Breaking News

Jathedar Sri Akal Takht Sahib. “ਪੰਜਾਬ ਸਰਕਾਰ ਸਿੱਖਾਂ ਦੇ ਨਾਲ ਨਹੀਂ ਖੜ੍ਹੇਗੀ, ਇਸ ਲਈ ਸਿੱਖ ਅਜਿਹੇ ਮਾਮਲਿਆਂ ਨੂੰ ਹੁਣ ਆਪ ਹੀ ਨਜਿੱਠਣਗੇ”- ਅਕਾਲ ਤਖ਼ਤ ਜਥੇਦਾਰ

Jathedar Sri Akal Takht Sahib

Conduct Impartial Probe Into Karṇaprayag Incident, Uttarakhand government must ensure protection of Sikh pilgrims: Jathedar Sri Akal Takht Sahib
– Warning issued to representatives of Gurdwara Sri Hemkunt Sahib Management Trust

“ਪੰਜਾਬ ਸਰਕਾਰ ਸਿੱਖਾਂ ਦੇ ਨਾਲ ਨਹੀਂ ਖੜ੍ਹੇਗੀ, ਇਸ ਲਈ ਸਿੱਖ ਅਜਿਹੇ ਮਾਮਲਿਆਂ ਨੂੰ ਹੁਣ ਆਪ ਹੀ ਨਜਿੱਠਣਗੇ” ਅਕਾਲ ਤਖ਼ਤ ਜਥੇਦਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਕ ਬਿਆਨ ‘ਚ ਕਿਹਾ ਹੈ ਕਿ ਉਤਰਾਖੰਡ ਅੰਦਰ ਸਿੱਖ ਨੌਜਵਾਨਾਂ ਨਾਲ ਧੱਕਾ ਅਤੇ ਜਬਰ ਹੋਇਆ ਹੈ ਅਤੇ ਉੱਥੋਂ ਦੀ ਸੂਬਾ ਸਰਕਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਜਾਂਦੀ ਸਿੱਖ ਸੰਗਤ ਦੀ ਸੁਰੱਖਿਆ ਯਕੀਨੀ ਬਣਾਵੇ ।

 

 

 

 

 

ਜਥੇਦਾਰ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਟ੍ਰਸਟ ਦੇ ਨੁਮਾਇੰਦਿਆਂ ਨੂੰ ਵੀ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਉਨ੍ਹਾਂ ਵੱਲੋਂ ਸਿੱਖਾਂ ਨੂੰ ਸ਼ਸਤਰ ਛੱਡ ਕੇ ਯਾਤਰਾ ਉੱਤੇ ਆਉਣ ਲਈ ਕਹਿਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਗੁਰਦੁਆਰਾ ਟ੍ਰਸਟ ਦੇ ਨੁਮਾਇੰਦਿਆਂ ਪਾਸੋਂ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਜਵਾਬ ਤਲਬੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਟ੍ਰਸਟ ਦੇ ਨੁਮਾਇੰਦਿਆਂ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਉਤਰਾਖੰਡ ਸਰਕਾਰ ਨਾਲ ਗੱਲਬਾਤ ਕਰਕੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਯਕੀਨੀ ਬਣਾਉਣ ਕਿ ਰਾਹ ਵਿੱਚ ਕਿਸੇ ਵੀ ਸਿੱਖ ਸ਼ਰਧਾਲੂ ਨਾਲ ਸਥਾਨਕ ਲੋਕ ਧਕਾ ਨਾ ਕਰਨ।

 

 

 

 

 

 

 

 

