AAP ਨੇ ਮੁੰਬਈ ਨਿਗਮ ਚੋਣਾਂ ਲਈ ਪੰਜਾਬ ਦੇ ਖ਼ਜ਼ਾਨੇ ”ਚੋਂ ਖਰਚੇ ਕਰੋੜਾਂ ਰੁਪਏ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ- ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ‘ਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਰਾਜਨੀਤਿਕ ਪ੍ਰਚਾਰ ਲਈ ਕਥਿਤ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਨੇ ਟਵੀਟ ਕਰਕੇ ਸਵਾਲ ਉਠਾਇਆ ਕਿ ਆਪਣੇ-ਆਪ ਨੂੰ ਰਾਸ਼ਟਰੀ ਪਾਰਟੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਆਪਣੇ ਪਾਰਟੀ ਪ੍ਰਚਾਰ ਲਈ ਪੰਜਾਬ ਦੇ ਖ਼ਜ਼ਾਨੇ ਦੀ ਵਰਤੋਂ ਕਿਉਂ ਕਰ ਰਹੀ ਹੈ? ਉਨ੍ਹਾਂ ਮੁਤਾਬਕ, ਦਿੱਲੀ ਅਧਾਰਤ ਆਗੂਆਂ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜਾਣ ਲਈ ਪੰਜਾਬ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ ਤੋਂ ਬਾਅਦ ਹੁਣ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਦੂਜੇ ਰਾਜਾਂ ਦੀਆਂ ਛੋਟੀਆਂ ਚੋਣਾਂ ‘ਚ ਪ੍ਰਚਾਰ ਕਰਨ ਲਈ ਪੰਜਾਬ ਦੇ ਖ਼ਜ਼ਾਨੇ ਦੀ ਸਿੱਧੀ ਵਰਤੋਂ ਕੀਤੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੁੰਬਈ ਵਿੱਚ ਨਗਰ ਨਿਗਮ ਚੋਣਾਂ ਹੋ ਰਹੀਆਂ ਸਨ, ਤਾਂ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਮੁੰਬਈ ਦੀਆਂ ਦੋ ਕੰਪਨੀਆਂ ਨੂੰ 16 ਕਰੋੜ ਰੁਪਏ ਤੋਂ ਵੱਧ ਦੀ ਇਸ਼ਤਿਹਾਰਬਾਜ਼ੀ ਦਿੱਤੀ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦੇ ਪ੍ਰਚਾਰ ਦੇ ਨਾਂ ਹੇਠ ਅਸਲ ਵਿੱਚ ਉੱਥੇ ਪਾਰਟੀ ਦਾ ਸਿਆਸੀ ਪ੍ਰਚਾਰ ਕੀਤਾ ਜਾ ਰਿਹਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਗੁਜਰਾਤ ਚੋਣਾਂ ਦੌਰਾਨ ਵੀ ਫੇਸਬੁੱਕ ਇਸ਼ਤਿਹਾਰਾਂ ‘ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ।

ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਇਸ ਮਾਮਲੇ ‘ਤੇ ਤੁਰੰਤ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪਾਰਟੀ ਦੇ ਚੋਣ ਪ੍ਰਚਾਰ ਦਾ ਖਰਚਾ ਆਮ ਆਦਮੀ ਪਾਰਟੀ ਦੇ ਨਿੱਜੀ ਫੰਡਾਂ ਵਿੱਚੋਂ ਹੋਣਾ ਚਾਹੀਦਾ ਹੈ, ਨਾ ਕਿ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਖ਼ਜ਼ਾਨੇ ਵਿੱਚੋਂ।
Singh Sahib Giani Harpreet Singh
@J_Harpreetsingh
·
53m
Why is the Aam Aadmi Party, which calls itself a national party, carrying out its party propaganda across the country using the treasury of Punjab?
After the misuse of the Punjab Government’s official helicopter for the travel of Delhi-based leaders to various states across the country, the matter has now become even more serious. Now, for campaigning in small elections in different states, the Punjab Government’s treasury is being directly used for party promotion.
The Punjab Department of Public Relations is paying more than ₹16 crore in advertising to two Mumbai-based companies—at a time when municipal elections were being held in Mumbai, in which the Aam Aadmi Party also participated. Under the name of promoting Punjab Government schemes, political publicity of the party is being carried out there.
This is not the first time. Earlier as well, crores of rupees were spent from the government treasury in the name of Facebook advertisements during elections in Gujarat.
The Finance Minister, and especially the Chief Minister, should immediately clarify this matter—the expenses of party campaigning should be borne from the private funds of the Aam Aadmi Party, not from the treasury of the people of Punja
ਭਗਵੰਤ ਮਾਨ ਸਪੱਸ਼ਟ ਕਰੇ ਕਿ ਮੁੰਬਈ ਦੀਆਂ ਦੋ ਕੰਪਨੀਆਂ ਨੂੰ ਮਾਸ ਮੀਡੀਆ ਕਾਰਕੁਨਾਂ, ਕੌਨਟੈਂਟ ਅਤੇ ਡਿਜ਼ਾਈਨ ਬਣਾਉਣ ਆਦਿ ਲਈ 16 ਕਰੋੜ ਰੁਪਏ ਦੇ ਠੇਕੇ ਕਿਉਂ ਦਿੱਤੇ ਗਏ?
ਪਹਿਲੀ ਗੱਲ ਕਿ ਅਜਿਹਾ ਕੰਮ ਲੋਕ ਸੰਪਰਕ ਵਿਭਾਗ, ਜਿਸ ਵਿੱਚ ਸੈਂਕੜੇ ਪ੍ਰੋਫੈਸ਼ਨਲ ਕਰਮਚਾਰੀ ਹਨ, ਕਿਉਂ ਨਹੀਂ ਕਰ ਸਕਦਾ? ਦੂਜੀ ਗੱਲ ਕਿ ਪੰਜਾਬ ਤੋਂ ਅਜਿਹੀਆਂ ਕੰਪਨੀਆਂ ਕਿਉਂ ਨਹੀਂ ਚੁਣੀਆਂ ਗਈਆਂ?
ਕੀ ਇਹ 144 Toyota Hilux ਗੱਡੀਆਂ ਵਾਂਗ ਕਿੱਕਬੈਕ ਕਮਿਸ਼ਨ ਵਾਲਾ ਇੱਕ ਹੋਰ ਘੁਟਾਲਾ ਹੈ? – ਖਹਿਰਾ


Punjab Spectrum