Breaking News

Punjab Floods: Blame Game Over Dam Releases and Official Negligence. ਹੜ੍ਹਾਂ ਦੁਆਲੇ ਬਿਰਤਾਂਤ, ਪੰਜਾਬ ਦੁਆਲੇ ਸ਼ਿਕੰਜਾ ਤੇ ਕੁਝ ਕਾਂਗਰਸੀਆਂ ਦੀ ਭੂਮਿਕਾ

Punjab Floods: Blame Game Over Dam Releases and Official Negligence

ਹੜ੍ਹਾਂ ਦੁਆਲੇ ਬਿਰਤਾਂਤ, ਪੰਜਾਬ ਦੁਆਲੇ ਸ਼ਿਕੰਜਾ ਤੇ ਕੁਝ ਕਾਂਗਰਸੀਆਂ ਦੀ ਭੂਮਿਕਾ
ਪੰਜਾਬ ਵਿਚਲੇ ਹੜ੍ਹਾਂ ਤੋਂ ਬਾਅਦ ਬਣਾਏ ਜਾ ਰਹੇ ਬਿਰਤਾਂਤ ਦੇ ਦੋ ਪੱਖ ਹਨ। ਇੱਕ ਤਾਂ ਇਹ ਦੋਸ਼ ਲਾਉਣਾ ਕਿ ਅਪ੍ਰੈਲ ਵਿੱਚ ਪੰਜਾਬ ਨੇ ਭਾਖੜੇ ਤੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਣ ਦਿੱਤਾ, ਜਿਸ ਕਾਰਨ ਹੜ੍ਹ ਆਏ ਤੇ ਦੂਜਾ ਬੀਬੀਐਮਬੀ ਦਾ ਕਿਸੇ ਵੀ ਜਿੰਮੇਵਾਰੀ ਤੋਂ ਧਿਆਨ ਪਾਸੇ ਕਰਕੇ ਸਾਰਾ ਦੋਸ਼ ਪੰਜਾਬ ਦੇ ਅਧਿਕਾਰੀਆਂ ‘ਤੇ ਸੁੱਟਣਾ।

ਮਕਸਦ ਪੰਜਾਬ ਨੂੰ ਦੋਸ਼ੀ ਠਹਿਰਾਉਣ ਤੋਂ ਇਲਾਵਾ ਭਵਿੱਖ ਵਿੱਚ ਹੋਰ ਪਾਣੀ ਖੋਹਣ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਬਿਰਤਾਂਤ ਵਿੱਚ ਪੰਜਾਬ ਕਾਂਗਰਸ ਦੇ ਕੁਝ ਆਗੂ ਵੀ ਭਾਜਪਾ ਦੇ ਸਲੀਪਰ ਸੈਲ ਵਾਲੀ ਭੂਮਿਕਾ ਵਿੱਚ ਨਜ਼ਰ ਆ ਰਹੇ ਨੇ।
ਹਾਲੇ ਤਿੰਨ ਚਾਰ ਦਿਨ ਪਹਿਲਾਂ ਹੀ ਬੀਬੀਐਮਬੀ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਕਿ ਜੇ ਪੰਜਾਬ ਉਸ ਵੇਲੇ ਹਰਿਆਣੇ ਨੂੰ 4500 ਕਿਊਸਿਕ ਵਾਧੂ ਪਾਣੀ ਛੱਡਣ ਦਿੰਦਾ ਤਾਂ ਹੜਾਂ ਤੋਂ ਰਾਹਤ ਮਿਲਦੀ। ਇਹ ਬੇਵਕੂਫਾਨਾ ਦਲੀਲ ਵੱਡੀ ਬੇਸ਼ਰਮੀ ਨਾਲ ਇਸ ਗੱਲ ਦੇ ਬਾਵਜੂਦ ਦਿੱਤੀ ਗਈ ਕਿ ਬੀਬੀਐਮਬੀ ਦਾ ਚੇਅਰਮੈਨ ਇਸ ਗੱਲ ਤੋਂ ਪ੍ਰੈਸ ਕਾਨਫਰੰਸ ਵਿੱਚ ਇਨਕਾਰੀ ਹੋ ਚੁੱਕਾ ਸੀ।

 

 

 

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ, ਕੇਂਦਰੀ ਮੰਤਰੀ ਖੱਟਰ ਦੀਆਂ ਕਾਰਸਤਾਨੀਆਂ ਅਤੇ ਬੀਬੀਐਮਬੀ ਦੀ ਕਾਰਗੁਜ਼ਾਰੀ ਦਾ ਕੋਈ ਜ਼ਿਕਰ ਨਹੀਂ ਕੀਤਾ। ਜਦਕਿ ਸ਼ੁਰੂ ਵਿੱਚ ਪੰਜਾਬ ਦੇ ਕਾਂਗਰਸੀ ਪੰਜਾਬ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਤੇ ਬੀਬੀਐਮਬੀ ‘ਤੇ ਵੱਡੇ ਦੋਸ਼ ਲਾਉਂਦੇ ਰਹੇ ਨੇ।
ਬਹੁਤੇ ਮਾਹਰਾਂ ਨੇ ਵੀ ਬੀਬੀਐਮਬੀ ‘ਤੇ ਵੱਡੇ ਸੁਆਲ ਚੁੱਕੇ ਪਰ ਵਿਧਾਨ ਸਭਾ ਵਿੱਚ ਬਾਜਵਾ ਇਸ ਮਸਲੇ ‘ਤੇ ਚੁੱਪ।

