Jagtar Singh Hawara is likely to get one or two days Parole. However, 10 days Parole have been requested by Punjab CM Bhagwant Mann to Punjab Governor Gulab Chand Kataria, which is to be recommended to the Home ministry. The P&H court is also hearing the parole matter of Hawara. It’ll be interesting to see whether Hawara will take a parole alloted to him or he’ll deny keeping in view the time alloted !
ਜਗਤਾਰ ਸਿੰਘ ਹਵਾਰਾ ਨੂੰ ਸੀਮਿਤ ਸਮੇਂ ਲਈ ਮਿਲ ਸਕਦੀ ਹੈ ਪੈਰੋਲ; ਰਾਜਪਾਲ ਨੇ ਡਾਕਟਰਾਂ ਤੋਂ ਮੰਗੀ ਰਿਪੋਰਟ
ਕੁਝ ਘੰਟਿਆਂ ਜਾਂ ਇੱਕ ਦਿਨ ਦੀ ਪੈਰੋਲ ਦੀ ਚਰਚਾ
ਕੇਂਦਰੀ ਗ੍ਰਹਿ ਮੰਤਰਾਲਾ ਦਿੱਲੀ ਦੀ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਮੁੱਢਲੇ ਪੜਾਅ ’ਤੇ ਸੀਮਿਤ ਸਮੇਂ ਲਈ ਪੈਰੋਲ ਦੇਣ ਦੇ ਰੌਂਅ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚਾਰ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਮਨੁੱਖੀ ਆਧਾਰ ’ਤੇ ਜਗਤਾਰ ਸਿੰਘ ਹਵਾਰਾ ਨੂੰ 10 ਦਿਨ ਦੀ ਪੈਰੋਲ ਦੇਣ ਦੀ ਮੰਗ ਕੀਤੀ ਸੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੀ ਦਫ਼ਾ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਹਵਾਰਾ ਦੀ ਮਾਤਾ ਜੀ ਦੀ ਸਿਹਤ ਦੇ ਮੱਦੇਨਜ਼ਰ ਪੈਰੋਲ ਦੇਣ ਦੀ ਮੰਗ ਕੀਤੀ।
ਪੀ.ਜੀ.ਆਈ. ਤੋਂ ਰਿਪੋਰਟ ਅਤੇ ਪੈਰੋਲ ਦੀ ਸੰਭਾਵਨਾ
ਅਹਿਮ ਸੂਤਰਾਂ ਅਨੁਸਾਰ ਪੰਜਾਬ ਦੇ ਰਾਜਪਾਲ ਵੱਲੋਂ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਸਿਹਤ ਦੀ ਜਾਂਚ ਰਿਪੋਰਟ ਪੀ.ਜੀ.ਆਈ. (PGI) ਦੇ ਡਾਕਟਰਾਂ ਦੀ ਟੀਮ ਜ਼ਰੀਏ ਮੰਗਵਾ ਲਈ ਗਈ ਹੈ। ਇਸ ਟੀਮ ਕੋਲ ਹਵਾਰਾ ਦੀ ਮਾਤਾ ਨੇ ਆਪਣੀ ਅੰਤਿਮ ਇੱਛਾ ਦਾ ਜ਼ਾਹਿਰ ਕੀਤੀ ਹੈ ਅਤੇ ਉਹ ਆਪਣੇ ਪੁੱਤਰ ਨੂੰ ਅਖ਼ੀਰਲੇ ਸਮੇਂ ਤੋਂ ਪਹਿਲਾਂ ਮਿਲਣਾ ਚਾਹੁੰਦੀ ਹੈ। ਰਾਜਪਾਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਮੁੱਖ ਮੰਤਰੀ ਚਾਹੁੰਦੇ ਹਨ ਕਿ ਹਵਾਰਾ ਨੂੰ ਦਸ ਦਿਨ ਦੀ ਪੈਰੋਲ ਮਿਲੇ, ਪਰ ਕੇਂਦਰੀ ਗ੍ਰਹਿ ਮੰਤਰਾਲਾ ਸੀਮਿਤ ਸਮੇਂ ਲਈ ਪੈਰੋਲ ਦੇਣ ਦਾ ਇੱਛੁਕ ਹੈ।
ਕੁਝ ਘੰਟਿਆਂ ਜਾਂ ਇੱਕ ਦਿਨ ਦੀ ਪੈਰੋਲ ਦੀ ਚਰਚਾ
ਸੂਤਰ ਦੱਸਦੇ ਹਨ ਕਿ ਕੇਂਦਰੀ ਗ੍ਰਹਿ ਮੰਤਰਾਲਾ ਜਗਤਾਰ ਸਿੰਘ ਹਵਾਰਾ ਨੂੰ ਕੁਝ ਘੰਟਿਆਂ ਦੀ ਪੈਰੋਲ ਦੇ ਸਕਦਾ ਹੈ ਜਾਂ ਫਿਰ ਇੱਕ ਦਿਨ ਦੀ ਪੈਰੋਲ ਵੀ ਮਿਲ ਸਕਦੀ ਹੈ। ਜਗਤਾਰ ਸਿੰਘ ਹਵਾਰਾ ਨੂੰ ਇੱਕ-ਦੋ ਦਿਨਾਂ ਦੇ ਅੰਤਰਗਤ ਹੀ ਪੈਰੋਲ ਮਿਲਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜਪਾਲ ਕੋਲ ਇਸ ਗੱਲ ਦੀ ਜ਼ਿੰਮੇਵਾਰੀ ਲਈ ਕਿ ਹਵਾਰਾ ਦੀ ਪੈਰੋਲ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰਹੇਗੀ। ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਕਰੀਬ 31 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ।
ਸਿਆਸੀ ਪ੍ਰਭਾਵ ਅਤੇ ਪੰਥਕ ਧਿਰਾਂ ਦੀ ਮੰਗ
ਸਿਆਸੀ ਨਜ਼ਰੀਏ ਤੋਂ ਦੇਖੀਏ ਤਾਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਸੂਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਥਕ ਸਫ਼ਾਂ ਵਿੱਚ ਵਾਪਸੀ ਹੋ ਜਾਵੇਗੀ ਅਤੇ ਇਸ ਪੈਰੋਲ ਦੇ ਮਿਲਣ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵੀ ਪ੍ਰਭਾਵਿਤ ਹੋਵੇਗੀ। ਜਗਤਾਰ ਸਿੰਘ ਹਵਾਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਇਸ ਬਾਬਤ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਚਾਰ ਹਫ਼ਤੇ ਦੀ ਪੈਰੋਲ ਦੀ ਮੰਗ ਕੀਤੀ ਹੈ। ਪੰਥਕ ਧਿਰਾਂ ਵੱਲੋਂ ਲੰਮੇ ਅਰਸੇ ਤੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਸੀ।
Punjab Spectrum