Indian man Nikhil Gupta pleads guilty in New York over alleged plot against Gurpatwant Singh Pannun: Report
Khalistani separatist Gurpatwant Pannun ਦੇ ਕਤਲ ਦੀ ਨਾਕਾਮ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਦੋਸ਼ ਕਬੂਲੇ
ਅਮਰੀਕਾ ਵਿੱਚ ਸਿੱਖਾਂ ਨੂੰ ਮਰਵਾਉਣ ਲਈ ਭਾਰਤ ਸਰਕਾਰ ਵੱਲੋਂ ਚਲਾਈ ਗਈ ਕਥਿਤ ਸਾਜ਼ਿਸ਼ੀ ਮੁਹਿੰਮ ਨਾਲ ਜੁੜੇ ਦੋਸ਼ਾਂ ਵਿੱਚ ਸ਼ਾਮਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲਏ ਹਨ।
ਗੁਪਤਾ ਉਦੋਂ ਫੜਿਆ ਗਿਆ ਸੀ ਜਦੋਂ ਉਹ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਮਰਵਾਉਣ ਲਈ ਭਾੜੇ ਦੇ ਕਾਤਲ ਨਾਲ ਸੌਦਾ ਕਰ ਚੁੱਕਾ ਸੀ।

ਗੁਪਤਾ ਦਾ ਗੁਨਾਹ ਕਬੂਲਣਾ ਭਾਰਤ ਦੀ ਸਰਕਾਰ ਪੱਧਰੀ ਸਾਜ਼ਿਸ਼ ਦਾ ਕਬੂਲਨਾਮਾ ਬਣ ਗਿਆ ਹੈ, ਜੋ ਕਿ ਅਮਰੀਕਾ-ਭਾਰਤ ਟਰੇਡ ਡੀਲ ਦਾ ਹਿੱਸਾ ਵੀ ਹੋ ਸਕਦਾ ਹੈ।
ਗੁਪਤਾ ਨੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਵੱਲੋਂ ਮਰਵਾਉਣ ਦੀ ਗੱਲ ਵੀ ਅਮਰੀਕਨ ਅਦਾਲਤ ਵਿੱਚ ਸਬੂਤ ਸਹਿਤ ਕਬੂਲੀ ਹੋਈ ਹੈ।
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਲਏ ਹਨ। ਮੈਨਹਟਨ ਦੇ ਅਟਾਰਨੀ ਦਫ਼ਤਰ ਦੇ ਤਰਜਮਾਨ ਨੇ ਕਿਹਾ ਕਿ ਗੁਪਤਾ ਨੇ ਭਾੜੇ ਦੇ ਕਤਲ, ਕਤਲ ਦੀ ਸਾਜ਼ਿਸ਼ ਘੜਨ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਕਬੂਲੇ ਹਨ। ਇਨ੍ਹਾਂ ਦੋਸ਼ਾਂ ਤਹਿਤ ਵੱਧ ਤੋਂ ਵੱਧ 40 ਸਾਲ ਕੈਦ ਦੀ ਸਾਂਝੀ ਸਜ਼ਾ ਹੋ ਸਕਦੀ ਹੈ। ਗੁਪਤਾ ਨੇ ਮੈਨਹਟਨ ਦੀ ਫੈਡਰਲ ਅਦਾਲਤ ਵਿਚ ਅਮਰੀਕੀ ਮੈਜਿਸਟਰੇਟ ਜੱਜ ਸਾਰ੍ਹਾ ਨੈੱਟਬਰਨ ਕੋਲ ਪਟੀਸ਼ਨ ਦਾਇਰ ਕੀਤੀ ਸੀ।
ਗੁਪਤਾ ਜੂਨ 2024 ਤੋਂ ਬਰੂਕਲਿਨ ਦੀ ਜੇਲ੍ਹ ਵਿੱਚ ਹੈ। ਉਸ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਲਿਆਂਦਾ ਗਿਆ ਸੀ, ਜਿੱਥੇ ਉਸ ਨੂੰ ਇਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਵਕੀਲਾਂ ਨੇ ਗੁਪਤਾ ’ਤੇ ਭਾਰਤੀ ਸਰਕਾਰੀ ਅਧਿਕਾਰੀ ਦੀ ਮਦਦ ਨਾਲ ਗੁਰਪਤਵੰਤ ਪੰਨੂ ਦੇ ਕਤਲ ਦੀ (ਨਾਕਾਮ) ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ ਸੀ। ਅਮਰੀਕਾ ਵਿੱਚ ਰਹਿੰਦੇ ਪੰਨੂ ਕੋਲ ਯੂ ਐੱਸ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਪੰਨੂ ਦੇ ਕਤਲ ਦੀ ਨਾਕਾਮ ਸ਼ਾਜ਼ਿਸ਼ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੀ ਰਹੀ ਹੈ।
Punjab Spectrum
You must be logged in to post a comment.