Sukhpal Khaira ਨੇ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! ‘ਆਪ’ ਦੀ ‘ਸਿੱਖਿਆ ਕ੍ਰਾਂਤੀ’ ‘ਤੇ ਚੁੱਕੇ ਸਵਾਲ
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਅਧਿਆਪਕਾਂ ‘ਤੇ ਹੋਏ ਪੁਲਸ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਅਧਿਆਪਕਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਆਵਾਜ਼ ਉਠਾਈ ਹੈ।
ਸੁਖਪਾਲ ਖਹਿਰਾ ਨੇ ਦੱਸਿਆ ਕਿ 8 ਫਰਵਰੀ ਨੂੰ ਜਦੋਂ ‘ਸਪੈਸ਼ਲ ਅਧਿਆਪਕ ਫਰੰਟ ਯੂਨੀਅਨ ਪੰਜਾਬ 12700’ ਦੇ ਮੈਂਬਰਾਂ ਨੇ ਮੋਹਾਲੀ ‘ਚ ਰੈਲੀ ਕੀਤੀ ਤਾਂ ਮੋਹਾਲੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੋਛਾਰਾਂ ਮਾਰੀਆਂ ਗਈਆਂ। ਅਧਿਆਪਕਾਂ ਵੱਲੋਂ ਇਹ ਪ੍ਰਦਰਸ਼ਨ ਸਰਕਾਰ ਦੀ ਅਸਲੀਅਤ ਨੂੰ ਉਜਾਗਰ ਕਰਨ ਲਈ ਕੀਤਾ ਗਿਆ ਸੀ।
ਖਹਿਰਾ ਨੇ ਆਪਣੇ ਟਵੀਟ ‘ਚ ਸਪੱਸ਼ਟ ਕੀਤਾ ਕਿ ਸਰਕਾਰ ਨੇ 28 ਜਨਵਰੀ 2023 ਨੂੰ ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ‘ਚ ਮਾਮੂਲੀ ਵਾਧਾ ਕਰਕੇ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਗੱਲ ਤਾਂ ਕਹੀ ਸੀ ਪਰ ਅਸਲ ਵਿੱਚ ਉਨ੍ਹਾਂ ‘ਤੇ ਰੈਗੂਲਰ ਅਧਿਆਪਕਾਂ ਵਾਲਾ ਕੋਈ ਵੀ ਸੀ. ਐੱਸ. ਆਰ (CSR) ਰੂਲ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਕ ਪਾਸੇ ਸਿੱਖਿਆ ‘ਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਅਧਿਆਪਕਾਂ ‘ਤੇ ਜਬਰ ਕੀਤਾ ਜਾ ਰਿਹਾ ਹੈ।
ਸਪੈਸ਼ਲ ਅਧਿਆਪਕ ਫਰੰਟ ਯੂਨੀਅਨ ਪੰਜਾਬ 12700
ਸਰਕਾਰ ਵੱਲੋਂ 28-01-23 ਨੂੰ ਇਹਨਾ ਅਧਿਆਪਕਾਂ ਦੀ ਤਨਖਾਹ ਵਿੱਚ ਨਾ ਮਾਤਰ ਵਾਧਾ ਕਰਕੇ ਰੇਗੂਲਰ ਕਰਨ ਦੀ ਗੱਲ ਕੀਤੀ ਗਈ ਜਦੋ ਕਿ ਇਹਨਾਂ ਅਧਿਆਪਕਾਂ ਉੱਪਰ ਰੇਗੂਲਰ ਅਧਿਆਪਕਾਂ ਵਾਲਾ ਕੋਈ ਸੀਐਸਆਰ ਰੂਲ ਲਾਗੂ ਨਹੀਂ ਕੀਤਾ ਗਿਆ।ਜਦੋਂ ਕਿ @BhagwantMann ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਵੱਡੇ… pic.twitter.com/MO3Vo8SR72
— Sukhpal Singh Khaira (@SukhpalKhaira) February 10, 2026
Punjab Spectrum