Breaking News

CBSA Cracks Down Hard on Extortion Gangs in Canada! ਕੈਨੇਡਾ ‘ਚ ਹਿੰਸਕ ਸਰਗਰਮੀਆਂ ‘ਚ ਹਿੱਸਾ ਲੈਣ ਦੇ ਦੋਸ਼ ‘ਚ ਦੋ ਪੰਜਾਬੀ ਨੌਜਵਾਨ ਕੀਤੇ ਡਿਪੋਰਟ

CBSA Cracks Down Hard on Extortion Gangs in Canada!

 

 

 
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਹਿੰਸਕ ਗਤੀਵਿਧੀਆਂ, ਐਕਸਟੋਰਸ਼ਨ ਅਤੇ ਗੈਂਗ ਨਾਲ ਜੁੜੇ ਹੋਣ ਦੇ ਇਲਜ਼ਾਮ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।

ਅਰਸ਼ਦੀਪ ਸਿੰਘ 2022 ਵਿੱਚ ਸਟੱਡੀ ਪਰਮਿਟ ‘ਤੇ ਕੈਨੇਡਾ ਆਇਆ ਸੀ। ਨਵੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਸੂਲੀ, ਅੱਗਜ਼ਨੀ, ਨਸ਼ਾ ਤਸਕਰੀ ਤੇ ਹਥਿਆਰਾਂ ਨਾਲ ਜੁੜੇ ਗੈਂਗ ਨਾਲ ਲਿੰਕ ਮੰਨਿਆ ਗਿਆ ਤੇ ਡਿਪੋਰਟ ਕੀਤਾ ਗਿਆ ਹੈ । ਇਸਦੇ ਨਾਲ ਸੁਖਨਾਜ਼ ਸਿੰਘ ਸੰਧੂ 2016 ਵਿੱਚ ਅਸਥਾਈ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਜਨਤਕ ਸੁਰੱਖਿਆ ਲਈ ਖ਼ਤਰਾ ਮੰਨਦੇ ਹੋਏ ਨਵੰਬਰ 2025 ਵਿੱਚ ਹਿਰਾਸਤ ਵਿੱਚ ਲਿਆ ਗਿਆ ਅਤੇ ਡਿਪੋਰਟ ਕੀਤਾ ਗਿਆ ਹੈ।
 

ਪਿਛਲੇ ਹਫਤੇ ਤੋਂ ਸਰੀ-ਵੈਨਕੂਵਰ-ਲੈਂਗਲੀ ‘ਚ ਫਿਰੌਤੀ ਦੀਆਂ ਕਾਲਾਂ ਦਾ ਇੱਕ ਵਾਰ ਫਿਰ ਹੜ੍ਹ ਆਇਆ ਹੋਇਆ ਹੈ।

 

 

 

 

ਆਮ ਕਾਰੋਬਾਰੀਆਂ ਤੋਂ ਲੈ ਕੇ ਬਿਲਡਰ ਅਤੇ ਰਾਜਸੀ ਲੋਕਾਂ ਦੇ ਕਰੀਬੀ ਵੀ ਨਿਸ਼ਾਨਾ ਬਣਾਏ ਜਾ ਰਹੇ ਹਨ। ਇਹ ਲੋਕ ਆਪਣੇ ਘਰ ਜਾਂ ਕਾਰੋਬਾਰ ‘ਤੇ ਕਿਸੇ ਵੀ ਸਮੇਂ ਗੋਲੀਆਂ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ।

 

 

ਕੈਨੇਡਾ ‘ਚ ਹਿੰਸਕ ਸਰਗਰਮੀਆਂ ‘ਚ ਹਿੱਸਾ ਲੈਣ ਦੇ ਦੋਸ਼ ‘ਚ ਦੋ ਪੰਜਾਬੀ ਨੌਜਵਾਨ ਕੀਤੇ ਡਿਪੋਰਟ

 

**************
ਦੂਜੇ ਪਾਸੇ ਕੈਨੇਡਾ ‘ਚ ਹਿੰਸਕ ਸਰਗਰਮੀਆਂ ‘ਚ ਹਿੱਸਾ ਲੈਣ ਦੇ ਦੋਸ਼ ‘ਚ ਦੋ ਪੰਜਾਬੀ ਨੌਜਵਾਨ ਡਿਪੋਰਟ ਕੀਤੇ ਗਏ ਹਨ।

 

 

 

* ਅਰਸ਼ਦੀਪ ਸਿੰਘ (ਖੱਬੀ ਤਸਵੀਰ) 2022 ਵਿੱਚ ਸਟਡੀ ਪਰਮਿਟ ‘ਤੇ ਕੈਨੇਡਾ ਆਇਆ ਸੀ। ਨਵੰਬਰ 2025 ਵਿੱਚ CBSA ਨੇ ਉਸਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਅਤੇ ਉਸਨੂੰ ਇੱਕ ਅਜਿਹੀ ਗੈਂਗ ਨਾਲ ਜੁੜਿਆ ਹੋਇਆ ਦੱਸਿਆ, ਜੋ ਕਿ ਵਸੂਲੀ, ਅੱਗਜ਼ਨੀ, ਨਸ਼ਾ ਤਸਕਰੀ ਅਤੇ ਹਥਿਆਰਾਂ ਨਾਲ ਜੁੜੇ ਜੁਰਮਾਂ ਵਿੱਚ ਸ਼ਾਮਲ ਸੀ। ਹੁਣ ਡਿਪੋਰਟ ਕਰ ਦਿੱਤਾ ਗਿਆ ਹੈ।

 

 

 

* ਸੁਖਨਾਜ਼ ਸਿੰਘ ਸੰਧੂ (ਸੱਜੀ ਤਸਵੀਰ) 2016 ਵਿੱਚ ਅਸਥਾਈ ਵੀਜ਼ੇ ਵਜੋਂ ਕੈਨੇਡਾ ਆਇਆ ਸੀ। ਨਵੰਬਰ 2025 ਵਿੱਚ CBSA ਨੇ ਉਸਨੂੰ ਜਨਤਕ ਸੁਰੱਖਿਆ ਲਈ ਖਤਰਾ ਮੰਨਦੇ ਹੋਏ ਹਿਰਾਸਤ ਵਿੱਚ ਰੱਖਿਆ ਤੇ ਹੁਣ ਡਿਪੋਰਟ ਕਰ ਦਿੱਤਾ।

 

 

 

 

 

 

 

 

 

 

 

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

CBSA expands efforts to disrupt extortion networks across Canada

Extortion is a serious crime that harms Canadians, communities and businesses. As criminal networks evolve and expand, the Canada Border Services Agency (CBSA) and its partners are intensifying efforts and prioritizing enforcement against those involved in serious criminality, including organized crime and extortion.

 

 

 

 

The CBSA is working with law enforcement partners through joint task forces such as our partnership with the BC Extortion Task Force in BC’s Lower Mainland and with Alberta Law Enforcement Response Team (ALERT) in Edmonton and Calgary, as well as our continued joint efforts with local police in Ontario and across the country. When police identify individuals who may be in violation of the Immigration and Refugee Protection Act (IRPA), they notify the CBSA who conducts investigations that may lead to immigration enforcement action, including removal from Canada.