Breaking News

Canada – The Sahota Show

Canada – The Sahota Show

-ਪੰਜਾਬ ਅਸਥੀਆਂ ਲਿਜਾਣ ਲਈ ਵੀ ਹੁਣ ਆਗਿਆ ਲੈਣੀ ਪਵੇਗੀ
-ਟਰੰਪ ਦੇ ਛੇ ਸਾਥੀ ਬਾਗੀ ਹੋ ਕੇ ਸੈਨੇਟ ‘ਚ ਨਿੱਤਰੇ
-ਲੱਖਾਂ ਦੇ ਟਰੱਕ-ਟਰੇਲਰ ਚੋਰੀ ਕਰਨ ਦੇ ਦੋਸ਼ ‘ਚ ਪੰਜਾਬੀ ਗ੍ਰਿਫਤਾਰ
-ਭਾਜਪਾ ਨੇ ਰਾਧਾ ਸਵਾਮੀ ਮੁਖੀ ਦੀ ਸਿਆਸੀ ਸਰਗਰਮੀ ਵਧਾਈ
-ਖੰਭ ਖਿਲਾਰਦੇ ਕੈਪਟਨ ਨੂੰ ਭਾਜਪਾ ਨੇ ਦੰਦ ਦਿਖਾਏ
-ਫਾਜ਼ਿਲਕਾ ਦੇ ਐਸਐਸਪੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਹੋਈ

ਸਰੀ ਪੁਲਿਸ ਨੇ ਸੈਮੀ-ਟ੍ਰੇਲਰ ਚੋਰੀ ਮਾਮਲੇ ਵਿੱਚ 42 ਸਾਲਾ ਅਮਨਦੀਪ ਧਾਲੀਵਾਲ ‘ਤੇ ਚਾਰਜ ਲਾਏ ਹਨ।
ਦਸੰਬਰ 2024 ਵਿੱਚ ਸਰੀ ਪੁਲਿਸ ਨੇ 14 ਸੈਮੀ-ਟ੍ਰੇਲਰਾਂ ਦੀ ਕਥਿਤ ਚੋਰੀ ਦੀ ਜਾਂਚ ਸ਼ੁਰੂ ਕੀਤੀ ਸੀ, ਜਿਨ੍ਹਾਂ ਦੀ ਕੁੱਲ ਕੀਮਤ 1 ਮਿਲੀਅਨ ਡਾਲਰ ਤੋਂ ਵੱਧ ਸੀ।
ਇਹ ਜਾਂਚ ਸਰੀ, ਐਬਸਫੋਰਡ, ਚਿਲੀਵੈਕ ਅਤੇ ਕੈਲਗਰੀ ਤੱਕ ਫੈਲੀ ਹੋਈ ਸੀ। ਪੁਲਿਸ ਵਲੋਂ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ ਤੇ ਫਿਰ ਸਰੀ ਅਤੇ ਚਿਲੀਵੈਕ ਵਿੱਚ ਮੌਜੂਦ ਜਾਇਦਾਦਾਂ ‘ਤੇ ਕਈ ਤਲਾਸ਼ੀ ਵਾਰੰਟ ਜਾਰੀ ਕਰਕੇ ਕਾਰਵਾਈ ਕੀਤੀ ਗਈ। ਇਸ ਦੌਰਾਨ ਕਈ ਸੈਮੀ-ਟ੍ਰੇਲਰ, ਔਜ਼ਾਰ ਅਤੇ ਵਾਹਨ ਬਰਾਮਦ ਕੀਤੇ ਗਏ।
ਅਮਨਦੀਪ ਧਾਲੀਵਾਲ ਨੂੰ 11 ਫ਼ਰਵਰੀ 2026 ਨੂੰ ਸਰੀ ਪੁਲਿਸ ਸਰਵਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਪਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਉਸਦੀ ਅਗਲੀ ਅਦਾਲਤੀ ਪੇਸ਼ੀ 18 ਫ਼ਰਵਰੀ 2026 ਨੂੰ ਸਰੀ ਦੀ ਸੂਬਾਈ ਅਦਾਲਤ ਵਿੱਚ ਹੋਵੇਗੀ।
ਸਰੀ ਪੁਲਿਸ ਨੇ ਇਸ ਜਾਂਚ ਵਿੱਚ ਸਹਿਯੋਗ ਲਈ ਕੈਲਗਰੀ ਪੁਲਿਸ ਦਾ ਧੰਨਵਾਦ ਕੀਤਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

