍ਰਵਾਨਗੀ ਦੇਣ ਤੋਂ ਪਹਿਲਾਂ ਇਹ ਕਾਨੂੰਨ ਮੰਤਰੀਆਂ ਅਤੇ ਵਿਧਾਇਕਾਂ ਨੇ ਪੜ੍ਹਿਆ ਜਾਂ ਨਹੀਂ? ਪੰਜਾਬ ਕੈਬਨਿਟ ਨੇ ਇਸ ਕਾਨੂੰਨ ਨੂੰ ਪ੍ਰਵਾਨਗੀ ਤੋਂ ਪਹਿਲਾਂ ਕਿਹੜੇ ਕਾਨੂੰਨੀ ਮਾਹਿਰਾਂ, ਧਾਰਮਿਕ ਮਾਹਿਰਾਂ, ਧਾਰਮਿਕ ਨੁਮਾਇੰਦਿਆਂ, ਸੰਸਥਾਵਾਂ ਜਾਂ ਹੋਰਾਂ ਨਾਲ ਸਲਾਹ ਮਸ਼ਵਰਾ ਕੀਤਾ? ਸਾਲ 2008 ਵਾਲਾ ਕਾਨੂੰਨ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਮਤੇ ਤੋਂ ਬਾਅਦ ਸਰਕਾਰ ਵੱਲੋਂ ਬਣਾਇਆ ਗਿਆ, ਲੇਕਿਨ 2026 ਵਿੱਚ ਸੋਧ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਰਾਏ ਤੇ ਸਹਿਮਤੀ ਕਿਉਂ ਨਹੀਂ ਲਈ ਗਈ?
ਜਿਨ੍ਹਾਂ ਵਿਧਾਇਕਾਂ ਨੇ ਆਪਣੇ ਵਿਚਾਰ ਰੱਖੇ ਉਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਸ. ਹਰਪਾਲ ਸਿੰਘ ਚੀਮਾ, ਸ. ਇੰਦਰਬੀਰ ਸਿੰਘ ਨਿੱਝਰ, ਸ. ਸੁਖਪਾਲ ਸਿੰਘ ਖਹਿਰਾ, ਸ. ਪ੍ਰਤਾਪ ਸਿੰਘ ਬਾਜਵਾ, ਸ. ਪਰਗਟ ਸਿੰਘ, ਸ. ਜਗਰੂਪ ਸਿੰਘ ਗਿੱਲ, ਸ. ਮਨਪ੍ਰੀਤ ਸਿੰਘ ਅਯਾਲੀ, ਸ. ਕੁਲਵੰਤ ਸਿੰਘ, ਬੀਬੀ ਗਨੀਵ ਕੌਰ, ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਗੁਰਪ੍ਰੀਤ ਸਿੰਘ ਬਨਾਵਲੀ, ਬੀਬੀ ਬਲਜਿੰਦਰ ਕੌਰ, ਸ. ਮਨਜੀਤ ਸਿੰਘ ਬਿਲਾਸਪੁਰ ਅਤੇ ਸ. ਇੰਦਰਪ੍ਰਤਾਪ ਸਿੰਘ ਰਾਣਾ।
ਇਕੱਤਰਤਾ ਵਿੱਚ ਜੋ ਵਿਧਾਇਕ ਹਾਜ਼ਰ ਹੋਏ ਉਨ੍ਹਾਂ ਵਿੱਚ ਸ. ਸੁਖਪਾਲ ਸਿੰਘ ਭੁਲੱਥ, ਸ. ਅਵਤਾਰ ਸਿੰਘ ਜਲੰਧਰ ਉੱਤਰੀ, ਸ. ਬਲਵਿੰਦਰ ਸਿੰਘ ਫਗਵਾੜਾ, ਸ. ਵਿਕਰਮਜੀਤ ਸਿੰਘ ਫਿਲੌਰ, ਸ. ਤ੍ਰਿਪਤ ਰਜਿੰਦਰ ਸਿੰਘ ਫ਼ਤਿਹਗੜ੍ਹ ਚੂੜੀਆਂ, ਸ੍ਰੀ ਨਰੇਸ਼ ਪੁਰੀ ਸੁਜਾਨਪੁਰ, ਬੀਬੀ ਅਰੁਣਾ ਚੌਧਰੀ ਦੀਨਾਨਗਰ, ਸ. ਬਰਿੰਦਰਮੀਤ ਸਿੰਘ ਗੁਰਦਾਸਪੁਰ, ਸ. ਕੁਲਦੀਪ ਸਿੰਘ ਬਰਨਾਲਾ, ਸ. ਸੁਖਬਿੰਦਰ ਸਿੰਘ, ਰਾਜਾਸਾਂਸੀ, ਸ. ਸੁਖਵਿੰਦਰ ਸਿੰਘ ਆਦਮਪੁਰ, ਸ. ਹਰਦੇਵ ਸਿੰਘ ਸ਼ਾਹਕੋਟ, ਸ. ਪ੍ਰਗਟ ਸਿੰਘ ਜਲੰਧਰ ਕੈਂਟ, ਸ. ਰਾਣਾ ਗੁਰਜੀਤ ਸਿੰਘ ਕਪੂਰਥਲਾ, ਸ. ਪ੍ਰਤਾਪ ਸਿੰਘ ਕਾਦੀਆਂ, ਸ. ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ, ਬੀਬੀ ਗਨੀਵ ਕੌਰ ਮਜੀਠਾ, ਸ. ਮਨਪ੍ਰੀਤ ਸਿੰਘ ਦਾਖਾ, ਸ. ਕੁਲਤਾਰ ਸਿੰਘ ਕੋਟਕਪੁਰਾ (ਸਪੀਕਰ), ਸ. ਹਰਪਾਲ ਸਿੰਘ ਦਿੜ੍ਹਬਾ, ਬੀਬੀ ਬਲਜੀਤ ਕੌਰ ਮਲੋਟ, ਸ. ਹਰਭਜਨ ਸਿੰਘ ਜੰਡਿਆਲਾ ਗੁਰੂ, ਸ. ਹਰਜੋਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਸ. ਗੁਰਮੀਤ ਸਿੰਘ ਲੰਬੀ, ਸ. ਰਵਜੋਤ ਸਿੰਘ, ਸ਼ਾਮਚੁਰਾਸੀ, ਸ. ਬਲਬੀਰ ਸਿੰਘ ਪਟਿਆਲਾ ਖੇਤਰੀ, ਸ. ਹਰਦੀਪ ਸਿੰਘ ਸਾਹਨੇਵਾਲ, ਸ. ਅਮਨਸ਼ੇਰ ਸਿੰਘ ਬਟਾਲਾ, ਸ. ਅਮਰਪਾਲ ਸਿੰਘ ਸ੍ਰੀ ਹਰਿਗੋਬਿੰਦਪੁਰ, ਸ. ਗੁਰਦੀਪ ਸਿੰਘ ਡੇਰਾ ਬਾਬਾ ਨਾਨਕ, ਸ. ਕੁਲਦੀਪ ਸਿੰਘ ਅਜਨਾਲਾ, ਸ. ਜਸਬੀਰ ਸਿੰਘ ਅੰਮ੍ਰਿਤਸਰ ਪੱਛਮੀ, ਬੀਬੀ ਜੀਵਨਜੋਤ ਕੌਰ ਅੰਮ੍ਰਿਤਸਰ ਪੂਰਬੀ, ਸ. ਇੰਦਰਬੀਰ ਸਿੰਘ ਅੰਮ੍ਰਿਤਸਰ ਦੱਖਣੀ, ਸ. ਹਰਮੀਤ ਸਿੰਘ ਤਰਨ ਤਾਰਨ, ਸ. ਸਰਵਨ ਸਿੰਘ ਖੇਮਕਰਨ, ਸ. ਮਨਜਿੰਦਰ ਸਿੰਘ ਖਡੂਰ ਸਾਹਿਬ, ਸ. ਦਲਬੀਰ ਸਿੰਘ ਬਾਬਾ ਬਕਾਲਾ, ਸ. ਸੁਖਵੀਰ ਸਿੰਘ ਮੌੜ, ਸ. ਗੁਰਪ੍ਰੀਤ ਸਿੰਘ ਸਰਦੂਲਗੜ੍ਹ, ਸ. ਲਾਭ ਸਿੰਘ ਭਦੌੜ, ਸ. ਕੁਲਵੰਤ ਸਿੰਘ ਮਹਿਲ ਕਲਾਂ, ਸ. ਜਸਵੰਤ ਸਿੰਘ ਅਮਰਗੜ੍ਹ, ਬੀਬੀ ਨਰਿੰਦਰ ਕੌਰ ਸੰਗਰੂਰ, ਸ. ਗੁਰਦੇਵ ਸਿੰਘ ਨਾਭਾ, ਸ. ਕੁਲਜੀਤ ਸਿੰਘ ਡੇਰਾ ਬੱਸੀ, ਸ. ਗੁਰਲਾਲ ਸਿੰਘ ਘਨੌਰ, ਸ. ਹਰਮੀਤ ਸਿੰਘ ਸਨੌਰ, ਸ. ਅਜੀਤਪਾਲ ਸਿੰਘ ਪਟਿਆਲਾ, ਸ. ਚੇਤਨ ਸਿੰਘ ਸਮਾਣਾ, ਸ. ਕੁਲਵੰਤ ਸਿੰਘ ਸੁਤਰਾਣਾ, ਬੀਬੀ ਅਮਨਦੀਪ ਕੌਰ ਮੋਗਾ, ਸ. ਹਾਕਮ ਸਿੰਘ ਰਾਏਕੋਟ, ਸ. ਅੰਮ੍ਰਿਤਪਾਲ ਸਿੰਘ ਬਾਘਾਪੁਰਾਣਾ, ਸ. ਜਗਦੀਪ ਸਿੰਘ ਜਲਾਲਾਬਾਦ, ਬੀਬੀ ਇੰਦਰਜੀਤ ਕੌਰ ਨਕੋਦਰ, ਸ. ਬਲਕਾਰ ਸਿੰਘ ਕਰਤਾਰਪੁਰ, ਸ. ਕਰਮਬੀਰ ਸਿੰਘ ਦਸੂਹਾ, ਸ. ਜਸਵੀਰ ਸਿੰਘ ਉੜਮੁੜ ਟਾਂਡਾ, ਸ. ਜੈ ਕ੍ਰਿਸ਼ਨ ਸਿੰਘ ਗੜ੍ਹਸ਼ੰਕਰ, ਸ. ਚਰਨਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਬੀਬੀ ਅਨਮੋਲ ਗਗਨ ਖਰੜ, ਸ. ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ. ਰੁਪਿੰਦਰ ਸਿੰਘ ਬੱਸੀ ਪਠਾਣਾ, ਸ. ਲਖਬੀਰ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ, ਸ. ਗੁਰਿੰਦਰ ਸਿੰਘ ਅਮਲੋਹ, ਸ. ਜਗਤਾਰ ਸਿੰਘ ਸਮਰਾਲਾ, ਬੀਬੀ ਰਜਿੰਦਰ ਪਾਲ ਕੌਰ ਲੁਧਿਆਣਾ ਦੱਖਣੀ, ਸ ਕੁਲਵੰਤ ਸਿੰਘ ਆਤਮ ਨਗਰ, ਸ. ਜੀਵਨ ਸਿੰਘ ਗਿੱਲ, ਸ. ਮਨਵਿੰਦਰ ਸਿੰਘ ਪਾਇਲ, ਬੀਬੀ ਸਰਵਜੀਤ ਕੌਰ ਜਗਰਾਉਂ, ਸ. ਮਨਜੀਤ ਸਿੰਘ ਨਿਹਾਲ ਸਿੰਘ ਵਾਲਾ, ਸ. ਦਵਿੰਦਰਜੀਤ ਸਿੰਘ ਧਰਮਕੋਟ, ਸ. ਰਣਬੀਰ ਸਿੰਘ ਫਿਰੋਜਪੁਰ ਕੈਂਟ, ਸ. ਫੌਜਾ ਸਿੰਘ ਗੁਰੂ ਹਰਸਹਾਇ, ਸ. ਨਰਿੰਦਰਪਾਲ ਸਿੰਘ ਫਾਜ਼ਿਲਕਾ, ਸ. ਅਮਨਦੀਪ ਸਿੰਘ ਬੱਲੂਆਣਾ, ਸ. ਹਰਦੀਪ ਸਿੰਘ ਗਿੱਦੜਬਾਹਾ, ਸ. ਜਗਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਸ. ਗੁਰਦਿੱਤ ਸਿੰਘ ਫਰੀਦਕੋਟ, ਸ. ਅਮੋਲਕ ਸਿੰਘ ਜੈਤੋ, ਸ. ਬਲਕਾਰ ਸਿੰਘ ਰਾਮਪੁਰਾ ਫੂਲ, ਸ. ਜਗਸੀਰ ਸਿੰਘ ਭੁਚੋਂ ਮੰਡੀ, ਸ. ਜਗਰੂਪ ਸਿੰਘ ਬਠਿੰਡਾ ਸ਼ਹਿਰੀ, ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ, ਸ. ਜਸਵਿੰਦਰ ਸਿੰਘ ਅਟਾਰੀ।
ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਅਤੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੋਂਦ (ਵਿਧਾਇਕ ਖੰਨਾ) ਹਾਜ਼ਰ ਨਹੀਂ ਹੋਏ। ਗੈਰ-ਸਿੱਖ ਮੰਤਰੀ ਜਿਨ੍ਹਾਂ ਦੇ ਸਪੱਸ਼ਟੀਕਰਨ ਪੁੱਜੇ ਉਨ੍ਹਾਂ ਵਿੱਚ ਸ੍ਰੀ ਅਮਨ ਅਰੋੜਾ ਸੁਨਾਮ, ਸ੍ਰੀ ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ, ਸ੍ਰੀ ਲਾਲ ਚੰਦ ਕਟਾਰੂਚੱਕ ਭੋਆ, ਸ੍ਰੀ ਮਹਿੰਦਰ ਭਗਤ ਜਲੰਧਰ ਪੱਛਮੀ ਸ਼ਾਮਲ ਹਨ ਜਦਕਿ ਮੰਤਰੀ ਸ੍ਰੀ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਦਾ ਸਪੱਸ਼ਟੀਕਰਨ ਨਹੀਂ ਪੁੱਜਾ।
Secretariat Sri Akal Takht Sahib
Press Note
Important meeting held at Sri Akal Takht Sahib on ‘Jagat Jot Sri Guru Granth Sahib Satkar (Amendment) Act, 2026’, Sikh Ministers and MLAs expressed their views in an open atmosphere
-Major negligence revealed in process of passing ‘Jagat Jot Sri Guru Granth Sahib Satkar (Amendment) Act, 2026’ in Vidhan Sabha by Punjab Government
-Sikh MLAs and Ministers admitted at Sri Akal Takht Sahib that they did not read or discuss draft of legal amendment before passing it
-Punjab legislators gave their consent to amend objectionable provisions of law in accordance with Sikh sentiments with raised arms at Sri Akal Takht Sahib amidst Jaikaras
-Sri Akal Takht Sahib gave one month’s time to Punjab Government to amend legislation in accordance with Sikh sentiments
-Orders to suspend proceedings of law until amendments are made in accordance with Sikh sentiments and agreement with Sri Akal Takht Sahib
Sri Amritsar, June 29-
A special meeting was held today at the Secretariat Sri Akal Takht Sahib (new building) to discuss the issue of ‘Jagat Jot Sri Guru Granth Sahib Satkar (Amendment), Act 2026’ passed by Punjab Government without the opinion and consent of the Sri Akal Takht Sahib, Shiromani Gurdwara Parbandhak Committee (SGPC) and Guru Khalsa Panth, which was attended by the invited Sikh Cabinet Ministers of the Punjab Government and Sikh MLAs of the Vidhan Sabha.
Five Singh Sahibs led the meeting, including the Acting Jathedar of Sri Akal Takht Sahib and Jathedar of Takht Sri Kesgarh Sahib Giani Kuldip Singh Gargajj, Granthi of Sachkhand Sri Harmandar Sahib Giani Baljit Singh, Giani Kewal Singh, Jathedar of Takht Sri Damdama Sahib Giani Tek Singh and Panj Piara of Sri Akal Takht Sahib Giani Mangal Singh. Before the meeting, at the Secretariat Sri Akal Takht Sahib, the five Singh Sahibs prayed before the Guru Sahib to stand firm and protect the interests and rights of the Sikh community according to Gurmat (Guru’s wisdom).
