ਭਾਰਤ ਵਿੱਚ ਸੱਜੇ-ਪੱਖੀ ਧਿਰਾਂ ਨੇ ਪਿਛਲੇ ਇੱਕ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਇਤਿਹਾਸ ਵਿੱਚ ਕਈ Special Purpose Vehicle (SPV) ਬਣਾਏ ਹਨ। SPV ਬਣਾਏ, ਕੰਮ ਲਿਆ ਤੇ ਬਾਅਦ ਵਿੱਚ ਖਤਮ ਵਰਗੇ ਕਰ ਦਿੱਤੇ।
ਆਰੀਆ ਸਮਾਜ ਨੇ 1947 ਤੋਂ ਪਹਿਲਾਂ ਪੰਜਾਬ ਵਿੱਚ ਹਿੰਦੂ ਮੁਸਲਿਮ ਫੁੱਟ ਵਧਾਉਣ ਦੇ ਆਪਣੇ ਉਦੇਸ਼ ਦੀ ਪੂਰਤੀ ਕੀਤੀ ਅਤੇ ਫਿਰ ਪੰਜਾਬ ਦੀ ਵੰਡ ਕਰਾਈ ਤੇ ਨਾਲ ਦੀ ਨਾਲ ਸਿੱਖਾਂ ਖਿਲਾਫ਼ ਜ਼ਹਿਰ ਬੀਜਿਆ।
ਅਸੀਂ ਆਪਣੀਆਂ ਪਿਛਲੀਆਂ ਪੋਸਟਾਂ ਵਿੱਚ ਲਿਖਿਆ ਹੈ ਕਿ ਜਿਨਾਹ ਪੰਜਾਬ ਵਿੱਚ ਕਿਵੇਂ ਪੈਰ ਲਾਉਣ ਵਿੱਚ ਕਾਮਯਾਬ ਹੋਇਆ ਸੀ ਜਦੋਂ ਉਹ ਇਲਾਮੁਦੀਨ ਨਾਮਕ ਇੱਕ ਦਰਜ਼ੀ ਦਾ ਕੇਸ ਲੜਨ ਲਈ ਪੰਜਾਬ ਆਇਆ ਸੀ, ਜਿਸਨੇ ਪ੍ਰਕਾਸ਼ਕ ਰਾਜਪਾਲ ਮਲਹੋਤਰਾ (ਗਵਰਨਰ ਸੁਰਿੰਦਰ ਨਾਥ ਦੇ ਪਿਤਾ ਜੋ ਹਵਾਈ ਹਾਦਸੇ ਵਿੱਚ ਮਰ ਗਿਆ ਸੀ ਅਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਫਰਜ਼ੀ ਮੁਕਾਬਲਿਆਂ ਲਈ ਫੰਡਾਂ ਨੂੰ ਕੰਟਰੋਲ ਕਰਦਾ ਸੀ) ਦੇ ਕੈਂਚੀ ਮਾਰੀ ਸੀ, ਜਿਸਨੇ ਰੰਗੀਲਾ ਰਸੂਲ ਪ੍ਰਕਾਸ਼ਿਤ ਕਰਕੇ ਹਜ਼ਰਤ ਮੁਹੰਮਦ ਸਾਹਿਬ ਅਤੇ ਇਸਲਾਮ ਧਰਮ ਦੀ ਬੇਅਦਬੀ ਕੀਤੀ ਸੀ। ਰਾਜਪਾਲ ਮਲਹੋਤਰਾ ਆਰੀਆ ਸਮਾਜੀ ਸੀ ਅਤੇ ਹਿੰਦੂ ਮਹਾਂਸਭਾ ਦਾ ਮੈਂਬਰ ਵੀ ਸੀ। ਨੱਥੂਰਾਮ ਗੋਡਸੇ ਆਰਐਸਐਸ ਅਤੇ ਹਿੰਦੂ ਮਹਾਂਸਭਾ ਦਾ ਮੈਂਬਰ ਵੀ ਸੀ।
ਆਰੀਆ ਸਮਾਜ ਅੰਦਰੋਂ ਕਾਂਗਰਸ ਨੂੰ ਕੰਟਰੋਲ ਕਰਦਾ ਸੀ ਜਦੋਂ ਕਿ ਆਰਐਸਐਸ ਬਾਹਰੋਂ ਕਾਂਗਰਸ ਦਾ ਬਦਲ ਸਥਾਪਤ ਕਰਨ ਲਈ ਕੰਮ ਕਰ ਰਹੀ ਸੀ।