ਬੀਤੇ ਦਿਨੀਂ ਕਰਣਪ੍ਰਯਾਗ ਵਿੱਚ ਵਾਪਰੀ ਘਟਨਾ ਬਾਰੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ ਪੁਲਿਸ ਦੀ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਤੇ ਇਕਪਾਸੜ ਜਾਪਦੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਆਮ ਸੜਕ ’ਤੇ ਹੋਏ ਝਗੜੇ ਦੇ ਕੇਸ ਵਿੱਚ ਸਿੱਖ ਨੌਜਵਾਨਾਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਪਰਚਾ, ਹਿਰਾਸਤੀ ਜਬਰ, ਕੁੱਟਮਾਰ ਅਤੇ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਸ਼ਰੇਆਮ ਪਰੇਡ ਕੀਤਾ ਗਿਆ ਹੈ, ਇਸ ਦੀ ਉੱਚ-ਪੱਧਰੀ ਜਾਂਚ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਿੱਖ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਘਟਨਾ ਦੀ ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਤ ਪਹਿਲਾਂ ਸਥਾਨਕ ਲੋਕਾਂ ਨੇ ਸਿੱਖ ਨੌਜਵਾਨਾਂ ਉੱਤੇ ਹੱਥ ਚੁੱਕਿਆ ਸੀ, ਜਿਸ ਮਗਰੋਂ ਆਪਣੀ ਆਤਮ ਰੱਖਿਆ ਲਈ ਸਿੱਖਾਂ ਨੇ ਕਿਰਪਾਨ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿੱਖ ਨਾਲ ਐਵੇਂ ਧੱਕਾ ਕੀਤਾ ਜਾਵੇਗਾ ਤਾਂ ਆਤਮ ਰੱਖਿਆ ਲਈ ਸ਼ਸਤਰ ਦੀ ਵਰਤੋਂ ਸੁਭਾਵਿਕ ਹੈ।

 

 

 

 

 

 

 

 

 

 

ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਭ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਭਲੀਭਾਂਤ ਇਹ ਜਾਣਕਾਰੀ ਹੈ ਕਿ ਦਸਤਾਰ ਅਤੇ ਕਿਰਪਾਨ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਅਤੇ ਕਕਾਰਾਂ ਨਾਲ ਸਬੰਧਤ ਹਨ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਨੌਜਵਾਨਾਂ ਨੂੰ ਸ਼ਰੇਆਮ ਦਸਤਾਰਾਂ ਉਤਾਰ ਕੇ ਬੇਇੱਜ਼ਤ ਕਰਨਾ ਲੋਕਤੰਤਰ ਅੰਦਰ ਵੱਡੀ ਗ਼ੈਰ-ਸੰਵਿਧਾਨਕ ਕਾਰਵਾਈ ਹੈ, ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ ਸਰਕਾਰ ਨੂੰ ਵੀ ਤਾੜਨਾ ਕੀਤੀ ਕਿ ਉਨ੍ਹਾਂ ਦੇ ਰਾਜ ਅੰਦਰ ਸਿੱਖਾਂ ਉੱਤੇ ਧੱਕਾ ਅਤੇ ਜਬਰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਤਰਾਖੰਡ ਪੁਲਿਸ ਪ੍ਰਸ਼ਾਸਨ ਸਥਾਨਕ ਭੜਕਾਊ ਅਤੇ ਸ਼ਰਾਰਤੀ ਕਿਸਮ ਦੇ ਲੋਕਾਂ ਦੇ ਦਬਾਅ ਹੇਠ ਇਕਪਾਸੜ ਕਾਰਵਾਈ ਕਰਦਿਆਂ ਸਿੱਖਾਂ ਨੂੰ ਜਲੀਲ ਕਰ ਰਿਹਾ ਹੈ, ਜਦਕਿ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਸਿੱਖਾਂ ਵਿਰੁੱਧ ਭੜਕਾਊ ਅਤੇ ਸਮਾਜਕ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਫਿਰਕੂ ਬਿਆਨਬਾਜ਼ੀ ਤੇ ਪੋਸਟਾਂ ਦਾ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ।

 

 

 

 

 

 

 

 

 

 

ਉਨ੍ਹਾਂ ਕਿਹਾ ਕਿ ਸਿੱਖ ਇਨ੍ਹਾਂ ਨਫ਼ਰਤ ਭਰੀ ਸਾਜ਼ਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਹ ਸਿੱਖਾਂ ਨੂੰ ਦੇਸ਼ ਅੰਦਰ ਸ਼ਸਤਰਹੀਣ ਕਰਨ ਲਈ ਸ਼ਰਾਰਤੀ ਜਨਤਕ ਮੁਹਿੰਮਾਂ ਅਤੇ ਮੀਡੀਆ ਟ੍ਰਾਇਲ ਦਾ ਹਿੱਸਾ ਹਨ, ਜਿਸ ਪ੍ਰਤੀ ਹਰ ਸਿੱਖ ਨੂੰ ਸੁਚੇਤ ਅਤੇ ਤਕੜੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਿੱਖਾਂ ਅੰਦਰ ਸਰਕਾਰਾਂ ਪ੍ਰਤੀ ਬੇਗਾਨਗੀ ਦਾ ਅਹਿਸਾਸ ਹੋਰ ਪ੍ਰਬਲ ਹੁੰਦਾ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬੀਤੇ ਸਮੇਂ ਹਿਮਾਚਲ ਪ੍ਰਦੇਸ਼ ਅੰਦਰ ਵੀ ਵਾਪਰੀਆਂ ਲੇਕਿਨ ਪੰਜਾਬ ਦੀ ਸੂਬਾ ਸਰਕਾਰ ਨੇ ਸਿੱਖਾਂ ਦੇ ਹੱਕ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਸਿੱਖਾਂ ਦੇ ਨਾਲ ਨਹੀਂ ਖੜ੍ਹੇਗੀ, ਇਸ ਲਈ ਸਿੱਖ ਅਜਿਹੇ ਮਾਮਲਿਆਂ ਨੂੰ ਹੁਣ ਆਪ ਹੀ ਨਜਿੱਠਣਗੇ।