The proceedings of the meeting were conducted by Jathedar Giani Kuldip Singh Gargajj himself, during which the proceedings were started by reciting the Mool Mantra, Gur Mantra and Gurbani. During the proceedings, the MLAs of different parties and the cabinet ministers of the government were given an opportunity to express their views and positions on the matter in an open atmosphere. Jathedar Gargajj instructed all the MLAs and ministers that no one would make objectionable words or personal remarks against each other, according to which the entire proceedings were conducted.
After the discussions, Jathedar Giani Kuldip Singh Gargajj gave the Punjab government one month’s time to amend the legal amendment again according to Sikh sentiments and eliminate the objectionable clauses. He also asked the government to include this provision in the law that if a follower of an anti-Sikh Dera or a person associated with such Dera deliberately commits sacrilege, then a case should also be registered against the head of the concerned Dera. On this, all the Sikh cabinet ministers and MLAs present agreed to make further amendments in the law as per the Sikh sentiments registered by Sri Akal Takht Sahib. To get the agreement, the five Singh Sahibans took turns to raise Jaikaras (Sikh slogans) and in response, all the ministers and MLAs agreed by raising their hands. Jathedar Gargajj said that he also asked the Punjab government to suspend the law until it is amended in accordance with Sikh sentiments and in agreement with Sri Akal Takht Sahib.
Jathedar Giani Kuldip Singh Gargajj said that during the discussions, most of the MLAs have honestly admitted that they did not read the draft of the legal amendment before passing it, which shows that this law has been passed by the Punjab government in a hurry without understanding its seriousness and sensitivity. He said that this is a very serious negligence on the part of the Punjab government in the matters of Sri Guru Granth Sahib Ji and sacrilege. He said that the government sent the draft law to the MLAs only a day in advance and neither was a copy of the original law of 2008 provided to them.
Some MLAs maintained that they had told the government in the Vidhan Sabha that it was necessary to discuss this legal amendment with the SGPC, Sikh institutions, scholars and legal experts before passing it.
Jathedar Gargajj said that through its legal amendment, the government has interfered in the Sikh maryada (code of conduct), the jurisdiction of Sri Akal Takht Sahib and the internal functioning of the SGPC. He said that only the Guru Khalsa Panth has the right to take any decision regarding Sri Guru Granth Sahib and not the government. He made it clear that it is not the government’s job to determine the custodian and their responsibilities in the amendment as it is an internal matter of the Sikhs. The government’s law has created fear in the minds of the general Sikh community and this will create a big obstacle in the preaching of Sikh faith. A large number of Sikh Sangat have also deposited Gurbani Sanchis, Pothis, Gutka Sahib and religious literature at Gurdwars, which is a result of the government’s non-serious approach.
