Deep Sidhu – It’s only been 2 years, but so much has taken place since Deep Sidhu’s sudden death. Deep Sidhu refamiliarised the youth of Punjab with the word ‘ਹੋਂਦ~Hond’, a word for existence, birthright. Not in a privileged sense but in realisation of a reawakening and reconnection to Sikhi.
ਹੁਣ ਪਤਾ ਲੱਗਾ “ਕਲਾ ਕਿਵੇਂ ਵਰਤਦੀ ਹੈ” ? ਥੋੜੀ ਲੰਬੀ ਪੋਸਟ ਪਰ ਕੱਲਾ ਕੱਲਾ ਪਹਿਰਾ ਜੁਆਬ ਮੰਗਦਾ?
ਦੀਪ ਜਦੋਂ ਕਹਿੰਦਾ ਸੀ ਕਿ ” ਕੋਈ ਕਲਾ ਹੀ ਵਰਤੀ ਹੈ” ਤਾਂ ਇਹ ਗੱਲ ਓਸ ਅਜਮ ਅਗੰਮ ਸ਼ਕਤੀ ਨੂੰ ਮੰਨਣ ਤੇ ਮਹਿਸੂਸ ਕਰਨ ਵਾਲਿਆਂ ਦੇ ਧੁਰ ਅੰਦਰ ਤੱਕ ਲਹਿ ਜਾਂਦੀ ਸੀ ਪਰ ਵਿਰੋਧ ਭਾਵ ਰੱਖਣ ਤੇ ਓਸ ਸਰਭਵਿਆਪਿਕ ਆਸ਼ੇ ਤੋਂ ਦੂਰ ,ਕਿਸੇ ਡੂੰਘੀ ਹਨੇਰੀ ਖੱਡ ਵਿੱਚ ਗਲਤਾਨ ਕੁੱਝ ਅਪਗ੍ਰੇਡ ਆਤਮਾਵਾਂ ਨੂੰ ਇਹ ਗੱਲ ਮਜਾਕ ਬਣਾ ਛੱਡੀ । ਅੱਜ ਮੈਂ ਚੈਲੇਂਜ ਕਰਦਾ ਹਾਂ ,ਏਸ ਗੱਲ ਨੂੰ ਜਾਂ ਤਾਂ ਸਵਿਕਾਰ ਕਰੋ ਜਾਂ ਮੇਰੀਆਂ ਕੁੱਝ ਗੱਲਾਂ ਦੇ ਜੁਆਬ ਦੇਵੋ!
ਗੁਰਮਤਿ ਪਾਂਧੀ ਜਾਂ ਏਸ ਸਵੈ ਕਲਿਆਣ ਰੂਪੀ ਮਾਰਗ ਦੇ ਪਾਂਧੀ ਇਹ ਜਾਣਦੇ ਹਨ ਕਿ ਹਰ ਇੱਕ ਨੇ ਏਸ ਜਹਾਨ ਤੋਂ ਜਾਣਾ ਹੀ ਹੈ ਜਦੋਂ ਜਗ੍ਹਾ,ਸਮਾਂ ,ਤੇ ਵਜ੍ਹਾ ਤਿੰਨੇ ਇਕੱਠੇ ਹੋ ਗਏ । ਪਰ …