ਕਾਂਗਰਸ ਵੱਲੋਂ ਆਰੀਆ ਸਮਾਜੀਆਂ ਨੂੰ ਸਾਰੇ ਉਦਯੋਗਿਕ ਲਾਇਸੈਂਸ ਦਿੱਤੇ ਗਏ ਸਨ। ਐਮਰਜੈਂਸੀ ਵਿਰੋਧੀ ਮੋਰਚੇ ਤੋਂ ਬਾਅਦ, ਆਰੀਆ ਸਮਾਜ ਦਾ ਅਸਰ ਘਟਣ ਲਗਿਆ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਉਦਯੋਗਪਤੀ ਵਪਾਰਕ ਲਾਭਾਂ ਲਈ ਜਨ ਸੰਘੀ ਬਣ ਗਏ।
ਹੁਣ ਉਨ੍ਹਾਂ ਹੀ ਆਰੀਆ ਸਮਾਜੀਆਂ ਅਤੇ ਜਨ ਸੰਘੀਆਂ ਦੇ ਵਾਰਸਾਂ ਨੂੰ ‘ਆਪ’ ਵੱਲੋਂ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।
‘ਆਪ’ ਵੀ ਕਾਂਗਰਸ ਨੂੰ ਤਬਾਹ ਕਰਨ ਲਈ ਇੱਕ SPV ਸੀ। ਸਾਨੂੰ ਜਾਪਦਾ ਹੈ ਕਿ “ਆਪ” ਸੁਪਰੀਮੋ ਇਸ ਬਾਰੇ ਜਾਣਦਾ ਹੈ ਕਿ 2027 ਵਿੱਚ ਪੰਜਾਬ ਵੱਲੋਂ “ਆਪ” ਨੂੰ ਬਾਹਰ ਕੱਢਣ ਤੋਂ ਬਾਅਦ, “ਆਪ” ਆਪਣੀ ਕੁਦਰਤੀ ਮੌਤ ਮਰ ਜਾਵੇਗੀ। ਇਸ ਲਈ ਸੁਪਰੀਮੋ ਨੂੰ ਪੈਸੇ ਇਕੱਠੇ ਕਰਨ ਦੀ ਕਾਹਲ ਪਈ ਹੋਈ ਹੈ।
ਕਾਂਗਰਸ ਦੀ ਰਾਜਨੀਤਿਕ ਸਰਪ੍ਰਸਤੀ ਨਾਲ ਬਣੀਆਂ ਵੱਖ-ਵੱਖ ਸੰਸਥਾਵਾਂ ਵਿੱਚ ਆਰੀਆ ਸਮਾਜ ਸੀਮਤ ਰੂਪ ਵਿੱਚ ਅਜੇ ਵੀ ਕਾਇਮ ਹੈ। ਪਰ ਪੇਂਡੂ ਕਿਸਾਨ ਅੰਦੋਲਨ ਪੱਟੀ ਵਿੱਚ, ਕਿਸਾਨਾਂ ਨੇ ਸਮਝ ਲਿਆ ਹੈ ਕਿ ਉਨ੍ਹਾਂ ਨੂੰ ਪਿਛਲੇ ਇੱਕ ਸੌ ਸਾਲਾਂ ਤੋਂ ਆਰੀਆ ਸਮਾਜ ਵੱਲੋਂ ਵਰਤਿਆ ਜਾਂਦਾ ਰਿਹਾ ਹੈ। ਹੁਣ ਆਰੀਆ ਸਮਾਜ ਤੋਂ ਅਗਲੇ ਅਵਤਾਰ ਸੰਘ-ਭਾਜਪਾ ਨੇ ਕਿਸਾਨ ਅੰਦੋਲਨ ਪੱਟੀ ਵਿੱਚ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਲਈ 35 ਬਨਾਮ 1 ਵਰਗਾ ਨਾਅਰਾ ਤਿਆਰ ਕੀਤਾ ਹੈ।
ਪੰਜਾਬ ਵਿੱਚ ਵੀ ਆਰੀਆ ਸਮਾਜ ਲੰਬੇ ਸਮੇ ਤੋਂ ਪੰਜਾਬੀ ਦਾ ਵਿਰੋਧ ਕਰਦਾ ਰਿਹਾ ਹੈ।
ਬਾਕੀ SPV ਦਾ ਮਤਲਬ ਕੀ ਹੈ, ਇੱਥੇ ਪਾਈ ਤਸਵੀਰ ਸਪੱਸ਼ਟ ਸਮਝਿਆ ਜਾ ਸਕਦਾ ਹੈ।
#Unpopular_Opinions
#Unpopular_Ideas
#Unpopular_Facts