During the gathering, Jathedar Gargajj also questioned the government on justice to the Sikhs and the victims of the 2015 Bargari sacrilege related cases and 2017 Maur terrorist bomb blast case. He also strongly criticized the government for not taking any action against Dera Sirsa chief Gurmeet Ram Rahim in these cases and said that he should be arrested and brought to Punjab.
Jathedar Gargajj asked some important questions to the cabinet ministers and MLAs present that how many MLAs were consulted regarding the legal amendment passed by the Punjab Vidhan Sabha? When did the MLAs get the draft of this law? When did the ministers get this law? Did the ministers and MLAs read this law or not before giving approval? Which legal experts, religious experts, religious representatives, organizations or others did the Punjab Cabinet consult before approving this law? The law of 2008 was made by the government after the resolution of the general session of the SGPC, but why was the opinion and consent of the SGPC not taken before the amendment in 2026?
The MLAs who expressed their views included Punjab Vidhan Sabha Speaker S. Kultar Singh Sandhwan, Minister S. Gurmeet Singh Khudian, S. Harpal Singh Cheema, S. Inderbir Singh Nijjar, S. Sukhpal Singh Khaira, S. Pratap Singh Bajwa, S. Pargat Singh, S. Jagroop Singh Gill, S. Manpreet Singh Ayali, S. Kulwant Singh, Bibi Ganiv Kaur, S. Tript Rajinder Singh Bajwa, S. Gurpreet Singh Banawali, Bibi Baljinder Kaur, S. Manjit Singh Bilaspur and S. Inderpratap Singh Rana.
The MLAs who attended the meeting were S. Sukhpal Singh Bholath, S. Avtar Singh Jalandhar North, S. Balwinder Singh Phagwara, S. Vikramjit Singh Phillaur, S. Tript Rajinder Singh Fatehgarh Churian, Mr. Naresh Puri Sujanpur, Bibi Aruna Chaudhary Dinanagar, S. Barindermeet Singh Gurdaspur, S. Kuldeep Singh Barnala, S. Sukhbinder Singh, Rajasansi, S. Sukhwinder Singh Adampur, S. Hardev Singh Shahkot, S. Pargat Singh Jalandhar Cantt, S. Rana Gurjit Singh Kapurthala, S. Partap Singh Qadian, S. Rana Inder Pratap Singh Sultanpur Lodhi, Bibi Ganiv Kaur Majitha, S. Manpreet Singh Dakha, S. Kultar Singh Kotkapura (Speaker), S. Harpal Singh Dirba, Bibi Baljit Kaur Malout, S. Harbhajan Singh Jandiala Guru, S. Harjot Singh Sri Anandpur Sahib, S. Gurmeet Singh Lambi, S. Ravjot Singh, Shamchurasi, S. Balbir Singh Patiala Region, S. Hardeep Singh Sahnewal, S. Amansher Singh Batala, S. Amarpal Singh Sri Hargobindpur, S. Gurdeep Singh Dera Baba Nanak, S. Kuldeep Singh Ajnala, S. Jasbir Singh Amritsar West, Bibi Jeevanjot Kaur Amritsar East, S. Inderbir Singh Amritsar South, S. Harmeet Singh Tarn Taran, S. Sarwan Singh Khemkaran, S. Manjinder Singh Khadoor Sahib, S. Dalbir Singh Baba Bakala, S. Sukhvir Singh Maur, S. Gurpreet Singh Sardulgarh, S. Labh Singh Bhadaur, S. Kulwant Singh Mehal Kalan, S. Jaswant Singh Amargarh, Bibi Narinder Kaur Sangrur, S. Gurdev Singh Nabha, S. Kuljit Singh Dera Bassi, S. Gurlal Singh Ghanaur, S. Harmeet Singh Sanour, S. Ajitpal Singh Patiala, S. Chetan Singh Samana, S. Kulwant Singh Sutrana, Bibi Amandeep Kaur Moga, S. Hakam Singh Raikot, S. Amritpal Singh Baghapurana, S. Jagdeep Singh Jalalabad, Bibi Inderjit Kaur Nakodar, S. Balkar Singh Kartarpur, S. Karambir Singh Dasuha, S. Jasvir Singh Urmur Tanda, S. Jai Krishna Singh Garhshankar, S. Charanjit Singh Sri Chamkaur Sahib, Bibi Anmol Gagan Kharar, S. Kulwant Singh Sahibzada Ajit Singh Nagar, S. Rupinder Singh Bassi Pathana, S. Lakhbir Singh Sri Fatehgarh Sahib, S. Gurinder Singh Amloh, S. Jagtar Singh Samrala, Bibi Rajinder Pal Kaur Ludhiana South, S. Kulwant Singh Atam Nagar, S. Jeevan Singh Gill, S. Manvinder Singh Payal, Bibi Sarvjit Kaur Jagraon, S. Manjit Singh Nihal Singh Wala, S. Davinderjit Singh Dharamkot, S. Ranbir Singh Ferozepur Cantt, S. Fauja Singh Guru Harsahai, S. Narinderpal Singh Fazilka, S. Amandeep Singh Balluana, S. Hardeep Singh Gidderbaha, S. Jagdeep Singh Sri Muktsar Sahib, S. Gurdit Singh Faridkot, S. Amolak Singh Jaito, S. Balkar Singh Rampura Phul, S. Jagsir Singh Bhuchon Mandi, S. Jagroop Singh Bathinda City, Bibi Baljinder Kaur Talwandi Sabo, S. Jaswinder Singh Attari.
