Shocking Assault in Supreme Court: Hindu Extremist Hurls Shoe at Chief Justice BR Gavai Over ‘Sanatan Dharma’ Insult
Eyewitnesses in Courtroom No. 1 described a scene straight out of a political thriller. As CJI Gavai, presiding alongside Justice K. Vinod Chandran, fielded routine case mentions, Kishore – clad in the traditional black robes of the bar – suddenly rose from his seat. Shouting “Sanatan dharma ka apmaan nahi sahega Hindustan!” (“India will not tolerate the insult of Sanatan Dharma!”), he fumbled to remove his shoe and flung it toward the bench
ਵਕੀਲ ਦੀ ਪੁਸ਼ਾਕ ਪਾਈ ਵਿਅਕਤੀ ਵੱਲੋਂ ਚੀਫ਼ ਜਸਟਿਸ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼
ਸੁਪਰੀਮ ਕੋਰਟ ’ਚ ਅੱਜ ਕਾਰਵਾਈ ਦੌਰਾਨ 71 ਵਰ੍ਹਿਆਂ ਦੇ ਵਕੀਲ ਨੇ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਵੱਲ ਕਥਿਤ ਤੌਰ ’ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਚੀਫ ਜਸਟਿਸ ਸ਼ਾਂਤ ਰਹੇ ਅਤੇ ਵਕੀਲਾਂ ਨੂੰ ਆਪਣੀਆਂ ਦਲੀਲਾਂ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ, ‘‘ਇਨ੍ਹਾਂ ਸਾਰੀਆਂ ਗੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਾਡਾ ਅਜਿਹੀਆਂ ਚੀਜ਼ਾਂ ਨਾਲ ਧਿਆਨ ਨਹੀਂ ਵੰਡੇਗਾ। ਇਨ੍ਹਾਂ ਗੱਲਾਂ ਦਾ ਮੇਰੇ ’ਤੇ ਕੋਈ ਅਸਰ ਨਹੀਂ ਹੁੰਦਾ ਹੈ।’’
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੀਫ ਜਸਟਿਸ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦਾ ਬੈਂਚ ਕੇਸਾਂ ਦੀ ਸੁਣਵਾਈ ਕਰ ਰਿਹਾ ਸੀ। ਮੁਲਜ਼ਮ ਵਕੀਲ ਦੀ ਪਛਾਣ ਮਯੂਰ ਵਿਹਾਰ ਨਿਵਾਸੀ ਰਾਕੇਸ਼ ਕਿਸ਼ੋਰ ਵਜੋਂ ਹੋਈ ਹੈ। ਉਹ ਡਾਇਸ ਨੇੜੇ ਪਹੁੰਚਿਆ ਅਤੇ ਆਪਣੀ ਜੁੱਤੀ ਕੱਢ ਕੇ ਉਸ ਨੂੰ ਜੱਜਾਂ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ। ਅਦਾਲਤ ਦੇ ਕਮਰੇ ’ਚ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਹਰਕਤ ’ਚ ਆਉਂਦਿਆਂ ਹਮਲੇ ਨੂੰ ਰੋਕ ਲਿਆ। ਵਕੀਲ ਨੂੰ ਤੁਰੰਤ ਅਦਾਲਤੀ ਕੰਪਲੈਕਸ ਤੋਂ ਬਾਹਰ ਲਿਜਾਇਆ ਗਿਆ, ਜਦੋਂ ਉਸ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਹ ਚੀਕ ਰਿਹਾ ਸੀ, ‘‘ਸਨਾਤਨ ਦਾ ਅਪਮਾਨ ਨਹੀਂ ਸਹਾਂਗੇ।’’ ਸੂਤਰਾਂ ਮੁਤਾਬਕ ਪੁਲੀਸ ਸੁਪਰੀਮ ਕੋਰਟ ਦੇ ਰਜਿਸਟਰਾਰ ਜਨਰਲ ਨਾਲ ਤਾਲਮੇਲ ਬਣਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਕਾਰੇ ਨੂੰ ਮੰਦਭਾਗਾ ਤੇ ਨਿੰਦਣਯੋਗ ਦੱਸਿਆ ਅਤੇ ਇਸ ਨੂੰ ਗੁਮਰਾਹਕੁੰਨ ਜਾਣਕਾਰੀ ਦਾ ਸਿੱਟਾ ਤੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਦੱਸਿਆ।