 

 

 

 

 

 

 

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਯਾਤਰਾ ਉੱਤੇ ਜਾਣ ਵਾਲੇ ਹਰ ਸਿੱਖ ਨੂੰ ਤਿਆਰ ਬਰ ਤਿਆਰ, ਸ਼ਸਤਰ ਸਜ਼ਾ ਕੇ ਅਤੇ ਇਕਜੁੱਟ ਹੋ ਕੇ ਜਾਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਸਿੱਖ ਨੌਜਵਾਨ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਆ ਕੇ ਆਪ ਕਾਨੂੰਨ ਹੱਥ ਵਿੱਚ ਨਾ ਲੈਣ। ਉਨ੍ਹਾਂ ਉਤਰਾਖੰਡ ਦੀਆਂ ਸਿੱਖ ਜਥੇਬੰਦੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜਥੇਬੰਦਕ ਹੋ ਕੇ ਸਿੱਖ ਯਾਤਰੂਆਂ ਨੂੰ ਸਹੂਲਤਾਂ ਅਤੇ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਹੱਲ ਲਈ ਉਨ੍ਹਾਂ ਦਾ ਸਾਥ ਦੇਣ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਕਰਣਪ੍ਰਯਾਗ ਮਾਮਲੇ ਵਿੱਚ ਉਤਰਾਖੰਡ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਕਾਨੂੰਨੀ ਚਾਰਾਜੋਈ ਰਾਹੀਂ ਪੂਰੀ ਮਦਦ ਕਰੇ। ਉਨ੍ਹਾਂ ਸਿੱਖ ਸ਼ਰਧਾਲੂਆਂ ਨੂੰ ਆਖਿਆ ਕਿ ਜੇਕਰ ਕਿਸੇ ਵੀ ਸਿੱਖ ਯਾਤਰੂ ਨਾਲ ਹਿਮਾਚਲ ਪ੍ਰਦੇਸ਼ ਜਾਂ ਉਤਰਾਖੰਡ ਸੂਬਿਆਂ ਅੰਦਰ ਕੋਈ ਧੱਕਾ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

 

 

 

 

 

 

 

 

ਕਰਣਪ੍ਰਯਾਗ ਘਟਨਾ ਦੀ ਨਿਰਪੱਖ ਜਾਂਚ ਹੋਵੇ, ਉਤਰਾਖੰਡ ਸਰਕਾਰ ਸਿੱਖ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਵੇ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਟਰੱਸਟ ਦੇ ਨੁਮਾਇੰਦਿਆਂ ਨੂੰ ਚੇਤਾਵਨੀ ਜਾਰੀ
ਸ੍ਰੀ ਅੰਮ੍ਰਿਤਸਰ, 18 ਜੂਨ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ ਅੰਦਰ ਸਿੱਖ ਨੌਜਵਾਨਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਜਬਰ ਦਾ ਕਰੜਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਜਾਂਦੀ ਸਿੱਖ ਸੰਗਤ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਟ੍ਰਸਟ ਦੇ ਨੁਮਾਇੰਦਿਆਂ ਨੂੰ ਵੀ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਉਨ੍ਹਾਂ ਵੱਲੋਂ ਸਿੱਖਾਂ ਨੂੰ ਸ਼ਸਤਰ ਛੱਡ ਕੇ ਯਾਤਰਾ ਉੱਤੇ ਆਉਣ ਲਈ ਕਹਿਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਗੁਰਦੁਆਰਾ ਟ੍ਰਸਟ ਦੇ ਨੁਮਾਇੰਦਿਆਂ ਪਾਸੋਂ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਜਵਾਬ ਤਲਬੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਟ੍ਰਸਟ ਦੇ ਨੁਮਾਇੰਦਿਆਂ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਉਤਰਾਖੰਡ ਸਰਕਾਰ ਨਾਲ ਗੱਲਬਾਤ ਕਰਕੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਯਕੀਨੀ ਬਣਾਉਣ ਕਿ ਰਾਹ ਵਿੱਚ ਕਿਸੇ ਵੀ ਸਿੱਖ ਸ਼ਰਧਾਲੂ ਨਾਲ ਸਥਾਨਕ ਲੋਕ ਧਕਾ ਨਾ ਕਰਨ।