MLA from Ludhiana East S. Daljit Singh and Cabinet Minister S. Tarunpreet Singh Sond (MLA Khanna) were absent. Non-Sikh Ministers whose clarifications were received include Mr. Aman Arora Sunam, Mr. Barinder Kumar Goyal Lehragaga, Mr. Lal Chand Kataruchak Bhoa, Mr. Mahinder Bhagat Jalandhar West while Minister Mr. Sanjeev Arora Ludhiana West did not send the clarification
ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਾਕੀ ਵਿਧਾਇਕਾਂ ਸਮੇਤ ਪੇਸ਼ ਹੋਏ ਹਨ। ਸਿੱਖ ਇਤਿਹਾਸ ’ਚ ਇਹ ਦੂਜਾ ਮੌਕਾ ਹੈ ਕਿ ਜਦੋਂ ਇੱਕੋ ਪਰਿਵਾਰ ਦੋ ਮੈਂਬਰਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਤਲਬੀ ਹੋਈ ਹੋਵੇ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੂਨ 1984 ਦੇ ਬਲ਼ੂ ਸਟਾਰ ਅਪਰੇਸ਼ਨ ਲਈ ਨੈਤਿਕ ਅਤੇ ਸੰਵਿਧਾਨਿਕ ਤੌਰ ’ਤੇ ਤਤਕਾਲੀ ਰਾਸ਼ਟਰਪਤੀ ਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਰਵ ਉੱਚ ਕਮਾਂਡਰ ਹੋਣ ਦੇ ਨਾਤੇ ਗਿਆਨੀ ਜੈਲ ਸਿੰਘ ਨੂੰ ਜ਼ਿੰਮੇਵਾਰ ਮੰਨਦਿਆਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ।
ਕਰੀਬ 42 ਸਾਲ ਪਹਿਲਾਂ ਦਾਦਾ ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸਨ ਅਤੇ ਅੱਜ ਉਨ੍ਹਾਂ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਏ ਹਨ। ‘ਸੰਧਵਾਂ ਪਰਿਵਾਰ’ ਦੇ ਦੋ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਹਨ। ਉਸ ਤੋਂ ਪਹਿਲਾਂ ‘ਬਾਦਲ ਪਰਿਵਾਰ’ ਦੇ ਦੋ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸਨ। 1978 ’ਚ ਅੰਮ੍ਰਿਤਸਰ ’ਚ ਹੋਏ ਸਿੱਖ ਨਿਰੰਕਾਰੀ ਹਿੰਸਕ ਟਕਰਾਅ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ।
ਬਾਦਲ ਪਰਿਵਾਰ ਦੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਾਲ 2007-2017 ਦਰਮਿਆਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੁਤੱਲਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 30 ਅਗਸਤ 2024 ਨੂੰ ਤਨਖ਼ਾਹੀਆ ਐਲਾਨਿਆ ਗਿਆ ਸੀ। ਅੱਜ ‘ਸੰਧਵਾਂ ਪਰਿਵਾਰ’ ਦੇ ਦੂਜੇ ਮੈਂਬਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਏ ਹਨ। ਪੰਜਾਬ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾਂ ਪਹਿਲੇ ਸਪੀਕਰ ਹਨ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਤਲਬ ਕੀਤਾ ਗਿਆ ਹੈ।
ਕੁਲਤਾਰ ਸਿੰਘ ਸੰਧਵਾਂ ਗਿਆਨੀ ਜੈਲ ਸਿੰਘ ਦੇ ਭਰਾ ਦੇ ਪੋਤੇ ਹਨ ਪਰ ਉਨ੍ਹਾਂ ਨੂੰ ਗਿਆਨੀ ਜੈਲ ਸਿੰਘ ਦੇ ਪੋਤੇ ਵਜੋਂ ਹੀ ਜਾਣਿਆ ਜਾਂਦਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਵਿਸਾਖੀ ਦਿਹਾੜੇ ਦੇ ਮੌਕੇ 13 ਅਪਰੈਲ 2026 ਨੂੰ ਸਾਲ 2008 ਦੇ ਪੁਰਾਣੇ ਐਕਟ ’ਚ ਸੋਧ ਕਰਕੇ ‘ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਨੂੰ ਪਾਸ ਕੀਤਾ ਗਿਆ ਸੀ। ਇਸ ਸੋਧ ਐਕਟ ’ਤੇ ਛਿੜੇ ਵਿਵਾਦ ਮਗਰੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ‘ਆਪ’ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਅੱਜ ਲਈ ਤਲਬ ਕੀਤਾ।
ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 19 ਵੀਂ ਸਦੀ ਦੇ ਸ਼ੁਰੂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਸਿੱਖ ਸਾਮਰਾਜ ਦੇ ਤਾਕਤਵਰ ਸ਼ਾਸਕ ਮਹਾਰਾਜਾ ਸਿੰਘ ਰਣਜੀਤ ਸਿੰਘ ਨੂੰ ਤਲਬ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਰੂਹਾਨੀ ਅਸਥਾਨ ਅੱਗੇ ਸਿਰ ਝੁਕਾਉਂਦਿਆਂ ਧਾਰਮਿਕ ਸਜ਼ਾ ਪ੍ਰਵਾਨ ਕਰ ਲਈ ਸੀ। ਅਪਰੇਸ਼ਨ ਬਲੂ ਸਟਾਰ ਮਗਰੋਂ ਗਿਆਨੀ ਜੈਲ ਸਿੰਘ ਤੋਂ ਇਲਾਵਾ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਧਾਰਮਿਕ ਸਜ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਸੀ।
ਅਪਰੇਸ਼ਨ ਬਲੈਕ ਥੰਡਰ ਤਹਿਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਪੁਲੀਸ ਭੇਜਣ ਕਰਕੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾਈ ਗਈ ਸੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇੱਕ ਵਿਵਾਦਿਤ ਵੀਡੀਓ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਪਸ਼ਟੀਕਰਨ ਲਈ ਤਲਬ ਕੀਤਾ ਜਾ ਚੁੱਕਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪੰਥ ਦੋਖੀ’ ਕਰਾਰ ਦਿੱਤਾ ਗਿਆ ਹੈ।
AAP MLA Manjit Singh Bilaspur have no idea of What’s does Custodian means in the Anti-Scarilege Bill? Many MLAs admitted infront of Sri Akal Takht Sahib Jathedar that they didn’t read the bill but signed it.
Here’s the real question Do these type of legislators Punjab deserve ? How could the MLAs can be so non-serious , When they are making a Bill regarding Maharaj Sri Guru Granth Sahib Ji.
