Breaking News

Canada: -ਕੈਨੇਡਾ ‘ਚ ਤਿੰਨ ਪੰਜਾਬੀ ਨੌਜਵਾਨ ਅੱਡ-ਅੱਡ ਥਾਂ ਮਾਰ ਮੁਕਾਏ

Canada: ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ’ਤੇ ਹਮਲਾ, ਮੌਤ

13 ਮਾਰਚ 2026 ਨੂੰ ਰਾਤ ਲਗਭਗ 11:10 ਵਜੇ ਬੀਸੀ ਦੇ ਉੱਤਰ ‘ਚ ਮੌਜੂਦ ਸ਼ਹਿਰ Fort St. John ਦੀ ਆਰਸੀਐਮਪੀ ਨੂੰ Charlie Lake Boat Ramp ‘ਤੇ ਇੱਕ ਲੜਾਈ ਤੋਂ ਬਾਅਦ ਮੌਕੇ ‘ਤੇ ਬੁਲਾਇਆ ਗਿਆ।
ਕਈ ਲੋਕਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਬਾਅਦ ਵਿੱਚ ਦਮ ਤੋੜ ਗਿਆ।
ਜਾਂਚ ਨੂੰ ਅੱਗੇ ਵਧਾਉਣ ਅਤੇ ਗਵਾਹਾਂ ਨੂੰ ਸਾਹਮਣੇ ਆਉਣ ਲਈ ਉਤਸ਼ਾਹਿਤ ਕਰਨ ਵਾਸਤੇ, ਪੁਲਿਸ ਨੇ ਮ੍ਰਿਤਕ ਦੀ ਪਛਾਣ 25 ਸਾਲਾ ਗੁਰਕੀਰਤ ਸਿੰਘ ਮਨੋਚਾ ਵਜੋਂ ਜਾਰੀ ਕੀਤੀ ਹੈ।

ਕੈਨੇਡਾ ਦੇ ਫੋਰਟ ਸੇਂਟ ਜੌਨ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਕਥਿਤ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ ਹੈ, ਜਿਸ ਨਾਲ ਉਸ ਦੇ ਪਰਿਵਾਰ ਅਤੇ ਭਾਈਚਾਰੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਹੈ।

ਕੈਨੇਡਾ ਦੇ ਫੋਰਟ ਸੇਂਟ ਜੌਨ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਕਥਿਤ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ ਹੈ, ਜਿਸ ਨਾਲ ਉਸ ਦੇ ਪਰਿਵਾਰ ਅਤੇ ਭਾਈਚਾਰੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਉਜੈਨ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਗੁਰਕੀਰਤ ਸਿੰਘ ਮਨੋਚਾ ਵਜੋਂ ਹੋਈ ਹੈ, ਜੋ ਬਿਹਤਰ ਸਿੱਖਿਆ ਅਤੇ ਕੰਮ ਦੇ ਮੌਕਿਆਂ ਦੀ ਭਾਲ ਵਿੱਚ ਲਗਪਗ 15 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ।

ਉਸ ਦੇ ਪਰਿਵਾਰ ਅਨੁਸਾਰ ਮਨੋਚਾ ‘ਤੇ ਸ਼ੁੱਕਰਵਾਰ ਦੇਰ ਰਾਤ ਕੰਮ ਤੋਂ ਘਰ ਪਰਤਦੇ ਸਮੇਂ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਉੱਪਰ ਗੱਡੀ ਚੜ੍ਹਾ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਨੇ ਦਮ ਤੋੜ ਦਿੱਤਾ।

ਘਟਨਾ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਅਧਿਕਾਰੀਆਂ ਨੇ ਅਜੇ ਤੱਕ ਸ਼ੱਕੀਆਂ ਜਾਂ ਮਕਸਦ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫੋਰਟ ਸੇਂਟ ਜੌਨ ਦੀ ਪੁਲੀਸ ਕਥਿਤ ਤੌਰ ‘ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਦੇ ਕ੍ਰਮ ਨੂੰ ਜੋੜਨ ਲਈ ਸਬੂਤ ਇਕੱਠੇ ਕਰ ਰਹੀ ਹੈ।