 

 

 

 

 

 

 

ਬੀਤੇ ਦਿਨੀਂ ਕਰਣਪ੍ਰਯਾਗ ਵਿੱਚ ਵਾਪਰੀ ਘਟਨਾ ਬਾਰੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ ਪੁਲਿਸ ਦੀ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਤੇ ਇਕਪਾਸੜ ਜਾਪਦੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਆਮ ਸੜਕ ’ਤੇ ਹੋਏ ਝਗੜੇ ਦੇ ਕੇਸ ਵਿੱਚ ਸਿੱਖ ਨੌਜਵਾਨਾਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਪਰਚਾ, ਹਿਰਾਸਤੀ ਜਬਰ, ਕੁੱਟਮਾਰ ਅਤੇ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਸ਼ਰੇਆਮ ਪਰੇਡ ਕੀਤਾ ਗਿਆ ਹੈ, ਇਸ ਦੀ ਉੱਚ-ਪੱਧਰੀ ਜਾਂਚ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਿੱਖ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਤ ਪਹਿਲਾਂ ਸਥਾਨਕ ਲੋਕਾਂ ਨੇ ਸਿੱਖ ਨੌਜਵਾਨਾਂ ਉੱਤੇ ਹੱਥ ਚੁੱਕਿਆ ਸੀ, ਜਿਸ ਮਗਰੋਂ ਆਪਣੀ ਆਤਮ ਰੱਖਿਆ ਲਈ ਸਿੱਖਾਂ ਨੇ ਕਿਰਪਾਨ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿੱਖ ਨਾਲ ਐਵੇਂ ਧੱਕਾ ਕੀਤਾ ਜਾਵੇਗਾ ਤਾਂ ਆਤਮ ਰੱਖਿਆ ਲਈ ਸ਼ਸਤਰ ਦੀ ਵਰਤੋਂ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਭ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਭਲੀਭਾਂਤ ਇਹ ਜਾਣਕਾਰੀ ਹੈ ਕਿ ਦਸਤਾਰ ਅਤੇ ਕਿਰਪਾਨ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਅਤੇ ਕਕਾਰਾਂ ਨਾਲ ਸਬੰਧਤ ਹਨ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਨੌਜਵਾਨਾਂ ਨੂੰ ਸ਼ਰੇਆਮ ਦਸਤਾਰਾਂ ਉਤਾਰ ਕੇ ਬੇਇੱਜ਼ਤ ਕਰਨਾ ਲੋਕਤੰਤਰ ਅੰਦਰ ਵੱਡੀ ਗ਼ੈਰ-ਸੰਵਿਧਾਨਕ ਕਾਰਵਾਈ ਹੈ, ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।

 

 

 

 

 

 

 