SSP ਫ਼ਾਜ਼ਿਲਕਾ ਦੀ ਮਾਫ਼ੀ ਨੇ ਅਕਾਲੀ ਸਿਆਸਤ ਦੇ ਮੂੰਹ ‘ਤੇ ਮਾਰੀ ਚਪੇੜ
ਦਰਬਾਰ ਸਾਹਿਬ ਅੰਦਰ ਪੁਲਿਸ ਦੀ ਅਣਕਿਆਸੀ ਕਾਰਵਾਈ ਵਿੱਚ ਦੋ ਸ਼ਰਧਾਲੂਆਂ ਨੂੰ ਪੁਲਿਸ ਨੇ ਚੁੱਕ ਲਿਆ ਸੀ। ਉਸ ਮਾਮਲੇ ‘ਤੇ ਅਕਾਲੀ ਸਿਆਸਤ ਦੀਆਂ ਦਾਵੇਦਾਰ ਬਹੁਤੀਆਂ ਧਿਰਾਂ ਚੁੱਪ ਹੀ ਰਹੀਆਂ। ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੇ ਵੀ ਕੋਈ ਬਿਆਨ ਨਹੀਂ ਦਿੱਤਾ। ਸਕੱਤਰ ਨੇ ਰਸਮੀ ਜਿਹਾ ਬਿਆਨ ਦਿੱਤਾ ਸੀ। ਉਹ ਵੀ ਅਗਲੇ ਦਿਨ। ਜਥੇਦਾਰ ਅਕਾਲ ਤਖ਼ਤ ਤੋਂ ਬਿਨਾਂ ਕਿਸੇ ਵੱਡੇ ਸਿੱਖ ਪ੍ਰਚਾਰਕ ਜਾਂ ਲੀਡਰ ਨੇ ਇਸ ਮਸਲੇ ਨੂੰ ਨਹੀਂ ਛੋਹਿਆ।
ਪੁਲਿਸ ਦੀ ਮੁਆਫ਼ੀ ਤੋਂ ਬਾਅਦ ਵੀ ਇਹ ਧਿਰਾਂ ਚੁੱਪ ਹੀ ਰਹਿਣਗੀਆਂ।
ਪ੍ਰੈੱਸ ਨੋਟ
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ
ਫ਼ਾਜ਼ਿਲਕਾ ਐੱਸਐੱਸਪੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੇਸ਼, ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ’ਚ ਪੁਲਿਸ ਕਾਰਵਾਈ ਲਈ ਕੀਤੀ ਖਿਮਾ ਜਾਚਨਾ
ਸ੍ਰੀ ਅੰਮ੍ਰਿਤਸਰ, 12 ਫ਼ਰਵਰੀ-
ਬੀਤੇ ਦਿਨੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪ੍ਰਬੰਧਕਾਂ ਦੀ ਆਗਿਆ ਤੋਂ ਬਿਨਾਂ ਪੁਲਿਸ ਕਾਰਵਾਈ ਕਰਕੇ ਦੋ ਵਿਅਕਤੀਆਂ ਨੂੰ ਚੁੱਕਣ ਦੇ ਮਾਮਲੇ ਵਿੱਚ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸ. ਗੁਰਮੀਤ ਸਿੰਘ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖਣ ਅਤੇ ਪੁਲਿਸ ਵੱਲੋਂ ਹੋਈ ਗਲਤੀ ਦੀ ਖਿਮਾ ਜਾਚਨਾ ਕਰਨ ਲਈ ਪੁੱਜੇ।
ਇਸ ਮੌਕੇ ਐੱਸਐੱਸਪੀ ਸ. ਗੁਰਮੀਤ ਸਿੰਘ ਨੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਹੋਈ ਭੁੱਲ ਦੀ ਖਿਮਾ ਜਾਚਨਾ ਕੀਤੀ।
ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਸ਼ਵ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ ਅਤੇ ਇੱਥੋਂ ਦੇ ਚਾਰ ਦਰਵਾਜ਼ੇ ਹਰ ਮਨੁੱਖ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਦੁਨੀਆ ਭਰ ਤੋਂ ਲੋਕ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਐੱਸਐੱਸਪੀ ਸ. ਗੁਰਮੀਤ ਸਿੰਘ ਨੇ ਆਪਣਾ ਪੱਖ ਰੱਖਿਆ ਹੈ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਵੀ ਇਸ ਨੂੰ ਸੌਂਪਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਗੁਰਮੀਤ ਸਿੰਘ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਜਿਵੇਂ ਬੀਤੇ ਦਿਨੀਂ ਉਨ੍ਹਾਂ ਦੇ ਜ਼ਿਲ੍ਹੇ ਦੀ ਪੁਲਿਸ ਦੇ ਪੰਜ ਬੰਦੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਹੋਏ ਉਹ ਇਸ ਤਰ੍ਹਾਂ ਨਹੀਂ ਜਾਣੇ ਚਾਹੀਦੇ ਸਨ। ਪੁਲਿਸ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਦੇ ਵੀ ਅਜਿਹਾ ਕੁਝ ਨਹੀਂ ਵਾਪਰਨਾ ਚਾਹੀਦਾ ਜਿਸ ਨਾਲ ਇੱਥੋਂ ਦਾ ਮਾਹੌਲ ਖਰਾਬ ਹੋਵੇ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੇ।

Kamaldeep Singh Brar