Sukhpal Khaira ਖਿਲਾਫ ਰੋਜ਼ਾਨਾ ਸਪੋਕਸਮੈਨ ਨੇ ਪੋਸਟ ਪਾ ਕੇ ਕੀਤੀ ਰੀਮੂਵ, ਖਹਿਰਾ ਨੇ ਲਾਇਆ ਤਵਾ
ਸੁਖਪਾਲ ਖਹਿਰਾ ਨੇ ਰੋਜ਼ਾਨਾ ਸਪੋਕਸਮੈਂਨ ਤੇ
ਲਾਏ ਇਲਜ਼ਾਮ, ਟ੍ਰਿਬਿਊਨ ਮਾਮਲੇ ਤੇ
ਪ੍ਰੈਸ ਕਲੱਬ ਨੇ ਕੀਤੀ ਖਹਿਰਾ ਦੀ ਨਿਖੇਧੀ
ਖਹਿਰਾ ਨੇ ਫੇਸਬੁੱਕ ਤੇ ਲਿਖਿਆ
ਦੋਸਤੋ, ਮੈਂ Rozana Spokesman ਦੀ ਨਿਮਰਿਤ ਕੌਰ ਨੂੰ ਚੁਣੌਤੀ ਦਿੰਦਾ ਹਾਂ ਜੋ ਕਿ #BikauMedia ਦੀ ਹੈਡ ਹੈ ਅਤੇ ਜਿਸਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਫੰਡ ਕੀਤਾ ਜਾਂਦਾ ਹੈ। ਉਹ ਇਹ ਦੱਸੇ ਕਿ ਉਸਨੇ ਅੱਜ ਮੇਰੇ ਖ਼ਿਲਾਫ਼ ਹੇਠਾਂ ਦਿੱਤੀ ਫੇਸਬੁੱਕ ਪੋਸਟ ਕਿਉਂ ਡਿਲੀਟ ਕੀਤੀ ਹੈ?
ਪਹਿਲਾਂ ਉਸਨੇ ਆਪਣੇ ਪੋਸਟ ਦੇ ਕਮੈਂਟ ਸੈਕਸ਼ਨ ਨੂੰ ਬੰਦ ਕੀਤਾ ਸੀ, ਪਰ ਬਾਅਦ ਵਿੱਚ ਸ਼ਾਇਦ ਲੋਕਾਂ ਦੇ ਗੁੱਸੇ ਅਤੇ ਉਸਦੀ Govt Sponsered ਪੋਸਟ ਦੀ ਨਿੰਦਾ ਦਾ ਸਾਹਮਣਾ ਨਾ ਕਰ ਸਕੀ ਅਤੇ ਉਸਨੇ ਉਹ ਪੋਸਟ ਹੀ ਡਿਲੀਟ ਕਰ ਦਿੱਤੀ!

ਉਸ ਲਈ ਸਬਕ ਇਹ ਹੈ ਕਿ ਕੇਵਲ ਆਰਥਿਕ ਲਾਭ ਲਈ ਆਪਣੇ ਸਿਆਸੀ ਮਾਲਕਾਂ ਦੇ ਕਹਿਣ ਤੇ ਵਿਰੋਧੀ ਧਿਰ ਜਾਂ ਅਜ਼ਾਦ ਆਵਾਜ਼ਾਂ ਨੂੰ ਬਦਨਾਮ ਨਾ ਕਰੋ – ਖਹਿਰਾ

Chandigarh Press Club condemns the derogatory language used by Punjab Congress MLA Sukhpal Singh Khaira against Editor-in-Chief of The Tribune, Jyoti Malhotra.
I respect you @manaman_chhina as a bold independent journalist bcoz few days ago you raised a question about a powerful Cabinet rank politician insulting a woman journalist colleague ! Please raise a red flag to the @BhagwantMann govt sponsored press release against me today by… https://t.co/plx7djkG21
— Sukhpal Singh Khaira (@SukhpalKhaira) March 16, 2026
Dear @manaman_chhina brother like in my earlier X post i said i respect you and the @IndianExpress newspaper but I’m saddened to state that your article below is totally biased,one sided and factually incorrect !