 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ ਸਰਕਾਰ ਨੂੰ ਵੀ ਤਾੜਨਾ ਕੀਤੀ ਕਿ ਉਨ੍ਹਾਂ ਦੇ ਰਾਜ ਅੰਦਰ ਸਿੱਖਾਂ ਉੱਤੇ ਧੱਕਾ ਅਤੇ ਜਬਰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਤਰਾਖੰਡ ਪੁਲਿਸ ਪ੍ਰਸ਼ਾਸਨ ਸਥਾਨਕ ਭੜਕਾਊ ਅਤੇ ਸ਼ਰਾਰਤੀ ਕਿਸਮ ਦੇ ਲੋਕਾਂ ਦੇ ਦਬਾਅ ਹੇਠ ਇਕਪਾਸੜ ਕਾਰਵਾਈ ਕਰਦਿਆਂ ਸਿੱਖਾਂ ਨੂੰ ਜਲੀਲ ਕਰ ਰਿਹਾ ਹੈ, ਜਦਕਿ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਸਿੱਖਾਂ ਵਿਰੁੱਧ ਭੜਕਾਊ ਅਤੇ ਸਮਾਜਕ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਫਿਰਕੂ ਬਿਆਨਬਾਜ਼ੀ ਤੇ ਪੋਸਟਾਂ ਦਾ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਖ ਇਨ੍ਹਾਂ ਨਫ਼ਰਤ ਭਰੀ ਸਾਜ਼ਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਹ ਸਿੱਖਾਂ ਨੂੰ ਦੇਸ਼ ਅੰਦਰ ਸ਼ਸਤਰਹੀਣ ਕਰਨ ਲਈ ਸ਼ਰਾਰਤੀ ਜਨਤਕ ਮੁਹਿੰਮਾਂ ਅਤੇ ਮੀਡੀਆ ਟ੍ਰਾਇਲ ਦਾ ਹਿੱਸਾ ਹਨ, ਜਿਸ ਪ੍ਰਤੀ ਹਰ ਸਿੱਖ ਨੂੰ ਸੁਚੇਤ ਅਤੇ ਤਕੜੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਿੱਖਾਂ ਅੰਦਰ ਸਰਕਾਰਾਂ ਪ੍ਰਤੀ ਬੇਗਾਨਗੀ ਦਾ ਅਹਿਸਾਸ ਹੋਰ ਪ੍ਰਬਲ ਹੁੰਦਾ ਹੈ।

 

 

 

 

 

 

 

 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬੀਤੇ ਸਮੇਂ ਹਿਮਾਚਲ ਪ੍ਰਦੇਸ਼ ਅੰਦਰ ਵੀ ਵਾਪਰੀਆਂ ਲੇਕਿਨ ਪੰਜਾਬ ਦੀ ਸੂਬਾ ਸਰਕਾਰ ਨੇ ਸਿੱਖਾਂ ਦੇ ਹੱਕ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਸਿੱਖਾਂ ਦੇ ਨਾਲ ਨਹੀਂ ਖੜ੍ਹੇਗੀ, ਇਸ ਲਈ ਸਿੱਖ ਅਜਿਹੇ ਮਾਮਲਿਆਂ ਨੂੰ ਹੁਣ ਆਪ ਹੀ ਨਜਿੱਠਣਗੇ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਯਾਤਰਾ ਉੱਤੇ ਜਾਣ ਵਾਲੇ ਹਰ ਸਿੱਖ ਨੂੰ ਤਿਆਰ ਬਰ ਤਿਆਰ, ਸ਼ਸਤਰ ਸਜ਼ਾ ਕੇ ਅਤੇ ਇਕਜੁੱਟ ਹੋ ਕੇ ਜਾਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਸਿੱਖ ਨੌਜਵਾਨ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਆ ਕੇ ਆਪ ਕਾਨੂੰਨ ਹੱਥ ਵਿੱਚ ਨਾ ਲੈਣ। ਉਨ੍ਹਾਂ ਉਤਰਾਖੰਡ ਦੀਆਂ ਸਿੱਖ ਜਥੇਬੰਦੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜਥੇਬੰਦਕ ਹੋ ਕੇ ਸਿੱਖ ਯਾਤਰੂਆਂ ਨੂੰ ਸਹੂਲਤਾਂ ਅਤੇ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਹੱਲ ਲਈ ਉਨ੍ਹਾਂ ਦਾ ਸਾਥ ਦੇਣ।

 

 

 

 

 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਕਰਣਪ੍ਰਯਾਗ ਮਾਮਲੇ ਵਿੱਚ ਉਤਰਾਖੰਡ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਕਾਨੂੰਨੀ ਚਾਰਾਜੋਈ ਰਾਹੀਂ ਪੂਰੀ ਮਦਦ ਕਰੇ। ਉਨ੍ਹਾਂ ਸਿੱਖ ਸ਼ਰਧਾਲੂਆਂ ਨੂੰ ਆਖਿਆ ਕਿ ਜੇਕਰ ਕਿਸੇ ਵੀ ਸਿੱਖ ਯਾਤਰੂ ਨਾਲ ਹਿਮਾਚਲ ਪ੍ਰਦੇਸ਼ ਜਾਂ ਉਤਰਾਖੰਡ ਸੂਬਿਆਂ ਅੰਦਰ ਕੋਈ ਧੱਕਾ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