1:- ਦੀਪ ਤੇ ਕਲਾ ਵਰਤੀ ਕਿਉਂਕਿ ਜੇ ਇਹ ਕਹਿ ਲਈਏ ਕਿ ਉਸਤੇ ਸਸਕਾਰ ਤੇ ਆਪ ਮੁਹਾਰੇ ਇਕੱਠ ਉਸਦੇ ਇੱਕ ਐਕਟਰ ਹੋਣ ਦੀ ਵਜ੍ਹਾ ਸੀ ਤਾਂ ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀਆਂ ਨੇ ਕਿਸੇ ਪੰਜਾਬੀ ਫਿਲਮਾਂ ਦੇ ਐਕਟਰ ਨੂੰ ਏਨਾਂ ਮਾਣ ਸਨਮਾਨ ਦਿੱਤਾ ਹੋਵੇ , ਕਿਉਂਕਿ ਇਸਤੋਂ ਪਹਿਲਾਂ ਕਿੰਨੇ ਪੰਜਾਬੀ ਫਿਲਮਾਂ ਦੇ ਐਕਟਰ ਇਸਤੋਂ ਪਹਿਲਾਂ ਇਸਤੋਂ ਵੀ ਜਿਆਦਾ ਫਿਲਮਾਂ ਬਣਾਕੇ ਮਰੇ ਹਨ ਪਰ ਸਤੀਸ਼ ਕੌਲ ਵਰਗਿਆਂ ਦੇ ਮਰਨ ਤੇ ਚਾਰ ਬੰਦੇ ਮੋਢਾ ਦੇਣ ਵਾਲੇ ਨਹੀਂ ਸਨ ।
2:- ਜੇ ਕਹਿ ਲਈਏ ਕਿ ਉਹ ਸਿੱਖ ਸਿਧਾਂਤਾਂ ਦੀ ਗੱਲ ਕਰਦਾ ਸੀ ਤਾਂ ਸਿੱਖ ਇਕੱਠੇ ਹੋ ਗਏ ਤਾਂ ਉਹ ਪਹਿਲਾ ਸਿੱਖ ਸੀ ਜਿੰਨੂੰ ਪੰਥ ਨੇ ਏਨਾਂ ਮੋਹ ਦਿੱਤਾ ਹੋਵੇ ਕਿ ਉਸਦੇ ਸਿਵੇ ਨੂੰ ਅੰਗੀਠਾ ਸਾਹਿਬ ਕਹਿਕੇ ਇੱਕ ਚੂੰਡੀ ਰਾਖ ਲੈਣ ਲਈ ਤਤਪਰ ਰੂਹਾਂ ਕਰਕੇ ਪਹਿਰਾ ਲਾਇਆ ਗਿਆ ਹੋਵੇ । ਜਿਹੜਾ ਸਾਡੇ ਵਰਗਾ ਪਤਿੱਤ ਸਿੱਖ ਸੀ,ਜਿਸਨੂੰ ਸ਼ਹੀਦਾਂ ਸਿੰਘਾਂ ਜਿੰਨਾਂ ਮਾਣ ਸਤਿਕਾਰ ਮਿਲਿਆ ਜਾਂ ਕਹਿਲੋ ਵੱਧ । ਨਾ ਬਾਣਾ ਪਾਇਆ, ਨਾ ਪਹੁਲ ਛੱਕੀ ,ਨਾ ਕਿਸੇ ਮਰਿਯਾਦਾ ਵਿੱਚ ਬੱਝਾ ,ਨਾ ਸ਼ਾਸਤਰ ਧਾਰੀ ।ਨਾ ਕਿਸੇ ਸਾਧ ਦੇ ਚੇਲਾ ,ਨਾ ਸਰਕਾਰੀ ਸਾਧ , ਇਸਤੋਂ ਪਹਿਲਾਂ ਪੰਥਕ ਰਿਵਾਇਤਾਂ ਨਿਭਾਉਣ ਵਾਲਿਆਂ ਨੂੰ ਇਹ ਮਾਣ ਸਨਮਾਨ ਮਿਲਿਆ ਸੀ ।