ਜਦੋਂ ਕਾਨੂੰਨ ਆਇਆ, ਉਦੋਂ ਵੀ ਵਿਧਾਨ ਸਭਾ ਅੰਦਰ ਕਾਨੂੰਨ ‘ਚ ਸੋਧ ਕਰਨ ਲਈ ਰਾਹ ਖੁੱਲ੍ਹੇ ਰੱਖੇ ਜਾਣ ਲਈ ਕਿਹਾ ਸੀ ਤੇ ਅੱਜ ਵੀ ਜਥੇਦਾਰ ਵੱਲੋਂ ਜੋ ਸੋਧ ਕਰਨ ਦਾ ਆਦੇਸ਼ ਦਿੱਤਾ ਗਿਆ,ਖਿੜੇ ਮੱਥੇ ਪ੍ਰਵਾਨ ਹੈ..- ਮਨਪ੍ਰੀਤ ਸਿੰਘ ਇਆਲੀ
ਨਵੀਂ ਤੇ ਪੁਰਾਣੀ ਗੱਲ
ਅੱਜ ਦੀ ਪੇਸ਼ੀ ‘ਚ ਨਵੀਂ ਗੱਲ ਇਹ ਸੀ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱੜਗੱਜ ਨੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਬੇਅਦਬੀ ਵਿਰੋਧੀ ਕਾਨੂੰਨ ‘ਚ ਇਕ ਮੱਦ ਸ਼ਾਮਲ ਕਰਨ ਨੂੰ ਕਿਹਾ।
ਇਸ ਮੱਦ ਮੁਤਾਬਕ ਜੇ ਕੋਈ ਸਿੱਖ ਵਿਰੋਧੀ ਡੇਰੇ ਦਾ ਚੇਲਾ ਜਾਣਬੁੱਝ ਕੇ ਜਾਂ ਸਾਜ਼ਿਸ਼ੀ ਢੰਗ ਨਾਲ ਬੇਅਦਬੀ ਕਰਦਾ ਹੈ ਤਾਂ ਉਸ ਡੇਰੇ ਦੇ ਮੁਖੀ ਖ਼ਿਲਾਫ਼ ਵੀ ਬੇਅਦਬੀ ਦਾ ਕੇਸ ਦਰਜ ਕੀਤਾ ਜਾਵੇ।
ਪੁਰਾਣੀ ਗੱਲ ਇਹ ਸੀ ਕਿ ਕਾਰਵਾਈ ਦੀ ਸ਼ੁਰੂਆਤ ਵਿੱਚ, ਆਪ (AAP) ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਲਾਈਵ ਪ੍ਰਸਾਰਣ ਨੂੰ ਰੋਕਣ ਦੀ ਬੇਨਤੀ ਕੀਤੀ, ਅਤੇ ਕਿਹਾ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਨੂੰ ਜਨਤਕ ਤੌਰ ‘ਤੇ ਪ੍ਰਸਾਰਿਤ ਨਹੀਂ ਕੀਤਾ ਜਾਣਾ ਚਾਹੀਦਾ। ਜਥੇਦਾਰ ਨੇ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਜਥੇਦਾਰ ਨੇ ਯਾਦ ਦਿਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹੀ ਪਹਿਲੀ ਵਾਰ ਅਕਾਲ ਤਖ਼ਤ ਦੀ ਕਾਰਵਾਈ ਦੇ ਲਾਈਵ ਪ੍ਰਸਾਰਣ ਦੀ ਗੱਲ ਕੀਤੀ ਸੀ।
ਹਾਲਾਂਕਿ, ਕਾਰਵਾਈ ਦੇ ਅੰਤ ਵੱਲ, ਜਥੇਦਾਰ ਨੂੰ ਪਤਾ ਲੱਗਿਆ ਕਿ ਮੀਡੀਆ ਚੈਨਲਾਂ ਨੇ ਕਥਿਤ ਤੌਰ ‘ਤੇ ਸਰਕਾਰ ਦੇ ਨਿਰਦੇਸ਼ਾਂ ‘ਤੇ ਲਾਈਵ ਪ੍ਰਸਾਰਣ ਰੋਕ ਦਿੱਤਾ ਹੈ ।
ਇਸ ਤੋਂ ਬਾਅਦ ਜਥੇਦਾਰ ਨੇ ਉੱਥੇ ਮੌਜੂਦ ਸਰਕਾਰ ਦੇ ਮੰਤਰੀਆਂ ਨੂੰ ਚੈਨਲਾਂ ਨੂੰ ਦੁਬਾਰਾ ਲਾਈਵ ਕਵਰੇਜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ। ਸਰਕਾਰ ਦੇ ਕਹਿਣ ‘ਤੇ ਮੀਡੀਆ ਵੱਲੋਂ ਪ੍ਰਸਾਰਣ ਬੰਦ ਕਰ ਦੇਣਾ ਤਾਂ ਪੁਰਾਣੀ ਗੱਲ ਹੀ ਹੈ।
-Kamaldeep Singh Brar
ਜਦੋਂ ਸੁਖਪਾਲ ਖਹਿਰਾ ਬੋਲ ਰਹੇ ਸੀ ਤਾਂ ਦੇਖੋ ਕਿਸ ਨੂੰ ਪਏ ਜਥੇਦਾਰ ਤੋਂ ਝਿੜਕੇ –
ਕਿਹਾ, ਥੱਲੇ ਬੈਠੋ ਸਾਰ
ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜਿਆ ਹਾਲ
ਜਿਵੇਂ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਸਮੂਹ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਵਿਧਾਨ ਸਭਾ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਸਾਰੇ ਇਤਰਾਜ਼ਾਂ ਨੂੰ ਦੂਰ ਕਰਨ, ਤਾਂ ਹਾਲ ਵਿੱਚ ਮੌਜੂਦ ਸਾਰੀਆਂ ਸਿਆਸੀ ਪਾਰਟੀਆਂ (ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ) ਦੇ ਆਗੂਆਂ ਨੇ ਇੱਕਸੁਰ ਵਿੱਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਆਕਾਸ਼-ਗੁੰਜਾਊ ਜੈਕਾਰੇ ਛੱਡ ਕੇ ਇਸ ਫੈਸਲੇ ਦੀ ਪ੍ਰਵਾਨਗੀ ਦਿੱਤੀ। ਜੈਕਾਰਿਆਂ ਦੀ ਗੂੰਜ ਦੇ ਨਾਲ ਹੀ ਸਮੂਹ ਵਿਧਾਇਕਾਂ ਨੇ ਸਿੰਘ ਸਾਹਿਬਾਨ ਨੂੰ ਭਰੋਸਾ ਦਿੱਤਾ ਕਿ ਉਹ ਨਿਰਧਾਰਿਤ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਇਸ ਕਾਨੂੰਨ ਵਿੱਚ ਲੋੜੀਂਦੀਆਂ ਸੋਧਾਂ ਕਰਵਾਉਣ ਲਈ ਵਚਨਬੱਧ ਰਹਿਣਗੇ।
Punjab’s Sikh MLAs and Cabinet Ministers on Monday appeared before the Secretariat of Sri Akal Takht Sahib after being summoned in connection with the Jagat Jyot Sri Guru Granth Sahib Satkar (Amendment) Act, 2026.
During the proceedings, the legislators unanimously assured Sri Akal Takht Sahib that they would abide by its directives and support amendments to the anti-sacrilege law in accordance with Sikh religious sentiments. Following the deliberations, Sri Akal Takht directed the Punjab Government to keep the implementation of the Act in abeyance and introduce the required amendments within one month.
