Canada -ਫਿਰੌਤੀਆਂ ਤੇ ਗੋਲੀਬਾਰੀ ਮਾਮਲੇ ‘ਚ ਤਿੰਨ ਪੰਜਾਬੀ ਗ੍ਰਿਫ਼ਤਾਰ
Canada – ਸਰੀ ਪੁਲਿਸ ਨੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਹਨ।
ਸਰੀ ਪੁਲਿਸ ਨੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਹਨ।

ਸਰੀ ਪੁਲਿਸ ਵੱਲੋਂ ਮਾਰਚ 2025 ਵਿੱਚ ਹੋਈ ਇਹ ਗੋਲੀਬਾਰੀ ਇੱਕ ਫਿਰੌਤੀ ਮੰਗਣ ਦੇ ਮਾਮਲੇ ਨਾਲ ਜੁੜੀ ਮੰਨੀ ਜਾ ਰਹੀ ਹੈ।
27 ਮਾਰਚ 2025 ਨੂੰ ਤਕਰੀਬਨ ਸਵੇਰੇ 1:55 ਵਜੇ, ਸਰੀ ਦੀ 133 ਸਟਰੀਟ 89A ਐਵੇਨਿਊ ਲਾਗੇ ਇੱਕ ਘਰ ‘ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਕਾਰਨ ਘਰ ਨੂੰ ਨੁਕਸਾਨ ਹੋਇਆ। ਖੁਸ਼ਕਿਸਮਤੀ ਨਾਲ, ਇਸ ਘਟਨਾ ‘ਚ ਕੋਈ ਜ਼ਖ਼ਮੀ ਨਹੀਂ ਹੋਇਆ।
ਪੁਲਿਸ ਦੇ ਹੋਰ ਸਾਥੀ ਵਿਭਾਗਾਂ ਦੀ ਮਦਦ ਨਾਲ ਤਿੰਨ ਸ਼ੱਕੀਆਂ ਨੂੰ 3 ਅਕਤੂਬਰ 2025 ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਮਨਦੀਪ ਗਿੱਧਾ ਉਮਰ 23 ਸਾਲ, ਨਿਰਮਾਣਦੀਪ ਚੀਮਾ ਉਮਰ 20 ਸਾਲ ਤੇ ਅਰੁਣਦੀਪ ਸਿੰਘ ਉਮਰ 26 ਸਾਲ ਸ਼ਾਮਲ ਹਨ।
ਤਿੰਨਾਂ ‘ਤੇ ਕੈਨੇਡੀਅਨ ਕ੍ਰਿਮਿਨਲ ਕੋਡ ਦੀ ਧਾਰਾ 244.2 ਅਧੀਨ ਗੈਰ-ਜ਼ਿੰਮੇਵਾਰ ਢੰਗ ਨਾਲ ਹਥਿਆਰ ਚਲਾਉਣ ਦੇ ਦੋਸ਼ ਲਾਏ ਗਏ ਹਨ।
ਮਨਦੀਪ ਗਿੱਧਾ ਅਤੇ ਨਿਰਮਾਣਦੀਪ ਚੀਮਾ ਨੂੰ ਰਿਮਾਂਡ ‘ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਅਦਾਲਤ ‘ਚ ਪੇਸ਼ੀ 6 ਅਕਤੂਬਰ 2025 ਨੂੰ ਹੋਵੇਗੀ ਜਦਕਿ ਅਰੁਣਦੀਪ ਸਿੰਘ ਵੀ ਰਿਮਾਂਡ ‘ਤੇ ਹੈ ਪਰ ਉਸਨੂੰ 8 ਅਕਤੂਬਰ 2025 ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
*ਇਸਦੇ ਨਾਲ ਹੀ ਅੱਜ ਤੜਕੇ ਸਾਊਥ ਸਰੀ ਦੇ ਇੱਕ ਪੰਜਾਬੀ ਰੈਸਟੋਰੈਂਟ ‘ਤੇ ਗੋਲੀਆਂ ਚੱਲਣ ਦੀ ਖਬਰ ਹੈ, ਜੋ ਕਿੰਗ ਜੌਰਜ ਅਤੇ ਇੱਕੀ ਐਵੇਨਿਊ ‘ਤੇ ਮੌਜੂਦ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾੇ
Punjab Spectrum
You must be logged in to post a comment.