IPL Player Abishek Porel Arrested In Rape And Criminal Intimidation Case
IPL ਕ੍ਰਿਕਟਰ ਅਭਿਸ਼ੇਕ ਪੋਰੇਲ ਜਬਰ ਜ਼ਨਾਹ ਦੇ ਦੋਸ਼ ’ਚ ਗ੍ਰਿਫ਼ਤਾਰ
ਮੈਡੀਕਲ ਵਿਦਿਆਰਥਣ ਦੀ ਸ਼ਿਕਾਇਤ ’ਤੇ ਕਾਰਵਾਈ
ਕੋਲਕਾਤਾ: IPL ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਬੰਗਾਲ ਦੇ ਕ੍ਰਿਕਟਰ ਅਭਿਸ਼ੇਕ ਪੋਰੇਲ ਨੂੰ ਜਬਰ ਜ਼ਨਾਹ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਮੰਗਲਵਾਰ ਨੂੰ ਕੋਲਕਾਤਾ ਵਿੱਚ ਹੋਈ। ਇਹ ਮਾਮਲਾ ਇੱਕ ਮੈਡੀਕਲ ਵਿਦਿਆਰਥਣ ਦੀ ਸ਼ਿਕਾਇਤ ‘ਤੇ ਦਰਜ ਹੋਇਆ ਸੀ, ਜਿਸ ਵਿੱਚ ਪੋਰੇਲ ‘ਤੇ ਰੇਪ, ਅਪਰਾਧਿਕ ਧਮਕੀ ਅਤੇ ਹੋਰ ਦੋਸ਼ ਲਗਾਏ ਗਏ ਹਨ। ਪੀੜਤਾ ਨੇ ਜੂਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
23 ਸਾਲ ਦੇ ਅਭਿਸ਼ੇਕ ਵਿਕਟਕੀਪਰ ਬੱਲੇਬਾਜ਼ ਹਨ। ਉਹ ਬੰਗਾਲ ਲਈ 116 ਅਤੇ IPL ਟੀਮ ਦਿੱਲੀ ਕੈਪੀਟਲਜ਼ ਲਈ 35 ਮੈਚ ਖੇਡ ਚੁੱਕੇ ਹਨ। ਦਿੱਲੀ ਨੇ ਉਨ੍ਹਾਂ ਨੂੰ 4 ਕਰੋੜ ਰੁਪਏ ਵਿੱਚ ਰੀਟੇਨ ਕੀਤਾ ਸੀ।
ਇਹ ਮਾਮਲਾ ਕੋਲਕਾਤਾ ਹਾਈ ਕੋਰਟ ਵਿੱਚ ਚੱਲ ਰਿਹਾ ਸੀ। ਕੋਰਟ ਨੇ 20 ਜੁਲਾਈ ਨੂੰ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਮੁਲਜ਼ਮ ਦੇ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਸਨ। ਅਭਿਸ਼ੇਕ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਆਏ ਹਨ।
ਕ੍ਰਿਕਟਰ ਅਭਿਸ਼ੇਕ ਪੋਰੇਲ ਇਹਨਾਂ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਕੀਤੀ ਗਈ ਹੈ, ਤਾਂ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਇਹ ਮਾਮਲਾ ਮੋਗਰਾ ਪੁਲਿਸ ਸਟੇਸ਼ਨ ਵਿੱਚ 23 ਜੂਨ 2026 ਨੂੰ ਦਰਜ ਕੀਤਾ ਗਿਆ ਸੀ।
Punjab Spectrum