 

 

 

 

 

ਬਾਜਵਾ ਨੇ ਦਾਅਵਾ ਕਰ ਮਾਰਿਆ ਕਿ ਰਣਜੀਤ ਸਾਗਰ ਡੈਮ ਤੋਂ ਛੇ-ਸੱਤ ਲੱਖ ਕਿਊਸਿਕ ਇਕੱਠਾ ਪਾਣੀ ਛੱਡਿਆ ਗਿਆ। ਡੈਮ ਤੋਂ ਛੱਡੇ ਗਏ ਪਾਣੀ ਬਾਰੇ ਜਿੰਨਾ ਵੀ ਡਾਟਾ ਹੁਣ ਤੱਕ ਜਨਤਕ ਹੋਇਆ ਹੈ, ਉਸ ਮੁਤਾਬਿਕ ਵੱਧ ਤੋਂ ਵੱਧ 2.15 ਲੱਖ ਕਿਊਸਿਕ ਪਾਣੀ ਛੱਡਿਆ ਗਿਆ।
ਹੜ੍ਹ ਤੋਂ ਇੱਕ ਮਹੀਨੇ ਬਾਅਦ ਵਿਧਾਨ ਸਭਾ ਵਿੱਚ ਇਹ ਕਿਹੋ ਜਿਹੀ ਪੇਸ਼ਕਾਰੀ ਹੈ?
ਜੇ ਬਾਜਵਾ ਕੋਲ ਛੇ-ਸੱਤ ਲੱਖ ਕਿਊਸਿਕ ਵਾਲੇ ਦਾਅਵੇ ਦਾ ਕੋਈ ਵੀ ਹਵਾਲਾ ਹੈ ਤਾਂ ਉਹ ਜਨਤਕ ਕਰੇ। ਨਹੀਂ ਤਾਂ ਇਹ ਕਿਉਂ ਨਾ ਸਮਝਿਆ ਜਾਵੇ ਕਿ ਬੀਬੀਐਮਬੀ ਵਗੈਰਾ ਤੋਂ ਧਿਆਨ ਪਾਸੇ ਕਰਨ ਲਈ ਉਹ ਕੇਂਦਰੀ ਤੰਤਰ ਦੇ ਬਿਰਤਾਂਤ ਨੂੰ ਪੱਠੇ ਪਾ ਰਿਹਾ ਹੈ।

 

 

 

 

 

 

 

ਜਦੋਂ ਤਿੰਨ ਕਿ ਹਫ਼ਤੇ ਪਹਿਲਾਂ ਪਹਿਲੀ ਵਾਰ 4500 ਕਿਊਸਿਕ ਵਾਲਾ ਦਾਅਵਾ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਵੀ ਬਾਜਵਾ ਨੇ ਉਹ ਸਟੈਂਡ ਲਿਆ, ਜੋ ਕੇਂਦਰੀ ਤੰਤਰ ਅਤੇ ਬੀਬੀਐਮਬੀ ਦੇ ਬਿਰਤਾਂਤ ਦਾ ਪੱਖ ਪੂਰਦਾ ਸੀ।
ਉਨ੍ਹਾਂ ਦਿਨਾਂ ਵਿੱਚ ਹੀ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖ ਕੇ ਪੰਜਾਬ ਦੇ ਹੜ੍ਹਾਂ ਲਈ ਕੇਂਦਰ ਸਰਕਾਰ ਕੋਲੋਂ ਇਨਕੁਆਰੀ ਦੀ ਮੰਗ ਕਰ ਮਾਰੀ ਸੀ। ਇਹ ਸਲੀਪਰ ਸੈੱਲ ਵਾਲਾ ਕੰਮ ਕਿਉਂ ਨਾ ਸਮਝਿਆ ਜਾਵੇ?