The list released by the Sri Akal Takht Secretariat shows that the legislators who appeared included members of the Aam Aadmi Party (AAP), Congress, Shiromani Akali Dal (SAD) and one Independent MLA.
In addition, a few non-Sikh MLAs also appeared before the Secretariat and submitted their clarifications regarding the legislation, although they were not among those formally summoned as Sikh legislators.
The attendance list issued by the Sri Akal Takht provides a detailed record of the legislators who participated in the proceedings concerning the controversial legislation.
Party-wise List of Legislators Who Appeared Before Sri Akal Takht
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇਸ ਨਿਰਧਾਰਿਤ ਇੱਕ ਮਹੀਨੇ ਦੇ ਸਮੇਂ ਵਿੱਚ ‘ਸਤਕਾਰ ਸੋਧ ਐਕਟ’ ਵਿਚਲੇ ਇਤਰਾਜ਼ਾਂ ਨੂੰ ਦੂਰ ਕਰੇਗੀ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਹਾਜ਼ਰ ਹੋਏ ਲਗਭਗ 84 ਵਿਧਾਇਕਾਂ ਨੇ, ਜਿਨ੍ਹਾਂ ਵਿੱਚ ਸਾਰੀਆਂ ਪਾਰਟੀਆਂ ਦੇ ਵਿਧਾਇਕ ਸ਼ਾਮਲ ਸਨ, ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਹੈ ਕਿ ਇਸ ਐਕਟ ਵਿੱਚ ਸੋਧ ਹੋਣੀ ਚਾਹੀਦੀ ਹੈ। ਬਹੁਤ ਸਾਰੇ ਵਿਧਾਇਕਾਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੇ ਇਸ ਐਕਟ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਸ ਨੂੰ ਪੜ੍ਹਿਆ ਜਾਂ ਸੁਣਿਆ ਤੱਕ ਨਹੀਂ ਸੀ।
ਉਨ੍ਹਾਂ ਆਖਿਆ ਕਿ ਇੱਥੇ ਆਏ ਸਾਰੇ ਵਿਧਾਇਕਾਂ ਨੇ ਜੈਕਾਰਿਆਂ ਦੇ ਨਾਲ ਹੱਥ ਖੜੇ ਕਰਕੇ ਇਸ ਫੈਸਲੇ ਨੂੰ ਸਹਿਮਤੀ ਦਿੱਤੀ ਹੈ। ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇੱਕ ਮਹੀਨੇ ਤੋਂ ਪਹਿਲਾਂ ਹੀ ਐਕਟ ਵਿਚਲੇ ਇਤਰਾਜ਼ਾਂ ਨੂੰ ਠੀਕ ਕਰ ਰਹੇ ਦੇਵੇਗੀ। ਜਥੇਦਾਰ ਨੇ ਦੱਸਿਆ ਕਿ ਇਸ ਐਕਟ ਵਿਚਲੀਆਂ ਇਤਰਾਜ਼ਯੋਗ ਮੱਦਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਸਰਕਾਰ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਇਤਰਾਜ਼ਾਂ ਤੋਂ ਇਲਾਵਾ ਅੱਜ ਇੱਕ ਹੋਰ ਅਹਿਮ ਗੱਲ ਇਸ ਕਾਨੂੰਨ ਵਿੱਚ ਸ਼ਾਮਲ ਕਰਨ ਵਾਸਤੇ ਆਖੀ ਗਈ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਸਿੱਖ ਵਿਰੋਧੀ ਡੇਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਜੇਕਰ ਕੋਈ ਅਜਿਹੇ ਡੇਰੇ ਵਾਲਾ ਬੇਅਦਬੀ ਕਰਦਾ ਹੈ, ਤਾਂ ਉਸ ਡੇਰੇ ਦੇ ਮੁਖੀ ਸਮੇਤ ਹੋਰ ਜ਼ਿੰਮੇਵਾਰ ਵਿਅਕਤੀ ਵੀ ਇਸ ਕਾਨੂੰਨ ਦੇ ਘੇਰੇ ਵਿੱਚ ਆਉਣਗੇ।
Party-wise List of Legislators Who Appeared Before Sri Akal Takht
Congress (15 MLAs)
Sukhpal Singh Khaira – Bholath
Avtar Singh Junior – Jalandhar North
Balwinder Singh Dhaliwal – Phagwara
Vikramjit Singh Chaudhary – Phillaur
Tript Rajinder Singh Bajwa – Fatehgarh Churian
Naresh Puri – Sujanpur
Aruna Chaudhary – Dinanagar
Barindermeet Singh Pahra – Gurdaspur
Kuldeep Singh Vaid – Barnala
Sukhbinder Singh Sarkaria – Raja Sansi
Sukhwinder Singh Kotli – Adampur
Hardev Singh Laddi Sherowalia – Shahkot
Pargat Singh – Jalandhar Cantt
Rana Gurjit Singh – Kapurthala
Pratap Singh Bajwa – Qadian
Independent MLA
Rana Inder Pratap Singh – Sultanpur Lodhi
Shiromani Akali Dal (2 MLAs)
Ganieve Kaur Majithia – Majitha
Manpreet Singh Ayali – Dakha
Aam Aadmi Party (69 MLAs)
Kultar Singh Sandhwan (Speaker) – Kotkapura
Harpal Singh Cheema – Dirba
Baljit Kaur – Malout
Harbhajan Singh – Jandiala Guru
Harjot Singh Bains – Sri Anandpur Sahib
Gurmeet Singh Khudian – Lambi
Ravjot Singh – Sham Chaurasi
Balbir Singh – Patiala Rural
Hardeep Singh Mundian – Sahnewal
Amansher Singh (Shery Kalsi) – Batala
Amarpal Singh – Sri Hargobindpur
Gurdeep Singh Randhawa – Dera Baba Nanak
Kuldeep Singh Dhaliwal – Ajnala
Jasbir Singh Sandhu – Amritsar West
Jeevan Jyot Kaur – Amritsar East
Inderbir Singh Nijjar – Amritsar South
Harmeet Singh Pathanmajra – Tarn Taran
Sarwan Singh Dhun – Khemkaran
Manjinder Singh Lalpura – Khadoor Sahib
Dalbir Singh Tong – Baba Bakala
Sukhvir Singh Maiserkhana – Maur
Gurpreet Singh Banawali – Sardulgarh
Labh Singh Ugoke – Bhadaur
Kulwant Singh Pandori – Mahal Kalan
Jaswant Singh Gajjanmajra – Amargarh