The headline of your report seems to be prompted to show me in… pic.twitter.com/JwgOwy7uoi
— Sukhpal Singh Khaira (@SukhpalKhaira) March 17, 2026
ਖਹਿਰਾ ਦੇ ਮਾਮਲੇ ‘ਤੇ ਇਆਲੀ ਸਰਕਾਰ ਨਾਲ, ਝੂਠੇ ਮੁਕਾਬਲੇ ‘ਤੇ ਚੁੱਪ
ਜਦੋਂ “ਆਪ” ਨੇ ਸੁਖਪਾਲ ਸਿੰਘ ਖਹਿਰਾ ਖਿਲਾਫ ਨਜਾਇਜ਼ ਤੌਰ ‘ਤੇ ਵੱਡਾ ਵਾਵੇਲਾ ਖੜ੍ਹਾ ਕੀਤਾ ਤੇ ਉਸ ਖਿਲਾਫ ਨਿੰਦਾ ਮਤਾ ਲਿਆਂਦਾ ਤਾਂ ਟ੍ਰਿਬਿਊਨ ਦੀ ਖਬਰ ਮੁਤਾਬਿਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਸਰਕਾਰੀ ਧਿਰ ਦਾ ਸਾਥ ਦਿੱਤਾ।
ਇਹ ਸਪਸ਼ਟ ਸੀ ਕਿ ਖਹਿਰਾ ਖਿਲਾਫ ਇਹ ਸਾਰਾ ਰੌਲਾ ਪੰਜਾਬ ਅਤੇ ਸਿੱਖ ਪੱਖੀ ਆਵਾਜ਼ਾਂ ਨੂੰ ਚੁੱਪ ਕਰਾਉਣ ਦੇ ਸਿਲਸਿਲੇ ਵਿੱਚ ਸੀ ਅਤੇ ਇਹ ਪੰਜਾਬ ਸਰਕਾਰ ਦੀ ਵੱਡੀ ਬੇਈਮਾਨੀ ਸੀ। ਮੀਡੀਆ ਦਾ ਇੱਕ ਹਿੱਸਾ ਅਤੇ ਕਾਂਗਰਸ ਦੇ ਪੁਰਾਣੇ ਠੱਗ ਵੀ ਇਸ ਖੇਡ ਦਾ ਹਿੱਸਾ ਨੇ।
ਇਸ ਮਤੇ ‘ਤੇ ਅਗਲੇ ਦਿਨ ਵਿਧਾਨ ਸਭਾ ਵਿੱਚ ਇਆਲੀ ਨੇ ਦੋਨਾਂ ਧਿਰਾਂ ਨੂੰ ਲੈਕਚਰ ਦਿੱਤਾ ਪਰ ਮੁੱਖ ਮੰਤਰੀ ਦਾ ਨਾਂ ਤੱਕ ਨਹੀਂ ਲਿਆ ਜਦ ਕਿ ਉਸ ਦੀਆਂ ਟਿੱਪਣੀਆਂ ਲੁੱਚੀਆਂ ਸਨ। ਜਦੋਂ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੋਵੇ ਤਾਂ “ਬਰਾਬਰ ਦੀ ਗਲਤੀ” ਵਾਲੀ ਦਲੀਲ, ਸਿਆਣੀ ਗੱਲ ਨਹੀਂ, ਸਰਕਾਰੀ ਧਿਰ ਵੱਲ ਭੁਗਤਣ ਦਾ ਤਰੀਕਾ ਹੁੰਦੀ ਹੈ।
ਇਸ ਦੇ ਉਲਟ ਇਆਲੀ ਹੋਰਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਕੋਈ ਗੱਲ ਨਹੀਂ ਕੀਤੀ। ਜਦਕਿ ਕਾਂਗਰਸ ਵਰਗੀ ਪਾਰਟੀ ਵਿੱਚੋਂ ਵੀ ਇਸ ਖਿਲਾਫ ਆਵਾਜ਼ਾਂ ਆਈਆਂ।