3:- ਜੇ ਕਹਿ ਲਈਏ ਕਿ ਉਹ ਇੱਕ ਲੀਡਰ ਸੀ ਤਾਂ ਕਿੰਨੇ ਲੀਡਰ ਹੋ ਮਰੇ ਹਨ ,ਸਰਕਾਰਾਂ ਨੂੰ ਧੱਕੇ ਨਾਲ TV ,Redio ਤੇ ਸੱਤ ਸੱਤ ਦਿਨ ਰੌਣ ਕਰਲਾਉਣ ਦੇ ਬਾਵਜੂਦ ਵੀ ਲੋਕ ਗਾਹਲਾਂ ਕੱਢਦੇ ਹੁੰਦੇ ਸੀ ਕਿ ਕਦੋਂ ਇਹਦਾ ਸਿਆਪਾ ਮੁੱਕੂ? ਪਰ ਦੀਪ ਇੱਥੇ ਵੀ ਫਿੱਟ ਨਹੀਂ ਬੈਠਦਾ
4:- ਜੇ ਕਹਿ ਲਈਏ ਕਿ ਉਹ ਵੱਖਰੀ ਵਿਚਾਰਧਾਰਾ ਵਾਲਾ ਸੀ ਤਾਂ “ਸਹੀ ਵਿਚਾਰਧਾਰਾ” ਵਾਲਿਆਂ ਦੇ ਵੀ ਕਿਉਂ ਰੌਣ ਨਿਕਲ ਗਏ ?ਕੀ ਮਜਬੂਰੀ ਹੈ ਕਿ ਉਸਨੂੰ ਸਾਰੀ ਉਮਰ ਕੌਸਣ ਵਾਲੇ ਵੀ ਹਿਰਖ ਮਾਰੀਆਂ ਪੋਸਟਾਂ ਪਾ ਰਹੇ ਹਨ ਅਫਸੋਸ ਕਰ ਰਹੇ ਹਨ ਆਖਿਰ ਕਿਉਂ? ਕਈ ਤਾਂ ਆਪਣੇ ਮੂੰਹ ਲਕਾਉਂਦੇ ਫਿਰਦੇ ਕੋਈ ਪੋਸਟ ਵੀ ਨਹੀਂ ਪਾ ਰਹੇ ਪਰ ਪੜ ਹਰੇਕ ਧਿਆਨ ਨਾਲ ਰਹੇ ਹਨ ।
5:- ਜਿਹੜੇ ਸਿੱਖ ਲੀਡਰ ਦਾ ਹਾਲੇ ਤੱਕ ਪਈਆਂ ਵੋਟਾਂ ਦਾ ਰਿਕਾਰਡ ਨਾ ਟੁੱਟਾ ਹੋਵੇ ਤੇ ਸਿੱਖਾਂ ਓਸ ਲੀਡਰ ਨੂੰ 35-40 ਸਾਲ ਅਜਿਹਾ ਗੁੱਠੇ ਲਾਇਨ ਲਾਇਆ ਹੋਵੇ ਕਿ ਉਹ ਆਪਣਾ ਪਾਰਟੀ ਚੋਣ ਨਿਸ਼ਾਨ ਤੇ ਕਦੀ ਜਮਾਨਤ ਵੀ ਨਾ ਬਚਾ ਸਕਿਆ ਹੋਵੇ ਤੇ ਦੀਪ ਦੇ ਇੱਕ ਪ੍ਰਚਾਰ ਤੋਂ ਬਾਅਦ ਹਰ ਬੰਦਾ ਓਸ ਲੀਡਰ ਨੂੰ ਸੁਨਣ ਮਿਲਣ ਤੇ ਫੋਟੋ ਖਿਚਵਾਉਣ ਲਈ ਤਤਪਰ ਹੋਵੇ ਕੀ ਇਹ ਕਲਾ ਵਰਤਣ ਤੋ ਘੱਟ ਹੈ ?