4 ਨੌਜਵਾਨਾਂ ਦਾ 3 ਦਿਨ ਵਿਚ ਹੋਇਆ ਕ.ਤਲ

ਪੁਲਿਸ ਦਾ ਕਹਿਣਾ ਹੈ ਕਿ ਹੌਂਡਾ ਸਿਵਿਕ ਗੱਡੀ ਵਿਚ ਬੀਰਇੰਦਰ ਸਿੰਘ ਨਾਲ ਕੋਈ ਹੋਰ ਵੀ ਮੌਜੂਦ ਸੀ ਪਰ ਉਸ ਦੀ ਉਮਰ ਜਾਂ ਪਛਾਣ ਬਾਰੇ ਕੋਈ ਜ਼ਿਕਰ ਨਾ ਕੀਤਾ। ਫ਼ਿਲਹਾਲ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਬੀਰਇੰਦਰ ਸਿੰਘ ਅਤੇ ਹਮਲਾਵਰ ਇਕ-ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਟਾਊਨਸ਼ਿਪ ਰੋਡ 490 ਨੇੜੇ ਵਾਪਰੀ ਵਾਰਦਾਤ ਮਗਰੋਂ ਮਗਰੋਂ ਹਮਲਾਵਰ ਆਪਣੇ ਪਿਕਅੱਪ ਟਰੱਕ ਵਿਚ ਫ਼ਰਾਰ ਹੋ ਗਿਆ। ਬੀਰਇੰਦਰ ਸਿੰਘ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਉਨਟਾਰੀਓ ਵਿਚ ਪੜ੍ਹਾਈ ਖ਼ਤਮ ਕਰਦਿਆਂ ਐਲਬਰਟਾ ਵਿਖੇ ਕੰਸਟ੍ਰਕਸ਼ਨ ਸੈਕਟਰ ਵਿਚ ਕੰਮ ਕਰਨ ਲੱਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਲੌਂਗ ਡਰਾਈਵ ’ਤੇ ਜਾ ਰਿਹਾ ਸੀ ਜਦੋਂ ਅਣਹੋਣੀ ਵਾਪਰੀ। ਪੁਨਰਮੀਤ ਸਿੰਘ ਵੱਲੋਂ ਖੁਦ ਨੂੰ ਬੀਰਇੰਦਰ ਸਿੰਘ ਦਾ ਭਰਾ ਦਸਦਿਆਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਅਤੇ ਉਸ ਦੀ ਦੇਹ ਇੰਡੀਆ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮਜ਼ ਯੂਨਿਟ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਬੀਰਇੰਦਰ ਸਿੰਘ ਦੇ ਕਤਲ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਲਡਿਊਕ ਆਰ.ਸੀ.ਐਮ.ਪੀ. ਨਾਲ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਸਰੀ ਦੇ ਇਕ ਘਰ ਵਿਚ ਐਤਵਾਰ ਵੱਡੇ ਤੜਕੇ ਹੋਈ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਸਰੀ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਆਈ ਹਿਟ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

-ਕੈਨੇਡਾ ‘ਚ ਤਿੰਨ ਪੰਜਾਬੀ ਨੌਜਵਾਨ ਅੱਡ-ਅੱਡ ਥਾਂ ਮਾਰ ਮੁਕਾਏ
-ਟਰਾਂਟੋ ‘ਚ ਨਿਵੇਸ਼ ਦੇ ਨਾਮ ‘ਤੇ ਠੱਗੀ ਮਾਰਨ ਵਾਲਾ ਭਾਰਤੀ ਗ੍ਰਿਫਤਾਰ
-ਪੰਜਾਬ ਵਾਪਸ ਮੁੜ ਰਿਹਾਂ ਨੂੰ ਵੱਡੇ ਕਰਜ਼ੇ ਦਿਵਾਉਣ ਵਾਲਾ ਕਾਬੂ ਆਇਆ
-ਟਰੰਪ ਵਲੋਂ ਜੰਗ ‘ਚ ਸ਼ਾਮਲ ਹੋਣ ਦੀਆਂ ਹਾਕਾਂ ਭਾਈਵਾਲਾਂ ਨੇ ਨਾ ਸੁਣੀਆਂ
-ਚੀਨੀ ਕਰੰਸੀ ਦੇ ਕੇ ਪਾਕਿਸਤਾਨੀ ਤੇਲ ਟੈਂਕਰ ਨੇ ਇਰਾਨ ਤੋਂ ਲਾਂਘਾ ਲਿਆ
-ਅਮਰੀਕਨ ਸੰਸਥਾ ਨੇ ਰਾਅ ਅਤੇ ਆਰਐਸਐਸ ‘ਤੇ ਪਾਬੰਦੀ ਮੰਗੀ
-ਚੀਨੀ ਡਿਪਲੋਮੈਟ ਅਤੇ ਸਰਕਾਰੀ ਅਧਿਕਾਰੀ ਪੰਜਾਬੀ ਸਿੱਖਣਗੇ