ਰਣਜੀਤ ਸਿੰਘ ਦੇ ਝੂਠੇ ਮੁਕਾਬਲੇ ਦਾ ਮਸਲਾ ਸਭ ਤੋਂ ਜ਼ੋਰਦਾਰ ਤਰੀਕੇ ਨਾਲ ਖਹਿਰਾ ਨੇ ਹੀ ਚੁੱਕਿਆ ਅਤੇ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਪ੍ਰਗਟ ਸਿੰਘ ਨੇ ਇਹ ਮਸਲਾ ਇੱਕ ਵਾਰ ਫਿਰ ਚੁੱਕਿਆ।
ਝੂਠੇ ਪੁਲਿਸ ਮੁਕਾਬਲੇ ਦੇ ਮੁੱਦੇ ‘ਤੇ ਕਿਹੜਾ ਕਿਹੜਾ ਸਿਆਸੀ ਆਗੂ ਬੋਲਿਆ ਤੇ ਕੌਣ ਚੁੱਪ ਰਿਹਾ, ਇਸ ਬਾਰੇ ਅਸੀਂ 4 ਮਾਰਚ ਨੂੰ ਪੋਸਟ ਪਾਈ ਸੀ।
ਚੁੱਪ ਰਹਿਣ ਵਾਲਿਆਂ ਵਿੱਚ ਮਨਪ੍ਰੀਤ ਸਿੰਘ ਇਆਲੀ ਦਾ ਨਾਂ ਵੀ ਸੀ। ਇਸ ਮਾਮਲੇ ‘ਤੇ ਉਨ੍ਹਾਂ ਦੀ ਕੋਈ ਸਖਤ ਟਿੱਪਣੀ ਹਾਲੇ ਤੱਕ ਵੀ ਸਾਹਮਣੇ ਨਹੀਂ ਆਈ।
ਉਸ ਪੋਸਟ ਵਿੱਚ ਇਹ ਸਵਾਲ ਵੀ ਖੜਾ ਕੀਤਾ ਸੀ ਕਿ ਇਆਲੀ ਆਪਣੇ ਆਪ ਨੂੰ ਬਦਲਵੀਂ ਪੰਥਕ ਸਿਆਸਤ ਦੇ ਮੂਹਰਲੇ ਚਿਹਰੇ ਵਜੋਂ ਪ੍ਰੋਜੈਕਟ ਕਰ ਰਹੇ ਨੇ ਪਰ ਝੂਠੇ ਮੁਕਾਬਲੇ ਵਰਗੇ ਵੱਡੇ ਮਸਲੇ ‘ਤੇ ਉਨ੍ਹਾਂ ਦੀ ਚੁੱਪ ਵੱਡੇ ਸਵਾਲ ਖੜੀ ਕਰਦੀ ਹੈ।
ਜਦੋਂ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਹੋਇਆ ਹੈ ਤਾਂ ਇਹੋ ਜਿਹੀ ਚੁੱਪ ‘ਤੇ ਵੱਡੇ ਸਵਾਲ ਖੜੇ ਹੋਣੇ ਲਾਜ਼ਮੀ ਨੇ।
#Unpopular_Opinions
#Unpopular_Ideas
I dare Nimrit Kaur of @RozanaSpokesman head of #BikauMedia funded by @ArvindKejriwal & @BhagwantMann answer why she has deleted the below facebook post against me today ?
First she blocked her post comment section but later probably unable to face the wrath of people condemning… pic.twitter.com/u3JBANt7Bn
— Sukhpal Singh Khaira (@SukhpalKhaira) March 16, 2026
Punjab Spectrum