Breaking News

Sukhbir Badal ਦੀ ਟਵੀਟ ਬਣੀ ਚਰਚਾ ਦਾ ਵਿਸ਼ਾ

The Shiromani Akali Dal, at a meeting of its senior leaders in Chandigarh today, demanded the immediate implementation of the Women’s Reservation Bill in the country.

The Shiromani Akali Dal draws inspiration from the teachings of the Sikh Gurus, who championed the dignity, equality and equal rights of women. The Shiromani Gurdwara Parbandhak Committee (
@SGPCAmritsar
) has already set an example by providing for women’s reservation in its House.

After detailed deliberations on key issues before Parliament, the Shiromani Akali Dal also demanded a fair and equitable Delimitation that ensures equal representation to all States.

The Shiromani Akali Dal supported the proposal which was put up by Govt of India at the floor of the house of uniform increase of 50% of seats of all states. The party emphasised that women reservation and Delimitation should be done immediately.

ਸੁਖਬੀਰ ਬਾਦਲ ਦਾ ਤਾਜ਼ਾ ਟਵੀਟ ਦੱਸ ਰਿਹਾ ਹੈ ਕਿ ਅਕਾਲੀ-ਬੀਜੇਪੀ ਗੱਠਜੋੜ ਦੀ ਗੱਲ ਅੱਗੇ ਕਿਵੇਂ ਵਧੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਵੱਲੋਂ ਸਦਨ ਵਿੱਚ ਪੇਸ਼ ਕੀਤੇ ਗਏ ਸਾਰੇ ਸੂਬਿਆਂ ਦੀਆਂ ਸੀਟਾਂ ਵਿੱਚ ਇਕਸਾਰ 50 ਫ਼ੀਸਦੀ ਵਾਧਾ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰ ਦਿੱਤਾ ਹੈ।

ਅਕਾਲੀ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਦੋਵੇਂ ਕੰਮ ਭਾਜਪਾ ਤੋਂ ਵੀ ਅੱਗੇ ਵਧਕੇ ਕਰਵਾਉਣ ਲਈ ਕਾਹਲੇ ਨੇ ਜਿਵੇਂ ਪਹਿਲਾਂ ਖੇਤੀ ਕਾਨੂੰਨ ਕਰਾਉਣ ਲਈ ਕਾਹਲੇ ਸੀ ਵੱਡੇ ਬਾਦਲ ! 5 ਸਾਲਾਂ ਬਾਅਦ ਬਦਲਿਆ ਕੀ? ਖੋਤੀ ਮੁੜ ਬੋਹੜ ਥੱਲੇ ਖੜ੍ਹੀ ਹੈ ਸਿਧਾਂਤਾਂ ਦਾ ਭੋਗ ਪਾਕੇ ਗੱਠਜੋੜ ਕਰੋ ਚਾਹੇ ਜੋ ਮਰਜ਼ੀ ਕਰੋ ਕਿਸੇ ਨੇ ਕੀ ਲੈਣਾ ਹੈ।

ਮੌਜੂਦਾ ਲੋਕ ਸਭਾ ਵਿੱਚ 543 ਸੀਟਾਂ ਹਨ। ਜੇ ਹੱਦਬੰਦੀ ਸਿਰਫ਼ ਨਵੀਂ ਜਨਸੰਖਿਆ ਦੇ ਆਧਾਰ ‘ਤੇ ਹੋਈ ਤਾਂ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਵੱਧ ਆਬਾਦੀ ਵਾਲੇ ਰਾਜਾਂ ਦੀਆਂ ਸੀਟਾਂ ਕਾਫ਼ੀ ਵਧ ਸਕਦੀਆਂ ਹਨ, ਜਦਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੱਖਣੀ ਰਾਜਾਂ ਦਾ ਹਿੱਸਾ ਅਨੁਪਾਤਕ ਤੌਰ ‘ਤੇ ਘਟ ਸਕਦਾ ਹੈ।

ਇਹਨੂੰ ਪੰਜਾਬੀ ਸਮਰਥਨ ਦੇਣਾ ਨੀ ਕੁਝ ਹੋਰ ਕਹਿੰਦੇ ਹਨ| ਕਿਸੇ ਨੇ ਸਿਧਾਂਤਾਂ ਦੇ ਭੋਗ ‘ਤੇ ਜਾਣਾ ਹੈ ਤਾਂ ਚੰਡੀਗੜ੍ਹ 28 ਸੈਕਟਰ ਦੇ ਕੋਨੇ ਵਾਲੇ ਪਲਾਟ ਵਿੱਚ ਜਾ ਆਵੇ ਪੈ ਰਿਹਾ ਹੈ।
~ਕੁਲਵਿੰਦਰ ਸਿੰਘ ਛਲੇੜੀ

Sukhbir Badal ਦੀ ਟਵੀਟ ਬਣੀ ਚਰਚਾ ਦਾ ਵਿਸ਼ਾ

‘ਇਹ ਮੂੰਹ ਦਿਖਾਈ ਹੈ, ਰੋਕਾ ਨਹੀਂ..’; ਸੁਖਬੀਰ-ਮੋਦੀ ਦੀ ਮੁਲਾਕਾਤ ’ਤੇ ਨਰੇਸ਼ ਗੁਜਰਾਲ ਦਾ ਬਿਆਨ
ਪੁਰਾਣੇ ਭਾਈਵਾਲਾਂ ਵਿਚਾਲੇ ਖੁੱਲ੍ਹੇ ਗੱਲਬਾਤ ਦੇ ਦਰਵਾਜ਼ੇ; ਅਕਾਲੀ-ਭਾਜਪਾ ਗਠਜੋੜ ਦੀਆਂ ਅਟਕਲਾਂ ਦਰਮਿਆਨ ਸਿਆਸਤ ਗਰਮਾਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਨੇ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਹਾਲੀਆ ਮੁਲਾਕਾਤ ’ਤੇ ਵੱਡਾ ਬਿਆਨ ਦਿੱਤਾ ਹੈ।
ਹਾਲਾਂਕਿ ਇਸ ਉੱਚ-ਪੱਧਰੀ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਇਕੱਠੇ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ, ਪਰ ਭਾਜਪਾ ਦਾ ਦਾਅਵਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ। ਦੂਜੇ ਪਾਸੇ, ਗੁਜਰਾਲ ਨੇ ਕਿਹਾ ਕਿ ਦੋਵਾਂ ਚੋਟੀ ਦੇ ਆਗੂਆਂ ਵਿਚਾਲੇ ਹੋਈ ਇਹ ਗੱਲਬਾਤ ਦਰਸਾਉਂਦੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦੇ ਹਨ ਅਤੇ ਚੋਣਾਂ ਤੋਂ ਪਹਿਲਾਂ ਇੱਕ-ਦੂਜੇ ਦੇ ਸਿਆਸੀ ਸਮੀਕਰਨਾਂ ਦਾ ਜਾਇਜ਼ਾ ਲੈਣ ਲਈ ਤਿਆਰ ਹਨ।