 

 

 

 

 

 

ਪੰਜਾਬ ਸਰਕਾਰ ਦੀ ਵੱਖ-ਵੱਖ ਮਾਮਲਿਆਂ ‘ਤੇ ਨਖਿੱਧ ਕਾਰਗੁਜ਼ਾਰੀ ਦੀ ਆਲੋਚਨਾ ਦਾ ਮਤਲਬ ਇਹ ਨਹੀਂ ਕਿ ਕੇਂਦਰੀ ਤੰਤਰ ਜਾਂ ਭਾਜਪਾ ਦੇ ਬਿਰਤਾਂਤ ਨੂੰ ਪੱਠੇ ਪਾਏ ਜਾਣ।
ਸ਼ੁੱਕਰਵਾਰ ਨੂੰ ਹੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਹੜ੍ਹਾਂ ਦੀ ਸਾਰੀ ਜਿੰਮੇਵਾਰੀ ਪੰਜਾਬ ਦੇ ਅਧਿਕਾਰੀਆਂ ‘ਤੇ ਸੁੱਟ ਦਿੱਤੀ। ਉਸ ਨੇ ਵੀ ਸਿਰਫ ਰਣਜੀਤ ਸਾਗਰ ਡੈਮ ਤੋਂ ਬਹੁਤ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਨੂੰ ਜਿੰਮੇਵਾਰ ਠਹਿਰਾਇਆ, ਡਾਟਾ ਕੋਈ ਨਹੀਂ।

 

 

 

 

 

 

ਬੀਬੀਐਮਬੀ ਵੱਲੋਂ ਬਿਆਸ ਜਾਂ ਸਤਲੁਜ ਵਿੱਚ ਛੱਡੇ ਗਏ ਪਾਣੀ ਦਾ ਉਸਨੇ ਨਾਂ ਤੱਕ ਨਹੀਂ ਲਿਆ। ਲੈਣਾ ਵੀ ਕਿਉਂ?
ਇੱਥੇ ਦਿੱਤੇ ਬਾਜਵਾ, ਬਾਕੀ ਕਾਂਗਰਸੀਆਂ ਅਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਬਿਆਨ ਪੜ੍ਹ ਲਓ, ਇਨ੍ਹਾਂ ਵਿੱਚ ਕੇਂਦਰੀ ਕੰਟਰੋਲ ਵਾਲੇ ਬੀਬੀਐਮਬੀ ਜਾਂ ਮੌਸਮ ਵਿਭਾਗ ਦਾ ਨਾਂ ਲੱਭ ਕੇ ਦਿਖਾਓ।
ਕੀ ਬਾਜਵਾ ਅਤੇ ਭਾਜਪਾ ਵਾਲੇ ਦੱਸ ਸਕਦੇ ਨੇ ਕਿ ਕੇਂਦਰੀ ਮੌਸਮ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਕਿਉਂ ਨਹੀਂ ਬੋਲਦੇ, ਜਿਸ ਦੀਆਂ ਭਵਿੱਖ ਬਾਣੀਆਂ ਬਿਲਕੁਲ ਹੀ ਗਲਤ ਨਿਕਲੀਆਂ ਨੇ?
ਕਾਂਗਰਸ ਵਾਲੇ ਪਾਸਿਓਂ ਪ੍ਰਗਟ ਸਿੰਘ ਨੇ ਜ਼ਰੂਰ ਮੌਸਮ ਵਿਭਾਗ ਦੀ ਨਖਿੱਧ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ।
#Unpopular_Opinions
#Unpopular_Ideas
#Unpopular_Facts

 

 

 

 

 

 

 

 

 

 

 

 

 

The provided newspaper clippings and social media post discuss the devastating floods in Punjab in late August 2025, triggered by heavy monsoon rains (up to 1900% above normal in some areas, as per IMD data) and exacerbated by the release of water from the Ranjit Sagar Dam on the Ravi River. Union Minister Jitendra Singh (MoS, PMO) blamed Punjab state officials for negligence and delays in opening the Madhopur barrage gates, calling it a “structural and administrative failure” that could have been mitigated with machine-driven gates. He inspected the site and demanded scrutiny of dam officials, noting that excessive silt jammed the gates, leading to a chargeman’s death. The Congress opposition, led by Partap Singh Bajwa, demanded a High Court inquiry into the dam water release, alleging it submerged thousands of acres and caused 6-7 lakh cusecs of flooding. They sought the resignation of Union Water Resources Minister Hardeep Singh Puri and suspension of Secretary Krishan Kumar, criticizing inexperienced officials for mishandling the crisis. However, a Punjabi opinion piece accuses some Congress leaders, including Bajwa and Sukhjinder Singh Randhawa, of playing a “sleeper cell” role for the BJP by deflecting blame solely onto Punjab’s AAP government and the Ranjit Sagar Dam (claiming exaggerated releases of 6-7 lakh cusecs, when data shows only ~2.15 lakh cusecs). It highlights the Bhakra Beas Management Board (BBMB)’s unmentioned role in Satluj/Beas water releases, IMD’s inaccurate forecasts, and a narrative to portray Punjab as solely responsible—potentially to justify future water diversions to Haryana. The piece urges accountability across all levels, including the central government and weather department, rather than scapegoating Punjab.

Congress Demands Probe into Ranjit Sagar Flooding; Internal Rift Exposed

IMD’s Forecast Failures and BBMB’s Silence Fuel Punjab Water Dispute