Breaking News

Kashmir Giri Arrested – ਪੰਜਾਬ ‘ਚ ਬਾਬੇ ਦਾ ‘ਕਾਲਾ’ ਕਾਰਨਾਮਾ! ਪੁਲਸ ਨੇ ਕੀਤਾ ਗ੍ਰਿਫ਼ਤਾਰ

Kashmir Giri Arrested

ਪੰਜਾਬ ‘ਚ ਬਾਬੇ ਦਾ ‘ਕਾਲਾ’ ਕਾਰਨਾਮਾ! ਪੁਲਸ ਨੇ ਕੀਤਾ ਗ੍ਰਿਫ਼ਤਾਰ

ਚਿੱਟਾ ਸਪਲਾਈ ਕਰਨ ਦੇ ਦੋਸ਼ ਹੇਠ ਸ਼ਿਵ ਸੈਨਾ ਨੇਤਾ ਅਤੇ ਬਾਬਾ ਕਸ਼ਮੀਰ ਗਿਰੀ ਕਾਬੂ,
ਇਹ ਉਹ ਹੈ ਜਿਸ ਨੇ ਗੰਨਮੈਨ ਲੈਣ ਲਈ ਆਪਣੇ ਤੇ ਖੁਦ ਨਕਲੀ ਹਮਲੇ ਕਰਵਾਏ ਸਨ

ਖੰਨਾ ਪੁਲਸ ਨੇ ਪੰਜਾਬ ਅੰਦਰ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਦੋਸ਼ ਹੇਠ ਖ਼ਾਲਿਸਤਾਨ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਖੰਨਾ ਦੇ ਸਾਬਕਾ ਕੌਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ, ਨਸ਼ਾ ਤਸਕਰੀ ਦਾ ਹੌਟ ਸਪੋਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸ ਦੇ ਭਰਾ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਇਸ ਤੋਂ ਪਹਿਲਾਂ ਪੁਲਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡ੍ਰੋਨ ਨਾਲ ਚਿੱਟਾ ਮੰਗਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਨ੍ਹਾਂ ਦੀ ਪੁੱਛਗਿੱਛ ਵਿਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਅਤੇ ਹੋਰਨਾਂ ਦੇ ਨਾਂ ਸਾਹਮਣੇ ਆਏ। ਦੱਸ ਦਈਏ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਸ ਨੇ ਗੰਨਮੈਨ ਲੈਣ ਲਈ ਆਪਣੇ ਉੱਪਰ ਖੁਦ ਹੀ ਹਮਲਾ ਵੀ ਕਰਾਇਆ ਸੀ।

“Kashmir Giri” refers to Mahant Kashmir Giri, a self-proclaimed Shiv Sena (Punjab) leader and national pracharak known for controversial activities. He was arrested in April 2021 by Khanna Police in Punjab, India, for orchestrating a fake attack on himself to secure armed security cover. This case gained attention due to his alleged misuse of political affiliations for personal gain. Below is a breakdown of the incident and related context.