Narinder Kaur Bharaj – Sangrur
Gurdev Singh Dev Mann – Nabha
Kuljit Singh Randhawa – Dera Bassi
Gurlal Singh Ghanaur – Ghanaur
Harmeet Singh Pathanmajra – Sanaur
Ajit Pal Singh Kohli – Patiala
Chetan Singh Jouramajra – Samana
Kulwant Singh Bazigar – Sutrana
Amandeep Kaur Arora – Moga
Hakam Singh Thekedar – Raikot
Amritpal Singh Sukhanand – Baghapurana
Jagdeep Singh Goldy Kamboj – Jalalabad
Inderjit Kaur Mann – Nakodar
Balkar Singh – Kartarpur
Karambir Singh – Dasuya
Jasvir Singh Raja Gill – Urmar Tanda
Jai Krishan Singh Rouri – Garhshankar
Charanjit Singh – Sri Chamkaur Sahib
Anmol Gagan Maan – Kharar
Kulwant Singh – Sahibzada Ajit Singh Nagar
Rupinder Singh Happy – Bassi Pathana
Lakhbir Singh Rai – Sri Fatehgarh Sahib
Gurinder Singh Garry Birring – Amloh
Jagtar Singh Diyalpura – Samrala
Rajinder Pal Kaur Chhina – Ludhiana South
Kulwant Singh Sidhu – Atam Nagar
Jeevan Singh Sangowal – Gill
Manvinder Singh Giaspura – Payal
Sarvjit Kaur Manuke – Jagraon
Manjit Singh Bilaspur – Nihal Singh Wala
Davinderjit Singh Laddi Dhos – Dharamkot
Ranbir Singh Bhullar – Ferozepur Rural/Cantt
Fauja Singh Sarari – Guru Har Sahai
Narinder Pal Singh Sawna – Fazilka
Amandeep Singh Musafir – Balluana
Hardeep Singh Dimpy Dhillon – Gidderbaha
Jagdeep Singh Kaka Brar – Sri Muktsar Sahib
Gurdit Singh Sekhon – Faridkot
Amolak Singh – Jaitu
Balkar Singh Sidhu – Rampura Phul
Jagsir Singh – Bhucho Mandi
Jagroop Singh Gill – Bathinda Urban
Baljinder Kaur – Talwandi Sabo
Jaswinder Singh – Attari
Two Legislators Appeared Without Invitation
The Akal Takht also noted that the following two legislators appeared before the Sikh temporal seat despite not receiving a formal invitation:
Daljit Singh – Ludhiana East
Tarunpreet Singh Sond – Khanna (Minister)
Non-Sikh Ministers Who Submitted Clarifications
According to the list released by the Akal Takht, the following non-Sikh ministers reached out and submitted clarifications:
Aman Arora – Sunam
Barinder Kumar Goyal – Lehragaga
Lal Chand Kataruchak – Bhoa
Mahinder Bhagat – Jalandhar West
The Akal Takht added that a clarification from Rajya Sabha MP and Ludhiana West MLA Sanjeev Arora had not been received at the time the list was issued.
ਗੁਰਬਾਣੀ ਦੇ ਜਾਪ ਨਾਲ ਮੀਟਿੰਗ ਦੀ ਸਮਾਪਤੀ
ਜਿਸ ਤਰ੍ਹਾਂ ਇਸ ਅਹਿਮ ਮੀਟਿੰਗ ਦੀ ਸ਼ੁਰੂਆਤ ਅਧਿਆਤਮਕ ਮਾਹੌਲ ਵਿੱਚ ਹੋਈ ਸੀ, ਉਵੇਂ ਹੀ ਇਸ ਦਾ ਅੰਤ ਵੀ ਬੇਹੱਦ ਸ਼ਾਂਤਮਈ ਰਿਹਾ। ਸੁਣਵਾਈ ਦੀ ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਸਮੂਹ ਪੰਜ ਸਿੰਘ ਸਾਹਿਬਾਨ ਅਤੇ ਹਾਲ ਵਿੱਚ ਬੈਠੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮਿਲ ਕੇ ਗੁਰਬਾਣੀ ਦੇ ਪਾਠ ਦਾ ਜਾਪ ਕੀਤਾ। ਗੁਰਬਾਣੀ ਦੇ ਪਵਿੱਤਰ ਜਾਪ ਦੇ ਨਾਲ ਇਸ ਇਤਿਹਾਸਕ ਇਕੱਤਰਤਾ ਦੀ ਸਮਾਪਤੀ ਕੀਤੀ ਗਈ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਤਣਾਅ ਕਾਫ਼ੀ ਹੱਦ ਤੱਕ ਸ਼ਾਂਤ ਹੁੰਦਾ ਦਿਖਾਈ ਦਿੱਤਾ।
The appearance of legislators before the Sri Akal Takht assumes significance as the Sikh temporal seat has directed the Punjab government to put the implementation of the Jagat Jyot Sri Guru Granth Sahib Satkar (Amendment) Act, 2026 on hold and carry out amendments to the legislation within one month after addressing objections raised by Sikh religious authorities. This is the first time in recent years that such a large number of sitting legislators from across political parties have appeared before the Akal Takht over a legislative issue.
ਸੀਐੱਮ ਮਾਨ ’ਤੇ ਬਿਕਰਮ ਸਿੰਘ ਮਜੀਠੀਆ ਦਾ ਤੰਜ
ਗੁਰੂ-ਦੋਖੀ’ ਭਗਵੰਤ ਤੇਰਾ ਹੰਕਾਰ ਸਿੱਖ ਕੌਮ ਨਹੀਂ ਭੁੱਲੇਗੀ – ਮਜੀਠੀਆ
ਜਥੇਦਾਰ ਅੱਗੇ ਪੇਸ਼ ਹੋਣ ਤੋਂ ਬਾਅਦ MLA ਕੁੰਵਰ ਵਿਜੇ ਪ੍ਰਤਾਪ ਦੇ ਆਪ ‘ਤੇ ਸ਼ਬਦੀ ਵਾਰ
ਲਓ ਜੀ ਸੁਣ ਲਓ ਜਵਾਬ, ਬੇਅਦਬੀ ਕਾਨੂੰਨ ਬਾਰੇ ਪਤਾ ਨਹੀਂ, MLA’s ਨੇ ਬਿੱਲ ਨੂੰ ਦੇ ਦਿੱਤੀ ਸੀ ਪ੍ਰਵਾਨਗੀ !
Punjab Spectrum