6:- ਦੁਨੀਆਂ ਵੰਨ ਸਵੰਨੇ ਬ੍ਰਾਂਡ ਪਾਉਂਦੀ ਹੈ ਤੇ ਕਿੰਨੇ ਕੁ ਲੋਕ ਫੱਬਦੇ ਹਨ ਪਰ ਜਿਸ ਦਿਨ ਦੀਪ ਨੇ ਮਾਨ ਸਾਹਿਬ ਲਈ ਪ੍ਰਚਾਰ ਕੀਤਾ ਓਸ ਦਿਨ ਉਸਦੇ ਮੁੱਖ ਤੇ ਉਹੀ ਸ਼ਹੀਦਾ ਸਿੰਘਾਂ ਵਾਲਾ ਜਲੌਅ ਸੀ। ਹਾਲੇ ਵੀ ਕੋਈ ਵਹਿਮ ਹੈ ਤਾਂ ਮੈਂ ਕਿਸੇ ਵੀ ਵਿਸ਼ੇ ਤੇ ਚੈਲੰਜ ਕਰਦਾ ਹਾਂ ਕਿ ਜਾਂ ਤਾਂ ਏਸ ਤੇ ਕਿੰਤੂ ਪ੍ਰੰਤੂ ਨਾ ਕਰੋ ਤੇ ਜਾਂ ਇਹਨਾਂ ਗੱਲਾਂ ਦੇ ਜੁਆਬ ਲੱਭੋ ।
#Avtar Dhaliwal.
It’s only been 2 years, but so much has taken place since Deep Sidhu’s sudden death. Deep Sidhu refamiliarised the youth of Punjab with the word ‘ਹੋਂਦ~Hond’, a word for existence, birthright. Not in a privileged sense but in realisation of a reawakening and reconnection to Sikhi.
It’s only been 2 years, but so much has taken place since Deep Sidhu’s sudden death. Deep Sidhu refamiliarised the youth of Punjab with the word ‘ਹੋਂਦ~Hond’, a word for existence, birthright. Not in a privileged sense but in realisation of a reawakening and reconnection to Sikhi. pic.twitter.com/ja51RUn3JY
— Mankamal Singh (@MankamalSingh) February 15, 2024
It’s only been 2 years, but so much has taken place since Deep Sidhu’s sudden death. Deep Sidhu refamiliarised the youth of Punjab with the word ‘ਹੋਂਦ~Hond’, a word for existence, birthright. Not in a privileged sense but in realisation of a reawakening and reconnection to Sikhi. pic.twitter.com/ja51RUn3JY
— Mankamal Singh (@MankamalSingh) February 15, 2024
ਤੇਰਾ ਸੀਵਾ ਪਾਵੇਂ ਠੰਡਾ ਹੋ ਗਿਆ
ਪਰ ਦੀਪ ਬਾਈ ਦੁਨੀਆਂ ਤੈਨੂੰ ਅੱਜ ਵੀ ਲੱਭਦੀ ਆ।।।#Deepsidhu pic.twitter.com/VdWzrjI9UU— Dr. ਨਿਸ਼ਾਨਚੀ ਬੰਦੂਕ ਆਲਾ (@majhe_aale_) February 15, 2024
ਅੱਜ ਅਸੀਂ ਦੀਪ ਸਿੱਧੂ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ।ਅੱਜ ਦੀਪ ਨੂੰ represent ਕਰਨ ਵਾਲੇ ਬਹੁਤ ਲੋਕ ਮਿਲ ਜਾਣਗੇ,ਪਰ ਸੋਚ ਅਤੇ ਦੂਰਅੰਦੇਸ਼ੀ ਪੱਖੋਂ ਉਹ ਦੀਪ ਤੋਂ ਬਹੁਤ ਪਿੱਛੇ ਹੋਣਗੇ।
ਦੀਪ ਦੇ ਖਾਲਸਾ ਏਡ ਨਾਲ ਬਹੁਤ ਪਿਆਰ ਸੀI ਦੀਪ ਵਰਗੇ ਸੂਝਵਾਨ ਇਨਸਾਨ ਦੇ ਇੰਨੀ ਛੇਤੀ ਚਲੇ ਜਾਣ ਦਾ ਘਾਟਾ ਪੂਰਾ ਨਹੀਂ ਹੋ ਸਕਦਾ। #Deepsidhu pic.twitter.com/0WsQRT3odR
— ravinder singh (@RaviSinghKA) February 15, 2024