ਮਹਿਤਾ ਨੇ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਚੀਫ ਜਸਟਿਸ ਨੂੰ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ’ਤੇ ਪੂਰੀ ਸ਼ਰਧਾ ਨਾਲ ਜਾਂਦਿਆਂ ਦੇਖਿਆ ਹੈ। ਚੀਫ ਜਸਟਿਸ ਨੇ ਵੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ।’’ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਇਸ ਘਟਨਾ ਨੂੰ ਪੂਰੀ ਸੰਸਥਾ ’ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੀਫ ਜਸਟਿਸ ਖ਼ਿਲਾਫ਼ ਜਾਤੀਵਾਦੀ ਟਿੱਪਣੀ ਵਾਂਗ ਹੈ ਅਤੇ ਇਸ ’ਤੇ ਸੁਪਰੀਮ ਕੋਰਟ ਤੋਂ ਕਾਨੂੰਨੀ ਪ੍ਰਤੀਕਰਮ ਦੀ ਲੋੜ ਹੈ। ਇਹ ਘਟਨਾ ਪਿਛਲੇ ਮਹੀਨੇ ਖਜੁਰਾਹੋ ’ਚ ਵਿਸ਼ਨੂ ਭਗਵਾਨ ਦੀ ਮੂਰਤੀ ਦੇ ਪੁਨਰਸਥਾਪਨ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ’ਤੇ ਮੁਲਜ਼ਮ ਵਕੀਲ ਦੀ ਨਾਰਾਜ਼ਗੀ ਨਾਲ ਜੁੜੀ ਹੋ ਸਕਦੀ ਹੈ।
ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ ਮੱਧ ਪ੍ਰਦੇਸ਼ ’ਚ ਯੂਨੈਸਕੋ ਵਿਸ਼ਵ ਵਿਰਾਸਤ ਖਜੁਰਾਹੋ ਮੰਦਰ ਕੰਪਲੈਕਸ ਦੇ ਜਵਾਰੀ ਮੰਦਰ ’ਚ ਭਗਵਾਨ ਵਿਸ਼ਨੂ ਦੀ ਸੱਤ ਫੁੱਟ ਦੀ ਮੂਰਤੀ ਦੇ ਪੁਨਰ ਨਿਰਮਾਣ ਅਤੇ ਸਥਾਪਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕਰਨ ਵਾਲੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਚੀਫ ਜਸਟਿਸ ਨੇ ਕਿਹਾ ਸੀ, ‘‘ਇਹ ਪੂਰੀ ਤਰ੍ਹਾਂ ਨਾਲ ਪ੍ਰਚਾਰ ਹਾਸਲ ਕਰਨ ਲਈ ਦਾਖ਼ਲ ਕੀਤੀ ਗਈ ਅਰਜ਼ੀ ਹੈ। ਜਾ ਕੇ ਖੁਦ ਭਗਵਾਨ ਨੂੰ ਕੁਝ ਕਰਨ ਲਈ ਆਖੋ। ਜੇ ਤੁਸੀਂ ਆਖ ਰਹੇ ਹੋ ਕਿ ਤੁਸੀਂ ਭਗਵਾਨ ਵਿਸ਼ਨੂ ਪ੍ਰਤੀ ਡੂੰਘੀ ਆਸਥਾ ਰੱਖਦੇ ਹੋ ਤਾਂ ਪ੍ਰਾਰਥਨਾ ਕਰੋ ਅਤੇ ਥੋੜ੍ਹਾ ਧਿਆਨ ਲਗਾਓ।’’ ਆਪਣੀਆਂ ਟਿੱਪਣੀਆਂ ਦੀ ਸੋਸ਼ਲ ਮੀਡੀਆ ’ਤੇ ਹੋਈ ਆਲੋਚਨਾ ਮਗਰੋਂ ਚੀਫ ਜਸਟਿਸ ਨੇ ਕਿਹਾ ਸੀ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ।
Shocking Assault in Supreme Court: Hindu Extremist Hurls Shoe at Chief Justice BR Gavai Over ‘Sanatan Dharma’ Insult In a dramatic disruption in Courtroom No. 1, advocate Rakesh Kishore rose and shouted “Sanatan dharma ka apmaan nahi sahega Hindustan!” before throwing his shoe toward the bench presided over by Chief Justice BR Gavai. The incident stemmed from recent court remarks on a temple reconstruction plea, prompting swift security intervention and an ongoing police investigation.