 

 

 

 

 

 

 

 

 

 

Conduct Impartial Probe Into Karṇaprayag Incident, Uttarakhand government must ensure protection of Sikh pilgrims: Jathedar Sri Akal Takht Sahib
– Warning issued to representatives of Gurdwara Sri Hemkunt Sahib Management Trust
Amritsar, June 18 –
Jathedar of Sri Akal Takht Sahib Giani Kuldip Singh Gargajj has taken serious notice of the harassment and coercion being inflicted upon Sikh youths in Uttarakhand and has asked the state government to ensure the protection of the Sikh Sangat traveling for the pilgrimage to Sri Hemkunt Sahib.

 

 

 

 

 

 

 

 

 

 

Jathedar Giani Kuldip Singh Gargajj also strongly warned the representatives of the Gurdwara Sri Hemkunt Sahib Management Trust, stating that their statement of asking Sikhs to leave behind their Kirpans and come on the pilgrimage is highly unfortunate. He said that explanations regarding their conduct would soon be sought from the Trust representatives. He further stated that it is the primary responsibility of the representatives of the Gurdwara Sri Hemkunt Sahib Management Trust to communicate with the Uttarakhand government and ensure, before the commencement of the pilgrimage, that local people do not harass any Sikh devotee on the route.
Regarding the incident that took place in Karnaprayag in recent days, Giani Kuldip Singh Gargajj termed the actions of Uttarakhand Police as highly condemnable and seemingly one-sided. He said that in a case involving an ordinary road rage, Sikh youths were booked under strict legal sections, subjected to custodial coercion and assault, and publicly paraded with their turbans removed. He stated that a high-level investigation into the matter should be conducted and strict action should be taken against the police officials responsible for hurting Sikh religious sentiments.

 

 

 

 

 

 

 

 

 

 

 

He said that according to information being received regarding the incident, local people had first physically attacked Sikh youths, following which Sikhs used kirpans in self-defense. He stated that if such mistreatment is inflicted upon a Sikh, then the use of Kirpan for self-defense is natural.
He said that all governments and police administrations in the country are fully aware that the turban and kirpan are connected with Sikh religious sentiments and Kakaars (articles of faith), and publicly humiliating Sikh youths by removing their turbans after arrest is a major unconstitutional act in a democracy. Therefore, an impartial investigation into the incident should be conducted.
Giani Kuldip Singh Gargajj also warned the Uttarakhand government that harassment and coercion against Sikhs within the state should be stopped. He said that the Uttarakhand police administration, under pressure from provocative and mischievous local people, is humiliating Sikhs through one-sided action, while no notice is being taken of inflammatory and communal statements and social media posts against Sikhs that damage social harmony.

 

 

 

 

 

 

 

 

 

 

He said that Sikhs understand these hate-filled conspiracies very well and that these are part of mischievous public campaigns and media trials intended to disarm Sikhs within the country, regarding which every Sikh needs to remain alert and strong. He further stated that such actions intensify feelings of alienation among Sikhs toward governments.
Giani Kuldip Singh Gargajj stated that similar incidents had also occurred in Himachal Pradesh in the recent past, but the Punjab state government did not implement any action in support of Sikhs. He said that he fully expects that the Punjab government will not stand with Sikhs in such matters; therefore, Sikhs will now deal with such issues themselves.

 

 

 

 

 

 

 

 

 

The Jathedar of Sri Akal Takht Sahib directed every Sikh going on the pilgrimage to go Tyar Bar Tyar and Shastardhari (fully prepared, properly armed with Sikh Kakaars) and united. He stated that while confronting oppression with patience, Sikh youths should not become provoked and take the law into their own hands.
He instructed Sikh organizations in Uttarakhand to organize themselves and assist Sikh pilgrims by providing support with facilities and solutions to difficulties they may face.
Giani Kuldip Singh Gargajj also directed the Shiromani Gurdwara Parbandhak Committee (SGPC) to provide complete legal assistance through legal proceedings to the youths arrested by Uttarakhand Police in the Karnaprayag case. He appealed to Sikh devotees that if any Sikh pilgrim faces harassment within Himachal Pradesh or Uttarakhand, information regarding it should immediately be sent to the Secretariat of Sri Akal Takht Sahib.